Back
डेराबस्ती के बैकरपुर वन क्षेत्र में लकड़तस्करों पर वन विभाग और पुलिस की संयुक्त छापेमारी
SBSANJEEV BHANDARI
Jan 04, 2026 06:18:41
Dera Bassi, Punjab
ਡੇਰਾਬੱਸੀ ਦੇ ਬਾਕਰਪੁਰ ਬੀੜ ਵਿੱਚ ਅੱਧੀ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਵਣ ਵਿਭਾਗ ਅਤੇ ਡੇਰਾਬੱਸੀ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਲੱਕੜ ਤਸਕਰਾਂ ਦੀ ਵੱਡੀ ਘੇਰਾਬੰਦੀ ਕੀਤੀ। ਹਰਿਆਣੇ ਵੱਲੋਂ ਆ ਰਹੇ ਤਸਕਰ ਹਰੇ-ਭਰੇ ਦਰੁੱਖਤਾਂ ਨੂੰ ਕੱਟ ਕੇ ਖੈਰ ਦੀ ਕੀਮਤੀ ਲੱਕੜ ਗੱਡੀਆਂ ਵਿੱਚ ਲੋਡ ਕਰ ਰਹੇ ਸਨ। ਵਣ ਰੇਂਜ ਅਫਸਰ ਜੈ ਸਿੰਘ ਦੇ ਮੁਤਾਬਕ, ਮਿਤੀ 03 ਜਨਵਰੀ 2026 ਨੂੰ ਤੜਕੇ ਕਰੀਬ 2 ਵਜੇ ਬਾਕਰਪੁਰ ਬੀਟ ਦੇ ਇੰਚਾਰਜ ਫਾਰੇਸਟ ਗਾਰਡ ਰਘਬੀਰ ਸਿੰਘ ਵੱਲੋਂ ਗੁਪਤ ਸੂਚਨਾ ਮਿਲੀ ਕਿ ਜੰਗਲ ਵਿੱਚ ਦਰੁੱਖਤਾਂ ਦੇ ਵੱਢਣ ਦੀ ਆਵਾਜ਼ ਆ ਰਹੀ ਹੈ। ਸੂਚਨਾ ਮਿਲਦਿਆਂ ਹੀ ਡੇਰਾਬੱਸੀ ਰੇਂਜ ਦਾ ਸਮੂਹ ਸਟਾਫ ਮੌਕੇ ’ਤੇ ਪਹੁੰਚਿਆ ਅਤੇ ਛਾਪੇਮਾਰੀ ਕੀਤੀ। ਮੌਕੇ ’ਤੇ ਇੱਕ ਕੈਂਟਰ ਅਤੇ ਇੱਕ ਛੋਟਾ ਹਾਥੀ ਵਾਹਨ ਖੈਰ ਦੀ ਲੱਕੜ ਨਾਲ ਭਰੇ ਹੋਏ ਮਿਲੇ। ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇੱਕ ਦਰਜਨ ਦੇ ਕਰੀਬ ਤਸਕਰ ਫਰਾਰ ਹੋ ਗਏ, ਪਰ ਵਾਹਨ ਅਤੇ ਲੱਕੜ ਵਣ ਵਿਭਾਗ ਦੇ ਕਬਜ਼ੇ ’ਚ ਆ ਗਏ। ਘੇਰਾਬੰਦੀ ਲਈ ਸੜਕਾਂ ’ਤੇ ਟਰੈਕਟਰ-ਟਰਾਲੀਆਂ ਖੜੀਆਂ ਕਰਕੇ ਰਸਤੇ ਬੰਦ ਕੀਤੇ ਗਏ, ਜਿਸ ਦੌਰਾਨ ਵਣ ਵਿਭਾਗ ਦੀ ਗਾਰਡ ਟੀਮ ਨਾਲ ਤਸਕਰਾਂ ਦੀ ਆਮੋ-ਸਾਹਮਣੇ ਦੀ ਸਥਿਤੀ ਵੀ ਬਣੀ। ਅਧਿਕਾਰੀਆਂ ਅਨੁਸਾਰ, 25 ਤੋਂ 30 ਖੈਰ ਦੇ ਦਰੱਖਤਾਂ ਦੀ ਗੈਰਕਾਨੂੰਨੀ ਕੱਟਾਈ ਕੀਤੀ ਗਈ ਹੈ, ਜਿਸ ਦੀ ਬਾਜ਼ਾਰੀ ਕੀਮਤ 6 ਤੋਂ 10 ਲੱਖ ਰੁਪਏ ਦਰਮਿਆਨ ਆਂਕੀ ਜਾ ਰਹੀ ਹੈ। ਜਬਤ ਕੀਤੀ ਲੱਕੜ ਅਤੇ ਵਾਹਨਾਂ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਕੈਂਟਰ ਅਤੇ ਛੋਟਾ ਹਾਥੀ ਦੇ ਮਾਲਕਾਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ, ਜਦਕਿ ਦੋਸ਼ੀਆਂ ’ਤੇ ਵੱਡੇ ਜੁਰਮਾਨੇ ਲਗਾਏ ਜਾਣ ਦੀ ਤਿਆਰੀ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
PSPrasenjit Sardar
FollowJan 05, 2026 05:20:120
Report
ABArup Basak
FollowJan 05, 2026 05:19:530
Report
PDPradyut Das
FollowJan 05, 2026 05:18:390
Report
PCPUSHPENDRA CHATURVEDI
FollowJan 05, 2026 05:17:550
Report
ANAnil Nagar1
FollowJan 05, 2026 05:16:240
Report
GMGANESH MOHALE
FollowJan 05, 2026 05:16:120
Report
JAJhulan Agrawal
FollowJan 05, 2026 05:15:440
Report
JJJAYESH JAGAD
FollowJan 05, 2026 05:06:470
Report
ABATISH BHOIR
FollowJan 05, 2026 05:05:350
Report
CBCHANDRASHEKHAR BHUYAR
FollowJan 05, 2026 05:04:520
Report
KCKumar Chandan
FollowJan 05, 2026 05:03:370
Report
ASAshok Singh Shekhawat
FollowJan 05, 2026 05:03:200
Report
PCPranay Chakraborty
FollowJan 05, 2026 05:02:430
Report
PCPranay Chakraborty
FollowJan 05, 2026 05:02:320
Report