Back
अमृतसर में पुल के नीचे पशु क्रूरता का मामला उछला, वीडियो वायरल
BSBHARAT SHARMA
Mar 19, 2026 08:31:40
Amritsar, Punjab
ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲ ਹੇਠਾਂ ਬੇਜ਼ੁਬਾਨ ਜਾਨਵਰਾਂ ਨਾਲ ਹੋ ਰਹੀ ਕਥਿਤ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਮਨੁੱਖੀ ਸੰਵੇਦਨਸ਼ੀਲਤਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰੀ ਬਰਸਾਤ ਦੌਰਾਨ ਗਊਆਂ ਨੂੰ ਖੁੱਲ੍ਹੇ ਆਸਮਾਨ ਹੇਠ ਚਿੱਕੜ ਵਿੱਚ ਛੋਟੀਆਂ ਰੱਸੀਆਂ ਨਾਲ ਬੰਨ੍ਹਿਆ ਦੇਖਿਆ ਗਿਆ, ਜਿਸ ਕਾਰਨ ਉਹਨਾਂ ਦੀ ਹਾਲਤ ਬਹੁਤ ਹੀ ਦਇਆਨੀਆ ਬਣ ਗਈ। ਸਥਾਨਕ ਲੋਕਾਂ ਅਤੇ ਰਾਹਗੀਰਾਂ ਅਨੁਸਾਰ, ਇਹ ਗਊਆਂ ਕਈ ਸਾਲਾਂ ਤੋਂ ਇੱਥੇ ਹੀ ਰੱਖੀਆਂ ਜਾਂਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਨਾ ਸਿਰਫ ਉਹਨਾਂ ਲਈ ਖੜ੍ਹੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ, ਸਗੋਂ ਉਹ ਢੰਗ ਨਾਲ ਬੈਠ ਵੀ ਨਹੀਂ ਸਕਦੀਆਂ, ਜਿਸ ਨਾਲ ਪਸ਼ੂ ਕਰੂਰਤਾ ਦੇ ਦੋਸ਼ ਹੋਰ ਵੀ ਗੰਭੀਰ ਬਣਦੇ ਹਨ। ਜਦੋਂ ਮਾਮਲੇ ਬਾਰੇ ਗਊ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਦੂਜੇ ਪਾਸੇ ਤੋਂ ਕਥਿਤ ਤੌਰ 'ਤੇ ਗਾਲੀ-ਗਲੋਚ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਹਾਲਾਂਕਿ, ਸੋਮਨਾਥ ਜੀ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਡੰਗਰਾਂ ਦੀ ਸੇਵਾ ਕਰ ਰਹੇ ਹਨ ਅਤੇ ਉਹਨਾਂ ਦੇ ਪਸ਼ੂ ਚੰਗੀ ਤਰ੍ਹਾਂ ਸੰਭਾਲੇ ਹੋਏ ਹਨ ਅਤੇ ਵਧੀਆ ਫੀਡ ਦਿੱਤੀ ਜਾਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਦੂਜੇ ਪਾਸੇ ਵੱਲੋਂ ਬਦਤਮੀਜ਼ੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਵੱਲੋਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਜਾਂਚ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ। ਦੂਜੇ ਪਾਸੇ, ਇਸ ਸਾਰੇ ਮਾਮਲੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਡਾਕਟਰ ਅਤੇ ਉਹਨਾਂ ਦੀ ਪਤਨੀ ਨਾਲ ਅਪਮਾਨਜਨਕ ਭਾਸ਼ਾ ਵਰਤੀ ਜਾ ਰਹੀ ਹੈ। ਇਹ ਵੀਡੀਓ ਮਾਮਲੇ ਨੂੰ ਹੋਰ ਵੀ ਤਪਾ ਰਹੀ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਗਊਆਂ ਨੂੰ ਤੁਰੰਤ ਇੱਥੋਂ ਸ਼ਿਫਟ ਕੀਤਾ ਜਾਵੇ ਅਤੇ ਪਸ਼ੂ ਕਰੂਰਤਾ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਇੱਕ ਪਾਸੇ ਜਿੱਥੇ ਗਊ ਸੇਵਾ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਸ਼ਹਿਰ ਦੇ ਵਿਚਕਾਰ ਅਜਿਹੀ ਤਸਵੀਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਰਹੀ है।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
AJAvinash Jagnawat
FollowMar 19, 2026 09:50:250
Report
DSDevendra Singh
FollowMar 19, 2026 09:50:080
Report
KMKuldeep Malwar
FollowMar 19, 2026 09:49:530
Report
HBHeeralal Bhati
FollowMar 19, 2026 09:49:370
Report
TSTHANESHWAR SAHU
FollowMar 19, 2026 09:49:140
Report
SKSandeep Kumar
FollowMar 19, 2026 09:48:270
Report
APANOOP PRATAP SINGH
FollowMar 19, 2026 09:48:170
Report
RJRakesh Jaiswal
FollowMar 19, 2026 09:47:590
Report
SKSantosh Kumar
FollowMar 19, 2026 09:47:180
Report
RSRahul shukla
FollowMar 19, 2026 09:45:450
Report
SSSUNIL SINGH
FollowMar 19, 2026 09:45:360
Report
KKKRISNDEV KUMAR
FollowMar 19, 2026 09:45:210
Report
AMAnkit Mittal
FollowMar 19, 2026 09:45:150
Report