Back
पंजाब में बारिश-तेज़ हवाओं से गेहूं की फसल को बड़ा नुकसान
ASAnmol Singh Warring
Mar 17, 2026 03:47:06
Sri Muktsar Sahib, Punjab
ਬਾਰਿਸ਼ ਤੇ ਚੱਲ ਰਹੀਆਂ ਤੇਜ਼ ਹਵਾਵਾਂ ਦੇ ਨਾਲ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਨੂੰ ਨੁਕਸਾਨ
A/c (ਐਂਕਰ ਲਾਈਨਾਂ) ਬੀਤੇ ਦਿਨਾਂ ਮੌਸਮ ਦੇ ਵਿੱਚ ਆਈ ਅਚਾਨਕ ਤਬਦੀਲੀ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਦੌਰ ਚਲਾ ਦਿੱਤਾ ਹੈ।ਇਸ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਨਾਂ ਸਾਹਮਣੇ ਆ ਰਹੀਆਂ ਹਨ।ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਹਲਕੀ ਬਾਰਿਸ਼ ਅਤੇ ਠੰਡੀ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਕਣਕ ਦੀ ਫਸਲ ਹੇਠਾਂ ਵਿਛ ਗਈ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਗਰਮੀ ਕਾਰਨ ਫਸਲ ਨੂੰ ਨੁਕਸਾਨ ਹੋਇਆ ਸੀ ਅਤੇ ਹੁਣ ਬਾਰਿਸ਼ ਅਤੇ ਹਵਾਵਾਂ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਵੱਲੋਂ ਇਸ ਮੌਸਮ ਨੂੰ ਕਣਕ ਦੇ ਲਈ ਲਾਹੇਵੰਦ ਦੱਸਿਆ।
V/o (ਵੀਡੀਓ ਲਾਈਨਾਂ) ਪੰਜਾਬ ਵਿੱਚ ਬੀਤੇ ਦਿਨ ਮੌਸਮ ਦੇ ਮਿਜ਼ਾਜ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਅਤੇ ਕਿਤੇ ਕਿਤੇ ਗੜੇਮਾਰੀ ਵੀ ਦਰਜ ਕੀਤੀ ਗਈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਹਲਕੀ ਬਾਰਿਸ਼ ਹੋਣ ਦੇ ਨਾਲ ਨਾਲ ਤੇਜ਼ ਅਤੇ ਠੰਡੀ ਹਵਾਵਾਂ ਚੱਲਦੀਆਂ ਰਹੀਆਂ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵੱਡਾ ਅਸਰ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਉੱਤੇ ਪਿਆ ਹੈ, ਜੋ ਇਸ ਸਮੇਂ ਪੱਕਣ ਦੇ ਆਖਰੀ ਪੜਾਅ ਵਿੱਚ ਹੈ。
ਕਿਸਾਨਾਂ ਦਾ ਕਹਿਣਾ ਹੈ ਕਿ ਹੱਡ ਤੋੜ ਮਿਹਨਤ ਨਾਲ ਤਿਆਰ ਕੀਤੀ ਕਣਕ ਦੀ ਫਸਲ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਡਿੱਗ ਗਈ ਹੈ। ਕਿਸਾਨਾਂ ਮੁਤਾਬਕ ਕਈ ਖੇਤਰਾਂ ਵਿੱਚ ਲਗਭਗ 40 ਤੋਂ 45 ਫੀਸਦੀ ਤੱਕ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ۔ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵਧਦੀ ਗਰਮੀ ਕਾਰਨ ਫਸਲ ਨੂੰ ਝਾੜ ਘੱਟ ਹੋਣ ਦਾ ਡਰ ਸੀ ਅਤੇ ਹੁਣ ਬਾਰਿਸ਼ ਤੇ ਹਵਾਵਾਂ ਕਾਰਨ ਕਣਕ ਡਿੱਗਣ ਨਾਲ ਹੋਰ ਵੀ ਨੁਕਸਾਨ ਦੀ ਸੰਭਾਵਨਾ ਬਣ ਗਈ ਹੈ。
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਕਿਸਾਨਾਂ ਨੂੰ ਪਹਿਲਾਂ ਹੀ ਗਰਮੀ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਸੀ ਅਤੇ ਹੁਣ ਬਾਰਿਸ਼ ਨਾਲ ਹਾਲਾਤ ਹੋਰ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਣਕ ਦੇ ਦਾਣੇ ਉੱਤੇ ਵੀ ਅਸਰ ਪੈ ਸਕਦਾ ਹੈ ਅਤੇ ਕਟਾਈ ਸਮੇਂ ਖਰਚਾ ਵੀ ਵਧੇਗਾ ਕਿਉਂਕਿ ਡਿੱਗੀ ਹੋਈ ਫਸਲ ਨੂੰ ਕੱਟਣਾ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਠੇਕਿਆਂ ਦੀ ਵੱਧਦੀ ਦਰ ਅਤੇ ਘੱਟ ਆਮਦਨ ਕਾਰਨ ਕਿਸਾਨ ਪਹਿਲਾਂ ਹੀ ਮੁਸ਼ਕਲ ਵਿੱਚ ਹਨ ਅਤੇ ਹੁਨ ਹੋਏ ਨੁਕਸਾਨ ਨਾਲ ਪਿੰਡਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ。
ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਸਿਰਫ ਬਾਰਿਸ਼ ਹੋਵੇ ਤਾਂ ਇਸ ਨਾਲ ਫਸਲਾਂ ਨੂੰ ਫਾਇਦਾ ਹੋਵੇਗਾ। ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਵੱਧ ਗਿਆ ਸੀ ਜਿਸ ਕਾਰਨ ਫਸਲ ਦੇ ਝਾੜ ਘੱਟਣ ਦਾ ਖਤਰਾ ਬਣ ਰਿਹਾ ਸੀ, ਪਰ ਬਾਰਿਸ਼ ਨਾਲ ਤਾਪਮਾਨ ਘੱਟ ਹੋਣ ਕਾਰਨ ਫਸਲਾਂ ਨੂੰ ਰਾਹਤ ਮਿਲੇਗੀ। ਉਹਨਾਂ ਨੇ ਕਿਹਾ ਕਿ ਮੁਕਤਸਰ ਦੇ ਵਿੱਚ ਫਿਲਹਾਲ হਜੇ ਤੱਕ ਕੋਈ ਵੀ ਨੁਕਸਾਨ ਦੀ ਰਿਪੋਰਟ ਸਾਹਮਣੇ ਨਹੀਂ ਆਈ ਤੇ ਨਾ ਹੀ ਮੁਕਤਸਰ ਦੇ ਵਿੱਚ ਜਿਆਦਾ ਕੋਈ ਬਾਰਿਸ਼ ਹੋਈ ਹੈ ਜਿਹੜੀ ਫਸਲ ਹੇਠਾਂ ਵਿਸ਼ ਚੁਕੀ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਫਸਲ ਦੀ ਕਟਾਈ ਦੇ ਵਿੱਚ ਹਜੇ ਸਮਾਂ ਪਿਆ ਹੈ。
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿੱਚ ਪਾਣੀ ਜ਼ਿਆਦਾ ਖੜ ਗਿਆ ਜਾਂ ਜਿੱਥੇ ਤੇਜ਼ ਹਵਾਵਾਂ ਕਾਰਨ ਕਣਕ ਡਿੱਗ ਗਈ ਹੈ ਉੱਥੇ ਕੁਝ ਨੁਕਸਾਨ ਹੋ ਸਕਦਾ ਹੈ, ਪਰ ਹਾਲੇ ਤੱਕ ਬਹੁਤ ਵੱਡੇ ਪੱਧਰ ਤੇ ਨੁਕਸਾਨ ਦੀ ਕੋਈ ਪੱਕੀ ਰਿਪੋਰਟ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇ ਕਿਸੇ ਵੀ ਥਾਂ ਤੇ ਗੜੇਮਾਰੀ ਜਾਂ ਝੱਕੜ ਕਾਰਨ ਫਸਲ ਨੂੰ ਨੁਕਸਾਨ ਹੋਇਆ ਹੈ ਤਾਂ ਉਸ ਦੀ ਜਾਣਕਾਰੀ ਇਕੱਠੀ ਕਰਕੇ ਸਰਕਾਰ ਤੱਕ ਰਿਪੋਰਟ ਭੇਜੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 17, 2026 04:32:48Noida, Uttar Pradesh:ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਇਕ ਸਾਲ ਦਾ ਮਿਲਿਆ ਐਕਸਟੈਂਸ਼ਨ
951
Report
AZAbhinva zeepunjabi
FollowMar 17, 2026 04:31:171009
Report
VSVARUN SHARMA
FollowMar 17, 2026 04:00:131017
Report
SBSANJEEV BHANDARI
FollowMar 17, 2026 03:47:521038
Report
SBSANJEEV BHANDARI
FollowMar 17, 2026 03:47:291053
Report
BSBHARAT SHARMA
FollowMar 17, 2026 03:46:221065
Report
KDKuldeep Dhaliwal
FollowMar 17, 2026 03:18:331015
Report
SSSandeep Singh
FollowMar 17, 2026 03:17:04Kullu, Himachal Pradesh:लाहौल के सिस्सू की ताजा तसवीरें
1007
Report
SBSANJEEV BHANDARI
FollowMar 17, 2026 03:04:111071
Report
TBTarsem Bhardwaj
FollowMar 17, 2026 03:03:511098
Report
TBTarsem Bhardwaj
FollowMar 17, 2026 03:03:401097
Report
AZAbhinva zeepunjabi
FollowMar 17, 2026 03:01:321076
Report
AZAbhinva zeepunjabi
FollowMar 17, 2026 01:30:10967
Report
AZAbhinva zeepunjabi
FollowMar 17, 2026 01:01:241021
Report