Back
ਮੁੱਕਤਸਰ ਸਾਹਿਬ ਤੋਂ ਕਰਤਾਰਪੁਰ ਬੋਰਡਰ ਤੱਕ नगर कीर्तन शुरू
ASAnmol Singh Warring
Feb 28, 2026 07:02:12
Sri Muktsar Sahib, Punjab
ਗੁਰਦੁਆਰਾ ਗੁਪਤਸਰ ਸਾਹਿਬ ਛੱਤਿਆਣਾ (ਸ੍ਰੀ ਮੁਕਤਸਰ ਸਾਹਿਬ) ਤੋਂ 7 ਦਿਨਾਂ 16ਵਾਂ ਮਹਾਨ ਨਗਰ ਕੀਰਤਨ ਆਰੰਭ ਹੋਇਆ
--ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਲਾਂਘੇ ਪਾਕਿਸਤਾਨ ਸਰਹੱਦ ਵਿਖੇ ਹੋਵੇਗੀ ਸੰਪੂਰਨਤਾ
ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤ ਦਿਨਾਂ 16ਵਾਂ ਮਹਾਨ ਨਗਰ ਕੀਰਤਨ ਅੱਜ ਇਤਿਹਾਸਿਕ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਛੱਤਿਆਣਾ ਜ਼ਿਲ੍ਹਾ s੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦਰਬਾਰ ਸਾਹਿਬ s੍ਰੀ ਮੁਕਤਸਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ। ਇਸ ਮਗਰੋਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। s੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਵੱਡੀ ਬੱਸ ਵਾਲੀ ਪਾਲਕੀ ਵਿੱਚ ਸੁਸ਼ੋਭਿਤ ਸਨ। ਇਸ ਨਗਰ ਕੀਰਤਨ ਵਿੱਚ ਗੁਰਦੁਆਰਾ s੍ਰੀ ਨਨਕਾਣਾ ਸਾਹਿਬ, s੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਦੁਨੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਵੱਡੇ ਟਰੱਕ ਟਰਾਲਿਆਂ ਉੱਪਰ ਸਜਾ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਕੀਤੇ ਗਏ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਇੱਕ ਵੱਡੀ ਚਲਦੀ ਫਿਰਦੀ ਪ੍ਰਦਰਸ਼ਨੀ ਵੀ ਨਗਰ ਕੀਰਤਨ ਵਿੱਚ ਸ਼ਾਮਿਲ ਸੀ। ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਅਤੇ ਬੈਂਡ ਪਾਰਟੀ ਵੱਲੋਂ ਧਾਰਮਿਕ ਧੁਨਾਂ ਰਾਹੀਂ ਮਾਹੌਲ ਨੂੰ ਆਨੰਦਿਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਵਿੱਚ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ s੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਗਿਆ। ਵੱਖ-ਵੱਖ ਪੜਾਵਾਂ ਤੇ ਰਾਗੀ ਅਤੇ ਢਾਡੀ ਜਥੇ ਵੱਲੋਂ ਗੁਰੂ ਜਸ ਸਰਵਣ ਕਰਵਾਇਆ ਗਿਆ। ਸੰਗਤ ਲਈ ਥਾਂ ਥਾਂ ਲੰਗਰ ਲਾਏ ਗਏ।
ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ: ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਆਖਰੀ ਦਿਨ 6 ਮਾਰਚ ਨੂੰ s੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ 8:30 ਵਜੇ ਆਰੰਭ ਹੋ ਕੇ ਗੁਰਦੁਆਰਾ s੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਪਾਕਿਸਤਾਨ ਸਰਹੱਦ ਵਿਖੇ ਪਹੁੰਚੇਗਾ। ਇੱਥੇ ਸੰਪੂਰਨਤਾ ਦੀ ਅਰਦਾਸ ਉਪਰੰਤ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦਾ ਮਕਸਦ s੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ। ਇਹ ਨਗਰ ਕੀਰਤਨ s੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ s੍ਰੀ ਮੁਕਤਸਰ ਸਾਹਿਬ ਦੇ 64 ਪਿੰਡਾਂ ਦੇ सारे ਸਕੂਲਾਂ ਵਿੱਚ 13 ਹਜ਼ਾਰ ਬੱਚਿਆਂ ਦੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਦੇ ਮੁਕੰਮਲ ਹੋਣ ਤੇ ਅਰਦਾਸ ਕਰਨ ਦੇ ਸੰਬੰਧ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ s੍ਰੀ ਦਰਬਾਰ ਸਾਹਿਬ ਦੀ ਮੈਨੇਜਰ ਭਾਈ ਨਿਰਮਲਜੀਤ ਸਿੰਘ, ਸਾਬਕਾ ਮੈਨੇਜਰ ਸੁਮੇਰ ਸਿੰਘ ਬਾਦੀਆਂ, ਸਾਬਕਾ ਮੈਨੇਜਰ ਕਰਨ ਸਿੰਘ ਆਦਿ ਹਾਜ਼ਰ ਸਨ。
ਬਾਈਟ -ਡਾ: ਜਗਦੀਪ ਸਿੰਘ ਸੋਢੀ ਮੁਖੀ ਨਿਰੋਲ ਸੇਵਾ ਸੰਸਥਾ s੍ਰੀ ਮੁਕਤਸਰ ਸਾਹਿਬ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowFeb 28, 2026 08:04:590
Report
AZAbhinva zeepunjabi
FollowFeb 28, 2026 08:03:340
Report
AZAbhinva zeepunjabi
FollowFeb 28, 2026 07:46:190
Report
BSBALINDER SINGH
FollowFeb 28, 2026 07:45:210
Report
KDKuldeep Dhaliwal
FollowFeb 28, 2026 07:32:440
Report
ASARVINDER SINGH
FollowFeb 28, 2026 07:32:310
Report
NSNaresh Sethi
FollowFeb 28, 2026 06:49:430
Report
BSBhushan Sharma
FollowFeb 28, 2026 06:48:250
Report
NSNaresh Sethi
FollowFeb 28, 2026 06:35:460
Report
HSHarmeet Singh Maan
FollowFeb 28, 2026 06:35:210
Report
VKVipan Kumar
FollowFeb 28, 2026 06:34:500
Report
DSDEVINDER SHARMA
FollowFeb 28, 2026 06:17:030
Report
DRDivya Rani
FollowFeb 28, 2026 06:02:310
Report
KCKhem Chand
FollowFeb 28, 2026 06:00:280
Report
