Back
रोपड़ के भूखंड विवाद में सब-कमीटी की सिफारिश पर गgurध्वारा परिसर की खरीद
TSTEJINDER SINGH
Feb 21, 2026 13:03:29
Rupnagar, Punjab
ਰੋਪड़,
ਰੋਪੜ ਦੇ ਇਤਿਹਾਸਿਕ ਗੁਰਦੁਆਰਾ ਭੱਠਾ ਸਾਹਿਬ ਦੀ ਜ਼ਮੀਨ ਵਿਕਰੀ ਦੇ ਮਾਮਲੇ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਵਕੀਲ ਸਤਨਾਮ ਸਿੰਘ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਜੀ ਰੰਧਾਿਵਾ, ਸ. ਕੁਲਵੰਤ ਸਿੰਘ ਮੰਨਣ ਅਤੇ ਸ. ਪਰਮਜੀਤ ਸਿੰਘ ਲੱਖੇਵਾਲ ਨੇ ਨੈ ਕਿਹਾ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਿੱਖ ਸੰਸਥਾ ਨੂੰ ਬਦਨਾਮ ਕਰਨ ਅਤੇ ਸੰਗਤਾਂ ਅੰਦਰ ਭਰਮ ਪੈਦਾ ਕਰਨ ਦੇ ਮਕਸਦ ਨਾਲ ਅਜਿਹੀ ਬਿਆਨਬਾਜੀ ਕੀਤੀ ਜਾ ਰਹੀ ਹੈ। ਸ. ਕੁਲਵੰਤ ਸਿੰਘ ਮੰਨਣ ਨੇ ਸਪੱਸ਼ਟ ਕੀਤਾ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ 28 ਮਰਲੇ ਜਗ੍ਹਾ ਸਬ-ਕਮੇਟੀ ਵੱਲੋਂ ਕੀਤੀ ਸਿਫਾਰਸ਼ ਅਨੁਸਾਰ , ਜੋ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 891, ਮਿਤੀ 28-09-2024 ਰਾਹੀਂ ਪ੍ਰਵਾਨ ਕਰਦਿਆਂ ਇਸ ਬਦਲੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ 3 ਕਨਾਲ 12 ਮਰਲੇ ਜਗ੍ਹਾ ਖਰੀਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਉਪਰੋਕਤ ਕਾਰਜ ਲਈ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਨੀਯਤ ਕੀਤੀ ਸਬ-ਕਮੇਟੀ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ. ਕੁਲਵੰਤ ਸਿੰਘ ਮੰਨਣ ਅਤੇ ਹਲਕਾ ਮੈਂਬਰ ਸ. ਪਰਮਜੀਤ ਸਿੰਘ ਲੱਖੇਵਾਲ ਦੀ ਹਾਜ਼ਰੀ ਵਿਚ ਇਲਾਕੇ ਚ ਇਸ਼ਤਿਹਾਰ ਲਗਵਾ ਕੇ 10-12-2024 ਨੂੰ ਖੁੱਲ੍ਹੀ ਬੋਲੀ ਰਾਹੀਂ ਵਿਕਰੀ ਦੀ ਕਾਰਵਾਈ ਕਰਦਿਆਂ ਇਸ ਦੀ ਪ੍ਰਵਾਨਗੀ ਲਈ ਸਿਫਾਰਸ਼ ਕੀਤੀ ਗਈ। ਬੋਲੀ ਸਮੇਂ ਬਹੁਤ ਸਾਰੇ ਲੋਕ ਮੌਜੂਦ ਸਨ, ਜਿਸ ਦਾ ਰਿਕਾਰਡ ਬੋਲੀ ਰਜਿਸਟਰ ਵਿਚ ਦਰਜ ਹੈ। ਸਬ-ਕਮੇਟੀ ਦੀ ਹੋਈ ਸਿਫ਼ਾਰਸ਼ ਅਨੁਸਾਰ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 151, ਮਿਤੀ 31-12-2024 ਨੂੰ ਸਬ-ਕਮੇਟੀ ਵੱਲੋਂ ਹੋਈ ਕਾਰਵਾਈ ਦੀ ਪੁਸ਼ਟੀ ਕਰਦਿਆਂ ਇਸ ਜ਼ਮੀਨ ਦੀ ਰਜਿਸਟਰੀ ਕਰਨ ਦੇ ਅਧਿਕਾਰ ਪਟਵਾਰੀ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਦਿੱਤੇ ਗਏ। ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਦੇ ਮતા ਨੰਬਰ 891, ਮਿਤੀ 28-09-2024 ਰਾਹੀਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ 3 ਕਨਾਲ, 12 ਮਰਲੇ ਜ਼ਮੀਨ ਨੀਯਤ ਸਬ-ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਕੁਲਵੰਤ ਸਿੰਘ ਮੰਨਣ ਵੱਲੋਂ ਤਹਿ ਰੇਟ ਅਨੁਸਾਰ ਖਰੀਦ ਕਰਨ ਦੀ ਪ੍ਰਵਾਨਗੀ ਹੋਈ, ਜਿਸ ਅਨੁਸਾਰ ਗੁਰਦੁਆਰਾ ਸਾਹਿਬ ਵੱਲੋਂ ਇਹ ਜ਼ਮੀਨ 1 ਕਰੋੜ 7 ਲੱਖ 89 ਹਜ਼ਾਰ 163 ਰੁਪਏ ਵਿਚ ਖ਼ਰੀਦ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 28 ਮਰਲੇ ਜਗ੍ਹਾ 59 ਲੱਖ 81 ਹਜ਼ਾਰ 938 ਰੁਪਏ ਦੀ ਵੇਚੀ ਗਈ ਸੀ, ਜਦਕਿ ਇਸ ਦੇ ਬਦਲੇ 4 ਕਨਾਲ 14 ਮਰਲੇ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਕੀਮਤੀ ਜਗ੍ਹਾ 1 ਕਰੋੜ 7 ਲੱਖ ਦੇ ਕਰੀਬ ਖਰੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰਾ ਕਾਰਜ ਪਾਰਦਰਸ਼ੀ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਜਾਇਦਾਦ ਸਬ-ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਕੀਤਾ ਗਿਆ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਿੰਘ ਸਾਹਿਬ ਜੀ ਇਹ ਜ਼ਮੀਨ ਇੱਕ ਕਿੱਲਾ ਨਹੀਂ ਸਿਰਫ 28 ਮਰਲੇ ਸੀ, ਜਿਸ ਨੂੰ ਵੇਚ ਕੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ ਤਕਰੀਬਨ ਅੱਧਾ ਕਿੱਲਾ ਖ੍ਰੀਦ ਕੀਤੀ ਗਈ ਹੈ। ਸਿੰਘ ਸਾਹਿਬ ਜੀ ਆਪ ਹੀ ਕਈ ਵਿਡਿਓਜ ਵਿੱਚ ਕਹਿ ਰਹੇ ਹਨ, ਕਿ ਜੇ ਕੋਈ ਗੁਰਦੁਆਰਾ ਸਾਹਿਬ ਵਿੱਚ ਜ਼ਮੀਨ ਵੇਚਦਾ ਹੈ ਤਾਂ ਉਸਦੀ ਜ਼ਮੀਨ ਹੀ ਲੈਣੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਨੂੰ ਬਿਨਾਂ ਜਾਣकारी ਦੇ ਗ਼ਲਤ ਤਰੀਕੇ ਨਾਲ ਪ੍ਰਚਾਰ ਕੇ ਸੰਗਤਾਂ ਨੂੰ ਗੁੰਮਰਾਹ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ。
ਬਾਈਟ-ਕੁਲਵੰਤ ਸਿੰਘ ਮੰਨਣ-ਮੈਂਬਰ ਸ਼੍ਰੋਮਣੀ ਕਮੇਟੀ
ਪਰਮਜੀਤ ਸਿੰਘ ਲੱਖੇਵਾਲ-ਮੈਂਬਰ ਸ਼੍ਰੋਮਣੀ ਕਮੇਟੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 21, 2026 14:19:200
Report
MJManoj Joshi
FollowFeb 21, 2026 14:01:530
Report
PSParambir Singh Aulakh
FollowFeb 21, 2026 13:45:570
Report
MSManish Sharma
FollowFeb 21, 2026 13:33:570
Report
SBSANJEEV BHANDARI
FollowFeb 21, 2026 13:33:230
Report
GPGYAN PRAKASH
FollowFeb 21, 2026 13:17:490
Report
ASARVINDER SINGH
FollowFeb 21, 2026 13:15:140
Report
SSSanjay Sharma
FollowFeb 21, 2026 13:04:470
Report
BSBALINDER SINGH
FollowFeb 21, 2026 13:03:070
Report
RKRAJESH KATARIA
FollowFeb 21, 2026 12:50:180
Report
RMRakesh Malhi
FollowFeb 21, 2026 12:48:500
Report
SSSanjay Sharma
FollowFeb 21, 2026 12:48:140
Report
BSBALINDER SINGH
FollowFeb 21, 2026 12:46:540
Report
VSVARUN SHARMA
FollowFeb 21, 2026 12:32:100
Report