Back
होला महल्ला: सिंगल यूज़ प्लास्टिक मुक्त लंगर के लिए व्यापक बैठक
BKBIMAL KUMAR
Feb 22, 2026 11:15:24
Anandpur Sahib, Punjab
ਹੋਲਾ ਮਹੱਲਾ ਪਲਾਸਟਿਕ ਮੁਕਤ ਬਣਉਣ ਦੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤਕ ਸ਼್ರੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਲੰਗਰ ਕਮੇਟੀਆਂ ਨਾਲ ਮੀਟਿੰਗ
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਿੰਗਲ ਯੂਜ ਪਲਾਸਟਿਕ ਮੁਫਤ ਵਿੱਚ ਲੰਗਰ ਕਮੇਟੀਆਂ ਨੂੰ ਮੁਹਈਆ ਕਰਵਾਇਆ ਜਾਵੇਗਾ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ
ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਨਾ ਚਲਾਉਣ, ਹੁল্লੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ
ਉਹਨਾਂ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਇਸ ਵਾਰ ਗੁਲਾਲ ਤੇ ਪੂਰਨ ਪਾਬੰਦੀ ਹੋਵੇ ਅਤੇ ਕੋਈ ਵੀ ਦੁਕਾਨਦਾਰ ਗੁਲਾਲ ਨਾ ਵੇਚੇ
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ 20 ਕਰੋੜ ਖਰਚ ਕੇ ਜੋ ਗਲਿਆਰਾ ਬਣਾਇਆ ਜਾ ਰਿਹਾ ਹੈ ਉਸ ਸਬੰਧੀ ਹੋਲਾ ਮਹੱਲਾ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ , ਉਨਾਂ ਨੇ ਇਹ ਵੀ ਕਿਹਾ ਕਿ 20 ਕਰੋੜ ਦਾ ਹਿਸਾਬ ਵੀ ਮੰਗਿਆ ਜਾਵੇਗਾ
Anchor - ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਸ ਬਾਹਰ ਹੋਲਾ ਮਹੱਲਾ 27 28 ਫਰਵਰੀ ਅਤੇ ਇੱਕ ਮਾਰਚ ਨੂੰ ਸ਼੍ਰੀ ਕੀਰਤਪੁਰ ਸਾਹਿਬ ਅਤੇ ਦੋ ਤੋਂ ਚਾਰ ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਲਈ ਲਗਾਤਾਰ מੀਟਿੰਗਾਂ ਦੌਰ ਜਾਰੀ ਹੈ ਅੱਜ ਪ੍ਰਦੂਸ਼ਣ ਨੂੰ ਘਟਾਉਣ ਦੇ ਮੰਤਵ ਨਾਲ ਗਰੀਨ ਹੋਲਾ ਮਹੱਲਾ ਮਨਾਉਣ ਦੇ ਵਿਸੇਸ਼ ਮਿਸ਼ਨ ਨੂੰ ਸਫਲ ਬਣਾਉਣ ਲਈ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਲੰਗਰ ਕਮੇਟੀ ਪ੍ਰਬੰਧਕਾਂ ਨਾਲ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਗਰੀਨ ਹੋਲਾ ਮਹੱਲਾ ਮੰਨਾਉਣ ਦੇ ਮਿਸ਼ਨਤਹਿਤ ਲੰਗਰ ਕਮੇਟੀਆਂ ਨੂੰ ਲੋੜੀਦੀ ਮਾਤਰਾਂ ਵਿੱਚ ਸਿੰਗਲ ਯੂਜ ਪਲਾਸਟਿਕ ਮੁਫਤ ਵਿੱਚ ਉਪਲੱਬਧ ਕਰਵਾਏ ਜਾਣਗੇ। ਲੰਗਰਾਂ ਦਾ ਵੇਸਟ ਮਟੀਰੀਅਲ ਇਕੱਠਾ ਕਰਨ ਲਈ ਕੱਪੜੇ ਅਤੇ ਜੈਵਿਕ ਖਪਣਯੋਗ ਪਦਾਰਥਾਂ ਦੇ ਬਣੇ ਥੈਲੇ ਵੀ ਲੰਗਰ ਕਮੇਟੀਆਂ ਨੂੰ ਮੁਫਤ ਦਿੱਤੇ ਜਾਣਗੇ। ਨਾਲ ਹੀ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਨਾ ਚਲਾਉਣ, ਹੁੱਲੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਵੀ ਕੀਤੀ ।
VO1 - ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਲੰਗਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਮੇਲਾ ਅਫਸਰ ਕਮ ਐਸ.ਡੀ.ਐਮ ਸੁਖਪਾਲ ਸਿੰਘ ਪੀ.ਸੀ.ਏਸ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਤੋ ਪਹਿਲਾ 20 ਫਰਵਰੀ ਨੂੰ ਪੀਪੀਸੀਬੀ ਦੇ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸੈਕਟਰੀ ਲਵਨੀਤ ਦੂਬੇ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡਚਲਵਾਲ ਅਤੇ ਹੋਰ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਕਰਕੇ ਪ੍ਰਦੂਸ਼ਣ ਮੁਕਤ ਹੋਲਾ ਮਹੱਲਾ ਮਨਾਉਣ ਬਾਰੇ ਕਿਹਾ ਗਿਆ ਹੈ। ਪ੍ਰਸਾਸ਼ਨ ਵੱਲੋਂ ਇਸ ਵਾਰ ਹੋਲਾ ਮਹੱਲਾ ਦੌਰਾਨ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਚਲਾਉਣ, ਹੁੱਲੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਕੀਤੀ ਹੈ। ਪ੍ਰਸਾਸ਼ਨ ਵੱਲੋਂ ਇਸ ਵਾਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਾਉਣ ਅਤੇ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਹਰ ਵਰਗ ਦਾ ਸਹਿਯੋਗ ਮੰਗਿਆ ਹੈ। ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਕਿ ਪਾਣੀ, ਹਵਾ, ਧਰਤੀ ਨੂੰ ਬਚਾਉਣ ਲਈ ਪ੍ਰਦੂਸ਼ਣ ਦਾ ਖਾਤਮਾ ਬਹੁਤ ਜਰੂਰੀ ਹੈ ਅਤੇ ਮੇਲਾ ਖੇਤਰ ਨੂੰ ਸਾਫ ਸੁਥਰਾ ਰੱਖਿਆ ਜਾਵੇ। ਇਸ ਮੌਕੇ ਐਸ.ਡੀ.ਐਮ ਸੁਖਪਾਲ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 22, 2026 12:51:420
Report
SSSanjay Sharma
FollowFeb 22, 2026 12:50:57Noida, Uttar Pradesh:GURDASPUR (PUNJAB): TWO POLICEMEN ALLEGEDLY SHOT DEAD IN ADA VILLAGE.
0
Report
MSManish Sharma
FollowFeb 22, 2026 12:32:350
Report
MJManoj Joshi
FollowFeb 22, 2026 12:32:020
Report
PSParambir Singh Aulakh
FollowFeb 22, 2026 12:23:530
Report
KKKIRTIPAL KUMAR
FollowFeb 22, 2026 12:18:370
Report
KBKulbir Beera
FollowFeb 22, 2026 12:03:030
Report
MJManoj Joshi
FollowFeb 22, 2026 12:00:320
Report
KPKomlata Punjabi
FollowFeb 22, 2026 11:50:480
Report
BSBHARAT SHARMA
FollowFeb 22, 2026 11:50:350
Report
BSBHARAT SHARMA
FollowFeb 22, 2026 11:50:040
Report
MJManoj Joshi
FollowFeb 22, 2026 11:32:160
Report
KBKulbir Beera
FollowFeb 22, 2026 11:31:190
Report
MJManoj Joshi
FollowFeb 22, 2026 11:30:080
Report
SSSanjay Sharma
FollowFeb 22, 2026 11:18:000
Report