Back
पंजाब में 16 नए मेडिकल कॉलेज बनने की तैयारी, स्वास्थ्य बीमा योजना मजबूत
KBKulbir Beera
Feb 22, 2026 11:31:19
Bathinda, Punjab
ਪੰਜਾਬ ਵਿੱਚ ਲਗਾਤਾਰ ਨਵੇਂ ਮੈਡੀਕਲ ਕਾਲਜ ਵੱਡੇ ਪੱਧਰ ਤੇ ਤਿਆਰ ਹੋ ਰਹੇ ਹਨ.. ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ
ਪੰਜਾਬ ਆਈਐਐਮਏ ਕਾਨਫਰੰਸ 2025 ਵਿੱਚ ਸਿਰਕਤ ਕੀਤੀ ਸਿਹਤ ਮੰਤਰੀ ਬਲਵੀਰ ਸਿੰਘ ਨੇ
ਪੰਜਾਬ ਸਰਕਾਰ ਵੱਲੋਂ ਸਾਡੇ ਬਕਾਏ ਅਤੇ ਨਵੇਂ ਸ਼ੁਰੂ ਕੀਤੇ 10 ਲੱਖ ਦੇ ਸਿਹਤ ਬੀਮਾ ਸਕੀਮ ਦੇ ਵੀ ਪੈਸੇ ਮਿਲ ਰਹੇ ਹਨ.. ਆਈਐਐਮਏ ਪੰਜਾਬ ਪ੍ਰਧਾਨ ਡਾਕਟਰ ਛਾਬੜਾ
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਬਠਿੰਡਾ ਦੇ ਬਲਵੰਤ ਗਾਰਗੀ ਆਡੀਓ ਵਿੱਚ ਕਰਵਾਏ ਗਏ ਪੰਜਾਬ ਆਈਐਐਮਏ ਕਾਨਫਰੰਸ 2025 ਦੇ ਸਮਾਗਮ ਵਿੱਚ ਸਿਰਕਤ ਕੀਤੀ ਜਿੱਥੇ ਉਹਨਾਂ ਨੇ ਡਾਕਟਰਾਂ ਦੀ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਉੱਥੇ ਹੀ ਵਧੀਆ ਕੰਮ ਕਰਨ ਵਾਲੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਇਹ ਕਾਨਫਰੰਸ ਆਈਐਐਮਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਤਿੰਨ ਰੋਜ਼ਾ ਕੀਤੀ ਗਈ ਜਿਸ ਵਿੱਚ 800 ਤੋਂ ਵੱਧ ਪੰਜਾਬ ਦੇ ਵੱਖ-ਵੱਖ ਜਿਲ੍ਿਆਂ ਤੋਂ ਡਾਕਟਰਾਂ ਨੇ ਸਿਰਕਤ ਕੀਤੀ।
ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਦੀ ਪੰਜਾਬ ਸਰਕਾਰ ਦੀ ਨਾਲ ਕਲੈਬੋਰੇਸ਼ਨ ਹੈ ਅਸੀਂ ਮਿਲ ਕੇ ਪੰਜਾਬ ਵਿੱਚ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਉਪਰਾਲੇ ਕਰਦੇ ਰਹਿੰਦੇ ਹਾਂ ਨਵੀਂ ਸਕੀਮ ਜਦੋਂ ਲਾਂਚ ਕਰਦੇ ਹਾਂ ਤਾਂ ਇਹਨਾਂ ਸਾਰੇ ਡਾਕਟਰਾਂ ਨਾਲ ਰਹਿ ਮਸ਼ਵਰੇ ਕੀਤੇ ਜਾਂਦੇ ਹਨ ਸਾਡਾ ਕੰਮ ਲੋਕਾਂ ਨੂੰ ਚੰਗੀ ਸਿਹਤ ਚੰਗੀ ਡਾਕਟਰੀ ਸਹਾਇਤਾ ਅਤੇ ਤੰਦਰੁਸਤੀ ਹੀ ਮੁੱਖ ਕੰਮ ਹਨ ਉਹਨਾਂ ਕਿਹਾ ਕਿ ਹੁਣ ਸਾਡੀ ਕਲੈਬੋਰੇਸ਼ਨ ਇਹਨਾਂ ਨਾਲ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਧੀਆ ਰਿਜਲਟ ਆ ਰਹੇ ਹਨ ਕਿਉਂਕਿ ਲੋਕਾਂ ਨੂੰ ਮੁਫਤ ਵਿੱਚ ਇਲਾਜ ਪ੍ਰੋਵਾਈਡ ਕਰਾਉਣਾ ਸਰਕਾਰ ਦਾ ਮੁੱਖ ਟੀਚਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ 16 ਮੈਡੀਕਲ ਕਾਲਜ ਨਵੇਂ ਬਣਾਉਣ ਦੀ ਗੱਲ ਸਰਕਾਰ ਨੇ ਕਹੀ ਹੈ ਜਿਨਾਂ ਵਿੱਚੋਂ ਲਗਾਤਾਰ ਕੁਝ ਜ਼ਿਲਿਆਂ ਵਿੱਚ ਕਾਲਜ ਬਣ ਰਹੇ ਹਨ ਅਤੇ ਕੁਝ ਜਲਦੀ ਹੀ ਸ਼ੁਰੂ ਹੋ ਜਾਣਗੇ ਅਸੀਂ ਆਪਣਾ ਹਰ ਵਾਧਾ ਪੂਰਾ ਕਰਾਂਗੇ।
ਪੰਜਾਬ ਆਈਐਐਮਏ ਦੇ ਪ੍ਰਧਾਨ ਡਾਕਟਰ ਛਾਬੜਾ ਨੇ ਕਿਹਾ ਕਿ ਪਹਿਲਾਂ ਵਾਲੀ ਸਕੀਮ ਵਿੱਚ ਜਰੂਰ ਸਾਨੂੰ ਸਮੱਸਿਆ ਆਈ ਸੀ ਕਿਉਂਕਿ ਸਾਡਾ ਬਕਾਇਆ ਖੜਾ ਸੀ ਪਰ ਸਰਕਾਰ ਨੇ ਸਾਡੇ ਪੁਰਾਣੇ ਪੈਸੇ ਵੀ ਦੇ ਦਿੱਤੇ ਅਤੇ ਨਵੀਂ ਸਕੀਮ ਦੇ ਪੈਸੇ ਵੀ ਸਾਡੇ ਕੋਲ ਆ ਰਹੇ ਹਨ ਇਸ ਕਰਕੇ ਸਕੀਮ ਬਹੁਤ ਵਧੀਆ ਹੈ ਅਤੇ ਸਰਕਾਰ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸਾਡਾ ਮਕਸਦ ਲੋਕਾਂ ਨੂੰ ਸਹੂਲਤਾਂ ਦੇਣਾ ਹੈ ਤਾਂ ਇਹ ਕਾਨਫਰੰਸ ਮੌਜੂਦਾ ਪ੍ਰਧਾਨ ਦੇ ਹੀ ਏਰੀਏ ਵਿੱਚ ਕਰਵਾਈ ਜਾਂਦੀ ਹੈ ਤਾਂ ਤਿੰਨ ਰੋਜ਼ਾ ਸਾਡੀ ਇਹ ਵੱਖ ਵੱਖ ਜ਼ਿਲਿਆਂ ਦੇ 800 ਤੋਂ ਵੱਧ ਡਾਕਟਰਾਂ ਦੀ ਕਾਨਫਰੰਸ ਚੱਲੀ ਜਿਸ ਵਿੱਚ ਨਵੀਆਂ ਵਿਗਿਆਨਿਕ ਚੀਜ਼ਾਂ ਅਤੇ ਨਵੇਂ ਤਜਰਬੇ ਸਾਂਝੇ ਕੀਤੇ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਸਿਹਤ ਲਈ ਹੋਰ ਵੀ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ।
ਬਾਈਟ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਰਕਾਰ।
ਬਾਈਟ ਡਾਕਟਰ ਵਿਕਾਸ ਛਾਬੜਾ ਪੰਜਾਬ ਪ੍ਰਧਾਨ ਆਈਐਮਏ।
ਰਿਪੋਰਟ ਕੁਲਬੀਰ ਬੀਰਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 22, 2026 13:06:130
Report
TBTarsem Bhardwaj
FollowFeb 22, 2026 12:51:420
Report
SSSanjay Sharma
FollowFeb 22, 2026 12:50:57Noida, Uttar Pradesh:GURDASPUR (PUNJAB): TWO POLICEMEN ALLEGEDLY SHOT DEAD IN ADA VILLAGE.
0
Report
MSManish Sharma
FollowFeb 22, 2026 12:32:350
Report
MJManoj Joshi
FollowFeb 22, 2026 12:32:020
Report
PSParambir Singh Aulakh
FollowFeb 22, 2026 12:23:530
Report
KKKIRTIPAL KUMAR
FollowFeb 22, 2026 12:18:370
Report
KBKulbir Beera
FollowFeb 22, 2026 12:03:030
Report
MJManoj Joshi
FollowFeb 22, 2026 12:00:320
Report
KPKomlata Punjabi
FollowFeb 22, 2026 11:50:480
Report
BSBHARAT SHARMA
FollowFeb 22, 2026 11:50:350
Report
BSBHARAT SHARMA
FollowFeb 22, 2026 11:50:040
Report
MJManoj Joshi
FollowFeb 22, 2026 11:32:160
Report
MJManoj Joshi
FollowFeb 22, 2026 11:30:080
Report