Back
मोगा में लाल लकीर योजना से 131 परिवारों को मकान का मालिकाना हक मिला
NSNavdeep Singh
Mar 30, 2026 14:31:16
Moga, Punjab
ਕਾਹਨ ਸਿੰਘ ਵਾਲਾ ਵਿੱਚ 131 ਪਰਿਵਾਰਾਂ ਨੂੰ ਮਿਲਿਆ ਮਾਲਕਾਨਾ ਹੱਕ – ਲਾਲ ਲਕੀਰ ਸਕੀਮ ਨਾਲ ਪੀੜ੍ਹੀਆਂ ਦੀ ਚਿੰਤਾ ਦੂਰ,ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪਹਿਲ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ, ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਵੰਡੇ ਸਰਟੀਫਿਕੇਟ ਵੰਡੇ,ਮੋਗਾ ਦੇ ਪਿੰਡ ਕਾਹਨ ਸਿੰਘ ਵਾਲਾ ਵਿੱਚ ਪੰਜਾਬ ਸਰਕਾਰ ਦੀ “ਲਾਲ ਲਕੀਰ” ਸਕੀਮ ਤਹਿਤ 131 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇ ਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ। ਇਸ ਮੌਕੇ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜा ਵੱਲੋਂ ਪਿੰਡ ਵਿੱਚ ਪਹੁੰਚ ਕੇ ਘਰਾਂ ਦੇ ਮਾਲਕਾਨਾ ਹੱਕਾਂ ਦੇ ਸਰਟੀਫਿਕੇਟ ਵੰਡੇ ਗਏ।ਵਿਧਾਇਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਡ੍ਰੀਮ ਪ੍ਰੋਜੈਕਟ ਹੈ, ਜਿਸ ਦਾ ਮਕਸਦ ਉਹਨਾਂ ਪਰਿਵਾਰਾਂ ਨੂੰ ਹੱਕ ਦੇਣਾ ਹੈ ਜੋ ਆਜ਼ਾਦੀ ਤੋਂ ਬਾਅਦ ਤੋਂ ਲਾਲ ਲਕੀਰ ਵਿੱਚ ਰਹਿੰਦੇ ਆ ਰਹੇ ਸਨ ਪਰ ਕਦੇ ਵੀ ਆਪਣੇ ਘਰਾਂ ਦੇ ਕਾਨਕੀ ਮਾਲਕ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਅੱਜ ਪਿੰਡ ਕਾਹਨ ਸਿੰਘ ਵਾਲਾ ਵਿੱਚ 131 ਘਰਾਂ ਨੂੰ ਮਾਲਕਾਨਾ ਹੱਕ ਦੇ ਕੇ ਇੱਕ ਵੱਡੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੋਰ ਪਿੰਡਾਂ ਵਿੱਚ ਵੀ ਇਹ ਪ੍ਰਕਿਰਿਆ ਜਾਰੀ ਹੈ।ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਮੌਜੂਦਾ ਪਰਿਵਾਰਾਂ ਨੂੰ ਸੁਰੱਖਿਆ ਮਿਲੇਗੀ, ਸਗੋਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵੀ ਮਜ਼ਬੂਤ ਹੋਵੇਗਾ। ਜੇ ਕਿਸੇ ਵੀ ਪਰਿਵਾਰ ਨੂੰ ਕਾਗਜ਼ੀ ਕਾਰਵਾਈ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਵਿਧਾਇਕ ਦਫ਼ਤਰ ਜਾਂ ਤਹਿਸੀਲ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਹਰ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।ਵਿਧਾਇਕਾ ਨੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੇ ਕੰਮਾਂ ਦੀ ਵੀ ਚਰਚਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ, ਪਾਣੀ, ਸਿਹਤ ਸਹੂਲਤਾਂ, ਸਿੱਖਿਆ ਅਤੇ ਕਿਸਾਨੀ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਲਈ ਹਜ਼ਾਰ ਰੁਪਏ ਮਹੀਨਾ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ ਅਤੇ ਮੋਗਾ ਵਿੱਚ 1 ਅਪ੍ਰੈਲ ਤੋਂ ਇਸ ਦੀ ਰਜਿਸਟਰੇਸ਼ਨ ਸ਼ੁਰੂ ਹੋਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 30, 2026 15:34:221020
Report
RKRAJESH KATARIA
FollowMar 30, 2026 15:33:50927
Report
SPSomi Prakash Bhuveta
FollowMar 30, 2026 15:03:48936
Report
ADAnkush Dhobal
FollowMar 30, 2026 15:03:35946
Report
ADAnkush Dhobal
FollowMar 30, 2026 15:03:21993
Report
NSNitesh Saini
FollowMar 30, 2026 14:31:33938
Report
TSTEJINDER SINGH
FollowMar 30, 2026 14:09:471097
Report
TBTarsem Bhardwaj
FollowMar 30, 2026 14:08:401088
Report
BKBIMAL KUMAR
FollowMar 30, 2026 14:08:171091
Report
PSParambir Singh Aulakh
FollowMar 30, 2026 14:07:421096
Report
SSSanjay Sharma
FollowMar 30, 2026 14:07:181055
Report
SSSandeep Singh
FollowMar 30, 2026 14:05:54Kullu, Himachal Pradesh:ब्रेकिंग-अटल टनल के साउथ पोर्टल पर भारी बर्फबारी शुरू
1063
Report
NLNitin Luthra
FollowMar 30, 2026 14:05:321081
Report
MSManish Shanker
FollowMar 30, 2026 14:04:171007
Report