Back
समराला में एडवोकेट पर तीन युवकों ने हमला कर कार लूटने की कोशिश की
VKVarun Kaushal
Feb 06, 2026 12:22:33
Samrala, Punjab
ਘਰ ਤੋਂ ਸਮਰਾਲਾ ਕੋਰਟ ਜਾ ਰਹੇ ਵਕੀਲ ਨੂੰ ਰਾਹ ਵਿੱਚ ਤਿੰਨ ਨੌਜਵਾਨਾਂ ਵੱਲੋਂ ਘੇਰਿਆ گیا, ਵਕੀਲ ਨਾਲ ਹੋਏ ਹੱਥੋਪਾਈ, ਵਕੀਲ ਨੇ ਭੱਜ ਕੇ ਬਚਾਈ ਜਾਨ। ਨੌਜਵਾਨ ਗੱਡੀ ਲੈ ਕੇ ਹੋਏ ਫਰਾਰ, ਪੁਲਿਸ ਕਰ ਰਹੀ ਜਾਂਚ। ਅੱਜ ਕੁਹਾੜਾ ਰੋਡ ’ਤੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਇੱਕ ਐਡਵੋਕੇਟ ਨਾਲ ਤਿੰਨ ਨੌਜਵਾਨਾਂ ਵਾਲੋਂ ਹੱਥੋਪਾਈ ਕਰ ਉਸਦੀ ਕਾਰ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲ ਵੱਲੋਂ ਭੱਜ ਕੇ ਬਚਾਈ ਗਈ ਜਾਨ ਜਾਣਕਾਰੀ ਅਨੁਸਾਰ ਐਡਵੋਕੇਟ ਕਮਲਜੀਤ ਸਿੰਘ ਭੰਗੂ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਗੁਰੂਗੜ੍ਹ ਤੋਂ ਕੰਮ ’ਤੇ ਜਾ ਰਹੇ ਸਨ ਕਿ ਪਿੰਡ ਰਾਜਗੜ੍ਹ ਨੇੜ੍ਹੇ 3 ਨੌਜਵਾਨਾਂ ਵਲੋਂ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ ਨੂੰ ਰਸਤੇ ’ਚ ਘੇਰ ਜਾਣਲੇਵਾ ਹਮਲਾ ਕਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਮਲਜੀਤ ਸਿੰਘ ਵਲੋਂ ਖੇਤਾਂ ਵਿਚ ਭੱਜ ਕੇ ਆਪਣੀ ਜਾਨ ਬਚਾਈ ਅਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਨੌਜਵਾਨ ਉਨ੍ਹਾਂ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਕਮਲਜੀਤ ਸਿੰਘ ਵਲੋਂ ਮਾਚੀਵਾੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਸਬੰਧੀ ਸਮੂਹ ਵਕੀਲ ਭਾਈਚਾਰਾ ਥਾਣਾ ਮਾਚੀਵਾੜਾ ਵਿਖੇ ਪੁੱਜਿਆ। ਬਾਰ ਐਸੋਸ਼ੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਬਾਰ ਐਸੋਸ਼ੀਏਸ਼ਨ ਦੇ ਜੁਆਇੰਟ ਸਕੱਤਰ ਕਮਲਜੀਤ ਸਿੰਘ ਭੰਗੂ ਨਾਲ ਇੱਕ ਘਟਨਾ ਵਾਪਰੀ ਹੈ ਜਿਸ ਵਿਚ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰਸਤੇ ’ਚ ਘੇਰ ਜਾਨਲੇਵਾ ਹਮਲਾ ਕਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ। ਦੂਜੇ ਪਾਸੇ ਥਾਣਾ ਮੁਖੀ ਮਾਚੀਵਾੜਾ ਪਵਿੱਤਰ ਸਿੰਘ ਨੇ ਦੱਸਿਆ ਕਿ ਉਕਤ ਐਡਵੋਕਟ ਭੰਗੂ ਨਾਲ ਹੋਈ ਘਟਨਾ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ’ਚੋਂ ਇੱਕ ਵਿਅਕਤੀ ਦੀ ਪਹਿਚਾਣ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਅਵਤਾਰ ਸਿੰਘ ਜੋ ਕਿ ਸਮਰਾਲਾ ਵਿਖੇ ਇੱਕ ਐਡਵੋਕੇਟ ਕੋਲ ਮੁਨਸ਼ੀ ਦਾ ਕੰਮ ਕਰਦਾ ਸੀ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕਾਰ ਨੂੰ ਬਰਾਮਦ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 06, 2026 13:45:350
Report
KBKulbir Beera
FollowFeb 06, 2026 13:21:050
Report
KCKhem Chand
FollowFeb 06, 2026 13:20:310
Report
DSDharmindr Singh
FollowFeb 06, 2026 13:19:590
Report
NSNavdeep Singh
FollowFeb 06, 2026 13:18:210
Report
KBKulbir Beera
FollowFeb 06, 2026 13:06:450
Report
KSKuldeep Singh
FollowFeb 06, 2026 12:53:280
Report
ADAnkush Dhobal
FollowFeb 06, 2026 12:33:370
Report
AZAbhinva zeepunjabi
FollowFeb 06, 2026 12:24:100
Report
DVDEVENDER VERMA
FollowFeb 06, 2026 12:23:520
Report
DVDEVENDER VERMA
FollowFeb 06, 2026 12:23:330
Report
RMRakesh Malhi
FollowFeb 06, 2026 12:23:120
Report
ADAnkush Dhobal
FollowFeb 06, 2026 12:22:550
Report
MSManuj Sharma
FollowFeb 06, 2026 12:21:520
Report