Back
पंजाब भाजपा नेता अमित शाह की मोगा रैली से राज्य में राजनीतिक हलचल तेज
TBTarsem Bhardwaj
Mar 07, 2026 14:04:15
Ludhiana, Punjab
ਲੁਧਿਆਣਾ ਪਹੁੰਚੇ ਪੰਜਾਬ ਬੀ ਜੈ ਪੀ ਦੇ ਪ੍ਰਧਾਨ ਕਿਹਾ ਅਮਿਤ ਸ਼ਾਹ ਆਧੁਨਿਕ ਭਾਰਤ ਦੇ ਲੋਹ ਪੁਰਸ਼, ਪੰਜਾਬ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ-ਸੁਨੀਲ ਜਾਖੜ
ਪੰਜਾਬੀਆਂ ਨੂੰ ਭਾਜਪਾ ਤੋਂ ਵੱਡੀ ਆਸ, ਮੋਗਾ ਰੈਲੀ ਲਈ ਲੋਕਾਂ ਵਿਚ ਵੱਡਾ ਉਤਸਾਹ
ਸਰਕਾਰ ਮਹਿਲਾਵਾਂ ਦੇ 48 ਹਜਾਰ ਦੇ ਬਕਾਏ ਬਾਰੇ ਵੀ ਬਜਟ ਸੈਸ਼ਨ ਵਿਚ ਐਲਾਨ ਕਰੇ
ਪ੍ਰਤਾਪ ਬਾਜਵਾ ਨੂੰ ਸਵਾਲ, ਕੀ ਵਿਧਾਨ ਸਭਾ ਵਿਚ ਬੰਸਾਂ ਰੰਗਣ ਲਈ ਰਾਜਸਥਾਨ ਭੇਜਣ ਖਿਲਾਫ ਉਠਾਉਣਗੇ ਵਿਧਾਨ ਸਭਾ ਵਿਚ avaj
ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ 14 ਮਾਰਚ ਨੂੰ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਕੀਤੀ ਜਾ ਰਹੀ ਮੋਗਾ ਰੈਲੀ ਦੀਆਂ تਿਆਰੀਆਂ ਲਈ ਬੈਠਕ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ ਕੇਂਦਰੀ ਗ੍ਰਹਿ ਮੰਤਰੀ ਦੀ ਉਡੀਕ ਕਰ ਰਿਹਾ ਹੈ
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬੇਹੱਦ ਸੰਵੇਦਨਸ਼ੀਲ ਹਨ, ਆਰਥਿਕ ਤੌਰ ਤੇ ਰਾਜ ਭਾਰੀ ਕਰਜ ਦੇ ਬੋਝ ਥੱਲੇ ਹੈ, ਲੋਕ ਸਹਿਮ ਅਤੇ ਡਰ ਵਿਚ ਜੀਵਨ ਜਿਉਣ ਲਈ ਮਜਬੂਰ ਹਨ। ਅਜਿਹੇ ਵਿਚ ਲੋਕ ਇਕ ਆਸ ਨਾਲ ਭਾਰਤੀ ਜਨਤਾ ਪਾਰਟੀ ਵੱਲ ਵੇਖ ਰਹੇ ਹਨ ਅਤੇ ਲੋਕ ਮੰਨ ਚੁੱਕੇ ਹਨ ਕਿ ਭਾਜਪਾ ਦੀ ਮਜਬੂਤ ਲੀਡਰਸ਼ਿਪ ਹੀ ਸੂਬੇ ਨੂੰ ਇਸ ਮੁਸਕਿਲ ਦੌਰ ਵਿਚੋਂ ਕੱਢਣ ਦੀ ਸਮਰੱਥਾ ਰੱਖਦੀ है। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਲੋਕ ਸਰਦਾਰ ਪਟੇਲ ਨੂੰ ਦੇਸ਼ ਦਾ ਲੋਹ ਪੁਰਸ਼ ਮੰਨਦੇ ਸਨ, ਉਸੇ ਤਰਾਂ ਅਮਿਤ ਸ਼ਾਹ ਨੂੰ ਆਧੁਨਿਕ ਭਾਰਤ ਦੇ ਲੋਹ ਪੁਰਸ਼ ਕਰਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਮਿਤ ਸ਼ਾਹਦੇ ਦਿਲ ਵਿਚ ਪੰਜਾਬ ਲਈ ਵੱਡਾ ਦਰਦ ਹੈ। ਉਨ੍ਹਾਂ ਨੇ ਕਿਹਾ ਕਿ ਦਿਲੀ ਦਾ ਉਪਰਾਜਪਾਲ ਇਕ ਪੰਜਾਬੀ ਨੂੰ ਲਗਾਇਆ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਸੂਬੇ ਦੀ ਆਪ ਸਰਕਾਰ ਹਰ ਮੁਹਾਜ਼ ਤੇ ਫੇਲ ਹੈ ਜਦ ਕਿ ਵਿਰੋਧੀ ਧਿਰ ਕਾਂਗਰਸ ਨੇ ਭਗਵੰਤ ਮਾਨ ਅੱਗੇ ਆਤਮਸਮਰਪਨ ਕਰ ਰੱਖਿਆ ਹੈ ਅਤੇ ਸਰਕਾਰ ਅਤੇ ਵਿਰੋਧੀ ਧਿਰ ਦੋਹਾਂ ਦੇ ਏਂਜਡੇ ਵਿਚੋਂ ਲੋਕ ਮੁੱਦੇ ਗਾਇਬ ਹਨ। ਉਨ੍ਹਾਂ ਨੇ ਕਿਹਾ ਕਿ ਆਪ ਤੇ ਕਾਂਗਰਸ ਦਾ ਗਠਬੰਧਨ ਜਗ ਜਾਹਿਰ ਹੋ ਚੁੱਕਾ ਹੈ। ਇਸੇ ਲਈ ਜਦ ਰਾਹੁল ਗਾਂਧੀ ਪੰਜਾਬ ਆਏ ਤਾਂ ਉਨ੍ਹਾਂ ਆਪ ਸਰਕਾਰ ਇਕ ਸ਼ਬਦ ਵੀ ਨਹੀਂ ਬੋਲਿਆ
ਉਨ੍ਹਾਂ ਨੇ ਇਸ ਮੌਕੇ ਪੰਜਾਬ ਦੇ ਸੁਪਰ ਸੀਐਮ ਬਣੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੱਲ ਸਰਕਾਰ ਮਹਿਲਾ ਦਿਵਸ ਤੇ ਬਜਟ ਪੇਸ਼ ਕਰਕੇ ਮਹਿਲਾਵਾਂ ਦਾ ਸਤਿਕਾਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਕੀ ਉਹ ਦੱਸਣਗੇ ਕਿ ਵੈਭਵ ਕੁਮਾਰ ਦੀ ਪੰਜਾਬ ਸਰਕਾਰ ਵਿਚ ਕੀ ਭਮਿਕਾ ਹੈ ਜੋ ਇਕ ਪਾਰਟੀ ਦੀ ਮਹਿਲਾ ਸਾਂਸਦ ਨਾਲ ਮਾਰਕੁੱਟ ਕਰ ਚੁੱਕੇ ਹਨ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ ਪਰ ਪਿੱਛਲੇ 48 ਮਹੀਨਿਆਂ ਦਾ ਜੋ ਕਿ ਪ੍ਰਤੀ ਮਹੀਲਾ 48 ਹਜಾರ ਰੁਪਏ ਦੀ ਰਕਮ ਬਣਦੀ ਹੈ ਉਸਦਾ ਹਿਸਾਬ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ
ਵਿਧਾਨ ਸਭਾ ਸੈਸ਼ਨ ਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂਗ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਉਹ ਵਿਧਾਨ ਸਭਾ ਵਿਚ ਪੀਆਰਟੀਸੀ ਦੀਆਂ ਬੱਸਾਂ ਨੂੰ ਆਪ ਪਾਰਟੀ ਦੇ ਰੰਗ ਵਿਚ ਰੰਗੇ ਜਾਣ ਲਈ ਜੈਪੁਰ ਭੇਜੇ ਜਾਣ ਸਬੰਧੀ ਸਵਾਲ ਕਰਨ ਦੀ হਿੰਮਤ ਵਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਪਿੱਛਲੀ ਕਾਂਗਰਸ ਸਰਕਾਰ ਸਮੇਂ ਰਾਜਸਥਾਨ ਤੋਂ ਬੱਸ ਬਾਡੀਆਂ ਲਗਾਏ ਜਾਣ ਦੀ ਫਾਇਲ ਮੁੱਖ ਮੰਤਰੀ ਸਾਂਭ ਕੇ ਤੁਹਾਡੇ ਆਗੁਆਂ ਨੂੰ ਬਲੈਕਮੇਲ ਕਰ ਰਹੇ ਹਨ ਤੇ ਹੁਣ ਜਦ ਇਹ ਸਰਕਾਰ ਖੁਦ ਜੈਪੁਰ ਬੱਸਾਂ ਰੰਗਣ ਲਈ ਜੈਪੁਰ ਭੇਜ ਰਹੀ ਹੈ ਤਾਂ ਕੀ ਸਵਾਲ ਕਰਨਾ ਨਹੀਂ ਬਣਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕੀ ਕੋਈ ਬੱਸਾਂ ਰੰਗਣ ਵਾਲਾ ਪੈਂਟਰ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਠੇਕਾ ਪੰਜਾਬ ਤੋਂ ਬਾਹਰ ਕਿਉਂ ਜਾ ਰਿਹਾ ਹੈ। ਇਸ ਪਿੱਛੇ ਕੀ ਲੁਕਿਆ ਹੈ, ਜਨਤਾ ਇਹ ਜਾਣਨਾ ਚਾਹੁੰਦੀ ਹੈ। ਇਸ ਮੌਕੇ ਤੇ ਭਾਜਪਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ,ਮੀਤ ਪ੍ਰਧਾਨ ਜਤਿੰਦਰ ਮਿੱਤਲ,ਪ੍ਰਦੇਸ਼ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸਕੱਤਰ ਰੇਣੂ ਥਾਪਰ,ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ,ਪ੍ਰਦੇਸ਼ ਬੁਲਾਰੇ ਪ੍ਰਿਤਪਾਲ ਸਿੰਘ ਵਲੀਏਵਾਲ,ਜਿਲਾ ਜਨਰਲ ਸਕੱਤਰ ਸਰਦਾਰ ਨਰਿੰਦਰ ਮੱਲੀ, ਯਸ਼ਪਾਲ ਜਨੋਤਰਾ,ਜਿਲਾ ਪ੍ਰੈਸ ਸਕਟਰ ਡਾਕਟਰ ਸਤੀਸ਼ ਕੁਮਾਰ ਸੋਸ਼ਲ ਮੀਡੀਆ ਸਚੀ ਰਾਜ ਹਾਜ਼ਰ ਸਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowMar 07, 2026 15:35:130
Report
VKVipan Kumar
FollowMar 07, 2026 15:34:520
Report
VKVipan Kumar
FollowMar 07, 2026 15:34:180
Report
BSBHARAT SHARMA
FollowMar 07, 2026 15:33:270
Report
BSBHARAT SHARMA
FollowMar 07, 2026 15:33:120
Report
DVDEVENDER VERMA
FollowMar 07, 2026 14:52:350
Report
SKSuneel Kumar
FollowMar 07, 2026 14:49:020
Report
NSNaresh Sethi
FollowMar 07, 2026 14:48:480
Report
VKVarun Kaushal
FollowMar 07, 2026 14:33:550
Report
ASAnmol Singh Warring
FollowMar 07, 2026 14:19:430
Report
SNSUNIL NAGPAL
FollowMar 07, 2026 14:19:050
Report
KKKIRTIPAL KUMAR
FollowMar 07, 2026 14:18:520
Report
KBKulbir Beera
FollowMar 07, 2026 14:02:470
Report
NSNitesh Saini
FollowMar 07, 2026 13:46:100
Report