Back
लुधियाना: 14 बच्चों को भीख से छुड़ाकर जीवनज्योत 2.0 बाल सुरक्षा मुहिम सफल
TBTarsem Bhardwaj
Dec 20, 2025 11:39:09
Ludhiana, Punjab
ਲੁਧਿਆਣਾ ਵਿੱਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜਿਲ੍ਹਾ ਪ੍ਰਸਾਸ਼ਨ, ਲੁਧਿਆਣਾ ਵੱਲੋ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ
ਲੁਧਿਆਣਾ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਦੀ ਅਗਵਾਈ ਹੇਠ ਅਤੇ ਜਿਲ੍ਹਾ ਟਾਸਕ ਫੋਰਸ, ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ 14 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ। ਲੁਧਿਆਣਾ ਸ਼ਹਿਰ ਦੇ ਉਸ ਖੇਤਰ ਵਿੱਚ ਚੈਕਿੰਗ ਕੀਤੀ ਗਈ ਜਿਥੇ ਇਹਨਾਂ ਭੀਖ ਮੰਗਦੇ ਬੱਚਿਆਂ ਦੀ ਸੰਭਾਵਨਾ ਸੀ. ਇਹ ਸਥਾਨ ਹਨ:- ਚੌੜਾ ਬਜਾਰ, ਰੇਲਵੇ ਸਟੇਸ਼ਨ, ਸ਼ੀਤਲਾ ਮਾਤਾ ਮੰਦਰ, ਜੀ.ਐਮ.ਡੀ. ਮਾਲ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਚੌਕ, ਜਲੰਧਰ ਬਾਈਪਾਸ, ਘੰਟਾ ਘਰ ਚੌਂਕ, ਸਿਵਲ ਲਾਈਨਜ਼, ਡੰਡੀ ਸਵਾਮੀ ਮੰਦਰ, ਫੁਹਾਰਾ ਚੌਕ, ਸਰਾਭਾ ਨਗਰ, ਸਰਾਭਾ ਮਾਰਕੀਟ, ਕਾਲਜ ਰੋਡ, ਮਿੱਤਲ ਰੋਡ, ਰੋਜ ਗਾਰਡਨ ਰੋਡ, ਕਿਚਲੂ ਨਗਰ, ਮਾਇਆ ਨਗਰ, ਕ੍ਰਿਸ਼ਨਾ ਨਗਰ, ਗਿੱਲ ਚੌਂਕ, ਜੀ.ਐਨ.ਈ. ਕਾਲਜ, ਗਿੱਲ ਰੋਡ, ਕ੍ਰਿਸ਼ਨਾਂ ਮੰਦਰ, ਦੋਰਾਹਾ, ਫੁੱਲਾਂਵਾਲ ਚੌਂਕ, ਹੀਰੋ ਬੇਕਰੀ ਚੌੰਕ, ਅਰੋੜਾ ਪੈਲੇਸ, ਵਿਸ਼ਵਕਰਮਾ ਚੌਂਕ ਅਤੇ ਬੱਸ ਸਟੈਂਡ । ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਨੂੰ ਭੀਖ ਮੰਗਣ ਦੀ ਪ੍ਰਥਾ ਤੋਂ ਬਚਾਉਣਾ ਹੈ ਅਤੇ ਉਹਨਾਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣਾ ਹੈ । ਦੱਸਣਯੋਗ ਹੈ ਕਿ ਪ੍ਰੋਜੈਕਟ ਜੀਵਨਜੋਤ 2.0 ਪੰਜਾਬ ਸਰਕਾਰ ਦੀ ਇਕ ਮਹੱਤਵਪੂਰਨ ਅਤੇ ਲੋਕ ਹਿਤੈਸ਼ੀ ਪਹਿਲ ਹੈ, ਜਿਸਦੀ ਅਗਵਈ ਮਾਨਯੋਗ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਜੀ ਵੱਲੋ ਕੀਤੀ ਗਈ ਹੈ । ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਬੱਚਿਆਂ ਨੂੰ ਭੀਖ ਮੰਗਣ ਅਤੇ ਹਰ ਕਿਸਮ ਦੇ ਸ਼ੋਸ਼ਣ ਤੋਂ ਬਚਾਅ ਕੇ ਉਹਨਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਦੇ ਭਵਿੱਖ ਨੂੰ ਸਵਾਰਨਾ ਹੈ । ਇਸ ਚੈਕਿੰਗ ਦੌਰਾਨ 14 ਬੱਚਿਆਂ ਨੂੰ ਭੀਖ ਮੰਗਦੇ ਪਾਇਆ ਗਿਆ ਅਤੇ ਟੀਮ ਵੱਲੋ ਤੁਰੰਤ ਐਕਸ਼ਨ ਲੈਂਦੇ ਹੋਏ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ । ਇਸ ਉਪਰੰਤ ਬੱਚਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਹਨਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਉਚਿੱਤ ਦੇਖਭਾਲ ਅਤੇ ਸੁਰੱਖਿਆ ਲਈ ਅਗਲੇ ਲੋੜੀਦੇ ਕਦਮ ਚੁੱਕੇ ਗਏ । ਸ਼੍ਰੀ ਗੁਰਮੀਤ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਜੀਵਨਜੋਤ 2.0 ਦੇ ਅਧੀਨ ਅਜਿਹੀਆਂ ਚੈਕਿੰਗਾਂ ਅਤੇ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਨਿਰੰਤਰ ਜ਼ਾਰੀ ਰਹਿਣਗੀਆਂ। ਜਿਲ੍ਹਾ ਪ੍ਰਸ਼ਾਸ਼ਨ, ਲੁਧਿਆਣਾ ਦੇ ਸਹਿਯੋਗ ਨਾਲ ਜਿਲ੍ਹਾ ਲੁਧਿਆਇਆ ਨੂੰ ਬਾਲ ਭਿਖਿਆ ਮੁਕਤ ਕੀਤਾ ਜਾਵੇਗਾ। ਨਾਲ ਹੀ ਉਹਨਾਂ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਸਥਾਨ ਤੇ ਬੱਚਿਆਂ ਨੂੰ ਭੀਖ ਮੰਗਦੇ ਹੋਏ ਜਾਂ ਕਿਸੇ ਹੋਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੋਏ ਵੇਖਦੇ ਹੋ ਤਾਂ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸੂਚਿਤ ਕੀਤਾ ਜਾਵੇ। ਇਸ ਬਾਬਤ ਲੁਧਿਆਣਾ ਜਿਲ੍ਹੇ ਦੀ ਆਮ ਜਨਤਾ ਇਹਨਾਂ ਨੰਬਰਾਂ ਤੇ 1098 (ਚਾਈਲਡ ਹੈਲਪਲਾਈਨ), 9646801323 ਅਤੇ 9319267958 ਤੁਰੰਤ ਕਾਲ ਕਰਕੇ ਸੂਚਿਤ ਕਰੇ । ਇਸ ਚੈਕਿੰਗ ਦੌਰਾਨ ਸ੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖия ਅਫਸਰ, ਲੁਧਿਆਣਾ ਅਤੇ ਉਹਨਾ ਦੀ ਟੀਮ, ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ੍ਰੀ ਰਾਮ ਸਿਮਰਨ ਅਤੇ ਉਹਨਾਂ ਦੀ ਟੀਮ (ਪੁਲਿਸ ਵਿਭਾਗ) ਦਾ ਵਿਸ਼ੇਸ਼ ਯੋਗਦਾਨ ਰਿਹਾ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowDec 20, 2025 12:58:310
Report
SSSandeep Singh
FollowDec 20, 2025 12:57:040
Report
BSBhushan Sharma
FollowDec 20, 2025 12:56:480
Report
TBTarsem Bhardwaj
FollowDec 20, 2025 12:48:450
Report
SSSandeep Singh
FollowDec 20, 2025 12:48:180
Report
KSKiranveer Singh
FollowDec 20, 2025 12:38:350
Report
MSManish Shanker
FollowDec 20, 2025 12:29:220
Report
NSNaresh Sethi
FollowDec 20, 2025 12:15:350
Report
SSSandeep Singh
FollowDec 20, 2025 11:38:420
Report
MTManish Thakur
FollowDec 20, 2025 11:27:430
Report
MSManish Shanker
FollowDec 20, 2025 11:27:34Sahibzada Ajit Singh Nagar, Punjab:ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਪਰਿਤਵੀਰ ਸਿੰਘ ਚਹਿਲ ਦੀ ਅਗਵਾਈ ਵਿੱਚ ਇੰਸਪੈਕਟਰ ਰੁਪਿੰਦਰ ਸਿੰਘ ਵੱਲੋਂ ਮੋਹਾਲੀ ਦੇ ਪਿੰਡ ਮਟੌਰ ਅਤੇ ਪਿੰਡ ਬਲੋਗੀ ਵਿੱਚ ਚਲਾਇਆ ਗਿਆ ਵਿਸ਼ੇਸ਼ ਆਪਰੇਸ਼ਨ ਕਾਸੋ ਦੌਰਾਨ ਵੱਖ-ਵੱਖ ਪੀਜੀਆਂ ਦੀ ਕੀਤੀ ਗਈ ਚੈਕਿੰਗ ਅਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਲਿਆ ਗਿਆ ਹਿਰਾਸਤ ਵਿੱਚ。
0
Report
MJManoj Joshi
FollowDec 20, 2025 11:00:120
Report
KSKamaldeep Singh
FollowDec 20, 2025 10:50:070
Report
SBSANJEEV BHANDARI
FollowDec 20, 2025 10:47:100
Report