Back
खन्ना पुलिस ने 15 लाख के साइबर फ्रॉड में दो आरोपी गिरफ्तार किए
DSDharmindr Singh
Mar 19, 2026 12:32:44
Khanna, Punjab
15 ਲੱਖ ਦੀ ਸਾਈਬਰ ਠੱਗੀ ਮਾਮਲੇ ’ਚ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ, 2 ਦੋਸ਼ੀ ਗ੍ਰਿਫਤਾਰ ਫਰਜ਼ੀ IPS ਤੇ ਜੱਜ ਬਣ ਕੇ ਡਰਾਉਂਦੇ ਰਹੇ ਸਾਈਬਰ ਠੱਗ 15 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਦੋ ਦੋਸ਼ੀਆਂ ਅਰਸ਼ਦੀਪ ਸਿੰਘ ਅਤੇ ਜਗਤਾਰ ਸਿੰਘ ਉਰਫ ਜੋਰਾ ਵਾਸੀ ਬਿਆਸ (ਅੰਮ੍ਰਿਤਸਰ) ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਈਬਰ ਠੱਗ ਪੀੜਿਤਾ ਅਤੇ ਉਸਦੀ ਧੀ ਨੂੰ ਡਰਾਉਣ ਲਈ ਫਰਜ਼ੀ ਆਈਪੀਐਸ ਅਫਸਰ ਅਤੇ ਜੱਜ ਬਣ ਕੇ ਵੀ ਗੱਲ ਕਰਦੇ ਰਹੇ ਸੀ। ਡੀਐਸਪੀ (ਇਨਵੈਸਟਿਗੇਸ਼ਨ) ਮੋਹਿਤ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 7 ਫਰਵਰੀ 2026 ਨੂੰ ਕੇਸ ਦਰਜ ਕੀਤਾ ਗਿਆ ਸੀ। ਹੁਣ ਤੱਕ ਪੁਲਿਸ ਵੱਲੋਂ ਪੀੜਤਾ ਨੂੰ 4 ਲੱਖ ਰੁਪਏ ਵਾਪਸ ਵੀ ਦਿਵਾਏ ਜਾ ਚੁੱਕੇ ਹਨ, ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਇਹ ਮਾਮਲਾ ਕਰਤਾਰ ਨਗਰ, ਖੰਨਾ ਦੀ ਰਹਿਣ ਵਾਲੀ ਇਕ ਮਹਿਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸਦੀ ਧੀ ਦੁਬਈ ਵਿੱਚ ਵਰਕ ਵੀਜ਼ਾ ’ਤੇ ਕੰਮ ਕਰਦੀ ਸੀ ਅਤੇ ਠੱਗੀ ਦਾ ਸ਼ਿਕਾਰ ਹੋ ਗਈ ਸੀ। ਇਸ ਤਰ੍ਹਾਂ ਰਚਿਆ ਗਿਆ ਸੀ ਪੂਰਾਠੱਗੀ ਦਾ ਜਾਲ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ 2025 ਵਿੱਚ ਦੁਬਈ ਵਿੱਚ ਕੰਮ ਕਰ ਰਹੀ ਇਕ ਨੌਜਵਾਨ ਕੁੜੀ ਦੀ ਇੰਸਟਾਗ੍ਰਾਮ ’ਤੇ “ਮਨੀਸ਼ ਚੌਧਰੀ” ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਹੋਈ। ਦੋਸ਼ੀ ਨੇ ਆਪਣੇ ਆਪ ਨੂੰ ਅਮਰੀਕਾ ਵਿੱਚ ਸੈਟਲ ਅਤੇ ਗੋਲਡ ਬਿਜ਼ਨਸ ਨਾਲ ਜੁੜਿਆ ਦੱਸਿਆ। ਹੌਲੀ-ਹੌਲੀ ਉਸਨੇ ਭਰੋਸਾ ਜਿੱਤ ਕੇ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਦਾਅਵਾ ਕੀਤਾ ਕਿ ਉਹ ਪੀੜਤ ਲੜਕੀ ਲਈ ਮਹਿੰਗੇ ਗਿਫਟ—ਸੋਨੇ, ਹੀਰਿਆਂ ਦੇ ਗਹਿਣੇ, ਆਈਫੋਨ 16, ਐਪਲ ਵਾਚ, ਕੱਪੜੇ ਅਤੇ 10 ਹਜ਼ਾਰ ਯੂਕੇ ਪਾਊਂਡ—ਕੁਰੀਅਰ ਰਾਹੀਂ ਭੇਜ ਰਿਹਾ ਹੈ। ਭਾਰਤ ਆਉਂਦੇ ਹੀ ਸ਼ੁਰੂ ਹੋਈ ਠੱਗੀ 15 ਅਗਸਤ 2025 ਨੂੰ ਕੁੜੀ ਦੇ ਭਾਰਤ ਆਉਣ ਤੋਂ ਬਾਅਦ ਉਸਨੂੰ “ਮਨੋਜ” ਨਾਂ ਦੇ ਵਿਅਕਤੀ ਦੇ ਫੋਨ ਆਉਣ ਲੱਗ ਪਏ, ਜਿਸਨੇ ਆਪਣੇ ਆਪ ਨੂੰ ਦੁਬਈ ਅਤੇ ਮੁੰਬਈ ਦਾ ਕੁਰੀਅਰ ਅਧਿਕਾਰੀ ਦੱਸਿਆ। ਉਸਨੇ ਕਿਹਾ ਕਿ ਉਸਦੇ ਨਾਂ ’ਤੇ ਕੀਮਤੀ ਪਾਰਸਲ ਆਇਆ ਹੈ, ਜਿਸਨੂੰ ਛੁਡਾਉਣ ਲਈ ਕਸਟਮ ਡਿਊਟੀ ਅਤੇ ਜੁਰਮਾਨਾ ਦੇਣਾ ਪਵੇਗਾ। ਜਦੋਂ ਇਨਕਾਰ ਕੀਤਾ ਗਿਆ ਤਾਂ ਦੋਸ਼ੀਆਂ ਨੇ ਗ੍ਰਿਫਤਾਰੀ ਦੇਂੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿਹਾ ਗਿਆ ਕਿ ਦੁਬਈ ਪੁਲਿਸ ਭਾਰਤ ਆ ਕੇ ਗ੍ਰਿਫਤਾਰ ਕਰ ਲਵੇਗੀ ਅਤੇ ਗੋਲੀ ਮਾਰ ਦੇਵੇਗੀ। ਡਰਾਉਣ ਲਈ ਫਰਜ਼ੀ ਵੀਡੀਓ ਵੀ ਭੇਜੇ ਗਏ। ‘ਏਅਰਪੋਰਟ ਅਧਿਕਾਰੀ’ ਬਣ ਕੇ ਕੀਤੀ ਵਸੂਲੀ ਇਸ ਤੋਂ ਬਾਅਦ ਇਕ ਹੋਰ ਠੱਗ ने ਆਪਣੇ ਆਪ ਨੂੰ ਏਅਰਪੋਰਟ ਅਧਿਕਾਰੀ ਦੱਸ ਕੇ ਪ੍ਰੋਸੈਸਿੰਗ ਫੀਸ ਅਤੇ ਟੈਕਸ ਦੇ ਨਾਂ ’ਤੇ ਪੈਸੇ ਮੰਗੇ। ਪਰਿਵਾਰ ’ਤੇ ਲਗਾਤਾਰ ਦਬਾਅ ਬਣਾਇਆ ਗਿਆ ਕਿ ਮਾਮਲਾ ਗੰਭੀਰ ਹੈ ਅਤੇ ਐਫਆਈਆਰ ਦਰਜ ਹੋ ਸਕਦੀ ਹੈ। ਡਰ ਦੇ ਕਾਰਨ ਪਰਿਵਾਰ ਵੱਲੋਂ ਵੱਖ-ਵੱਖ ਬੈਂਕ ਖਾਤਿਆਂ ਅਤੇ ਕਿਊਆਰ ਕੋਡਾਂ ’ਤੇ ਕਈ ਵਾਰ ਪੈਸੇ ਟਰਾਂਸਫਰ ਕੀਤੇ गए। 4 ਸਤੰਬਰ 2025 ਨੂੰ ਪਰਿਵਾਰ ਨੇ ਲੋਨ ਲੈ ਕੇ ਵੀ ਪੈਸੇ ਭੇਜੇ। 5 ਸਤੰਬਰ ਨੂੰ ਮਨੀਸ਼ ਨੇ ਫੋਨ ਕਰਕੇ ਕਿਹਾ ਕਿ ਉਹ ਮੁੰਬਈ ਏਅਰਪੋਰਟ ਪਹੁੰਚ ਗਿਆ ਹੈ, ਪਰ ਤੁਰੰਤ ਬਾਅਦ ਆਪਣੀ ਗ੍ਰਿਫਤਾਰੀ ਦਾ ਝੂਠਾ ਨਾਟਕ ਰਚ ਦਿੱਤਾ। ਪੁਲਿਸ ਕਸਟਡੀ ਅਤੇ ਪਰਿਵਾਰ ’ਤੇ ਕੇਸ ਦਰਜ ਹੋਣ ਦੀ ਝੂਠੀ ਕਹਾਣੀ ਸੁਣਾ ਕੇ ਹੋਰ ਪੈਸੇ ਠੱਗ ਲਏ ਗਏ। 15 ਲੱਖ ਦੀ ਠੱਗੀ, ਕੇਸ ਦਰਜ ਸ਼ਿਕਾਇਤ ਮੁਤਾਬਕ ਸਾਰੇ ਦੋਸ਼ੀ ਆਪਸ ਵਿੱਚ ਮਿਲੇ ਹੋਏ ਸਨ ਅਤੇ ਉਨ੍ਹਾਂ ਨੇ ਝੂਠੇ ਕੇਸ, ਜਾਨੋਂ ਮਾਰਨ ਅਤੇ ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਪਰਿਵਾਰ ਤੋਂ ਕਰੀਬ 15 ਲੱਖ ਰੁਪਏ ਠੱਗ ਲਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowMar 19, 2026 13:47:14388
Report
KSKapil sharma
FollowMar 19, 2026 13:45:22473
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
876
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
905
Report
KDKuldeep Dhaliwal
FollowMar 19, 2026 13:31:33944
Report
RMRakesh Malhi
FollowMar 19, 2026 13:31:081028
Report
SGSatpal Garg
FollowMar 19, 2026 13:20:47912
Report
KBKulbir Beera
FollowMar 19, 2026 13:07:09998
Report
BSBHARAT SHARMA
FollowMar 19, 2026 13:06:16996
Report
KSKapil sharma
FollowMar 19, 2026 13:06:031091
Report
PSParambir Singh Aulakh
FollowMar 19, 2026 13:04:571016
Report
SNSUNIL NAGPAL
FollowMar 19, 2026 13:04:171003
Report
DVDEVENDER VERMA
FollowMar 19, 2026 13:04:06957
Report
BSBHARAT SHARMA
FollowMar 19, 2026 12:47:371072
Report
RBRohit Bansal
FollowMar 19, 2026 12:46:16Chandigarh, Chandigarh:AAP Punjab General Secretary and Media Incharge Baltej Pannu's reaction on Jakhar's statement
1017
Report