Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

समराला में शिरोमणि अकाली दल का महिला विंग विस्तार, परमजीत ढिल्लों ने दी घोषणा

VKVarun Kaushal
Mar 26, 2026 15:47:59
Samrala, Punjab
ਸ਼੍ਰੋਮਣੀ ਅਕਾਲੀ ਦਲ ਵਿੱਚ ਇਸਤਰੀ ਸ਼ਕਤੀ ਨੂੰ ਵੱਧ ਤਾਕਤ ਦੇ ਕੇ ਪਾਰਟੀ ਨੂੰ ਹੋਰ ਮਜਬੂਤੀ ਪ੍ਰਦਾਨ ਕੀਤੀ ਜਾਵੇਗੀ - ਪਰਮਜੀਤ ਸਿੰਘ ਢਿੱਲਾਂ ਅੱਜ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰੁਝਾਨ ਦਿਖਾਈ ਦੇਣ ਲੱਗਾ ਹੈ, ਹਰੇਕ ਵਿਅਕਤੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਚਾਹਵਾਨ ਹੈ, ਕਿਉਂਕਿ ਪਿਛਲੇ ਚਾਰ ਸਾਲਾਂ ਵਿੱਚ پنجاب ਦਾ ਨਾਸ ਮਾਰਨ ਵਾਲੀ ਆਮ ਆਦਮੀ ਪਾਰਟੀ ਨੂੰ ਮੁੱਢੋਂ ਨਿਕਾਰ ਦਿੱਤਾ ਹੈ, ਕਿਉਂਕਿ ਇਸ ਪਾਰਟੀ ਨੇ ਸਾਲ 2022 ਵਿੱਚ ਪੰਜਾਬ ਦੇ ਆਮ ਲੋਕਾਂ ਨੂੰ ਅਜਿਹੇ ਝੂਠੇ ਸਬਜ਼ ਬਾਗ ਦਿਖਾਏ ਤਾਂ ਉਨ੍ਹਾਂ ਨੇ ਗਲਤ ਫਤਵਾ ਲੈ ਲਿਆ। ਅੱਜ ਮੁੜ ਪੰਜਾਬ ਦੇ ਲੋਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲਿਆਉਣ ਲਈ ਉਤਾਵਲੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਸਮਰਾਲਾ ਨੇ ਬਲਾਕ ਸਮਰਾਲਾ ਵਿੱਚ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ, ਉਨ੍ਹਾਂ ਦੀਆਂ ਮੁਸ਼ਕਿਲਾਂ sbੰਧੀ ਜਾਣਨ ਲਈ ਇਸਤਰੀ ਸ਼ਕਤੀ ਦਾ ਵਿਸਥਾਰ ਕਰਦੇ ਹੋਏ ਵੱਖ ਵੱਖ ਅਹੁਦੇ ਵੰਡਦੇ ਹੋਏ ਕੀਤਾ। ਇਸ ਮੌਕੇ ਪਰਮਜੀਤ ਕੌਰ ਕੰਗ ਨੂੰ ਬਲਾਕ ਸਮਰਾਲਾ ਤੋਂ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਅਤੇ ਪਰਮਿੰਦਰ ਕੌਰ ਨੂੰ ਬਲਾਕ ਸਮਰਾਲਾ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਕਾਸ਼ ਕੌਰ ਸਾਬਕਾ ਕੌਂਸਲਰ ਨੂੰ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਸਮਰਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬਲਾਕ ਸਮਰਾਲਾ ਤੋਂ ਨਵ ਨਿਯੁਕਤ ਪ੍ਰਧਾਨ ਪਰਮਜੀਤ ਕੌਰ ਕੰਗ ਨੇ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਦੇ ਮਾਣ ਦਿੱਤਾ ਹੈ, ਮੈਂ ਇਸ ਅਹੁਦੇ ਨਾਲ ਇਨਸਾਫ ਕਰਦੀ ਹੋਈ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਆਪਣੇ ਬਲਾਕ ਦੇ ਪਿੰਡ ਪਿੰਡ ਤੱਕ ਲਿਜਾਵਾਂਗੀ ਅਤੇ ਪਿੰਡ ਪੱਧਰ ਤੱਕ ਕਮੇਟੀਆਂ ਬਣਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਕੇ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਚੁਣ ਪੰਜਾਬ ਵਿਧਾਨ ਸਭਾ ਵਿੱਚ ਭੇਜਾਂਗੇ। ਆਮ ਆਦਮੀ ਪਾਰਟੀ ਤੇ ਤੰਜ ਕਸਦੇ ਹੋਏ ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਝੂਠੀ ਪਾਰਟੀ ਦੇ ਝਾਂਸੇ ਵਿੱਚ ਨਾ ਆਉਣ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ 1000-1000 ਰੁਪਇਆ ਪੰਜਾਬ ਦੀ ਹਰੇਕ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਸੀ, ਜਦੋਂ ਚੋਣਾਂ ਵਿੱਚ ਸਿਰਫ ਛੇ ਮਹੀਨੇ ਰਹਿ ਗਏ ਹਨ ਤਾਂ ਉਨ੍ਹਾਂ ਨੂੰ ਇਹ ਵਾਅਦਾ ਯਾਦ ਆ ਗਿਆ, ਅਜੇ ਵੀ ਕੁਝ ਪਤਾ ਨਹੀਂ ਕਿ ਇਹ ਮਿਲੇਗਾ ਵੀ ਜਾਂ ਨਹੀਂ। ਇਹ ਆਮ ਆਦਮੀ ਪਾਰਟੀ ਦਾ ਸਿਰਫ ਵੋਟਾਂ ਲੈਣ ਲਈ ਜੁਮਲਾ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। Byte :- ਪਰਮਜੀਤ ਸਿੰਘ ਢਿੱਲੋਂ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Mar 26, 2026 16:18:58
Amritsar, Punjab:अफवाहਾਂ ਕਾਰਨ ਬਟਾਲਾ ਰੋਡ ਪੈਟਰੋਲ ਪੰਪਾਂ ‘ਤੇ ਭਾਰੀ ਭੀੜ, ਲੰਬੀਆਂ ਲਾਈਨਾਂ ਵਿੱਚ ਖੜ੍ਹੇ ਲੋਕ ਧੱਕਾ-ਮੁੱਕੀ ਦੇ ਮਾਹੌਲ ਵਿੱਚ ਕਈ ਵਾਰ ਪੰਪ ਕਰਨੇ ਪਏ ਬੰਦ ਮੁਲਾਜ਼ਮਾਂ ਦਾ ਦਾਅਵਾ—ਤੇਲ ਦੀ ਕੋਈ ਕਮੀ ਨਹੀਂ, ਲੋਕ ਬਿਨਾਂ ਲੋੜ ਸਟਾਕ ਕਰ ਰਹੇ ਲੋਕਾਂ ਨੂੰ ਅਪੀਲ—ਅਫਵਾਹਾਂ ‘ਤੇ ਨਾ ਧਿਆਨ ਦਿਓ, ਆਮ ਤਰੀਕੇ ਨਾਲ ਤੇਲ ਭਰਵਾਓ ਬਟਾਲਾ ਰੋਡ ‘ਤੇ ਸਥਿਤ ਪੈਟਰੋਲ ਪੰਪਾਂ ‘ਤੇ ਅੱਜ ਅਚਾਨਕ ਭਾਰੀ ਭੀੜ ਦੇਖਣ ਨੂੰ ਮਿਲੀ। ਸਵੇਰੇ ਤੋਂ ਹੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਲੋਕ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਡਰ ਹੈ ਕਿ ਕਿਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਨਾ ਹੋ ਜਾਵੇ ਜਾਂ ਕੀਮਤਾਂ ਹੋਰ ਨਾ ਵਧ ਜਾਣ, ਜਿਸ ਕਰਕੇ ਉਹ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਪੂਰੀਆਂ ਕਰਵਾਉਣ ਲਈ ਪੰਪਾਂ ‘ਤੇ ਪਹੁੰਚ ਰਹੇ ਹਨ। ਪੈਟਰੋਲ ਪੰਪ ‘ਤੇ ਮੌਜੂਦ ਮੁਲਾਜ਼ਮਾਂ ਮੁਤਾਬਕ ਲੋਕਾਂ ਵਿੱਚ ਫੈਲ ਰਹੀਆਂ ਅਫਵਾਹਾਂ ਕਾਰਨ ਇਹ ਹਾਲਤ ਬਣੀ ਹੈ। ਉਹਨਾਂ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਆਮ ਤਰੀਕੇ ਨਾਲ ਜਾਰੀ ਹੈ ਅਤੇ ਪਿੱਛੋਂ ਲਗਾਤਾਰ ਤੇਲ ਆ ਰਿਹਾ ਹੈ। ਪਰ ਲੋਕ ਬਿਨਾਂ ਲੋੜ ਵੱਡੀ ਮਾਤਰਾ ਵਿੱਚ ਤੇਲ ਭਰਵਾ ਕੇ ਸਟਾਕ ਕਰ ਰਹੇ ਹਨ, ਜਿਸ ਕਾਰਨ ਪੰਪਾਂ ‘ਤੇ ਭੀੜ ਅਤੇ ਹੜਕੰਪ ਦਾ ਮਾਹੌਲ ਬਣ ਗਿਆ ਹੈ。 ਮੁਲਾਜ਼ਮਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਲੋਕ ਲਾਈਨਾਂ ਦੀ ਪਰਵਾਹ ਨਾ ਕਰਦੇ ਹੋਏ ਧੱਕਾ-ਮੁੱਕੀ ਕਰਦੇ ਹਨ ਅਤੇ ਜ਼ਬਰਦਸਤੀ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਕਈ ਵਾਰ ਪੰਪ ਨੂੰ ਕੁਝ ਸਮੇਂ ਲਈ ਬੰਦ ਵੀ ਕਰਨਾ ਪਿਆ ਤਾਂ ਜੋ ਹਾਲਾਤ ਕਾਬੂ ਵਿੱਚ ਕੀਤੇ ਜਾ ਸਕਣ। ਉਨ੍ਹਾਂ ਨੇ ਦੱਸਿਆ ਕਿ ਕੀਮਤਾਂ ਵਿੱਚ ਵੱਡਾ ਵਾਧਾ ਨਹੀਂ ਹੋਇਆ ਅਤੇ ਸਿਰਫ਼ ਹਲਕਾ ਫ਼ਰਕ ਆਇਆ ਹੈ, ਪਰ ਅਫਵਾਹਾਂ ਕਾਰਨ ਲੋਕ ਬੇਵਜਾਹ ਘਬਰਾਏ ਹੋਏ ਹਨ。 ਦੂਜੇ ਪਾਸੇ ਪੈਟਰੋਲ ਭਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਭਗ ਦੋ ਤੋਂ ਢਾਈ ਘੰਟੇ ਤੱਕ ਲਾਈਨਾਂ ਵਿੱਚ ਖੱਡ੍ਹਾ ਰਹਿਣਾ ਪਿਆ। ਕੁਝ ਲੋਕ ਮਜੀਠਾ ਰੋਡ ਵਰਗੇ ਦੂਰਲੇ ਇਲਾਕਿਆਂ ਤੋਂ ਵੀ ਇੱਥੇ ਤੇਲ ਭਰਵਾਉਣ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪ੍ਰਬੰਧ ਠੀਕ ਤਰੀਕੇ ਨਾਲ ਕੀਤਾ ਜਾਵੇ ਤਾਂ ਧੱਕਾ-ਮੁੱਕੀ ਅਤੇ ਭੀੜ ਨੂੰ ਘਟਾਇਆ ਜਾ ਸਕਦਾ ਹੈ। ਪੈਟਰੋਲ ਪੰਪ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਬਿਨਾਂ ਲੋੜ ਵੱਡੀ ਮਾਤਰਾ ਵਿੱਚ ਤੇਲ ਸਟਾਕ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਸਪਲਾਈ ਪੂਰੀ ਤਰ੍ਹਾਂ ਆਮ ਹੈ ਅਤੇ ਲੋਕ ਆਰਾਮ ਨਾਲ ਆਪਣੀ ਵਾਰੀ ‘ਤੇ ਤੇਲ ਭਰਵਾ ਸਕਦੇ ਹਨ。
890
comment0
Report
DSDharmindr Singh
Mar 26, 2026 15:47:00
Khanna, Punjab:ਸਾਬਕਾ ਵਿਧਾਇਕ ਹਰਬੰਸ ਸਿੰਘ ਘੁੰਮਣ ਦੇ ਪੋਤੇ ਉੱਤੇ ਗੋਲੀਆਂ ਚਲਾਉਣ ਵਾਲਾ ਬਦਮਾਸ਼ ਖੰਨਾ ਪੁਲਿਸ ਵੱਲੋਂ ਕਾਬੂ, ਵਿਦੇਸ਼ ਤੋਂ ਆਈ ਸੀ ਫਿਰੌਤੀ ਦੀ ਕਾਲ, ਚਿੱਟਾ ਸਪਲਾਈ ਵੀ ਕਰਦਾ ਸੀ ਗੁਰਸਾਹਿਬ sਿੰਘ ਸਾਹਿਬ ਖੰਨਾ ਪੁਲਿਸ ਨੇ ਗੁਰਦਾਸਪੁਰ ਵਿੱਚ ਸਾਬਕਾ ਵਿਧਾਇਕ ਹਰਬੰਸ ਸਿੰਘ ਘੁੰਮਣ ਦੇ ਪੋਤੇ ਪਹਿਲਜੀਤ ਸਿੰਘ ਉੱਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਹਨਡਲਰਾਂ ਦੇ ਕਹਿਣ ‘ਤੇ ਫਿਰੌਤੀ ਮੰਗਣ ਅਤੇ ਨਸ਼ਾ ਸਪਲਾਈ ਕਰਨ ਦੇ ਗਿਰੋਹ ਨਾਲ ਜੁੜਿਆ ਸੀ။ 13 ਮਾਰਚ 2026 ਨੂੰ ਥਾਣਾ ਸਮਰਾਲਾ ਦੇ ਏ.ਐੱਸ.ਆਈ ਦੇਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸੂਆ ਪੁੱਲੀ ਨੇੜੇ ਆਈ.ਟੀ.ਆਈ ਸਮਰਾਲਾ ਵਿਖੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸ ਨੇ ਆਪਣੀ ਪਹਿਚਾਣ ਗੌਤਮ ਵਾਸੀ ਪਿੰਡ ਹਰਿਉ ਕਲਾਂ, ਸਮਰਾਲਾ ਵਜੋਂ ਦੱਸੀ। ਉਸਦੀ ਤਲਾਸ਼ੀ ਦੌਰਾਨ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਐਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੌਤਮ ਇਹ ਹੈਰੋਇਨ ਗੁਰਸਾਹਿਬ ਸਿੰਘ ਉਰਫ ਸਾਹਬ ਵਾਸੀ ਪਿੰਡ ਦੋਸਤਪੁਰ, ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਆਇਆ ਸੀ, ਜੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਪੁਲਿਸ ਨੇ ਗੁਰਸਾਹਿਬ ਸਿੰਘ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਡੂੰਘੀ ਤਫਤੀਸ਼ ਵਿੱਚ ਇਹ ਖੁਲਾਸਾ ਹੋਇਆ ਕਿ ਗੁਰਸਾਹਿਬ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘੁੰਮਣ ਕਲਾਂ ਵਿੱਚ ਪਹਿਲਜੀਤ ਸਿੰਘ ਉੱਤੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਉਹ ਜ਼ਖਮੀ ਹੋ ਗਿਆ ਸੀ। ਇਹ ਕਾਰਵਾਈ ਵਿਦੇਸ਼ ਤੋਂ ਆਈ ਫਿਰੌਤੀ ਦੀ ਕਾਲ ਕਾਰਨ ਕੀਤੀ ਗਈ ਸੀ। ਮੁਲਜ਼ਮ ਪਹਿਲਾਂ ਵੀ ਫਿਰੌਤੀ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਭਗੌੜਾ ਚਲਿਆ ਰਿਹਾ ਸੀ ਅਤੇ ਉਸ ਖ਼ਿਲਾਫ਼ ਐਨ.ਡੀ.ਪੀ.ਐੱਸ ਅਤੇ ਆਰਮਜ਼ ਐਕਟ ਅਧੀਨ ਕਈ ਕੇਸ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ ਅਤੇ ਹੋਰ ਅਹਿਮ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ।
974
comment0
Report
KDKuldeep Dhaliwal
Mar 26, 2026 15:31:52
Mansa, Punjab:ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦੇ ਲਈ ਪਿੰਡ ਦੇ ਲੋਕਾਂ ਦੀ ਸਰਪੰਚ ਨੇ ਮੰਗੀ ਸਹਿਮਤੀ ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸਰਪੰਚ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਪਿੰਡ ਦੀ ਸਹਿਮਤੀ ਦੇ ਲਈ ਸਵੇਰੇ 11 ਵਜੇ ਪਿੰਡ ਵਿੱਚ ਇਕੱਠ ਵੀ ਬੁਲਾਇਆ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪੁਲਿਸ ਪ੍ਰਸਾਸਨ ਤੋਂ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ ਵੀਓ ; ਨਸ਼ਿਆਂ ਦੇ ਖਿਲਾਫ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਪੰਚਾਇਤ ਵੱਲੋਂ ਵੀ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਇੱਕ ਪਰਿਵਾਰ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਸੋਸ਼ਲ ਮੀਡੀਆ ਤੇ ਸਰਪੰਚ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਸਰਪੰਚ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਇਸ ਪਿੰਡ ਪਰਿਵਾਰ ਨੇ ਪੂਰੇ ਪਿੰਡ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਅੱਗੇ ਤੋਂ ਕਦੇ ਵੀ ਨਸ਼ਾ ਨਹੀਂ ਵੇਚਣਗੇ ਅਤੇ ਪੁਲਿਸ ਪ੍ਰਸ਼ਾਸਨ ਉਨਾਂ ਤੇ ਬਿਨਾਂ ਵਜਹਾ ਪਰਚੇ ਦਰਜ ਕਰ ਰਿਹਾ ਹੈ ਪਰ ਪਿੰਡ ਦੀ پੰਚਾਇਤ ਵੱਲੋਂ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਜੇਕਰ ਉਹ ਨਸ਼ਾ ਨਹੀਂ ਵੇਚਣਗੇ ਤੇ ਉਹਨਾਂ ਤੇ ਕਦੇ ਵੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅੱਜ ਨਸ਼ਾ ਵੇਚਦਿਆਂ ਨੂੰ ਰੰਗੇ ਹੱਥੀ ਪਿੰਡ ਦੇ ਸਰਪੰਚ ਵੱਲੋਂ ਫੜਿਆ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਨੇ ਦਾਅਵ ਕੀਤਾ ਹੈ ਕਿ ਇਸ ਪਰਿਵਾਰ ਵੱਲੋਂ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ ਨਸ਼ੇ ਦੇ ਸਪਲਾਈ ਕੀਤੀ ਜਾ ਰਹੀ ਹੈ ते ਉਹਨਾਂ ਪੂਰੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਇਸ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ ਤੇ ਸਵੇਰੇ 11 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦਾ ਇਕੱਠ ਵੀ ਬੁਲਾਇਆ ਗਿਆ ਹੈ ਸਰਪੰਚ ਵੱਲੋਂ ਪਾਈ ਗਈ ਸ਼ੋਸ਼ਣ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ。 ਵਾਇਰਲ ਵੀਡੀਓ
1070
comment0
Report
TBTarsem Bhardwaj
Mar 26, 2026 14:38:19
Ludhiana, Punjab:ਲੁਧਿਆਣਾ ਦੇ ਗਿਆਸਪੁਰ ਇਲਾਕੇ ਦੇ ਵਿੱਚ ਗੈਸ ਸਲੰਡਰ ਨਾ ਮਿਲਣ ਤੋਂ ਪਰੇਸ਼ਾਨ ਲੋਕ ਏਜੰਸੀ ਦੇ ਬਾਹਰ ਇਕੱਠੇ ਹੋਏ ਰੋਸ ਪ੍ਰਦਰਸ਼ਨ ਮੌਕੇ ਤੇ ਪਹੁੰਚੀ ਵਿਧਾਇਕਾਂ ਕਿਹਾ ਜਨਤਾ ਦੀ ਸਮੱਸਿਆ ਦਾ ਹੱਲ ਕਰਨ ਲਈ ਉਹ ਹਮੇਸ਼ਾ ਜਨਤਾ ਦੇ ਵਿੱਚ ਹਨ ਅਤੇ ਏਜੰਸੀ ਵਾਲਿਆਂ ਨੂੰ ਵੀ ਕੀਤੀ ਤਾੜਨਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਸਿਲੰਡਰ ਨਾ ਮਿਲਣ ਕਰਕੇ ਆਮ ਲੋਕਾਂ ਨੂੰ ਬੁਕਿੰਗ ਕਰਨ ਤੋਂ ਬਾਦ ਵੀ ਸਿਲੰਡਰ ਨਹੀਂ ਮਿਲ ਰਿਹਾ ਜਿਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨ ਪਏ ਰਿਹਾ ਹੈ। ਗੈਸ ਏਜੰਸੀ ਦੇ ਸਾਹਮਣੇ ਸੈਂਕੜੇ ਦੀ ਗਿਣਤੀ ਦੇ ਵਿੱਚ ਸਿਲੰਡਰ ਲੈਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ, ਲੱਗੀਆਂ ਹਨ। ਲੋਕਾਂ ਦੀ ਸਮੱਸਿਆ ਦੇ ਹਲ ਹਲਕਾ ਦਖਣੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਪਹੁੰਚੇ ਮੌਕੇ ਤੇ, ਲੋਕਾਂ ਨੇ ਗੈਸ ਏਜੰਸੀ ਦੇ ਖਿਲਾਫ ਕੀਤੀ ਨਾਅਰੇਬਾਜ਼ੀ ਮੌਕੇ ਤੇ ਮਾਹੌਲ ਗਰਮਾਇਆ ਆਮ ਲੋਕਾਂ ਦਾ ਕਹਿਣਾ ਗੈਸ ਏਜੰਸੀ ਵਿੱਚ ਸੁਰੱਖਿਆ ਲਈ ਹੋਏ ਬਾਊਸਰ ਦੇ ਵੱਲੋਂ ਧੱਕਾ ਮੁੱਕੀ ਤੇ ਗਾਲੀ-ਗਲੋਚ ਕੀਤੀ ਜਾ ਰਹੀ ਲੋਕਾਂ ਨੇ ਕਿਹਾ ਕਿ ਕਦੇ ਗੈਸ ਏਜੰਸੀ ਦੇ ਵਿੱਚ ਸਰੰਡਰ ਲੈਣ ਭੇਜਦੇ ਹਨ ਕਦੇ ਗੁਦਾਮ ਦੇ ਵਿੱਚ ਚਾਰ ਚਾਰ ਦਿਨ ਤੋਂ ਖੱਜਲ ਖੁਆਰੀ ਹੋ ਰਹੀ ਹੈ ਗੈਸ ਸਲੰਡਰ ਬੁੱਕ ਵੀ ਹੋ ਗਿਆ ਫਿਰ ਵੀ ਨਹੀਂ ਮਿਲ ਰਿਹਾ ਗੈਸ ਏਜੰਸੀ ਦੇ ਬਾਹਾਂ ਲੋਕਾਂ ਦੀ ਇਕੱਠੀ ਹੋਈ ਭੀੜ ਦੇ ਵਿੱਚ ਪਹੁੰਚੇ ਹਲਕਾ ਤੇ ਵਿਧਾਇਕਾਂ ਨੇ ਕਿਹਾ ਕਿ ਜਨਤਾ ਦੀ ਸਮੱਸਿਆ ਦੇ ਹੱਲ ਕਰਨ ਲਈ ਉਹ ਲਗਾਤਾਰ ਜਾਤਾਂ ਦੇ ਵਿੱਚ ਹਨ ਏਜਸੀ ਵਾਲਿਆਂ ਵੱਲੋਂ ਵੀ ਲੋਕਾਂ ਦੀਆਂ ਜੋ ਸਮੱਸਿਆ ਨੇ ਉਹਨਾਂ ਨੂੰ ਖੁਦ ਦੇਖਿਆ ਜਾ ਰਿਹਾ ਹੈ ਪਰ ਜੇਕਰ ਕੋਈ ਕਾਲਾ ਬਾਜ਼ਾਰੀ ਕਰੇਗਾ ਤਾਂ ਉੱਥੇ ਕਾਰਵਾਈ ਹੋਵੇਗੀ
1073
comment0
Report
RKRAJESH KATARIA
Mar 26, 2026 14:37:30
Firozpur, Punjab:ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬੂਲੇ ਵਿੱਚ ਦੋ ਰਿਸ਼ਤੇਦਾਰ ਵਿੱਚ ਮਿੱਟੀ ਮਾਈਨਿੰਗ ਨੂੰ ਲੈਕੇ ਤਕਰਾਰ ਦੌਰਾਨ ਚੱਲੀ ਗੋਲੀ ਡੀਐਸਪੀ ਜੀਰਾ ਜਸਪਾਲ ਸਿੰਘ ਢਿੱਲੋ ਪਹੁੰਚੇ ਮੌਕੇ ਤੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਵਿਧਾਨ ਸਭਾ ਜੀਰਾ ਹਲਕੇ ਦੇ ਪਿੰਡ ਬੂਲੇ ਦੇ ਮੇਨ ਸੜਕ ਤੇ ਦੇਖਣ ਨੂੰ ਮਿਲਿਆ ਜਿੱਥੇ ਦੋ ਧਿਰਾਂ ਵੱਲੋਂ ਆਪਸ ਵਿੱਚ ਲੜਦੇ ਦੌਰਾਨ ਇੱਕ ਦੂਜੇ ਉੱਪਰ ਫਾਇਰਿੰਗ ਕੀਤੀ ਗਈ ਤੇ ਉਸ ਫਾਇਰਿੰਗ ਦੌਰਾਨ ਮਨਪ੍ਰੀਤ ਜੋ ਆਪਣੇ ਰਿਸ਼ਤੈਦਾਰ ਕੋਲ ਜਾ ਰਿਹਾ ਸੀ ਉਸ ਦੀ ਗੱਡੀ ਤੇ ਡਰਾਈਵਰ ਸੀਟ ਸਾਹਮਣੇ ਸ਼ੀਸ਼ੇ ਤੇ ਆ ਕੇ ਇੱਕ ਫਾਇਰ ਲੱਗਾ ਜੋ ਉਸ ਦੇ ਜਬੜੇ ਵਿੱਚ ਲੱਗਾ ਜਿਸ ਨੂੰ ਸਰਕਾਰੀ ਹસਪਤਾਲ ਜੀਰਾ ਲਿਆਂਦਾ ਗਿਆ ਉਸ ਤੋਂ ਬਾਅਦ ਉਸਨੂੰ ਸਰਕਾਰੀ ਮੈਡੀਕਲ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਡੀਐਸਪੀ ਜੀਰਾ ਨੇ ਕਿਹਾ ਤਫਤੀਸ਼ ਕਰ ਰਹੇ ਹਾਂ ਸਾਰੇ ਮਾਮਲੇ ਦੀ ਜਾਂਚ ਕਰਕੇ ਹੋਰ ਜਾਣਕਾਰੀ ਦਿੱਤੀ ਜਾਵੇਗੀ ਪਰ ਤਿੰਨੇ ਜਖਮੀ ਵਿਅਕਤੀ ਦੀ ਹਾਲਤ ਸਥਿਰ ਬਣੀ ਹੋਈ ਹੈ ਜਿਨਾਂ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ
952
comment0
Report
SBSANJEEV BHANDARI
Mar 26, 2026 13:48:55
Dera Bassi, Punjab:ਡੇਰਾ ਬੱਸੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਡੇਰਾ ਬੱਸੀ ਪੁਲਿਸ ਨੇ ਦੋ ਆਰੋਪੀਆਂ ਨੂੰ 1140 ਨਸ਼ੀਲੀ ਗੋਲੀਆਂ ਸਣੇ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆਂ ਡੇਰਾ ਬੱਸੀ ਥਾਣਾ ਮੁਖੀ ਨੇ ਦੱਸਿਆ ਕੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਦੋ ਮੋਟਰਸਾਈਕਲ ਸਵਾਰ ਨਾਕਾਬੰਦੀ ਦੇਖ ਭੱਜਣ ਦੀ ਕੋਸ਼ਿਸ਼ ਕੀਤੀ ਜਿਨਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅਤੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ । ਦੋਨੋਂ ਆਰੋਪੀਆਂ ਖਿਲਾਫ ਪਹਿਲਾਂ ਵੀ ਸਨੈਚਿੰਗ ਅਤੇ ਹਾਈਵੇ ਰੋਬਰੀ ਦੇ ਮਾਮਲੇ ਦਰਜ ਹਨ ਜਿਨਾਂ ਦੀ ਮੁਲਾਕਾਤ ਜੇਲ ਵਿੱਚ ਹੀ ਹੋਈ ਸੀ ਜੋ ਬਾਹਰ ਆ ਕੇ ਜੋ ਇਕੱਠੇ ਹੋ ਨਸ਼ੀਲੀ ਗੋਲੀਆਂ ਦੀ ਤਸਕਰੀ ਦਾ ਕੰਮ ਕਰਦੇ ਸਨ । ਪੁਲਿਸ ਵੱਲੋਂ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਰ Rimanda hāsil ਕੀਤਾ ਗਿਆ ਹੈ।
963
comment0
Report
VSVARUN SHARMA
Mar 26, 2026 13:19:03
Mansurwal Dona, Punjab:ਧਾਰਮਿਕ ਨਗਰੀ ਵਿੱਚ ਚੋਰਾਂ ਦੇ ਹੌਸਲੇ ਬੁਲੰਦ: ਸ੍ਰੀ ਬੇਰ ਸਾਹਿਬ ਦੇ ਬਾਹਰੋਂ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ ਸੁਲਤਾਨਪੁਰ ਲੋਧੀ : ਪਵਿੱਤਰ ਧਾਰਮਿਕ ਨਗਰੀ ਵਿੱਚ ਵੀ ਹੁਣ ਚੋਰਾਂ ਦੇ ਹੌਸਲੇ ਇਸ ਕਦਰ ਵੱਛੇ ਹਨ ਕਿ ਮੱਥਾ ਟੇਕਣ ਆਏ ਸ਼ਰਧਾਲੂ ਵੀ ਸੁਰੱਖਿਅਤ ਨਹੀਂ ਰਹੇ। ਤਾਜ਼ਾ ਮਾਮਲੇ ਵਿੱਚ ਗੁ: ਸ੍ਰੀ ਬੇਰ ਸਾਹਿਬ ਦੇ ਬਾਹਰੋਂ ਇੱਕ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਰੋਡ ਦੇ ਵਸਨੀਕ ਰਾਜੂ ਉਪਲ ਪੁੱਤਰ ਵਰਿੰਦਰ ਮੋਹਨ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸਨ। ਉਹ ਆਪਣਾ ਸਪਲੈਂਡਰ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਕਰਕੇ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਚਲੇ ਗਏ。 ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦਾ ਮੋਟਰਸਾਈਕਲ ਮੌਕੇ ਤੋਂ ਗਾਇਬ ਸੀ। ਪੀੜਤ ਵੱਲੋਂ ਆਸ-ਪਾਸ ਕਾਫੀ ਭਾਲ ਕੀਤੀ ਗਈ, ਪਰ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਸਪੱਸ਼ਟ ਹੋਇਆ ਕਿ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ ਹੈ। ਇਹ ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ。 ਪੀੜਤ ਵੱਲੋਂ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਕੌਰ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ。 ਉਧਰ ਜਾਂਚ ਕਰ ਰਹੇ ਏਐਸਆਈ ਹਰੀਸ਼ਪਾਲ ਵੱਲੋਂ ਮੌਕੇ ਦਾ ਮੁਆਇਨਾ ਕਰਕੇ ਦੱਸਿਆ ਗਿਆ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰਕੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ سਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
1098
comment0
Report
SKSuneel Kumar
Mar 26, 2026 13:18:03
Kangra, Himachal Pradesh:अवैध कटान और लकड़ी तस्करी के खिलाफ वन विभाग ने सख्त रुख अपनाते हुए बड़ी कार्रवाई को अंजाम दिया है। बीती रात हमीरपुर व कांगड़ा की सीमा क्षेत्र कामलु चौक के राष्ट्रीय राजमार्ग-03 पर विशेष नाकाबंदी कर 16 ट्रक, टेम्पो और पिकअप वाहनों को पकड़ा गया। आरओ कुलतार सिंह के नेतृत्व में की गई इस कार्रवाई के दौरान जांच में 12 वाहनों में अवैध लकड़ी पाई गई, जबकि 4 वाहनों के दस्तावेज सही पाए गए। हालांकि, इन वाहनों द्वारा रात्रि के समय लकड़ी की ढुलाई किए जाने के चलते नियमानुसार कार्रवाई की जाएगी। जांच में यह भी सामने आया कि तस्कर अन्य लकड़ियों के नीचे अवैध लकड़ी छिपाकर ले जा रहे थे, ताकि जांच से बचा जा सके। वन विभाग की टीम ने मौके पर सभी वाहनों की तलाशी लेकर भारी मात्रा में अवैध लकड़ी बरामद की और सभी वाहनों को जब्त कर लिया।
1001
comment0
Report
KSKuldeep Singh
Mar 26, 2026 13:05:10
Banur, Punjab:राजपुरा में Zee media की खबर के बाद प्रशासन हरकत में आया है, सिमरन ढाबा से ईगल मोटल तक हाइवे को बनाए जाने का काम हुआ शुरू 20 दिनों के अंदर रोड का काम किया जाएगा पूरा कुलदीप सिंह राजपुरा - राजपुरा में Zee media की खबर का असर देखने को मिला है। राजपुरा अंबाला हाईवे पर सिमरन ढाबा से लेकर ईगल मोटर तक सर्विस रोड को बनाए जाने का काम पिछले डेढ़ साल से अधर में लटक रहा था। रोड की खस्ता हालत के कारण वाहनों का नुकसान हो रहा था। और हाथ से होने का डर बना रहता था। Zee media ने मामले को प्रमुखता के साथ उठाया इसके बाद स्थानिक प्रशासन और नेशनल हाईवे अथॉरिटी ऑफ इंडिया के अधिकारी हरकत में आए और रोड बनाए जाने का काम शुरू किया गया। SDM Rajpura बताया कि nhai के अधिकारियों को मौके पर बुलाया गया है। दोनों तरफ की सर्विस रोड के अलावा पुल के ऊपर अधर में लटका काम समय सीमा के आधार पर पूरा किया जाएगा। सर्विस रोड के किनारे स्थित दुकानदार दुकान कहना था कि लंबे समय से रोड की हालत के कारण काम धंधे चोपट हो रहे थे। Zee media का धन्यवाद करते दुकानदारों ने कहा कि स्थानीय प्रशासन और नेशनल हाईवे अथॉरिटी ऑफ इंडिया के अधिकारी हरकत में आए और रोड बनाए जाने का काम शुरू किया गया है।
1091
comment0
Report
AJAnil Jain
Mar 26, 2026 13:04:49
Lehragaga, Punjab:ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਸੂਬਾ پੱਧਰੀ ਜੇਤੂ ਬਾਕਸਿੰਗ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਖੇਡਾਂ نੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖ ਕੇ ਸਿਹਤਮੰਦ ਸਮਾਜ ਸਿਰਜਣ ਵਿੱਚ ਸਹਾਈ: ਬਰਿੰਦਰ ਗੋਇਲ ਲਹਿਰਾਗਾਗਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਅੱਜ ਆਪਣੇ ਦਫ਼ਤਰ ਵਿਖੇ ਬਾਕਸਿੰਗ ਮੁਕਾਬਲਿਆਂ ਵਿੱਚ ਸੂਬਾ ਪੱਧਰੀ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੋਂਸਲਾ-ਅਫਜ਼ਾਈ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਸਗੋਂ ਨੌਜਵਾਨਾਂ ਨੂੰ ਅਨੁਸ਼ਾਸਨ ਅਤੇ ਸਵੈ-ਵਿਸ਼ਵਾਸ ਵਰਗੇ ਗੁਣ ਵੀ ਸਿਖਾਉਂਦੀਆਂ ਹਨ। ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚੋਂ ਹੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋ ਰਹੀ ਹੈ, ਉੱਥੇ ਇਹਨਾਂ ਬੱਚਿਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲ੍ਹਾਂ ਸਮਾਜ ਲਈ ਇੱਕ ਚਾਨਣ ਮੁਨਾਰਾ ਹਨ। ਸਨਮਾਨਿਤ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਖਿਡਾਰੀਆਂ ਨੂੰ ਸਿਖਲਾਈ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਲਈ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਦੋਂ੍ਹਾਂ ਖਿਡਾਰੀਆਂ ਦੇ ਕੋਚਾਂ ਅਤੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ, ਜਿਹਨਾਂ ਦੀ ਖ਼ਤਮ ਮਿਹਨਤ ਸਦਕਾ ਇਹ ਬੱਚੇ ਇਸ ਮੁਕਾਮ ਤੱਕ ਪਹੁੰਚੇ ਹਨ। ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੈਬਨਿਟ ਮੰਤਰੀ ਵੱਲੋਂ ਕੀਤੇ ਗਏ ਇਸ ਮਾਣ-ਸਨਮਾਨ ਲਈ ਧੰਨਵਾਦ ਪ੍ਰਗਟਾਇਆ ਅਤੇ ਭਵਿੱਖ ਵਿੱਚ ਦੇਸ਼ ਲਈ ਕੌਮੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਦਾ ਪ੍ਰਣ ਲਿਆ। ਇਸ ਮੌਕੇ …. ਹਾਜ਼ਰ ਸਨ.
1078
comment0
Report
Advertisement
Back to top