Back
पूर्व विधायक हरबंस सिंह घुमण के पोते पर गोलीबारी; गिरफ्तारी और फिरौती-नशा लिंक उजागर
DSDharmindr Singh
Mar 26, 2026 15:47:00
Khanna, Punjab
ਸਾਬਕਾ ਵਿਧਾਇਕ ਹਰਬੰਸ ਸਿੰਘ ਘੁੰਮਣ ਦੇ ਪੋਤੇ ਉੱਤੇ ਗੋਲੀਆਂ ਚਲਾਉਣ ਵਾਲਾ ਬਦਮਾਸ਼ ਖੰਨਾ ਪੁਲਿਸ ਵੱਲੋਂ ਕਾਬੂ,
ਵਿਦੇਸ਼ ਤੋਂ ਆਈ ਸੀ ਫਿਰੌਤੀ ਦੀ ਕਾਲ, ਚਿੱਟਾ ਸਪਲਾਈ ਵੀ ਕਰਦਾ ਸੀ ਗੁਰਸਾਹਿਬ sਿੰਘ ਸਾਹਿਬ
ਖੰਨਾ ਪੁਲਿਸ ਨੇ ਗੁਰਦਾਸਪੁਰ ਵਿੱਚ ਸਾਬਕਾ ਵਿਧਾਇਕ ਹਰਬੰਸ ਸਿੰਘ ਘੁੰਮਣ ਦੇ ਪੋਤੇ ਪਹਿਲਜੀਤ ਸਿੰਘ ਉੱਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਹਨਡਲਰਾਂ ਦੇ ਕਹਿਣ ‘ਤੇ ਫਿਰੌਤੀ ਮੰਗਣ ਅਤੇ ਨਸ਼ਾ ਸਪਲਾਈ ਕਰਨ ਦੇ ਗਿਰੋਹ ਨਾਲ ਜੁੜਿਆ ਸੀ။
13 ਮਾਰਚ 2026 ਨੂੰ ਥਾਣਾ ਸਮਰਾਲਾ ਦੇ ਏ.ਐੱਸ.ਆਈ ਦੇਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸੂਆ ਪੁੱਲੀ ਨੇੜੇ ਆਈ.ਟੀ.ਆਈ ਸਮਰਾਲਾ ਵਿਖੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸ ਨੇ ਆਪਣੀ ਪਹਿਚਾਣ ਗੌਤਮ ਵਾਸੀ ਪਿੰਡ ਹਰਿਉ ਕਲਾਂ, ਸਮਰਾਲਾ ਵਜੋਂ ਦੱਸੀ। ਉਸਦੀ ਤਲਾਸ਼ੀ ਦੌਰਾਨ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਐਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੌਤਮ ਇਹ ਹੈਰੋਇਨ ਗੁਰਸਾਹਿਬ ਸਿੰਘ ਉਰਫ ਸਾਹਬ ਵਾਸੀ ਪਿੰਡ ਦੋਸਤਪੁਰ, ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਆਇਆ ਸੀ, ਜੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਪੁਲਿਸ ਨੇ ਗੁਰਸਾਹਿਬ ਸਿੰਘ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ।
ਡੂੰਘੀ ਤਫਤੀਸ਼ ਵਿੱਚ ਇਹ ਖੁਲਾਸਾ ਹੋਇਆ ਕਿ ਗੁਰਸਾਹਿਬ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘੁੰਮਣ ਕਲਾਂ ਵਿੱਚ ਪਹਿਲਜੀਤ ਸਿੰਘ ਉੱਤੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਉਹ ਜ਼ਖਮੀ ਹੋ ਗਿਆ ਸੀ। ਇਹ ਕਾਰਵਾਈ ਵਿਦੇਸ਼ ਤੋਂ ਆਈ ਫਿਰੌਤੀ ਦੀ ਕਾਲ ਕਾਰਨ ਕੀਤੀ ਗਈ ਸੀ। ਮੁਲਜ਼ਮ ਪਹਿਲਾਂ ਵੀ ਫਿਰੌਤੀ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਭਗੌੜਾ ਚਲਿਆ ਰਿਹਾ ਸੀ ਅਤੇ ਉਸ ਖ਼ਿਲਾਫ਼ ਐਨ.ਡੀ.ਪੀ.ਐੱਸ ਅਤੇ ਆਰਮਜ਼ ਐਕਟ ਅਧੀਨ ਕਈ ਕੇਸ ਦਰਜ ਹਨ।
ਪੁਲਿਸ ਵੱਲੋਂ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ ਅਤੇ ਹੋਰ ਅਹਿਮ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 26, 2026 16:18:58889
Report
BSBhushan Sharma
FollowMar 26, 2026 15:48:131031
Report
VKVarun Kaushal
FollowMar 26, 2026 15:47:591009
Report
PSParambir Singh Aulakh
FollowMar 26, 2026 15:35:23Amritsar, Punjab:Amar color sealed factory
1038
Report
KDKuldeep Dhaliwal
FollowMar 26, 2026 15:31:521070
Report
TBTarsem Bhardwaj
FollowMar 26, 2026 14:38:191073
Report
KDKuldeep Dhaliwal
FollowMar 26, 2026 14:37:53968
Report
RKRAJESH KATARIA
FollowMar 26, 2026 14:37:30952
Report
SBSANJEEV BHANDARI
FollowMar 26, 2026 13:48:55963
Report
VSVARUN SHARMA
FollowMar 26, 2026 13:19:031098
Report
SKSuneel Kumar
FollowMar 26, 2026 13:18:031001
Report
MJManoj Joshi
FollowMar 26, 2026 13:05:191013
Report
KSKuldeep Singh
FollowMar 26, 2026 13:05:101091
Report
AJAnil Jain
FollowMar 26, 2026 13:04:491078
Report