Back
सरना ने सिरसा से नैतिक आधार पर इस्तीफा मांगा; बंदी सिंहों की रिहाई पर सवाल
RBRohit Bansal
Feb 10, 2026 09:22:13
Chandigarh, Chandigarh
ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ‘ਚ ਅਸਫਲ ਰਹਿਣ 'ਤੇ ਸਰਨਾ ਨੇ ਸਿਰਸਾ ਤੋਂ ਅਸਤੀਫ਼ਾ ਮੰਗਿਆ
ਨਵੀਂ ਦਿੱਲੀ, 10 ਫਰਵਰੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ sਿੰਘ ਸਿਰਸਾ ਤੋਂ ਨੈਤਿਕ ਆਧਾਰ 'ਤੇ ਅਸਤੀਫ਼ਾ ਮੰਗਿਆ ਹੈ । ਸਰਨਾ ਨੇ ਉਨ੍ਹਾਂ ਨੂੰ ਸਿੱਖ ਹਿੱਤਾਂ ਦੀ ਰਾਖੀ ਦੇ ਵਾਰ-ਵਾਰ ਦਾਅਵਿਆਂ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਵਾ ਸਕਣ ਲਈ ਜ਼ਿੰਮੇਵਾਰ ਠਹਿਰਾਇਆ ਹੈ ।
ਸਰਨਾ ਦੀ ਇਹ ਟਿੱਪਣੀ ਦਿੱਲੀ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਨੂੰ ਇੱਕ ਵਾਰ ਫਿਰ ਰੱਦ ਕਰਨ ਤੋਂ ਬਾਅਦ ਆਈ ਹੈ, ਜੋ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਹੈ。
ਮੀਡੀਆ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਸਿਰਸਾ ਦਾ ਸਿੱਖ ਅਧਿਕਾਰਾਂ ਦੇ ਰਾਖੇ ਵਜੋਂ ਜਨਤਕ ਤੌਰ 'ਤੇ ਅਕਸ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਰਸਾ ਨੇ ਪ੍ਰਭਾਵ ਅਤੇ ਵਚਨਬੱਧਤਾ ਦੇ ਵੱਡੇ ਦਾਅਵੇ ਕੀਤੇ ਸਨ, ਤਾਂ ਅਜਿਹੈੰ ورت ਵਾਰ-ਵਾਰ ਅਸਫਲਤਾਵਾਂ ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹਿਣਾ ਨੈਤਿਕ ਮੁੱਲਾਂ ਨੂੰ ਤਿਲਾਂਜਲੀ ਦੇਣ ਦੇ ਬਰਾਬਰ ਹੈ।
ਸਰਨਾ ਨੇ ਕਿਹਾ ਕਿ ,"ਸਿੱਖ ਭਾਈਚਾਰੇ ਨੂੰ ਦੱਸਿਆ ਗਿਆ ਸੀ ਕਿ ਸੱਤਾ ਵਿੱਚ ਉਸਦੀ ਆਵਾਜ਼ ਦੀ ਕੌਮ ਦੀ ਨੁਮਾਇੰਦਗੀ ਕਰੇਗੀ । ਪਰ ਅੱਜ ਇਹ ਦਾਅਵਾ ਖੋਖਲਾ ਸਾਬਤ ਹੋ ਰਿਹਾ ਹੈ । ਜੇਕਰ ਸਿਰਸਾ ਇਸ ਤਰ੍ਹਾਂ ਦੇ ਸਪੱਸ਼ਟ ਮਾਮلے ਵਿੱਚ ਇਨਸਾਫ਼ ਯਕੀਨੀ ਨਹੀਂ ਬਣਾ ਸਕਦੇ, ਤਾੰ ਉਨ੍ਹਾਂ ਕੋਲ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ,"
ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੀ ਵੀ ਆਲੋਚਨਾ ਕੀਤੀ, ਜਿਸ ਵਿੱਚ ਉਨ੍ਹਾਂ 'ਤੇ ਸਿੱਖਾਂ ਨਾਲ ਆਪਣੇ ਸਬੰਧਾਂ ਵਿੱਚ ਦੋਗਲੇਪਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪ੍ਰਤੀਕਵਾਦ ਰਾਹੀਂ ਚੋਣ ਸਦਭਾਵਨਾ ਦੀ ਮੰਗ ਕੀਤੀ ਜਦੋਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸਥਾਪਿਤ ਮੰਗਾਂ ਨੂੰ ਹੱਲ ਕਰਨ ਤੋਂ ਇਨਕਾਰ ਕਰ ਰਹੀ ਹੈ ।
ਸਰਨਾ ਨੇ ਕਿਹਾ ਕਿ ,”ਸੱਤਾ ਵਿੱਚ ਬੈਠੇ ਲੋਕਾਂ ਦਾ ਸੁਨੇਹਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਫੋਟੋਆਂ ਲਈ ਪੱਗਾਂ ਪਹਿਨੀਆਂ ਜਾਂਦੀਆਂ ਹਨ, ਪਰ ਜਦੋਂ ਬੰਦ ਦਰਵਾਜ਼ਿਆਂ ਪਿੱਛੇ ਫੈਸਲੇ ਲਏ ਜਾਂਦੇ ਹਨ ਤਾਂ ਸਿੱਖ ਚਿੰਤਾਵਾਂ ਤੇ ਮੰਗਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ “ .
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 10, 2026 11:36:590
Report
MTManish Thakur
FollowFeb 10, 2026 11:36:510
Report
TBTarsem Bhardwaj
FollowFeb 10, 2026 11:36:190
Report
KSKapil sharma
FollowFeb 10, 2026 11:33:290
Report
SSSanjay Sharma
FollowFeb 10, 2026 11:20:350
Report
0
Report
SSSanjay Sharma
FollowFeb 10, 2026 11:17:160
Report
SSSanjay Sharma
FollowFeb 10, 2026 11:05:140
Report
SSSanjay Sharma
FollowFeb 10, 2026 11:05:060
Report
MTManish Thakur
FollowFeb 10, 2026 11:04:580
Report
KSKapil sharma
FollowFeb 10, 2026 11:04:080
Report
VSVARUN SHARMA
FollowFeb 10, 2026 11:01:500
Report
SSSanjay Sharma
FollowFeb 10, 2026 10:50:28Noida, Uttar Pradesh:On 5 Jan 2022 PM Modi was stuck on a flyover in Punjab for 20 min as protestors blocked the way in a major security lapse.
0
Report
SSSanjay Sharma
FollowFeb 10, 2026 10:48:33Noida, Uttar Pradesh:DELHI: RAKESH TIKAIT (BKU) ON FARMERS PROTEST
0
Report
DSDharmindr Singh
FollowFeb 10, 2026 10:43:070
Report