Back
ओमान में फंसी 4 भारतीय लड़कियों की वापसी; सांसद सीचेवाल के प्रयास से सुरक्षा
VSVARUN SHARMA
Feb 07, 2026 06:16:40
Mansurwal Dona, Punjab
ਸੰਤ ਸੀਚੇਵਾਲ ਦੇ ਯਤਨਾਂ ਨਾਲ ਓਮਾਨ ਵਿੱਚ ਫਸੀਆਂ 4 ਭਾਰਤੀ ਲੜਕੀਆਂ ਦੀ ਸੁਰੱਖਿਅਤ ਘਰ ਵਾਪਸੀ
3 ਪੰਜਾਬ ਤੋਂ ਅਤੇ 1 ਕੇਰਲ ਤੋਂ
ਓਮਾਨ ਵਿੱਚ ਅਜੇ ਵੀ ਕਰੀਬ 100 ਲੜਕੀਆਂ ਫਸੀਆਂ – ਪੀੜਤਾ ਦਾ ਵੱਡਾ ਖੁਲਾਸਾ
“ਇੱਕ ਲੜਕੀ ਵਾਪਸ ਆਉਂਦੀ ਹੈ, ਤਾਂ ਕਈ ਹੋਰ ਉੱਥੇ ਫਸਾ ਦਿੱਤੀਆਂ ਜਾਂਦੀਆਂ ਹਨ” – ਪੀੜਤਾ
ਸੁਲਤਾਨਪੁਰ ਲੋਧੀ : ਓਮਾਨ ਦੀ ਚਮਕ-ਧਮਕ ਅਤੇ ਝੂਠੇ ਸੁਪਨੇ ਅੱਜ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ। ਦੁਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਇਸ ਦਲਦਲ ਵਿੱਚ ਧੱਕਣ ਵਾਲਾ ਕੋਈ ਆਪਣੇ ਆਪਣਾ ਹੀ ਹੁੰਦਾ ਹੈ। ਅਜਿਹੀ ਹੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਪੰਜਾਬ ਦੀਆਂ ਅਤੇ ਇੱਕ ਕੇਰਲ ਦੀ ਰਹਿਣ ਵਾਲੀ ਹੈ。
ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਮਿਲਣ ਪਹੁੰਛੀ ਇੱਕ ਪੀੜਤਾ ਲੜਕੀ ਨੇ ਆਪਣੀ ਰੋਂਗਟੇ ਖੜੇ ਕਰਨ ਵਾਲੀ ਆਪਬੀਤੀ ਸਾਂਝੀ ਕਰਦਿਆਂ ਕਿਹਾ ਕਿ, “ਜੇਕਰ ਇੱਕ ਲੜਕੀ ਉੱਥੋਂ ਵਾਪਸ ਆ ਰਹੀ ਹੈ, ਤਾਂ ਉਸਦੀ ਥਾਂ ਕਈ ਹੋਰ ਲੜਕੀਆਂ ਨੂੰ ਫਸਾ ਦਿੱਤਾ ਜਾਂਦਾ ਹੈ।”
ਇਹ ਵਾਪਸੀ ਵਿਦੈਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਈ, ਜਿਸ ਲਈ ਸੰਤ ਸੀਚੇਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਸੀ, ਜੋ ਵਿਦੇਸ਼ਾਂ ਵਿੱਚ ਝੂਠੇ ਵਾਅਦਿਆਂ ਅਤੇ ਮਨੁੱਖੀ ਤਸਕਰੀ ਦੇ ਜਾਲ ਵਿੱਚ ਫਸੀਆਂ ਹੋਈਆਂ ਸਨ। ਅੱਜ ਉਨ੍ਹਾਂ ਵਿੱਚੋਂ ਇੱਕ ਪੀੜਤਾ ਧੰਨਵਾਦ ਪ੍ਰਗਟ ਕਰਨ ਲਈ ਸੰਤ ਸੀਚੇਵਾਲ ਕੋਲ ਪਹੁੰਚੀ। ਇਸ ਲੜਕੀ ਦਾ ਪਰਿਵਾਰ ਦਸੰਬਰ ਮਹੀਨੇ ਸਹਾਇਤਾ ਲਈ ਸੰਤ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਵਿੱਚ ਆਇਆ ਸੀ ਅਤੇ ਲੜਕੀ 2 ਫਰਵਰੀ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਪਹੁੰਚੀ।
ਪੀੜਤਾ ਨੇ ਦੱਸਿਆ ਕਿ ਉਹ ਮਈ 2024 ਵਿੱਚ ਆਪਣੀ ਹੀ ਕਜ਼ਨ ਭੈਣ ਦੇ ਰਾਹੀਂ ਓਮਾਨ ਗਈ ਸੀ, ਪਰ ਉਹ ਕਜ਼ਨ ਭੈਣ ਖੁਦ ਭਾਰਤ ਵਾਪਸ ਆ ਗਈ ਅਤੇ ਇਸ ਲੜਕੀ ਨੂੰ ਉੱਥੇ ਫਸਾ ਦਿੱਤਾ ਗਿਆ। ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਕਰਾਰਨਾਮਿਆਂ ’ਤੇ ਦਸਤਤ ਕਰਵਾ ਲਏ ਗਏ। ਲੜਕੀ ਨੇ ਆਪਣੀ ਦਰਦਨਾਕ ਹੱਡਬੀਤੀ ਦੱਸਦਿਆਂ ਕਿਹਾ ਕਿ ਭਾਰੀ ਮਿਹਨਤ ਕਰਨ ਦੇ ਬਾਵਜੂਦ ਉਸਨੂੰ ਕਦੇ ਵੀ ਤਨਖ਼ਾਹ ਨਹੀਂ ਦਿੱਤੀ ਗਈ। ਛੋਟੀਆਂ-ਛੋਟੀਆਂ ਗੱਲਾਂ ’ਤੇ ਮਾਰਕੁੱਟ, ਤਸ਼ੱਦਦ ਅਤੇ ਅਮਾਨਵੀ ਸਲੂਕ ਸਹਿਣਾ ਪੈਂਦਾ ਸੀ। ਜਦੋਂ ਉਸਨੇ ਵਾਪਸੀ ਦੀ ਮੰਗ ਕੀਤੀ, ਤਾਂ ਸਪੋਂਸਰਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਜਾਂਦਾ ਸੀ。
ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸਦੇ ਨਾਲ-ਨਾਲ ਓਮਾਨ ਵਿੱਚ ਕਰੀਬ 100 ਦੇ ਆਸ-ਪਾਸ ਹੋਰ ਭਾਰਤੀ ਲੜਕੀਆਂ ਵੀ ਇਸੇ ਤਰ੍ਹਾਂ ਫਸੀਆਂ ਹੋਈਆਂ ਸਨ। ਉਸਨੇ ਕਿਹਾ ਕਿ ਇੱਕ ਲੜਕੀ ਦੇ ਨਿਕਲਣ ਨਾਲ ਹੀ ਗਿਰੋਹ ਵੱਲੋਂ ਉਸਦੀ ਥਾਂ ਦੂਜੀ ਲੜਕੀ ਲਿਆਂਦੀ ਜਾਂਦੀ ਹੈ। ਉਸਨੇ ਇਹ ਵੀ ਦੱਸਿਆ ਕਿ ਓਮਾਨ ਵਿੱਚ ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪੋਂਸਰ ਜਾਂ ਉਸਦੇ ਉੱਪਰਲੇ ਸਪੋਂਸਰ ਦੀ ਮਨਜ਼ੂਰੀ ਤੋਂ ਬਿਨਾਂ ਵਾਪਸੀ ਲਗਭਗ ਅਸੰਭਵ ਹੋ ਗਈ ਹੈ। ਪੈਸਿਆਂ ਦੀ ਅਦਾਇਗੀ ਕੀਤੇ ਬਿਨਾਂ ਲੜਕੀਆਂ ਨੂੰ ਮੁੜ ਭੇਜਣ ਤੋਂ ਸਾਫ਼ ਇਨਕਾਰ ਕੀਤਾ ਜਾਂਦਾ ਸੀ。
ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਏਅਰਪੋਰਟ ’ਤੇ ਵਧੀ ਸਖ਼ਤੀ ਕਾਰਨ ਇਹ ਗਿਰੋਹ ਲੜਕੀਆਂ ਨੂੰ ਮੁੰਬਈ ਰਾਹੀਂ ਵਿਦੁਸ਼ ਭੇਜ ਰਹੇ ਹਨ, ਤਾਂ ਜੋ ਕਾਨੂੰਨੀ ਜਾਂਚ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਗਿਰੋਹ ਖ਼ਾਸ ਕਰਕੇ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਦੀਆਂ ਧੀਆਂ ਨੂੰ ਝੂਠੇ ਸੁਪਨਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ。
ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਅਤੇ ਸਹੀ ਜਾਣਕਾਰੀ ਦੇ ਕਿਸੇ ਵੀ ਏਜੰਟ ਜਾਂ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ ਜਾਗਰੂਕਤਾ ਹੀ ਇਸ ਭਿਆਨਕ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 07, 2026 07:19:500
Report
RBRohit Bansal
FollowFeb 07, 2026 07:19:35Chandigarh, Chandigarh:पूर्व मुख्यमंत्री चरणजीत चन्नी द्वारा सोशल मीडिया पर नशे को लेकर बनाई वीडियो पर आम आदमी पार्टी के सीनियर नेता बलतेज पन्नू का कांग्रेस पर हमला
0
Report
RBRohit Bansal
FollowFeb 07, 2026 07:19:19Chandigarh, Chandigarh:नीदरलैंड के मामले पर विक्रम मजीठिया का रिएक्शन
0
Report
AZAbhinva zeepunjabi
FollowFeb 07, 2026 07:18:160
Report
MJManoj Joshi
FollowFeb 07, 2026 07:01:080
Report
KSKuldeep Singh
FollowFeb 07, 2026 06:52:250
Report
DSDEVINDER SHARMA
FollowFeb 07, 2026 06:51:580
Report
RKRAMAN KHOSLA
FollowFeb 07, 2026 06:51:480
Report
BSBHARAT SHARMA
FollowFeb 07, 2026 06:18:270
Report
KDKuldeep Dhaliwal
FollowFeb 07, 2026 06:08:220
Report
NLNitin Luthra
FollowFeb 07, 2026 05:49:39Batala, Punjab:ਡੇਰਾ ਬਾਬਾ ਨਾਨਕ ਮੋਟਰਸਾਈਕਲ ਤੇ ਥਾਰ ਗੱਡੀ ਦੀ ਹੋਈ ਭਿਆਨਕ ਟੱਕਰ ਚ ਨੌਜਵਾਨ ਦੀ ਹਾਲਤ ਗੰਭੀਰ ਪਿੰਡ ਨਿਕੋਸਰਾ ਐਨਬੀ ਪੈਟਰੋਲ ਪੰਪ ਦੇ ਸਾਹਮਣੇ ਵ pops. ???
0
Report
VKVarun Kaushal
FollowFeb 07, 2026 05:49:210
Report
HSHarmeet Singh Maan
FollowFeb 07, 2026 05:48:440
Report
DSDharmindr Singh
FollowFeb 07, 2026 05:48:170
Report