Back
श्री अकाल तख़्त के भगौड़ों पर कड़ा संदेश, होशियारपुर में जथेबंदी ने नया जत्थेदार घोषित?
RKRAMAN KHOSLA
Mar 09, 2026 15:02:14
Hoshiarpur, Punjab
ਸ੍ਰੀ ਅਕਾਲ ਤਖ਼ਤ ਤੋ ਭਗੌੜਿਆਂ ਨੂੰ ਪੰਥ ਦਰਦੀ ਮੂੰਹ ਨਹੀ ਲਾਉਣਗੇ-ਵਡਾਲਾ,ਛੋਟੇਪੁਰ । ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਜਿਲਾ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਹੋਈ । ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਲਾ ਹੁਸ਼ਿਆਰਪੁਰ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਟਕਸਾਲੀ ਲੀਡਰ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਹੋਈ ।ਜਿਸ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਾਜ਼ਰੀ ਭਰੀ ।ਇਸ ਮੌਕੇ ਵਿਸ਼ੇਸ਼ ਤੌਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜਿਆਂ ਨੂੰ ਪੰਥ ਦਰਦੀ ਲੋਕ ਕਦੇ ਵੀ ਮੂੰਹ ਨਹੀ ਲਾਉਣਗੇ ।ਉਹ ਭਾਵੇਂ ਜਿੱਥੇ ਮਰਜ਼ੀ ਚੱਲੇ ਜਾਵਣ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਢਾਹ ਲਾਉਣ ਲਈ ਝੂਠਾ ਪ੍ਰਚਾਰ ਕਰਕੇ ਬਾਦਲ ਦਲ ਜੋ ਕੂੜ ਪ੍ਰਚਾਰ ਕਰ ਰਿਹਾ ਹੈ ।ਜਿਸ ਤੋ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ ।ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤੇ।ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੂਰਨ ਵਿਸ਼ਵਾਸ ਹੈ ਕਿ ਇਸ ਅਸਥਾਨ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਲਈ ਚੱਲੀ ਹੋਈ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਦੇ ਕਮਜ਼ੋਰ ਨਹੀਂ ਹੋਵੇਗੀ ।ਇਸ ਮੌਕੇ ਵੱਡੇ ਇਕੱਠ ਵਿੱਚ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਨੇ ਬਾਹਾਂ ਖੜੀਆ ਕਰਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਤੇ ਸਮੁੱਚੀ ਲੀਡਰਸ਼ਿਪ ਨੂੰ ਕਿਹਾ ਕਿ ਪੰਥਕ ਜਜ਼ਬਾ ਰੱਖਣ ਵਾਲੀ ਸਰਬ ਪ੍ਰਵਾਨਿਤ ਲੀਡਰ ਤੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨੂੰ ਜਿਲਾ ਹੁਸ਼ਿਆਰਪੁਰ ਦੀ ਜਥੇਦਾਰੀ ਦਿੱਤੀ ਜਾਵੇ ।ਜਿਸਦਾ ਸਭ ਆਗੂਆਂ ਨੇ ਜੈਕਾਰਿਆਂ ਨਾਲ ਸਵਾਗਤ ਕੀਤਾ ।ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ,ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਵਾਲੇ,ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ,ਜਥੇਦਾਰ lਤੋਂ ਇਲਾਵਾ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ।ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਤੇ ਟਕਸਾਲੀ ਲੀਡਰ ਮਨਜੀਤ ਸਿੰਘ ਦਸੂਹਾ ਨੇ ਸਮੁੱਚੀ ਲੀਡਰਸ਼ਿਪ te ਜਿਲਾ ਜਥੇਬੰਦੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜੋ ਹੁਕਮ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹੈ ।ਉਸ ਤੋਂ ਕਦੇ ਵੀ ਪਿੱਛੇ ਨਹੀ ਹੱਟਿਆ ਜਾਵੇਗਾ ।ਉਹਨਾਂ ਕਿਹਾ ਕਿ ਜੋ ਲੋਕ ਕੁਰਸੀਆਂ ਦੀ ਲਾਲਸਾ ਦੇਖ ਕੇ ਆਲੇ ਦੁਆਲੇ ਭੱਜੇ ਫਿਰਦੇ ਹਨ ।ਉਹਨਾਂ ਨੂੰ ਇਹ ਨਹੀ ਪਤਾ ਕਿ ਕੁਰਸੀਆਂ ਤਾ ਆਉਣ ਜਾਣ ਵਾਲੀ ਖੇਡ ।ਅੱਜ ਕਿਸੇ ਕੋਲ ਹੈ।ਕੱਲ ਕਿਸੇ ਹੋਰ ਤੋ ਕੋਲ ਹੋਣੀ ਹੈ।ਜੇਕਰ ਗੁਰੂ ਤੋ ਬੇਮੁੱਖ ਹੋ ਗਏ ।ਕਿਸੇ ਨੇ ਮੂੰਹ ਨਹੀਂ ਲਾਉਣਾ ।ਫਿਟਕਾਰੇ ਜਾਵਾਂਗੇ।ਉਹਨਾਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਜਿਲੇ ਦੇ ਇਹਨਾ ਪੰਥ ਦਰਦੀ ਆਗੂਆਂ ਦੇ ਸਾਥ ਨਾਲ ਜਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀ ਛੱਡਣਗੇ ।ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਸਾਰੀ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ ਸਿਰੋਪਾਓ ਭੇਟ ਕਰਕੇ ਕੀਤਾ । Byte ਅਕਾਲੀ ਦਲ ਪੁਨਰ ਸੁਰਜੀਤ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ Byte ਮਨਜੀਤ ਸਿੰਘ ਦਸੂਹਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 09, 2026 16:19:350
Report
NLNitin Luthra
FollowMar 09, 2026 16:04:110
Report
ADAnkush Dhobal
FollowMar 09, 2026 15:03:230
Report
HSHarmeet Singh Maan
FollowMar 09, 2026 15:03:080
Report
NSNavdeep Singh
FollowMar 09, 2026 14:19:490
Report
ASAvtar Singh
FollowMar 09, 2026 13:51:460
Report
KKKIRTIPAL KUMAR
FollowMar 09, 2026 13:50:200
Report
ASARVINDER SINGH
FollowMar 09, 2026 13:49:520
Report
KSKapil sharma
FollowMar 09, 2026 13:45:110
Report
ASAnmol Singh Warring
FollowMar 09, 2026 13:32:150
Report
KSKapil sharma
FollowMar 09, 2026 13:31:070
Report
DSDEVINDER SHARMA
FollowMar 09, 2026 13:30:560
Report
BSBHARAT SHARMA
FollowMar 09, 2026 13:30:210
Report
SGSatpal Garg
FollowMar 09, 2026 13:20:460
Report