Back
अमरुतसर में लूट की बड़ी वारदात: तीनों आरोपियों को गिरफ्तार, मोटरसाइकिल-फोन- नकदी बरामद
BSBHARAT SHARMA
Mar 09, 2026 13:30:21
Amritsar, Punjab
ਅੰਮ੍ਰਿਤਸਰ ਵਿੱਚ ਲੁੱਟ ਦੀ ਵਾਰਦਾਤ ਦਾ ਪੁਲਿਸ ਨੇ ਕੀਤਾ ਖੁਲਾਸਾ ਰਾਹੁਲ ਤੋਂ ਮੋਟਰਸਾਈਕਲ, ਮੋਬਾਈਲ ਅਤੇ 4000 ਰੁਪਏ ਲੁੱਟਣ ਵਾਲੇ ਤਿੰਨ ਦੋਸ਼ੀ ਕਾਬੂ ਪੁਲਿਸ ਕਾਰਵਾਈ ਦੌਰਾਨ ਭੱਜਦੇ ਸਮੇਂ ਦੋ ਦੋਸ਼ੀਆਂ ਦੀਆਂ ਲੱਤਾਂ ਟੁੱਟੀਆਂ, ਹਸਪਤਾਲ ਵਿੱਚ ਇਲਾਜ ਜਾਰੀ ਦੋਸ਼ੀਆਂ ਕੋਲੋਂ ਲੁੱਟਿਆ ਮੋਟਰਸਾਈਕਲ, ਮੋਬਾਈਲ ਫੋਨ ਅਤੇ ਨਕਦੀ ਬਰਾਮਦ ਅੰਮ੍ਰਿਤਸਰ ਵਿੱਚ ਲੁੱਟ ਦੀ ਇੱਕ ਵੱਡੀ ਵਾਰਦਾਤ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਏਡੀਸੀਪੀ ਹਰਪਾਲ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ 27 ਫਰਵਰੀ ਨੂੰ ਸ਼ਾਮ ਕਰੀਬ 4 ਵਜੇ ਰਾਜਿੰਦਰ ਨਗਰ ਇਲਾਕੇ ਵਿੱਚ ਵਾਪਰੀ ਸੀ। ਪੁਲਿਸ ਦੇ ਮੁਤਾਬਕ ਰਾਹੁਲ ਨਾਂ ਦਾ ਇਕ ਵਿਅਕਤੀ ਹਰ ਰੋਜ਼ ਦੀ ਤਰ੍ਹਾਂ ਆਪਣੇ ਮੋਟਰਸਾਈਕਲ ‘ਤੇ ਸਬਜ਼ੀ ਮੰਡੀ ਵੱਲ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਦੋਸ਼ੀਆਂ ਨੇ ਦਾਤਰ ਅਤੇ ਹੋਰ ਹਥਿਆਰ ਵਰਗੀ ਚੀਜ਼ ਦਿਖਾ ਕੇ ਉਸ ਨੂੰ ਧਮਕਾਇਆ ਅਤੇ ਉਸ ਕੋਲੋਂ ਮੋਟਰਸਾਈਕਲ, ਮੋਬਾਈਲ ਫੋਨ ਅਤੇ ਕਰੀਬ 4000 ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਬੂਲਪੁਰਾ ਦੇ ਐਸਐਚਓ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੀੜਤ ਰਾਹੁਲ ਦੇ ਬਿਆਨਾਂ ਦੇ ਆਧਾਰ ‘ਤੇ ਮੁਕਦਮਾ ਨੰਬਰ 57 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਮਾਮਲੇ ਦੀ ਤਫਤੀਸ਼ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਵੱਖ-ਵੱਖ ਐਂਗਲਾਂ ਤੋਂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਤਿੰਨ ਦੋਸ਼ੀਆਂ ਦੀ ਪਛਾਣ ਸ਼ਮਸ਼ੇਰ ਸਿੰਘ (28), ਹਰਪ੍ਰੀਤ ਸਿੰਘ (29) ਅਤੇ ਧਰਮਵੀਰ ਸਿੰਘ (28) ਵਜੋਂ ਕੀਤੀ, ਜੋ ਮਕਬੂਲਪੁਰਾ ਇਲਾਕੇ ਦੇ ਰਹਿਣ ਵਾਲੇ ਹਨ। ਜਦੋਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਮਸ਼ੇਰ ਸਿੰਘ ਨੂੰ ਤੁਰੰਤ ਕਾਬੂ ਕਰ ਲਿਆ ਗਿਆ, ਜਦਕਿ ਬਾਕੀ ਦੋ ਦੋਸ਼ੀ ਭੱਜ ਕੇ ਇੱਕ ਫਲੈਟ ਵਿੱਚ ਚੜ੍ਹ ਗਏ। ਭੱਜਣ ਦੌਰਾਨ ਉਨ੍ਹਾਂ ਨੇ ਉੱਪਰੋਂ ਛਾਲ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀਆਂ ਲੱਤਾਂ ਵਿੱਚ ਗੰਭੀਰ ਚੋਟਾਂ ਆ ਗਈਆਂ ਅਤੇ ਫਰੈਕਚਰ ਹੋ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀਆਂ ਕੋਲੋਂ ਲੁੱਟਿਆ ਗਿਆ ਮੋਟਰਸਾਈਕਲ, ਮੋਬਾਈਲ ਫੋਨ ਅਤੇ 4000 ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਜाँच ਦੌਰਾਨ ਇਹ ਵੀ ਸਾਹਮਣੇ ਆਇਆ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਸ਼ਮਸ਼ੇਰ ਸਿੰਘ ਉੱਤੇ ਪਹਿਲਾਂ ਦੋ ਕੇਸ, ਹਰਪ੍ਰੀਤ ਸਿੰੰਘ ਉੱਤੇ ਐਨਡੀਪੀਐਸ ਐਕਟ ਦਾ ਕੇਸ ਅਤੇ ਧਰਮਵੀਰ ਸਿੰਘ ਉੱਤੇ ਚਾਰ ਮੁਕੱਦਮੇ ਦਰਜ ਹਨ। ਏਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਰਾਹੁਲ ਦੀ ਰੇਕੀ ਕੀਤੀ ਸੀ, ਕਿਉਂਕਿ ਉਹ ਹਰ ਰੋਜ਼ ਇੱਕੋ ਸਮੇਂ ਸਬਜ਼ੀ ਮੰਡੀ ਜਾਂਦਾ ਸੀ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਹੋਰ ਕਿੰਨੀ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਸ਼ਹਿਰ ਵਿੱਚ ਅਪਰਾਧ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਰਾਤ ਦੇ ਸਮੇਂ ਨਾਕਾਬੰਦੀ ਤੇ ਪੈਟਰੋਲਿੰਗ ਵੀ ਵਧਾਈ ਗਈ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 09, 2026 15:03:230
Report
HSHarmeet Singh Maan
FollowMar 09, 2026 15:03:080
Report
RKRAMAN KHOSLA
FollowMar 09, 2026 15:02:140
Report
NSNavdeep Singh
FollowMar 09, 2026 14:19:490
Report
ASAvtar Singh
FollowMar 09, 2026 13:51:460
Report
KKKIRTIPAL KUMAR
FollowMar 09, 2026 13:50:200
Report
ASARVINDER SINGH
FollowMar 09, 2026 13:49:520
Report
KSKapil sharma
FollowMar 09, 2026 13:45:110
Report
ASAnmol Singh Warring
FollowMar 09, 2026 13:32:150
Report
KSKapil sharma
FollowMar 09, 2026 13:31:070
Report
DSDEVINDER SHARMA
FollowMar 09, 2026 13:30:560
Report
SGSatpal Garg
FollowMar 09, 2026 13:20:460
Report
AJAnil Jain
FollowMar 09, 2026 13:19:300
Report
MSManish Sharma
FollowMar 09, 2026 13:15:48Tarn Taran Sahib, Punjab:तरन तारन के गांव पंडौरी गौला की सथ पर गांव के लोगों से पाकिस्तान और भारत के व्यापार बंद होने से क्या असर और क्या दुबारा व्यापार शुरू होना चाहिए। इस मुद्दे पर बातचीत की गई।
0
Report