Back
गुरदासपुर के कब्ज़े के विवाद में मौत के पीछे 9 लोगों के खिलाफ मामला दर्ज
ASAvtar Singh
Feb 08, 2026 09:31:18
Gurdaspur, Punjab
ਗੁਰਦਾਸਪੁਰ ਵਿੱਚ ਦੋ ਮਰਲੇ ਜਗ੍ਹਾ ਤੇ ਕਬਜ਼ੇ ਦੇ ਰੋਲੇ ਵਿੱਚ ਵਿਅਕਤੀ ਦੀ ਗਈ ਜਾਣ. ਪੁਲਿਸ ਨੇ ਮੌਜੂਦਾ ਮੁਹੱਲੇ ਕਾਂਗਰਸੀ ਸਰਪੰਚ ਦੇ ਪਤੀ ਸਮੇਤ 9 ਦੇ ਖਿਲਾਫ ਮਾਮਲਾ ਕੀਤਾ ਦਰਜ
ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਜਮੀਨ ਵਿੱਚੋਂ ਕੁਝ ਜਮੀਨ ਗੜਿਆਂ ਯਾਨੀ ਕੂੜਾ ਸੁੱਟਣ ਲਈ ਪਿੰਡ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਅਜਿਹੀ ਹੀ ਪਿੰਡ ਤਿੱਬੜ ਦੀ ਦੋ ਮਰਲੇ ਕੂੜਾ ਸੁੱਟਣ ਵਾਲੀ ਜਗ੍ਹਾ ਦਾ ਕਬਜ਼ਾ ਜਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੇ ਪਿੰਡ ਤਿੱਬੜ ਦੇ ਵਿਅਕਤੀ ਡੇਵਿਡ ਮਸੀਹ ਨੂੰ ਪੁਲਿਸ ਵੱਲੋਂ 20 ਜਨਵਰੀ ਨੂੰ ਕਬਜ਼ਾ ਦਵਾਇਆ ਗਿਆ ਸੀ। ਉਸ ਵੇਲੇ ਪੁਲਿਸ ਦੀ ਸਹਾਇਤਾ ਨਾਲ ਜੇਸੀਬੀ ਮੰਗਵਾ ਕੇ ਜਗ੍ਹਾ ਤੇ ਕੀਤੀ ਗਈ ਉਸਾਰੀ ਵੀ ਢਾਹ ਦਿੱਤੀ ਗਈ ਸੀ ਪਰ ਬੀਤੇ ਦਿਨ ਜਦੋਂ ਡੇਵਿਡ ਮਸੀਹ ਇਸ ਜਮੀਨ ਤੇ ਚਾਰ ਦੀਵਾਰੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪਿੰਡ ਦੇ ਕੁਝ ਵਿਅਕਤੀ ਜਿਹਨਾਂ ਵਿੱਚ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਵੀ ਸ਼ਾਮਿਲ ਸੀ ਮੌਕੇ ਤੇ ਪਹੁੰਚ ਗਏ। ਡੇਵਿਡ ਮਸੀਹ ਦੇ ਪਰਿਵਾਰ ਦਾ ਦੋਸ਼ ਹੈ ਕਿ ਇਹ ਲੋਕ ਇਸ ਜਮੀਨ ਤੇ ਨਜਾਇਜ਼ ਕਬਜ਼ਾ ਕਰਕੇ ਦੁਕਾਨਾਂ ਬਣਾਉਣਾ ਚਾਹੁੰਦੇ ਸਨ۔ ਇਸ ਦੌਰਾਨ ਧੱਕਾ ਮੁੱਕੀ ਹੋਈ ਅਤੇ ਧੱਕਾ ਮੁੱਕੀ ਦੌਰਾਨ ਡੇਵੀਡ ਮਸੀਹ ਉਮਰ 60 ਸਾਲ ਦੀ ਮੌਤ ਹੋ ਗਈ। ਹਾਲਾਂਕਿ ਇਹ ਖੁਲਾਸਾ ਪੋਸਟਮਾਟਮ ਦੀ ਰਿਪੋਰਿਟ ਤੋਂ ਬਾਅਦ ਹੋਏਗਾ ਕਿ ਡੇਵਿਡ ਮਸੀਹ ਦੀ ਮੌਤ ਧੱਕਾ ਮੁੱਕੀ ਦੌਰਾਨ ਸੱਟਾਂ ਲੱਗਣ ਨਾਲ ਹੋਈ ਹੈ ਜਾਂ ਫਿਰ ਉਸ ਨੂੰ ਹਾਰਟ ਅਟੈਕ ਆਇਆ ਹੈ ਪਰ ਹਾਲ ਫਿਲਹਾਲ ਪੁਲਿਸ ਵੱਲੋਂ ਮਜੂਦਾ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਸੁਰਿੰਦਰ ਕੁਮਾਰ ਉਰਫ ਕਾਲੂ ਸਮੇਤ ਪਿੰਡ ਦੇ ਹੀ ਕੁੱਲ 9 ਲੋਕਾਂ ਖਿਲਾਫ ਗੈਰ ਇਰਾਦਤਨ ਹੱਤਿਆ ਯਾਨੀ ਧਾਰਾ 304, ਅਪਰਾਧਿਕ ਸਾਜ਼ਿਸ਼ ਦੀ ਧਾਰਾ 120B ਅਤੇ ਹੋਰ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਿਟ ਤੋਂ ਬਾਅਦ ਇਹਨਾਂ ਧਾਰਾਵਾਂ ਵਿੱਚ ਬਦਲਾਵ ਹੋ ਸਕਦਾ ਹੈ。
ਡੇਵਿਡ ਮਸੀਹ ਦੇ ਪੁੱਤਰ ਸਚਿਨ ਮਸੀਹ ਅਤੇ ਉਸ ਦੀ ਰਿਸ਼ਤੇਦਾਰ ਬਸ਼ੀਰਾ ਦਾ ਦੋਸ਼ ਹੈ ਕਿ ਮੌਜੂਦਾ ਸਰਪੰਚਣੀ ਦਾ ਪਤੀ ਅਤੇ ਬਾਕੀ ਲੋਕ ਡੰਡਿਆਂ ਤੇ ਕਹੀਆਂ ਲੈ ਕੇ ਮੌਕੇ ਤੇ ਪਹੁੰਚੇ ਸਨ ਅਤੇ ਉਨਾਂ ਦਾ ਇਰਾਦਾ ਹੱਤਿਆ ਕਰਨ ਦਾ ਹੀ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਧੱਕਾ ਮੁੱਕੀ ਦੌਰਾਨ ਹੀ ਡੇਵਿਡ ਮਸੀਹ ਦੀ ਛਾਤੀ ਤੇ ਮੁੱਕੇ ਮਾਰੇ ਗਏ ਸਨ ਜਿਸ ਕਾਰਨ ਉਹ ਜਮੀਨ ਤੇ ਡਿੱਗ ਗਿਆ ਸੀ ਅਤੇ ਇਹੋ ਉਸ ਦੀ ਮੌਤ ਦਾ ਕਾਰਨ ਬਣਿਆ ਹੈ। ਉਹਨਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ。
ਉਧਰ ਪੁਲਿਸ ਅਧਿਕਾਰੀ ਤਿਬੜ ਥਾਣੇ ਦੀ ਐਸਐਚਓ ਕਿਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਫਿਲਹਾਲ ਮਾਮਲਾ ਦਰਜ ਕਰਕੇ ਅਗਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲੇ ਦੇ ਸੱਤ ਦੋਸ਼ੀਆਂ ਦੀ ਪਹਿਚاڻ ਕਰਕੇ ਉਹਨਾਂ ਨੂੰ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ ਜਦਕਿ ਦੋ ਅਣਪਛਾਤੇ ਵੀ ਐਫਆਈਆਰ ਵਿੱਚ ਸ਼ਾਮਿਲ ਕੀਤੇ ਗਏ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowFeb 08, 2026 11:19:200
Report
SNSUNIL NAGPAL
FollowFeb 08, 2026 11:18:340
Report
HSHarmeet Singh Maan
FollowFeb 08, 2026 11:05:130
Report
ASAnmol Singh Warring
FollowFeb 08, 2026 11:04:530
Report
KSKapil sharma
FollowFeb 08, 2026 11:04:100
Report
KSKapil sharma
FollowFeb 08, 2026 10:51:140
Report
NLNitin Luthra
FollowFeb 08, 2026 10:50:560
Report
KSKapil sharma
FollowFeb 08, 2026 10:49:040
Report
KSKapil sharma
FollowFeb 08, 2026 10:48:290
Report
TBTarsem Bhardwaj
FollowFeb 08, 2026 10:30:440
Report
RVRajat Vohra
FollowFeb 08, 2026 10:30:220
Report
NSNitesh Saini
FollowFeb 08, 2026 10:17:210
Report
ADAnkush Dhobal
FollowFeb 08, 2026 10:03:010
Report
ADAnkush Dhobal
FollowFeb 08, 2026 10:02:480
Report
MSManish Shanker
FollowFeb 08, 2026 10:02:340
Report