Back
भारत-अमेरिका व्यापार समझौता: पंजाब के किसान व उद्योग सुरक्षित, मोदी को धन्यवाद
KSKapil sharma
Feb 08, 2026 10:49:04
Noida, Uttar Pradesh
ਭਾਰਤ ਅਮਰੀਕਾ ਵਪਾਰ ਸਮਝੌਤਾ ਦੇਸ਼ ਅਤੇ ਪੰਜਾਬ ਪੱਖੀ, ਕਿਸਾਨਾਂ ਦੇ ਸਾਰੇ ਹਿੱਤ ਸੁਰੱਖਿਅਤ -ਸੁਨੀਲ ਜਾਖੜ
ਡੇਅਰੀ ਕਿਸਾਨਾਂ ਦੀ ਸੁਰੱਖਿਆ ਵੀ ਕੇਂਦਰ ਸਰਕਾਰ ਨੇ ਬਣਾਈ ਯਕੀਨੀ
ਪੰਜਾਬ ਦੇ ਉਦਯੋਗਿਕ ਵਿਕਾਸ ਦੇ ਰਾਹ ਖੋਲੇਗਾ ਸਮਝੌਤਾ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ
ਦੇਸ਼ ਦੀ ਆਰਥਿਕ ਤਰੱਕੀ ਦਾ ਆਧਾਰ ਬਣਨ ਵਾਲੇ ਸਮਝੌਤੇ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
ਪੰਜਾਬ ਸਰਕਾਰ ਵੱਲੋਂ ਆਈਏਐਸ ਅਫਸਰਾਂ ਦੀ ਮੁਅੱਤਲੀ ਦੀ ਕੀਤੀ ਸਖਤ ਨਿੰਦਾ, ਕਿਹਾ ਸਰਕਾਰ ਦੀਆਂ ਭ੍ਰਿਸ਼ਟ ਕਾਰਵਾਈਆਂ ਵਿੱਚ ਸਾਥ ਨਾ ਦੇਣ ਦੀ ਦਿੱਤੀ ਸਜ਼ਾ
ਚੰਡੀਗੜ੍ਹ 8 ਫਰਵਰੀ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਭਾਰਤ ਅਤੇ ਪੰਜਾਬ ਪੱਖੀ ਸਮجھੌਤਾ ਦੱਸਦਿਆਂ ਇਸ ਦੌਰਾਨ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁੰਗਾਰਾ ਮਿਲੇਗਾ ਜਿਸ ਨਾਲ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ。
ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਬਹੁਤ ਹੀ ਠਰਮੇ nala ਕੰਮ ਲੈਂਦਿਆਂ ਵਿਸ਼ਵ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਨਾਲ ਇੱਕ ਅਜਿਹਾ ਸਮਝੌਤਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਜਿਸ ਨਾਲ ਦੇਸ਼ ਅਤੇ ਪੰਜਾਬ ਦੇ ਉਦੋਗਿਕ ਵਿਕਾਸ ਨੂੰ ਤਰੱਕੀ ਮਿਲੇਗੀ ਪਰ ਦੇਸ਼ ਤੇ ਕਿਸਾਨਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੈਦਾਵਾਰ ਹੋਣ ਵਾਲੀਆਂ ਹਰ ਪ੍ਰਕਾਰ ਦੀਆਂ ਫਸਲਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ
ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਇੱਕ ਲੰਬੇ ਵਾਰਤਾਲਪ ਤੋਂ ਬਾਅਦ ਇਹ ਸਮਝੌਤਾ ਸਿਰੇ ਚਾੜਿਆ ਹੈ ਜਿਸ ਵਿੱਚ ਸਰਕਾਰ ਦੀ ਪ੍ਰਮੁਖਤਾ ਇਹੀ ਸੀ ਕਿ ਦੇਸ਼ ਦੇ ਕਿਸਾਨਾਂ ਦੀ ਰਾਖੀ ਕੀਤੀ ਜਾਵੇ। ਉਹਨਾਂ ਕਿਹਾ ਕਿ ਕਣਕ, ਚੌਲ, ਮੱਕੀ ਆਦਿ ਅਜਿਹੀ ਕੋਈ ਵੀ ਫਸਲ ਦੀ ਅਮਰੀਕਾ ਤੋਂ ਆਯਾਤ ਨਹੀਂ ਹੋਵੇਗੀ ਜਿਸ ਦੀ ਪੈਦਾਵਾਰ ਪੰਜਾਬ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਡੇਅਰੀ ਸੈਕਟਰ ਦੀ ਵੀ ਪੂਰੀ ਸੁਰੱਖਿਆ ਇਸ ਸਮਝੌਤੇ ਦੌਰਾਨ ਕੀਤੀ ਗਈ ਹੈ。
ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੇ ਲੋਕਾਂ ਨੂੰ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਵਿੱਚ ਹੋਏ ਇਸ ਸਮਝੌਤੇ ਲਈ ਸਰਕਾਰ ਨੂੰ ਵਧਾਈ ਦੇਣੀ ਚਾਹੀਦੀ ਸੀ ਪਰ ਉਹ ਸਾਰਥਕ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਰਹੇ । ਫਿਰ ਵੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵੀ ਚੁੱਪੀ ਇਸ ਸਮਝੌਤੇ ਦੇ ਸਹੀ ਹੋਣ ਦਾ ਪ੍ਰਮਾਣ ਹੈ。
ਇਸ ਮੌਕੇ ਉਨਾਂ ਨੇ ਇਸ ਸਮਝੌਤੇ ਦੀਆਂ ਵਿਰੋਧ ਕਰਨ ਵਾਲੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧ ਕਰਨ ਦੇ लिए ਵਿਰੋਧ ਨਾ ਕਰਨ ਸਗੋਂ ਤੱਥਾਂ ਦੇ ਆਧਾਰ ਤੇ ਗੱਲ ਕਰਨ। ਹੁਣ ਜਦੋਂ ਸਰਕਾਰ ਨੇ ਪੂਰੀ ਤਰਹਾਂ ਸਪਸ਼ਟ ਬਿਆਨ ਜਾਰੀ ਕਰ ਦਿੱਤਾ ਹੈ ਅਤੇ ਇਹ ਆਖ ਦਿੱਤਾ ਹੈ ਕਿ ਕਿਸਾਨ ਹਿੱਤਾਂ ਨਾਲ ਕੋਈ ਖਿਲਵਾੜ ਨਹੀਂ ਹੋਵੇਗਾ ਤਾਂ ਇਸ ਤਰ੍ਹਾਂ ਦੇ ਵਿਰੋਧ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਸਮਝੌਤੇ ਨਾਲ ਦੇਸ਼ ਤੋਂ ਨਿਰਿਆਤ ਵਿਖੇਗਾ ਅਤੇ ਉਦੋਗਿਕ ਵਿਕਾਸ ਨੂੰ ਨਵੀਂ ਰਾਹ ਮਿਲੇਗੀ ਜਿਸ ਨਾਲ ਦੇਸ਼ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ ।
ਇਸ ਤੋਂ ਬਿਨਾਂ ਵੱਖਰੇ ਮੁੱਦੇ ਤੇ ਗੱਲ ਕਰਦਿਆਂ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਦੋ ਸੀਨੀਅਰ ਆਈਏਐਸ ਅਫਸਰਾਂ ਨੂੰ sspend ਕੀਤਾ ਗਿਆ ਹੈ ਇਹ ਅਤ ਨਿੰਦনਯੋਗ ਕਾਰਵਾਈ ਹੈ । ਉਹਨਾਂ ਨੇ ਕਿਹਾ ਕਿ ਆਈਏਐਸ ਅਫਸਰ ਲੋਕਤੰਤਰ ਦੇ ਲੋਹੇ ਦਾ ਫਰੇਮ ਹਨ ਅਤੇ ਜਿਹੜੇ ਲੋਕ ਖੁਦ ਦਿੱਲੀ ਵਿੱਚ ਭਰਿਸ਼ਟ ਕਾਰਨਾਮਿਆਂ ਲਈ ਜੇਲ ਜਾ ਚੁੱਕੇ ਹਨ ਉਹ ਲੋਕ ਹੁਣ ਪੰਜਾਬ ਵਿੱਚ ਭਰਿਸ਼ਟਾਚਾਰ ਕਰਨਾ ਚਾਹੁੰਦੇ ਹਨ ਜਦਕਿ ਇਹ ਅਧਿਕਾਰੀਆਂ ਨੇ ਅਜਿਹੇ ਕਿਸੇ ਭਰਿਸ਼ਟਾਚਾਰ ਵਿੱਚ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਉਹਨਾਂ ਨੇ ਕਿਹਾ ਕਿ ਗ੍ਰਿਹ ਮੰਤਰੀ ਜਾਂ ਐਡਮਿਨਿਸਟਰੇਟਿਵ ਟਰਿਬਿਊਨਲ 이 ਮੁੱਦੇ ਤੇ ਦਖਲ ਦੇਵੇ ਤਾਂ ਜੋ ਅਧਿਕਾਰੀਆਂ ਤੇ ਦਬਾਅ ਬਣਾ ਕੇ ਉਹਨਾਂ ਤੋਂ ਗਲਤ ਕੰਮ ਕਰਵਾਉਣ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਭਾਜਪਾ ਆਪ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦੀ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowFeb 08, 2026 12:51:380
Report
KSKapil sharma
FollowFeb 08, 2026 12:49:55Noida, Uttar Pradesh:ਬੱਸ ਅੱਡਾ ਅਤੇ ਵਰਕਸ਼ਾਪ ਚੰਡੀਗੜ੍ਹ ਦੇ ਅਚਨਚੇਤੀ ਦੌਰੇ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ
0
Report
DVDEVENDER VERMA
FollowFeb 08, 2026 12:33:140
Report
KSKapil sharma
FollowFeb 08, 2026 12:32:170
Report
SKSuneel Kumar
FollowFeb 08, 2026 12:31:460
Report
TBTarsem Bhardwaj
FollowFeb 08, 2026 12:22:150
Report
KSKuldeep Singh
FollowFeb 08, 2026 12:21:530
Report
VSVARUN SHARMA
FollowFeb 08, 2026 12:01:320
Report
NSNaresh Sethi
FollowFeb 08, 2026 12:00:590
Report
KSKapil sharma
FollowFeb 08, 2026 11:52:20Noida, Uttar Pradesh:AAP Chief Spokesperson MLA Kuldeep Singh Dhaliwal's reaction on Sunil Jakhar's PC
0
Report
KSKapil sharma
FollowFeb 08, 2026 11:51:35Noida, Uttar Pradesh:AAP leader Jagroop Singh Shekwan's reaction on Partap Bajwa's remarks
0
Report
ASAvtar Singh
FollowFeb 08, 2026 11:49:580
Report
BKBIMAL KUMAR
FollowFeb 08, 2026 11:49:090
Report
KSKapil sharma
FollowFeb 08, 2026 11:47:510
Report
TBTarsem Bhardwaj
FollowFeb 08, 2026 11:47:020
Report