Back
Firozpur152002blurImage

ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੀ ਨਗਰ ਕੌਂਸਲ ਨੇ ਕੀਤੀ ਕੂੜੇ ਨੂੰ ਲੈਕੇ ਪਹਿਲਕਦਮੀ ਲਗਾਇਆ ਕਮਾਈ ਕਰਨ ਵਾਲਾ ਪਲਾਂਟ

RAJESH KATARIA
Aug 08, 2024 03:53:08
Firozpur, Punjab

ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੀ ਨਗਰ ਕੌਂਸਲ ਨੇ ਕੂੜੇ ਨੂੰ ਲੈਕੇ ਇੱਕ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ। ਨਗਰ ਕੌਂਸਲ ਨੇ ਸ਼ਹਿਰ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਹੈ, ਜਿੱਥੇ ਪੂਰੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਮਸ਼ੀਨਾਂ ਰਾਹੀਂ ਨਸ਼ਟ ਕੀਤਾ ਜਾਂਦਾ ਹੈ। ਇਸ ਪਲਾਂਟ ਤੋਂ ਕਮਾਈ ਵੀ ਹੋ ਰਹੀ ਹੈ, ਜਿਸ ਨਾਲ ਹੁਣ ਤੱਕ ਇੱਕ ਲੱਖ ਰੁਪਏ ਮੁਨਾਫ਼ਾ ਹੋ ਚੁੱਕਾ ਹੈ। ਇਸ ਦੇ ਨਾਲ ਨਾਲ, ਕੂੜੇ ਤੋਂ ਜੈਵਿਕ ਖਾਦ ਵੀ ਤਿਆਰ ਕੀਤੀ ਜਾ ਰਹੀ ਹੈ। ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਪਲਾਂਟ ਵਿੱਚ ਪਹਿਲਾਂ ਕੂੜੇ ਦੀ ਸ਼ਾਟੀ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਉਸਨੂੰ ਪ੍ਰੋਸੈਸ ਕੀਤਾ ਜਾਂਦਾ ਹੈ।

1
Report

For breaking news and live news updates, like us on Facebook or follow us on Twitter and YouTube . Read more on Latest News on Pinewz.com