Back
PRTC Kachche Karmachariyon ki rihaai nai milne par haddat, basen sadkon par utar aayin
NSNaresh Sethi
Feb 11, 2026 13:49:29
Kot Kapura, Punjab
ਕਰੀਬ ਢਾਈ ਮਹੀਨੇ ਪਹਿਲਾਂ ਸੰਘਰਸ਼ ਕਰ ਰਹੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਘਰਾਂ ਵਿੱਚੋਂ ਰਾਊਂਡ ਅਪ ਕਰਕੇ ਉਹਨਾਂ ਤੇ ਖਿਲਾਫ ਮਾਮਲੇ ਦਰਜ ਕਰ ਉਹਨਾਂ ਨੂੰ ਜੇਲ ਭੇਜਿਆ ਗਿਆ ਸੀ। ਹਾਲਾਂਕਿ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੇ ਜਾਂ ਮੰਗਾਂ ਨੂੰ ਵੀ ਜਲਦ ਮੰਨ ਲਿਆ ਜਾਏਗਾ ਅਤੇ ਉਹਨਾਂ ਦੇ ਗ੍ਰਿਫਤਾਰ ਸਾਥੀਆਂ ਦੀ ਵੀ ਰਿਹਾਈ ਕਰ ਦਿੱਤੀ ਜਾਏਗੀ ਅਤੇ ਉਹਨਾਂ ਦੇ ਖਿਲਾਫ ਦਰਜ ਮਾਮਲਿਆਂ ਨੂੰ ਰੱਦ ਕਰ ਦਿੱਤਾ ਜਾਏਗਾ। ਪਰ ਅੱਜ ਕਰੀਬ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਰਿਹਾਅ ਨਾ ਕੀਤਾ ਜਾਣ ਤੇ ਅੱਜ ਆਪਣਾ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਸਾਰੀਆਂ ਸਰਕਾਰੀ ਬੱਸਾਂ ਨੂੰ ਸੜਕਾਂ ਤੋਂ ਉਤਾਰ ਕੇ ਡਿਪੂਆਂ ਵਿੱਚ ਰੋਕ ਦਿੱਤਾ । ਉਹਨਾਂ ਕਿਹਾ ਕਿ ਅੱਜ ਸ਼ਾਮ ਤੱਕ ਬਾਕੀ ਬੱਸਾਂ ਵੀ ਸੜਕਾਂ ਤੋਂ ਉਤਰ ਕੇ ਡਿੱਪੂਆਂ ਦੇ ਅੰਦਰ ਬੰਦ ਹੋ ਜਾਣਗੀਆਂ ਤੇ ਕੱਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਘਰਾਓ ਕੀਤਾ ਜਾਏਗਾ ਤੇ ਆਪਣੀਆਂ ਮੰਗਾਂ ਸਬੰਧੀ ਉਹਨਾਂ ਤੋਂ ਸਵਾਲ ਕੀਤੇ ਜਾਣਗੇ। ਉਹਨੇ ਕਿਹਾ ਕਿ ਲਗਾਤਾਰ ਸਰਕਾਰ ਉਹਨਾਂ ਨੂੰ ਮੀਟਿੰਗਾਂ ਦਾ ਭਰੋਸਾ ਦੇ ਕੇ ਨਾ ਤਾਂ ਮੀਟਿੰਗ ਕਰ ਰਹੀ ਹੈ ਤੇ ਜੋ ਮੰਗਾਂ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਵੀ ਲਾਗੂ ਕਰਨ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹੀ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਤਾਂ ਉਹਨਾਂ ਵੱਲੋਂ ਹੋਰ ਤੇ ਸੰਘਰਸ਼ ਕਰਕੇ ਸਰਕਾਰ ਨੂੰ ਮਜਬੂਰ ਕੀਤਾ ਜਾਏਗਾ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 11, 2026 18:32:520
Report
TBTarsem Bhardwaj
FollowFeb 11, 2026 18:15:440
Report
SSSanjay Sharma
FollowFeb 11, 2026 17:00:250
Report
SSSanjay Sharma
FollowFeb 11, 2026 15:50:060
Report
AJAnil Jain
FollowFeb 11, 2026 15:49:410
Report
KBKulbir Beera
FollowFeb 11, 2026 15:49:040
Report
SSSanjay Sharma
FollowFeb 11, 2026 15:33:230
Report
SSSanjay Sharma
FollowFeb 11, 2026 15:01:15Noida, Uttar Pradesh:DELHI: RAVNEET SINGH BITTU (UNION MINISTER) ON LOK SABHA LoP & CONGRESS LEADER RAHUL GANDHI’S STATEMENT FINANCE MINISTER NIRMALA SITHARAMAN’S STATEMENT
0
Report
NSNaresh Sethi
FollowFeb 11, 2026 14:33:290
Report
KSKuldeep Singh
FollowFeb 11, 2026 14:32:530
Report
MJManoj Joshi
FollowFeb 11, 2026 13:52:370
Report
BKBIMAL KUMAR
FollowFeb 11, 2026 13:48:080
Report
KKKIRTIPAL KUMAR
FollowFeb 11, 2026 13:47:200
Report
62
Report