ਐਸਐਸਪੀ ਫਰੀਦਕੋਟ, ਡਾਕਟਰ ਪ੍ਰਗਿਆ ਜੈਨ ਆਈਪੀਐਸ ਦੀ ਅਗਵਾਈ ਵਿੱਚ ਜਿਲਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਕੋਟਕਪੂਰਾ ਵਿੱਚ 4 ਕਿਲੋ 74 ਗ੍ਰਾਮ ਅਫੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਡੀਐਸਪੀ ਜਤਿੰਦਰ ਸਿੰਘ ਦੇ ਮੁਤਾਬਕ, ਪੁਲਿਸ ਨੇ ਗਸ਼ਤ ਦੌਰਾਨ ਇੱਕ ਘੋੜਾ ਟਰਾਲਾ ਰੁਕਵਾਇਆ, ਜਿਸ ਤੇ ਡਰਾਈਵਰ ਅਤੇ ਕੰਡਕਟਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਟਰਾਲੇ ਦੀ ਤਲਾਸ਼ੀ ਵਿੱਚ ਅਫੀਮ ਬਰਾਮਦ ਹੋਈ, ਜਿਸ 'ਤੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

ਪੁਲਿਸ ਨੇ ਕੋਟਕਪੂਰਾ ਵਿੱਚ 4 ਕਿਲੋ ਅਫੀਮ ਨਾਲ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ!
For breaking news and live news updates, like us on Facebook or follow us on Twitter and YouTube . Read more on Latest News on Pinewz.com
ਸਾਬਕਾ ਸੰਸਦ ਮੈਂਬਰ ਰਹੇ ਪ੍ਰੇਮ ਸਿੰਘ ਚੰਦੂ ਮਾਜਰਾ ਵਿਰੋਧੀ ਧੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਨਿਤਰੇ ਨਜ਼ਰ ਆ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸਰਕਾਰ ਆਪਣੀ ਨਕਾਮੀਆਂ ਨੂੰ ਛੁਪਾਉਣ ਲਈ ਯਤਨਸ਼ੀਲ ਹੈ ਜਿਹਦੇ ਚਲਦੇ ਆਂ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਨੂੰ ਆਪਣੇ ਸੋਰਸ ਵਰਤ ਕੇ ਇਹ ਪਤਾ ਲਗਾਣਾ ਚਾਹੀਦਾ ਹੈ ਕਿ ਪੰਜਾਬ ਚ ਹੋ ਰਹੇ ਨਿਤ ਬੰਬ ਬਲਾਸਟ ਕਿੱਥੋਂ ਆ ਰਹੇ ਨੇ। ਪੰਜਾਬ ਅੱਜ ਲਵਾਰਿਸ ਹਾਲਤ ਵਿੱਚ ਹੈ ਨਿਤ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਸਰਕਾਰ ਆਪਣੀ ਜਿੰਮੇਵਾਰੀ ਪ੍ਰਤੀ ਸੰਜੀਦਾ ਨਹੀਂ ਹੈ।
ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਭਾਰਤੀ ਕਿਸਾਨ ਯੂਨੀਅਨ ਜਿਲਾ ਮੋਹਾਲੀ ਦੇ ਪ੍ਰਧਾਨ ਬਲਵੰਤ ਸਿੰਘ ਨਲ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਕਿਸਾਨ ਆਗੂ ਨੇ ਮੰਡੀ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਅਨਾਜ ਮੰਡੀ ਰਾਜਪੁਰਾ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਕੁਝ ਆੜਤੀਆਂ ਵੱਲੋਂ ਕੀਤੀ ਗਈ ਬਦਸਲੂਕੀ ਤੇ ਐਕਸ਼ਨ ਲਿਆ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਅਕਸਰ ਕਿਸਾਨਾਂ ਦੀ ਜੀਨਸ ਵੱਧ ਤੋਲੀ ਜਾਂਦੀ ਹੈ। ਅਜਿਹਾ ਹੀ ਮਾਮਲਾ ਦੇ ਉੱਤੇ ਮਾਰਕੀਟ ਕਮੇਟੀ ਰਾਜਪਰਾ ਦੇ ਚੇਅਰਮੈਨ ਵੱਲੋਂ ਕਾਰਵਾਈ ਕੀਤੀ ਗਈ ਸੀ। ਜਿਸ ਤੇ ਕੁਝ ਆੜਤੀਆਂ ਵੱਲੋਂ ਇਸ ਨੂੰ ਮਾਮਲੇ ਨੂੰ ਕਿਸਾਨ ਵਰਸਿਸ ਚੇਅਰਮੈਨ ਬਣਾ ਕੇ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਹੈ।