Back
पंजाब में कैंसर से महिलाओं की मौतें तेज, सांसद ने चिंताजनक आंकड़े उजागर किए
VSVARUN SHARMA
Feb 13, 2026 14:35:08
Mansurwal Dona, Punjab
ਪੰਜਾਬ ਵਿੱਚ ਰੋਜ਼ਾਨਾ ਅੱਠ ਮਹਿਲਾਵਾਂ ਦੀ ਜ਼ਿੰਦਗੀ ਖਤਮ ਕਰ ਰਿਹਾ ਹੈ ਕੈਂਸਰ
ਸੰਸਦ ਮੈਂਬਰ ਸੰਤ ਸੀਚੇਵਾਲ ਵੱਲੋਂ ਰਾਜ ਸਭਾ ਵਿੱਚ ਚੁੱਕਿਆ ਮੁੱਦਾ
ਸੁਲਤਾਨਪੁਰ ਲੋਧੀ: 13 ਫਰਵਰੀ
ਪੰਜਾਬ ਵਿੱਚ ਕੈਂਸਰ ਕਾਰਨ ਮਹਿਲਾਵਾਂ ਦੀਆਂ ਮੌਤਾਂ ਵਿੱਚ ਹੋ ਰਹੇ ਚਿੰਤਾਜਨਕ ਵਾਧੇ ਨੂੰ ਲੈ ਕੇ ਰਾਜ ਸਭਾ ਵਿੱਚ ਗੰਭੀਰ ਮਸਲਾ ਉਠਾਇਆ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਸਪੈਸ਼ਲ ਮੈਨਸ਼ਨ ਰਾਹੀਂ ਇਹ ਮਾਮਲਾ ਸਦਨ ਦੇ ਸਾਹਮਣੇ ਰੱਖਿਆ ਅਤੇ ਪੰਜਾਬ ਵਿੱਚ ਤੇਜ਼ੀ ਨਾਲ ਫੈਲ ਰਹੇ ਕੈਂਸਰ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ。
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕੇਂਦਰੀ ਸਿਹਤ ਮੰਤਰੀ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆ ਹੋਇਆ ਸਦਨ ਨੂੰ ਦੱਸਿਆ ਕੇ ਸਾਲ 2025 ਦੌਰਾਨ ਪੰਜਾਬ ਵਿੱਚ ਲਗਭਗ 2700 ਮਹਿਲਾਵਾਂ ਦੀ ਮੌਤ ਕੈਂਸਰ ਕਾਰਨ ਹੋਈ ਹੈ। ਇਸ ਦਾ ਅਰਥ ਹੈ ਕਿ ਔਸਤਨ ਹਰ ਰੋਜ਼ ਕਰੀਬ ਅੱਠ ਮਹਿਲਾਵਾਂ ਕੈਂਸਰ ਨਾਲ ਜਾਨ ਗੁਆ ਰਹੀਆਂ ਹਨ। ਉਹਨਾਂ ਇਸ ਰਿਪੋਰਟ ਮੁਤਾਬਿਕ ਸਾਲ 2021 ਤੋਂ 2025 ਤੱਕ ਕੁੱਲ 13,299 ਮਹਿਲਾਵਾਂ ਦੀ ਮੌਤ ਕੈਂਸਰ ਕਾਰਨ ਦਰਜ ਕੀਤੀ ਗਈ। ਉਹਨਾਂ ਕਿਹਾ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਮੌਤਾਂ ਛਾਤੀ ਦੇ ਕੈਂਸਰ ਨਾਲ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ 7,186 ਹੈ। ਇਸ ਤੋਂ ਬਾਅਦ ਸਰਵਾਈਕਲ ਕੈਂਸਰ ਨਾਲ 3,502 ਅਤੇ ਬੱਚੇਦਾਨੀ ਦੇ ਕੈਂਸਰ ਨਾਲ 2,611 ਮਹਿਲਾਵਾਂ ਦੀ ਮੌਤ ਦਰਜ ਕੀਤੀ ਗਈ ਹੈ。
ਸੰਤ ਸੀਚੇਵਾਲ ਨੇ ਦੱਸਿਆ ਕਿ ਵਿਸ਼ੇਸ਼ ਚਿੰਤਾ ਦੀ ਗੱਲ ਇਹ ਹੈ ਕਿ ਇਸ ਰਿਪੋਰਟ ਮੁਤਾਬਿਕ 40 ਤੋਂ 45 ਸਾਲ ਦੀ ਉਮਰ ਵਰਗ ਵਿੱਚ ਵੀ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜੋ ਦਰਸਾਉਂਦਾ ਹੈ ਕਿ ਇਹ ਬਿਮਾਰੀ ਹੁਣ ਸਿਰਫ਼ ਬੁਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ。
ਸੰਤ ਸੀਚੇਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਕੈਂਸਰ ਦੇ ਵੱਧਦੇ ਮਾਮਲਿਆਂ ਦੇ ਪਿੱਛੇ ਪ੍ਰਦੂਸ਼ਿਤ ਵਾਤਾਵਰਣ ਅਤੇ ਖ਼ਾਸ ਕਰਕੇ ਦੂਸ਼ਿਤ ਪਾਣੀ ਵੱਡੇ ਕਾਰਕ ਮੰਨੇ ਜਾ ਰਹੇ ਹਨ। ਉਹਨਾ ਸਦਨ ਨੂੰ ਦੱਸਿਆ ਕੇ ਖੇਤਾਂ ਵਿੱਚ ਬੇਤਹਾਸਾ ਵਰਤੀ ਜਾ ਰਹੀਆਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਖਾਦਾਂ ਮਨੁੱਖੀ ਸਿਹਤ ‘ਤੇ ਅਸਰ ਪਾ ਰਹੇ ਹਨ।ਉਨ੍ਹਾਂ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਡੀਡੀਟੀ ਵਰਗੇ ਰਸਾਇਣਕ ਤੱਤਾਂ ਨੂੰ ਤਦ ਬੰਦ ਕੀਤਾ ਗਿਆ ਸੀ ਜਦੋਂ ਉਹ ਮਾਂ ਦੇ ਦੁੱਧ ਤੱਕ ਪਹੁੰਚ ਗਏ ਸਨ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਮਹਿਲਾਵਾਂ ਲਈ ਕੈਨਸਰ ਦਾ 100 ਫੀਸਦੀ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਗਰੀਬ ਪਰਿਵਾਰਾਂ ਨੂੰ ਕੈਂਸਰ ਦੇ ਇਲਾਜ ਲਈ ਘੱਟੋ-ਘੱਟ 50 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇ, ਭਾਵੇਂ ਇਲਾਜ ਸਰਕਾਰੀ ਹਸਪਤਾਲ ਵਿੱਚ ਹੋਵੇ ਜਾਂ ਨਿੱਜੀ ਹਸਪਤਾਲ ਵਿੱਚ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਦੀ ਰੱਖਿਆ ਕਰਨਾ ਸਮਾਜ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ, ਕਿਉਂਕਿ ਔਰਤ ਹੀ ਪਰਿਵਾਰ ਅਤੇ ਸਮਾਜ ਦੀ ਨਿਰਮਾਤਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 13, 2026 16:05:000
Report
VKVipan Kumar
FollowFeb 13, 2026 16:04:190
Report
ADAnkush Dhobal
FollowFeb 13, 2026 16:03:430
Report
KSKapil sharma
FollowFeb 13, 2026 16:03:33Noida, Uttar Pradesh:IAS पंजाब के गवर्नर का आदेश एडमिनिस्ट्रेटिव ज़रूरतों को ध्यान में रखते हुए, अधिकारियों के ये ट्रांसफर
0
Report
SPSomi Prakash Bhuveta
FollowFeb 13, 2026 15:32:580
Report
TBTarsem Bhardwaj
FollowFeb 13, 2026 15:18:170
Report
RSRavi sharma
FollowFeb 13, 2026 15:16:290
Report
VSVARUN SHARMA
FollowFeb 13, 2026 14:50:370
Report
VKVipan Kumar
FollowFeb 13, 2026 14:49:300
Report
VSVARUN SHARMA
FollowFeb 13, 2026 14:48:580
Report
KSKapil sharma
FollowFeb 13, 2026 14:30:180
Report
KSKapil sharma
FollowFeb 13, 2026 14:18:220
Report
VSVARUN SHARMA
FollowFeb 13, 2026 14:04:280
Report
KPKomlata Punjabi
FollowFeb 13, 2026 14:03:520
Report