Back
Kotkapura की मुख्य अनाज मंडी में झोने की आमद शुरू, लिफ्टिंग अब तक शुरू नहीं
KCKhem Chand
Oct 01, 2025 11:45:42
Kot Kapura, Punjab
ਕੋਟਕਪੂਰਾ ਦੀ ਮੁੱਖ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਸਰਕਾਰੀ ਖਰੀਦ ਦਾ ਕੰਮ ਵੀ ਸ਼ੁਰੂ ਕਰਵਾਇਆ ਜਾ ਚੁੱਕਿਆ ਹੈ ਪਰ ਅਜੇ ਤੱਕ ਲਿਫਟਿੰਗ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ ਜਿਸ ਤੇ ਚਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਦਾਅਵਾ ਹੈ ਕਿ ਇਸ ਦੀ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਕੱਲ ਤੋਂ ਮੰਡੀ ਵਿੱਚ ਫਸਲ ਦੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੋਟਕਪੂਰਾ ਦੀ ਮੁੱਖ ਅਨਾਜ ਮੰਡੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਦਾ ਕੰਮ ਵੀ ਨਿਰਵਿਗਨ ਜਾਰੀ ਹੈ ਆਕੜਿਆਂ ਦੇ ਮੁਤਾਬਕ ਹੁਣ ਤੱਕ ਤਕਰੀਬਨ 31 ਹਜਾਰ ਝੋਨੇ ਦੇ ਗੱਟੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 29 ਹਜਾਰ ਝੋਨੇ ਦੇ ਗੱਟੇ ਦੀ ਖਰੀਦ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ ਲੇਕਿਨ ਅਜੇ ਤੱਕ ਲਿਫਟਿੰਗ ਸ਼ੁਰੂ ਨਹੀਂ ਹੋਈ।
ਇਸ ਮਾਮਲੇ ਵਿੱਚ ਮਜ਼ਦੂਰ ਆਗੂ ਨੇ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਆਮਦ ਹੋਰ ਜਿਆਦਾ ਹੋਵੇਗੀ ਜਿਸ ਦੇ ਚਲਦਿਆਂ ਜੇਕਰ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਦਿੱਕਤਾਂ ਵੱਧ ਸਕਦੀਆਂ ਹੋਣੀਆਂ ਹਨ ਉਹਨਾਂ ਪ੍ਰਸ਼ਾਸਨ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਕਰਾਉਣ ਦੀ ਮੰਗ ਰੱਖੀ ਅਤੇ ਨਾਲ ਹੀ ਮਜ਼ਦੂਰੀ ਦਾ ਰੇਟ ਵਧਾਉਣ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ।
ਬਾਈਟ ਗੁਰਤੇਜ ਬਿੱਟੂ ਮਜਦੂਰ ਆਗੂ
ਇਸ ਸੰਬੰਧ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੈਲਰਾਂ ਦਾ ਲਿੰਕ ਨਾ ਹੋਣ ਕਾਰਨ ਲਿਫਟਿੰਗ ਸ਼ੁਰੂ ਨਹੀਂ ਹੋ ਸਕੀਸੀ ਅਤੇ ਹੁਣ ਸੈਲਰਾਂ ਦਾ ਲਿੰਕ ਹੋ ਚੁੱਕਿਆ ਹੈ ਅਤੇ ਕੱਲ ਸਵੇਰ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ। ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ।
ਬਾਈਟ ਗੁਰਮੀਤ ਸਿੰਘ ਚੇਅਰਮੈਨ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowOct 01, 2025 13:16:100
Report
VSVARUN SHARMA
FollowOct 01, 2025 13:15:380
Report
HSHarmeet Singh
FollowOct 01, 2025 12:35:243
Report
VKVipan Kumar
FollowOct 01, 2025 12:33:050
Report
KBKulbir Beera
FollowOct 01, 2025 12:18:470
Report
PSParambir Singh Aulakh
FollowOct 01, 2025 12:15:200
Report
ADAnkush Dhobal
FollowOct 01, 2025 12:05:250
Report
RKRAJESH KATARIA
FollowOct 01, 2025 12:02:030
Report
SBSANJEEV BHANDARI
FollowOct 01, 2025 11:52:240
Report
ASARVINDER SINGH
FollowOct 01, 2025 11:52:100
Report
MSManish Shanker
FollowOct 01, 2025 11:47:060
Report
BKBIMAL KUMAR
FollowOct 01, 2025 11:04:203
Report
TBTarsem Bhardwaj
FollowOct 01, 2025 11:04:040
Report
NLNitin Luthra
FollowOct 01, 2025 11:02:270
Report