Back
कोटकपुरा पुलिस ने निजी विवाद में गुरुग्रंथ साहिब अंग फटने के मामले में दो महिलाओं को गिरफ्तार
KCKhem Chand
Nov 27, 2025 11:48:05
Kot Kapura, Punjab
ਕੋਟਕਪੂਰਾ ਪੁਲਿਸ ਵੱਲੋ ਜਲਾਲੇਆਣਾ ਪਿੰਡ ਵਿੱਚ 02 ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਬਹਿਸ ਸਮੇ ਅਣਜਾਣੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਟ ਜਾਣ ਦੇ ਸੰਵੇਦਨਸ਼ੀਲ ਕੇਸ ਵਿੱਚ ਕੀਤੀ ਕਾਰਵਾਈ, ਦੋਨੋ ਮਹਿਲਵਾਵਾ ਨੂੰ ਕੀਤਾ ਗਿਆ ਗ੍ਰਿਫਤਾਰ\n\nਡਾ. ਪ੍ਰਗਿਆ ਜੈਨ, ਐਸ.ਐਸ.ਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ “ਜ਼ੀਰੋ ਟਾਲਰੈਂਸ” ਦੀ ਨੀਤੀ ਅਨੁਸਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿੱਤੇ ਕੋਟਕਪੂਰਾ ਪੁਲਿਸ ਨੇ ਪਿੰਡ ਜਲਾਲੇਆਣਾਂ ਵਿੱਚ 02 ਮਹਿਲਾਵਾ ਵੱਲੋ ਆਪਸੀ ਝਗੜੇ ਦੌਰਾਨ ਸ਼੍ਰੀ ਗੁਰੂ ਗ੍ਰੰਠ ਸਾਹਿਬ ਜੀ ਦੇ ਪਵਿੱਤਰ ਅੰਗ ਫਟ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇਸ ਵਿੱਚ ਦੋਸ਼ੀ ਦੋਨੋ ਮਹਿਲਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮੀਰ ਡੀ.ਐਸ.ਪੀ ਕੋਟਕਪੂਰਾ ਵੱਲੋ ਸਾਂਝੀ ਕੀਤੀ ਗਈ।\n\nਗ੍ਰਿਫਤਾਰ ਮਹਿਲਾਵਾ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਜੁਗਰਾਜ ਸਿੰਘ ਅਤੇ ਵੀਰਾਂ ਕੌਰ ਪਤਨੀ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਦੋਨੋਂ ਮਹਿਲਾਵਾ ਪਿੰਡ ਜਲਾਲੇਆਣਾ ਦੀਆ ਹੀ ਰਿਹਾਇਸ਼ੀ ਹਨ।\n\nਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਕੋਟਕਪੂਰਾ ਪੁਲਿਸ nu ਇਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਜਲਾਲੇਆਣਾ ਵਿਖੇ ਉਸੇ ਪਿੰਡ ਦੀਆ 02 ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਵੱਲੋ ਆਪਸ ਵਿਚ ਬਹਿਸ ਕਰਦੀਆਂ ਹੋਈਆ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜੋਰ ਨਾਲ ਹੱਥ ਮਾਰੇ, ਜਿਸ ਨਾਲ श੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਅਤੇ ਉੱਪਰ ਪਿਆ ਖਾਲਸਾ ਤੀਰ ਨੀਚੇ ਜਮੀਨ ਪਰ ਡਿੱਗ ਪਏ। ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 05 ਪਵਿੱਤਰ ਅੰਗ ਫਟ ਗਏ। ਜਿਸ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਸਬੰਧੀ ਮਹਿਲਾਵਾ ਖਿਲਾਫ ਮੁਕੱਦਮਾ ਨੰਬਰ 233 ਮਿਤੀ 26.11.2025 ਅਧੀਨ ਧਾਰਾ 299, 3(5) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।\n\nਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੋਸ਼ੀ ਦੋਵੇਂ ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।\nਇਹਨਾਂ ਦੋਨਾਂ ਮਹਿਲਾਵਾਂ ਨਾਲ ਕੀਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਤਿੱਖੀ ਬਹਿਸ ਸਮੇ ਗੁੱਸੇ ਵਿੱਚ ਸਹੂ ਖਾਣ ਵੇਲੇ ਅਣਜਾਣੇ ਤੌਰ ‘ਤੇ ਇਹ ਘਟਨਾ ਵਾਪਰ ਗਈ।\nਡੀ.ਐਸਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸ਼ੁਰੂ ਤੋਂ ਹੀ ਵਧੀਕ ਸੰਜੀਦਗੀ ਨਾਲ ਕੰਮ ਕੀਤਾ ਗਿਆ ਅਤੇ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਕਤ ਦੋਨੋ ਦੋਸ਼ੀ ਮਹਿਲਾਵਾ ਹੁਣ ਕੋਟਕਪੂਰਾ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਹਨਾ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਪੁੱਛਗਿੱਚ ਕੀਤੀ ਜਾ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 27, 2025 11:54:340
Report
VBVIJAY BHARDWAJ
FollowNov 27, 2025 11:52:240
Report
SSSanjay Sharma
FollowNov 27, 2025 11:50:100
Report
SSSanjay Sharma
FollowNov 27, 2025 11:48:22Noida, Uttar Pradesh:ਆਪ ਸਰਕਾਰ ਨੇ ਪੰਜਾਬ ਨੂੰ ਪ੍ਰਤੀ ਵਿਅਕਤੀ ਕਰਜ਼ੇ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਇਆ : ਡਾਕਟਰ ਸੁਭਾਸ਼ ਸ਼ਰਮਾ , ਉਪ ਪ੍ਰਧਾਨ ਭਾਜਪਾ ਪੰਜਾਬ
0
Report
SSSanjay Sharma
FollowNov 27, 2025 11:47:33Noida, Uttar Pradesh:ROHTAK (HARYANA): ROHTAK BASKETBALL PLAYER DEATH INCIDENT/ SANDEEP RATHI (DECEASED’S FATHER) & RAJESH (DECEASED’S UNCLE) S/B
0
Report
TBTarsem Bhardwaj
FollowNov 27, 2025 11:46:290
Report
MSManish Sharma
FollowNov 27, 2025 11:33:1845
Report
MJManoj Joshi
FollowNov 27, 2025 11:23:1289
Report
KKKIRTIPAL KUMAR
FollowNov 27, 2025 11:15:48182
Report
SSSanjay Sharma
FollowNov 27, 2025 11:13:46148
Report
RBRohit Bansal
FollowNov 27, 2025 11:12:1155
Report
MSManish Shanker
FollowNov 27, 2025 11:08:18128
Report
TBTarsem Bhardwaj
FollowNov 27, 2025 10:56:59133
Report