Back
कोटकपूरा में लूट-खोह की योजना बनाते पांच सदस्य तेज़धार हथियारों के साथ गिरफ्तार
KCKhem Chand
Feb 09, 2026 13:10:50
Kot Kapura, Punjab
ਕੋਟਕਪੂਰਾ ‘ਚ ਲੁੱਟ-ਖੋਹ ਦੀ ਯੋਜਨਾ ਨਾਕਾਮ, ਪੰਜ ਮੈਂਬਰਾਂ ਵਾਲਾ ਗੈਂਗ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਕੋਟਕਪੂਰਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਲਾਕੇ ਵਿੱਚ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਇੱਕ ਗੇਂਗ ਦੇ ਪੰਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਮੁਹੱਲਾ ਨਿਰਮਾਣਪੁਰਾ ਨਿਵਾਸੀ ਜੈਲੀ ਸਿੰਘ, ਸੁਖਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜੈਤੋ ਰੋਡ ਨਿਵਾਸੀ ਰਾਹੁਲ ਅਤੇ ਗੌਤਮ ਸਿੰਘ ਵਜੋਂ ਹੋਈ ਹੈ। ਇਨ੍ਹਾਂ ਪੰਜਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਗਿਆ ਕਿ ਐੱਸਐੱਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਦੀ ਵਿੱਚ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਤਿਕੋਨੀ ਚੌਂਕ ਨੇੜੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਉਕਤ ਪੰਜ ਵਿਅਕਤੀ ਲੁੱਟ-ਖੋਹ ਕਰਨ ਦੇ ਆਦੀ ਹਨ ਅਤੇ ਇਸ ਸਮੇਂ ਮੋਗਾ ਰੋਡ ਸਥਿਤ ਅਨਾਜ ਮੰਡੀ ਦੇ ਗੇਟ ਨੰਬਰ ਇੱਕ ਨੇੜੇ ਲੱਕੜ ਕੰਡੇ ਕੋਲ ਸੁੰਨਸਾਨ ਥਾਂ ‘ਤੇ ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਵਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਦੇ ਹੋਏ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਮੁਲਜ਼ਮਾਂ ਪਾਸੋਂ ਦੋ ਕਾਪੇ, ਇੱਕ ਕਿਰਪਾਨ, ਇੱਕ ਨਲਕੇ ਦੀ ਹੱਥੀ ਅਤੇ ਇੱਕ ਗੰਡਾਸੀ ਬਰਾਮਦ ਕੀਤੀ ਗਈ।
ਇਸ ਮਾਮਲੇ ਵਿੱਚ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਨਡ ‘ਤੇ ਲਿਆ ਜਾਵੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵੱਲੋਂ ਪਹਿਲਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਬਾਈਟ ਸੰਜੀਵ ਕੁਮਾਰ ਡੀ ਐਸ ਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 09, 2026 15:19:510
Report
SKSanjeev Kumar
FollowFeb 09, 2026 15:06:170
Report
NLNitin Luthra
FollowFeb 09, 2026 14:45:200
Report
SSSanjay Sharma
FollowFeb 09, 2026 14:30:26Noida, Uttar Pradesh:Amritsar, Punjab: SAD leader Bikram Singh Majithia arrives in Amritsar, welcomed by SAD party workers.
0
Report
SBSANJEEV BHANDARI
FollowFeb 09, 2026 14:03:030
Report
RBRohit Bansal
FollowFeb 09, 2026 13:50:180
Report
RBRohit Bansal
FollowFeb 09, 2026 13:50:050
Report
TBTarsem Bhardwaj
FollowFeb 09, 2026 13:48:270
Report
VKVipan Kumar
FollowFeb 09, 2026 13:36:520
Report
BSBHARAT SHARMA
FollowFeb 09, 2026 13:36:090
Report
RBRohit Bansal
FollowFeb 09, 2026 13:09:200
Report
VKVarun Kaushal
FollowFeb 09, 2026 13:03:430
Report
KDKuldeep Dhaliwal
FollowFeb 09, 2026 12:48:050
Report
NSNavdeep Singh
FollowFeb 09, 2026 12:47:350
Report