Back
Congress wins the most seats in Block Committee elections; Kushaldeep Dhillon thanks all winners
NSNaresh Sethi
Dec 24, 2025 12:03:52
Kot Kapura, Punjab
ਸੂਬੇ ਅੰਦਰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲਾ ਫਰੀਦਕੋਟ ਅੰਦਰ ਬਲਾਕ ਸੰਮਤੀ ਚੋਣਾਂ ਵਿੱਚ ਸਭ ਤੋਂ ਜਿਆਦਾ ਸੀਟਾਂ ਹਾਸਿਲ ਕਰਨਾ ਤੇ ਅੱਜ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਆਪਣੇ ਘਰ ਰੱਖੇ ਸਮਾਗਮ ਵਿੱਚ ਸਾਰੇ ਜੇਤੂ ਉਮੀਦਵਾਰਾਂ ਦਾ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਜਿਨਾਂ ਦੀਆਂ ਕੋਸ਼ਿਸ ਅਤੇ ਮਿਹਨਤ ਸਦਕਾ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਵਿੱਚ ਸਭ ਤੋਂ ਜਿਆਦਾ ਸੀਟਾਂ hਾਸਿਲ ਕੀਤੀਆਂ । ਨਾਲ ਹੀ ਉਹਨਾਂ ਵੱਲੋਂ ਅੱਜ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਕੁਝ ਭਾਜਪਾ ਆਗੂਆਂ ਦਾ ਸਵਾਗਤ ਕੀਤਾ ਉਹਨਾਂ ਦੱਸਿਆ ਕਿ ਕਾਂਗਰਸ ਇੱਕ ਵਿਸ਼ਾਲ ਪਾਰਟੀ ਹੈ ਅਤੇ ਜਿਸ ਦੀਆਂ ਨੀਤੀਆਂ ਹਮੇਸ਼ਾ ਲੋਕ ਪੱਖੀ ਹੁੰਦੀਆਂ ਹਨ ਅਤੇ ਉਹ ਹਮੇਸ਼ਾ ਹਰ ਪਿਛੜੇ ਅਤੇ ਆਮ ਵਰਗ ਲਈ ਉਸਾਰੂ ਸੋਚ ਰੱਖਦੇ ਹਨ ਜਿਸ ਦੇ ਚਲਦੇ ਹੀ ਭਾਜਪਾ ਦੇ ਬੀ.ਸੀ ਸੈਲ ਦੇ ਆਗੂ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਅਤੇ ਕਾਂਗਰਸ ਪਾਰਟੀ ਹਮੇਸ਼ਾ ਉਹਨਾਂ ਦੇ ਸਤਿਕਾਰ ਲਈ ਅਤੇ ਉਹਨਾਂ ਦੇ ਬਣਦੇ ਮਾਨ ਸਨਮਾਨ ਦਾ ਧਿਆਨ ਰੱਖੇਗੀ ਅਤੇ ਪਿਛੜੇ ਹੋਏ ਵਰਗ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੇ ਹੱਲ ਲਈ ਯਤਨਸ਼ੀਲ ਰਹੇਗੀ। ਉਥੇ ਹੀ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਲੈ ਕੇ ਕੀਤੇ ਬਦਲਾ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਜੋ ਕਿ ਕਾਂਗਰਸ ਵੱਲੋਂ ਗਰੀਬ ਅਤੇ ਪਛੜੇ ਲੋਕਾਂ ਲਈ ਰੁਜ਼ਗਾਰ ਲਈ ਸਕੀਮ ਸ਼ੁਰੂ ਕੀਤੀ ਸੀ ਉਸਨੂੰ ਢਾਹ ਲਾਉਣ ਦੀ ਕੋਸ਼ਿਸ਼ ਇਕੱਲੀ ਕੇਂਦਰ ਸਰਕਾਰੀ ਹੀ ਨਹੀਂ ਬਲਕਿ ਸੂਬੇ ਦੀ ਆਮ ਆਦਮੀ ਪਾਰਟੀ ਵੀ ਇਸ ਲਈ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਜਿਹੜੀ ਮਨਰੇਗਾ ਦੇ ਤਹਿਤ ਹਰ ਗਰੀਬ ਅਤੇ ਪਛੜੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਅੱਜ ਉਹ ਰੁਜ਼ਗਾਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਹਨਾਂ ਤੋਂ ਖੋਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਤੇ 40% ਭੁਗਤਾਨ ਦਾ ਬੋਝ ਪਾ ਕੇ ਕਿਤੇ ਨਾ ਕਿਤੇ ਇਸ ਸਕੀਮ ਨੂੰ ਕੇਂਦਰ ਸਰਕਾਰ ਬਹਾਨੇ ਨਾਲ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸੂਬਾ ਸਰਕਾਰ ਪਹਿਲੇ ਹੀ ਵਾਧੂ ਕਰਜੇ ਹੇਠ ਦੱਬੀ ਹੋਈ ਹੈ ਜੋ ਮਨਰੇਗਾ ਮਜ਼ਦੂਰੀ ਭੁਗਤਾਨ ਕਰਨ ਵਿੱਚ ਅਸਮਰਥ ਹੈ ਤਾਂ ਇਸ ਵਿੱਚ ਇਹ ਸਕੀਮ ਨੂੰ ਬੰਦ ਕਰਕੇ ਸਰਕਾਰ ਆਪਣਾ ਪੱਲਾ ਝਾੜ ਰਹੀ ਹੈ ਤੇ ਗਰੀਬ ਵਰਗ ਨਾਲ ਧੱਕਾ ਕਰ ਰਹੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowDec 24, 2025 13:30:230
Report
SSSandeep Singh
FollowDec 24, 2025 13:17:400
Report
0
Report
MJManoj Joshi
FollowDec 24, 2025 13:09:050
Report
RKRAMAN KHOSLA
FollowDec 24, 2025 13:07:240
Report
VSVARUN SHARMA
FollowDec 24, 2025 13:02:470
Report
SNSUNIL NAGPAL
FollowDec 24, 2025 13:02:090
Report
KSKapil sharma
FollowDec 24, 2025 12:50:020
Report
TBTarsem Bhardwaj
FollowDec 24, 2025 12:49:530
Report
ADAnkush Dhobal
FollowDec 24, 2025 12:35:200
Report
MJManoj Joshi
FollowDec 24, 2025 12:33:380
Report
KSKapil sharma
FollowDec 24, 2025 12:30:480
Report
BSBALINDER SINGH
FollowDec 24, 2025 12:20:150
Report
ASAnmol Singh Warring
FollowDec 24, 2025 12:02:540
Report
