Back
सुल्तानपुर लोढी के रामपुर जागीर में दिनदहाड़े चार घरों की चोरी, सोना-नकद लूट
VSVARUN SHARMA
Dec 24, 2025 13:02:47
Kapurthala, Punjab
ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਜਗੀਰ ਵਿੱਚ ਦਿਨ ਦਿਹਾੜੇ 4 ਘਰਾਂ ਵਿੱਚ ਚੋਰੀ, ਚਿੱਟੇ ਦਿਨ ਸੋਨੇ ਦੇ ਗਹਿਣੇ ਤੇ ਨਕਦੀ ਲੈ ਗਏ ਚੋਰ, ਪੁਲਿਸ ਚੌਂਕੀ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਸਥਿਤ ਹੈ ਪਿੰਡ. ਸੁਲਤਾਨਪੁਰ ਲੋਧੀ ਇਲਾਕੇ ਵਿੱਚ ਸਰਗਰਮ ਚੋਰ ਗਰੋਹ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਜਗੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਸ਼ਾਤਰ ਚੋਰਾਂ ਨੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਦੁਪਹਿਰ ਕਰੀਬ 1 ਵਜੇ ਤੋਂ 2 ਵਜੇ ਦੇ ਦਰਮਿਆਨ, ਜਦੋਂ ਘਰਾਂ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਵੱਖ-ਵੱਖ ਘਰਾਂ ਦੇ ਤਾਲੇ ਤੋੜ ਕੇ ਅਲਮਾਰੀਆਂ ਖੰਗਾਲੀਆਂ ਗਈਆਂ। ਚੋਰ ਘਰਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਚੋਰਾਂ ਨੇ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਦੇ ਘਰੌਂ 2 ਤੋਲੇ ਸੋਨੇ ਦੇ ਗਹਿਣੇ ਅਤੇ 5 ਹਜ਼ਾਰ ਰੁਪਏ ਨਕਦ, ਅਵਤਾਰ ਸਿੰਘ ਪੁੱਤਰ ਗੱਜਣ ਸਿੰਘ ਦੇ ਘਰੋਂ 4 ਤੋਲੇ ਸੋਨੇ ਦੇ ਗਹਿਣੇ ਅਤੇ 10-12 ਹਜ਼ਾਰ ਰੁਪਏ ਨਕਦ, ਸੂਰਤਾ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ ਸੋਨੇ ਦੀਆਂ ਵਾਲੀਆਂ, ਜਦਕਿ ਬਿੱਕਰ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ ਚਾਂਦੀ ਦੇ ਕੜੇ ਅਤੇ 8 ਹਜ਼ਾਰ ਰੁਪਏ ਨਕਦ ਚੋਰੀ ਕੀਤੇ। ਗੌਰਤਲਬ ਹੈ ਕਿ ਪਿੰਡ ਰਾਮਪੁਰ ਜਗੀਰ ਡੱਲਾ ਪੁਲਿਸ ਚੌਂਕੀ ਤੋਂ ਮਹਿਜ਼ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਚੌਂਕੀ ਦੇ ਨੇੜੇ ਦਿਨ ਦਿਹਾੜੇ ਹੋਈ ਇਸ ਵੱਡੀ ਚੋਰੀ ਦੀ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਦਿੱਤੇ ਹਨ। ਉਧਰ ਮਾਮਲੇ ਸਬੰਧੀ ਡੱਲਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowDec 24, 2025 14:47:000
Report
NSNaresh Sethi
FollowDec 24, 2025 14:18:410
Report
SNSUNIL NAGPAL
FollowDec 24, 2025 14:17:100
Report
VSVARUN SHARMA
FollowDec 24, 2025 13:53:150
Report
BSBhushan Sharma
FollowDec 24, 2025 13:51:560
Report
KSKuldeep Singh
FollowDec 24, 2025 13:30:230
Report
SSSandeep Singh
FollowDec 24, 2025 13:17:400
Report
0
Report
MJManoj Joshi
FollowDec 24, 2025 13:09:050
Report
RKRAMAN KHOSLA
FollowDec 24, 2025 13:07:240
Report
SNSUNIL NAGPAL
FollowDec 24, 2025 13:02:090
Report
KSKapil sharma
FollowDec 24, 2025 12:50:020
Report
TBTarsem Bhardwaj
FollowDec 24, 2025 12:49:530
Report
ADAnkush Dhobal
FollowDec 24, 2025 12:35:200
Report
