Back
युद्ध नशाओं के विरुद्ध अभियान: 954 मुकदमे, 1461 गिरफ्तार; प्रशासन ने बड़ी कार्रवाई
KCKhem Chand
Feb 21, 2026 08:09:21
Kot Kapura, Punjab
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਤੇ ਪ੍ਰਸ਼ਾਸ਼ਨ ਦੀ ਥਾਣਾ ਬਾਜਾਖਾਨਾ ਅੰਦਰ ਵੱਡੀ ਕਾਰਵਾਈ. ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ 954 ਮੁਕੱਦਮੇ ਦਰਜ ਕਰਕੇ 1461 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ. ਸਥਾਨਕ ਵਾਸੀਆਂ ਵੱਲੋਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਕੀਤੀ ਭਰਪੂਰ ਸ਼ਲਾਘਾ. ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ. ਇਸੇ ਲੜੀ ਤਹਿਤ ਅੱਜ ਬਾਜਾਖਾਨਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ. ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣकारी ਦੰਦਿਆਂ ਦੱਸਿਆ ਕਿ ਥਾਣਾ ਬਾਜਾਖਾਨਾ ਦੇ ਅੰਦਰ ਆਉਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਵਸਨੀਕ ਬਲਜੀਤ ਸਿੰਘ ਪੁੱਤਰ ਮੰਦਰ ਸਿੰਘ ਵੱਲੋਂ ਨਜਾਇਜ ਉਸਾਰੀ ਕੀਤੀ ਗਈ ਸੀ. ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ. ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ. ਉਹਨਾ ਦੱਸਿਆ ਕਿ ਜਦੋ ਇਸ ਵਿਅਕਤੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਬਲਜੀਤ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਸਬੰਧੀ 03 ਮੁਕੱਦਮੇ ਦਰਜ ਰਜਿਸਟਰ ਹੈ, ਇਸਦੇ ਨਾਲ ਹੀ ਸੰਗਠਿਤ ਅਪਰਾਧ ਸਬੰਧੀ ਵੀ ਮਾਮਲਾ ਦਰਜ ਰਜਿਸਟਰ ਹੈ. ਇਸ ਮੌਕੇ ਬਤੌਰ ਡਿਊਟੀ ਮੈਜਿਸਟ੍ਰੇਟ, ਸ਼੍ਰੀ ਵਿਕਾਸ ਕੁਮਾਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸਮੇਤ ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ. ਇਸ ਮੌਕੇ ਮੌਜੂਦ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸ਼੍ਰੀ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਉਸਾਰੀ ਬਲਜੀਤ ਸਿੰਘ ਵੱਲੋਂ ਨਜਾਇਜ ਤੌਰ ਤੇ ਕੀਤੀ ਗਈ ਸੀ, ਜਿਸ ਸਬੰਧੀ ਗਰਾਮ ਪੰਚਾਇਤ ਵੱਲੋਂ ਇਸ ਨਜਾਇਜ ਕਬਜੇ ਨੂੰ ਦੂਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਹੈ. ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣकारी ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ. ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਸਮਰੱਥ ਅਥਾਰਟੀ ਪਾਸੋ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਮੰਨਜੂਰੀ ਹਾਸਿਲ ਉਪਰੰਤ ਅਟੈਚ ਕਰਵਾਇਆ ਜਾਏਗਾ. ਇਸ ਮੌਕੇ ਸਥਾਨਕ ਮੁਹੱਲਾ ਵਾਸੀਆਂ ਨੇ ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ. ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਹੁਤ ਸਲਾਘਾਪੂਰਨ ਹੈ. ਬਾਇਟ ਇਕਬਾਲ ਸਿੰਘ ਡੀ ਐਸ ਪੀ ਜੈਤੋ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 21, 2026 14:01:530
Report
PSParambir Singh Aulakh
FollowFeb 21, 2026 13:45:570
Report
MSManish Sharma
FollowFeb 21, 2026 13:33:570
Report
SBSANJEEV BHANDARI
FollowFeb 21, 2026 13:33:230
Report
GPGYAN PRAKASH
FollowFeb 21, 2026 13:17:490
Report
ASARVINDER SINGH
FollowFeb 21, 2026 13:15:140
Report
SSSanjay Sharma
FollowFeb 21, 2026 13:04:470
Report
TSTEJINDER SINGH
FollowFeb 21, 2026 13:03:290
Report
BSBALINDER SINGH
FollowFeb 21, 2026 13:03:070
Report
RKRAJESH KATARIA
FollowFeb 21, 2026 12:50:180
Report
RMRakesh Malhi
FollowFeb 21, 2026 12:48:500
Report
SSSanjay Sharma
FollowFeb 21, 2026 12:48:140
Report
BSBALINDER SINGH
FollowFeb 21, 2026 12:46:540
Report
VSVARUN SHARMA
FollowFeb 21, 2026 12:32:100
Report
DSDEVINDER SHARMA
FollowFeb 21, 2026 12:31:320
Report