Back
SC आयोग के अध्यक्ष गढ़ी बोले: गुरु संदेश लागू न होने से भेदभाव बढ़ रहा
BSBHARAT SHARMA
Feb 15, 2026 08:50:24
Amritsar, Punjab
ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ s੍ਰੀ ਦਰਬਾਰ ਸਾਹਿਬ ਨਤਮਸਤਕ; ਜਾਤੀ ਵਿਤਕਰੇ 'ਤੇ ਪ੍ਰਗਟਾਈ ਚਿੰਤਾ
ਗੁਰੂਆਂ ਦੀ ਸਾਂਝੀਵਾਲਤਾ ਦੀ ਸੋਚ ਸਮਾਜ ਵਿੱਚ ਪ੍ਰੈਕਟੀਕਲੀ ਲਾਗੂ ਨਹੀਂ ਹੋਈ: ਜਸਵੀਰ ਸਿੰਘ ਗੜ੍ਹੀ。
ਜਾਤੀ ਅਤੇ ਧਾਰਮਿਕ ਵਿਤਕਰੇ ਦੀਆਂ ਇੱਕ ਸਾਲ ਵਿੱਚ 3,750 ਫਾਈਲਾਂ ਪਹੁੰਚੀਆਂ ਕਮਿਸ਼ਨ ਕੋਲ, ਸਥਿਤੀ ਚਿੰਤਾਜਨਕ。
ਅੰਮ੍ਰਿਤਸਰ: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਵਿੱਚ ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਮਾਜ ਵਿੱਚ ਫੈਲੇ ਜਾਤੀ ਵਿਤਕਰੇ ਅਤੇ ਗੁਰੂਆਂ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤੇ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਓ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ, ਪਰ ਅੱਜ ਵੀ ਸਮਾਜ ਵਿੱਚ ਜਾਤੀ ਵਿਤਕਰਾ ਜਿਉਂ ਦਾ ਤਿਉਂ ਬਰਕਰਾਰ ਹੈ。
ਗੜ੍ਹੀ ਨੇ ਗੁਰੂ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਲੰਗਰ' ਦੀ ਪ੍ਰਥਾ ਰਾਹੀਂ ਇੱਕ ਪੰਗਤ ਵਿੱਚ ਬੈਠਣ ਦਾ ਸੰਦੇਸ਼ ਦਿੱਤਾ। ਚੌਥੀ ਪਾਤਸ਼ਾਹੀ ਨੇ 'ਇਕੱਠੇ ਨਹਾਉਣ' ਲਈ ਅੰਮ੍ਰਿਤ ਸਰੋਵਰ ਅਤੇ ਚਾਰ ਦਰਵਾਜ਼ਿਆਂ ਵਾਲਾ ਹਰਿਮੰਦਰ ਸਾਹਿਬ ਦਿੱਤਾ, ਜਿੱਥੇ ਚਾਰੇ ਵਰਨ ਸਾਂਝੇ ਹਨ। ਪੰਜਵੀਂ ਪਾਤਸ਼ਾਹੀ ਨੇ ਸ੍ਰੀ ਆਦਿ ਗ੍ਰੰਥ ਵਿੱਚ ਵੱਖ-ਵੱਖ ਜਾਤਾਂ ਦੇ ਮਹਾਂਪੁਰਸ਼ਾਂ ਜਿਵੇਂ ਭਗਤ ਰਵਿਦਾਸ ਜੀ, ਕਬੀਰ ਜੀ ਅਤੇ ਨਾਮਦੇਵ ਜੀ ਦੀ ਬਾਣੀ ਦਰਜ ਕਰਕੇ 'ਇਕੱਠੇ ਪੜ੍ਹਨ' ਦਾ ਸੰਦੇਸ਼ ਦਿੱਤਾ ਅਤੇ ਦਸ਼ਮੇਸ਼ ਪਿਤਾ ਨੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਖਾਲਸਾ ਸਿਰਜਿਆ। ਪਰ ਅਫਸੋਸ ਦੀ ਗੱਲ ਹੈ ਕਿ ਇਹ ਸੋਚ ਅਜੇ ਵੀ ਸਮਾਜ ਵਿੱਚ ਅਮਲ ਰੂਪ ਵਿੱਚ ਪੂਰੀ ਤਰ੍ਹਾਂ ਨਹੀਂ ਪਹੁੰਚੀ。
ਚੇਅਰਮੈਨ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫ਼ਤਰ ਵਿੱਚ ਜਾਤੀ ਅਤੇ ਧਾਰਮਿਕ ਵਿਤਕਰੇ ਨਾਲ ਸਬੰਧਤ 3,750 ਤੋਂ ਵੱਧ ਫਾਈਲਾਂ (ਸ਼ਿਕਾਇਤਾਂ) ਆਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਗੁਰੂਆਂ ਦਾ ਸੰਦੇਸ਼ ਘਰ-ਘਰ ਪਹੁੰਚਿਆ ਹੁੰਦਾ ਤਾਂ ਅੱਜ ਕਮਿਸ਼ਨ ਕੋਲ ਇੰਨੀ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਨਾ ਆਉਂਦੀਆਂ। ਤਰਨ ਤਾਰਨ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ), ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਨਿਵਾਜਿਆ ਸੀ, ਉਨ੍ਹਾਂ ਦੀਆਂ ਤਸਵੀਰਾਂ ਹੇਠਾਂ ਲਾ ਕੇ ਨਿਕੰਮੇ ਲੀਡਰਾਂ ਨੇ ਆਪਣੀਆਂ ਫੋਟੋਆਂ ਉੱਪਰ ਲਾਈਆਂ ਹਨ, ਜੋ ਕਿ ਸੌੜੀ ਮਾਨਸਿਕਤਾ ਅਤੇ ਬਿਮਾਰ ਸੋਚ ਦਾ ਪ੍ਰਤੀਕ ਹੈ。
ਹਰੇ ਪੈਨ (ਪਾਵਰ) ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਆਪਣੇ ਜਸਟਿਸ ਦੇ ਅਧਿਕਾਰਾਂ ਦੀ ਵਰਤੋਂ ਵਿੱਚ ਕੋਈ ਢਿੱਲ ਨਹੀਂ ਵਰਤ ਰਹੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਬਜਟ ਅਤੇ ਗ੍ਰਾਂਟਾਂ ਵਾਲੀ ਪਾਵਰ ਹੈ, ਉਨ੍ਹਾਂ ਨੂੰ ਵੀ ਆਪਣੀ ਤਾਕਤ sਾਂਝੀਵਾਲਤਾ ਦੇ ਕੰਮਾਂ ਲਈ ਵਰਤਣੀ ਚਾਹੀਦੀ ਹੈ। ਉਨ੍ਹਾਂ ਪਵਿੱਤਰ ਸ਼ਹਿਰਾਂ ਦੇ ਦਰਜੇ sbੰਧੀ ਮੁੱਦੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਚਿੱਠੀ ਲਿਖ ਕੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਵਿਤਕਰਿਆਂ ਨੂੰ ਖਤਮ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕਰਨਗੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowFeb 15, 2026 10:36:560
Report
ASARVINDER SINGH
FollowFeb 15, 2026 10:35:340
Report
NSNaresh Sethi
FollowFeb 15, 2026 10:32:310
Report
MJManoj Joshi
FollowFeb 15, 2026 10:31:290
Report
SSSanjay Sharma
FollowFeb 15, 2026 10:30:41Noida, Uttar Pradesh:IND PAK MATCH SRINAGAR (J&K): ICC MEN’S T20 WORLD CUP 2026/ INDIA VS PAKISTAN MATCH/ VISUALS / VOX-POP
0
Report
RMRakesh Malhi
FollowFeb 15, 2026 10:30:340
Report
DVDEVENDER VERMA
FollowFeb 15, 2026 10:23:330
Report
VBVIJAY BHARDWAJ
FollowFeb 15, 2026 10:22:560
Report
KBKulbir Beera
FollowFeb 15, 2026 10:17:040
Report
MJManoj Joshi
FollowFeb 15, 2026 09:36:090
Report
ADAnkush Dhobal
FollowFeb 15, 2026 09:20:460
Report
TBTarsem Bhardwaj
FollowFeb 15, 2026 09:18:080
Report
VBVIJAY BHARDWAJ
FollowFeb 15, 2026 09:17:530
Report
DVDEVENDER VERMA
FollowFeb 15, 2026 09:17:290
Report
NSNavdeep Singh
FollowFeb 15, 2026 09:17:090
Report