Back
हिमाचल में पप्पी विजय हत्या; 56 हजार लूट के तीन आरोपी गिरफ्तार
BSBHARAT SHARMA
Jan 30, 2026 12:33:14
Amritsar, Punjab
ਲੋਹੜੀ ਵਾਲੇ ਦਿਨ ਮਿਲੀ ਲਾਸ਼ ਨੇ ਖੋਲ੍ਹਿਆ ਭੇਦ, ਮਕਬੂਲਪੁਰਾ ਪੁਲਿਸ ਨੇ 10 ਦਿਨਾਂ ਵਿੱਚ ਅੰਨ੍ਹਾ ਕਤਲ ਕੇਸ ਸੁਲਝਾਇਆ
ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਪੱਪੀ ਵਿਜੈ ਦੀ ਲੁੱਟ ਮਗਰੋਂ ਹੱਤਿਆ, ਤਿੰਨ ਮੁਲਜ਼ਮ ਗ੍ਰਿਫ਼ਤਾਰ
ਲੱਕੜੀ ਦੇ ਡੰਡੇ ਨਾਲ ਕੀਤੀ ਗਈ ਸੀ ਹੱਤਿਆ, 56 ਹਜ਼ਾਰ ਰੁਪਏ ਲੁੱਟਣ ਦੀ ਪੁਸ਼ਟੀ
ਸੀਸੀਟੀਵੀ, ਟੈਕਨੀਕਲ ਜਾਂਚ ਅਤੇ ਟੀਮ ਵਰਕ ਨਾਲ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ
ਲੋਹੜੀ ਦੇ ਤਿਉਹਾਰ ਵਾਲੇ ਦਿਨ, 13 ਜਨਵਰੀ 2026 ਨੂੰ, ਥਾਣਾ ਮਕਬੂਲਪੁਰਾ ਪੁਲਿਸ ਨੂੰ ਸੂਚਨਾ ਮਿਲੀ ਕਿ ਅਲਫਾ ਵਨ ਮਾਲ ਦੇ ਸਾਹਮਣੇ ਇੱਕ ਅਣਪਛਾਤੇ ਲਾਸ਼ ਪਈ ਹੋਈ ਹੈ। ਸੂਚਨਾ ਮਿਲਦੇ ਹੀ ਐੱਸਐਚਓ ਮਕਬੂਲਪੁਰਾ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਮੌਕੇ ਦੀ ਜਾਂਚ ਦੌਰਾਨ ਲਾਸ਼ ‘ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਕੁਦਰਤੀ ਮੌਤ ਨਹੀਂ, ਸਗੋਂ ਕਤਲ ਦਾ ਮਾਮਲਾ ਹੈ। ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਐਫਆਈਆਰ ਨੰਬਰ 93/26 ਧਾਰਾ 103 ਬੀਐਨਐੱਸ ਤਹਿਤ ਦਰਜ ਕੀਤੀ ਗਈ ਅਤੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ。
ਪੁਲਿਸ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਅਤੇ 72 ਘੰਟਿਆਂ ਤੱਕ ਉਡੀਕ ਕੀਤੀ ਗਈ, ਪਰ ਜਦੋਂ ਕਿਸੇ ਵੱਲੋਂ ਵੀ ਲਾਸ਼ ਦੀ ਪਛਾਣ ਨਹੀਂ ਕੀਤੀ ਜਾਂਦੀ ਤਾਂ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਦੀ ਸ਼ਕਲ-ਸੂਰਤ ਦੇ ਆਧਾਰ ‘ਤੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਹੋਰ ਸੂਬਿਆਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਪਰਵਾਨੂ (ਹਿਮਾਚਲ ਪ੍ਰਦੇਸ਼) ਥਾਣੇ ਵਿੱਚ ਇੱਕ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਹੈ। ਫੋਟੋਆਂ ਮਿਲਾਉਣ ‘ਤੇ ਪੁਸ਼ਟੀ ਹੋਈ ਕਿ ਮ੍ਰਿਤਕ ਪੱਪੀ ਵਿਜੈ ਪੁੱਤਰ ਮੱਲਾ ਰਾਮ ਹੈ。
ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਅੰਮ੍ਰਿਤਸਰ ਬੁਲਾਇਆ, ਜਿਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ। ਕਮਿਸ਼ਨਰ ਆਫ਼ ਪੁਲਿਸ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਅਤੇ ਟੈਕਨੀਕਲ ਸਬੂਤਾਂ ਦੀ ਮਦਦ ਨਾਲ ਜਾਂਚ ਅੱਗੇ ਵਧਾਈ। ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਤਕ ਦੇ ਨਾਲ ਘਟਨਾ ਤੋਂ ਕੁਝ ਸਮਾਂ ਪਹਿਲਾਂ ਤਿੰਨ ਨੌਜਵਾਨ ਸਨ। ਉਨ੍ਹਾਂ ਨੂੰ ਰਾਊਂਡਅپ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਤਲ ਦੀ ਕਬੂਲੋਕਾਰ ਕੀਤੀ。
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ (36 ਸਾਲ), ਗੁਰਭੇਜ ਸਿੰਘ (20 ਸਾਲ) ਅਤੇ ਵਿਸ਼ਾਲ ਉਰਫ਼ ਮੰਨਾ (20 ਸਾਲ) ਵਜੋਂ ਹੋਈ ਹੈ। ਪੁਲਿਸ ਅਨੁਸਾਰ, ਤਿੰਨਾਂ ਨੇ 56 ਹਜ਼ਰ ਰੁਪਏ ਲੁੱਟਣ ਦੀ ਨੀਅਤ ਨਾਲ ਪੱਪੀ ਵਿਜੈ ‘ਤੇ ਲੱਕੜੀ ਦੇ ਡੰਡੇ ਨਾਲ ਸਿਰ, ਪਿੱਠ ਅਤੇ ਪੇਟ ‘ਤੇ ਵਾਰ ਕਰਕੇ ਹੱਤਿਆ ਕਰ ਦਿੱਤੀ। ਕਤਲ ਵਿੱਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ ਹੈ। ਅਦਾਲਤ ਵੱਲੋਂ ਮਿਲੇ ਰਿਮਾਂਡ ਮਗਰੋਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਅਜਿਹੇ ਅਪਰਾਧਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਬਾਈਟ:-- ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowJan 30, 2026 13:49:470
Report
BSBHARAT SHARMA
FollowJan 30, 2026 13:46:020
Report
SSSanjay Sharma
FollowJan 30, 2026 13:45:340
Report
RKRAJESH KATARIA
FollowJan 30, 2026 13:35:330
Report
VSVARUN SHARMA
FollowJan 30, 2026 13:17:380
Report
ADAnkush Dhobal
FollowJan 30, 2026 13:07:230
Report
SSSanjay Sharma
FollowJan 30, 2026 13:03:48Noida, Uttar Pradesh:NAVJOT SINGH SIDHU SHAYRI DETERMINING THE PRESENT POLITICAL SCENARIO IN PUNJAB CONGRESS
0
Report
SNSUNIL NAGPAL
FollowJan 30, 2026 12:52:560
Report
SGSatpal Garg
FollowJan 30, 2026 12:52:160
Report
SSSanjay Sharma
FollowJan 30, 2026 12:38:45Noida, Uttar Pradesh:ਆਪ पंजाब ਦੇ ਜਰਨਲ ਸਕੱਤਰ ਤੇ ਮੀਡੀਆ ਸੈੱਲ ਦੇ ਇੰਚਾਰਜ ਬਲਤੇਜ ਪੰਨੂ ਦੀ ਪ੍ਰੈੱਸ ਕਾਨਫਰੰਸ, ਚੰਡੀਗੜ੍ਹ ਤੋਂ
0
Report
MSManish Shanker
FollowJan 30, 2026 12:37:150
Report
MSManish Sharma
FollowJan 30, 2026 12:32:350
Report
0
Report
0
Report