Back
दिल्ली-घੁमा नशे के खिलाफ अमृतसर में 4 गिरफ्तार: एक किलो हैरोइन, हथियार और ड्रग्नी बरामद
PSParambir Singh Aulakh
Oct 04, 2025 14:36:49
Amritsar, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 01 ਕਿੱਲੋ 696 ਗ੍ਰਾਮ ਹੈਰੋਇੰਨ, ਦੋ 30 ਬੋਰ ਪਿਸਟਲ ਅਤੇ 04 ਜਿੰਦਾ ਰੌਂਡ ਸਮੇਤ 04 ਦੋਸ਼ੀ ਗ੍ਰਿਫਤਾਰ. ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਜੀ ਦੀ ਅਗਵਾਈ ਹੇਠ ਥਾਣਾ ਮਹਿਤਾ ਅਤੇ ਥਾਣਾ ਜੰਡਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਅਸਲਾ ਸਮੇਤ ਚਾਰ ਦੋਸ਼ੀਆਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ. ਗ੍ਰਿਫਤਾਰ ਦੋਸ਼ੀ: 1. ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਖ ਵਾਸੀ ਖੱਬੇ ਰਾਜਪੂਤਾਂ, ਥਾਣਾ ਮਹਿਤਾ 2. ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾਂ, ਥਾਣਾ ਕਾਦੀਆਂ ਰਿਕਵਰੀ: 01 ਕਿਲੋ 596 ਗ੍ਰਾਮ ਹੈਰੋਇੰਨ, ਇੱਕ ਇਲੈਕਟ੍ਰੌਨਿਕ ਕੰਡਾ, ਇੱਕ ਪਲੈਟੀਨਾ ਮੋਟਰਸਾਈਕਲ (ਨੰ. PB18-N-2802). ਕਾਰਵਾਈ ਦਾ ਵੇਰਵਾ: ਡੀ.ਐਸ.ਪੀ ਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਥਾਣਾ ਮਹਿਤਾ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਉਕਤ ਦੋਵੇਂ ਦੋਸ਼ੀ ਹੈਰੋਇੰਨ ਵੇਚਣ ਦਾ ਧੰਦਾ ਕਰਦੇ ਹਨ। ਸੂਚਨਾ ਅਨੁਸਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਖੱਬੇ ਰਾਜਪੂਤਾਂ ਤੋਂ ਬੁੱਟਰ ਕਲਾਂ ਜਾਣ ਵਾਲੀ ਲਿੰਕ ਸੜਕ ‘ਤੇ ਨਾਕਾਬੰਦੀ ਕੀਤੀ ਅਤੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਪਰੋਕਤ ਰਿਕਵਰੀ ਕੀਤੀ. ਗ੍ਰਿਫਤਾਰ ਦੋਸ਼ੀ 2: 100 ਗ੍ਰਾਮ ਹੈਰੋਇੰਨ, 02 ਪਿਸਟਲ 30 ਬੋਰ, 04 ਜਿੰਦਾ ਰੌਂਡ, ₹1000 ਡਰੱਗ ਮਨੀ. ਕਾਰਵਾਈ ਦਾ ਵੇਰਵਾ: ਪੁਲਿਸ ਵੱਲੋਂ ਭੱਠਾ ਚੌਂਕ ਅਮਰਕੋਟ ਵਿਖੇ ਨਾਕਾਬੰਦੀ ਦੌਰਾਨ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾਂ ਤੋਂ ਹੈਰੋਇੰਨ, ਅਸਲਾ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ। ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowOct 04, 2025 19:01:3313
Report
MJManoj Joshi
FollowOct 04, 2025 18:00:520
Report
SSSanjay Sharma
FollowOct 04, 2025 17:15:240
Report
SSSatnam Singh
FollowOct 04, 2025 16:48:550
Report
SSSatnam Singh
FollowOct 04, 2025 16:16:400
Report
ADAnkush Dhobal
FollowOct 04, 2025 16:15:530
Report
TSTEJINDER SINGH
FollowOct 04, 2025 16:04:32Rupnagar, Punjab:Mahindra pickup Driver Prince Car sawar jakhmi Ashish
4
Report
TSTEJINDER SINGH
FollowOct 04, 2025 15:47:340
Report
SSSanjay Sharma
FollowOct 04, 2025 15:31:084
Report
SSSanjay Sharma
FollowOct 04, 2025 14:36:120
Report
TBTarsem Bhardwaj
FollowOct 04, 2025 14:16:393
Report
MJManoj Joshi
FollowOct 04, 2025 13:17:512
Report
SSSanjay Sharma
FollowOct 04, 2025 13:04:330
Report
SSSanjay Sharma
FollowOct 04, 2025 12:39:444
Report