Back
अमृतसर के हाल गेट पर AAP का किसान संघर्ष, ट्रेड डील रद्द की मांग
BSBHARAT SHARMA
Feb 12, 2026 09:00:51
Amritsar, Punjab
ਹਾਲ ਗੇਟ ਅੰਮ੍ਰਿਤਸਰ ਬਾਹਰ ‘ਆਪ’ ਦਾ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ, ਭਾਰਤ–ਯੂਐਸ ਟਰੇਡ ਡੀਲ ਰੱਦ ਕਰਨ ਦੀ ਮੰਗ
ਟਰੇਡ ਸਮਝੌਤਾ ਕਿਸਾਨੀ ਤੇ ਵਪਾਰ ਲਈ ਘਾਤਕ — ਕੁਲਦੀਪ ਸਿੰਘ ਧਾਲੀਵਾਲ
ਅਕਾਲੀ ਦਲ ‘ਤੇ ਚੁੱਪੀ ਦਾ ਸਵਾਲ, ਬੀਜੇਪੀ ਦੀ ਹਿਮਾਇਤ ਕਰਨ ਦੇ ਦੋਸ਼
ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਭਾਰਤ–ਯੂਐਸ ਟਰੇਡ ਡੀਲ ਦੇ ਵਿਰੋਧ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਾਰਟੀ ਦੀ ਲੀਡਰਸ਼ਿਪ ਸਮੇਤ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਾਮਲ ਹੋਏ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਇਸ ਨਾਲ ਦੇਸ਼ ਦੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਹਰ ਰਾਜ—ਪੰਜਾਬ, ਦਿੱਲੀ, ਮੱਧ ਪ੍ਰਦੇਸ਼, ਗੁਜਰਾਤ, ਗੋਆ ਅਤੇ ਕੇਰਲਾ—ਵਿੱਚ ਇਸ ਡੀਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜੇ ਭਾਰਤੀ ਕਿਸਾਨ ਅਮਰੀਕਾ ਵਿੱਚ ਆਪਣਾ ਸਮਾਨ ਵੇਚਣ ਜਾਵੇਗਾ ਤਾਂ ਉਸ ‘ਤੇ ਭਾਰੀ ਟੈਕਸ ਲੱਗੇਗਾ, ਜਦਕਿ ਅਮਰੀਕੀ ਉਤਪਾਦ ਭਾਰਤ ਵਿੱਚ ਘੱਟ ਜਾਂ ਬਿਨਾਂ ਟੈਕਸ ਦੇ ਆ ਸਕਦੇ ਹਨ, ਜਿਸ ਨਾਲ ਦੇਸੀ ਕਿਸਾਨੀ ਅਤੇ ਵਪਾਰ ਨੂੰ ਝਟਕਾ ਲੱਗੇਗਾ।ਧਾਲੀਵਾਲ ਨੇ ਪੰਜਾਬ ਬੀਜੇਪੀ ਆਗੂ ਸੁਨੀਲ ਜਾਖੜ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਿਵੇਂ ਤਿੰਨ ਖੇਤੀ ਕਾਨੂੰਨਾਂ ਦੇ ਸਮੇਂ ਪਹਿਲਾਂ ਸਮਰਥਨ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਵਿਰੋਧ ਕਰਨਾ ਪਿਆ, ਓਹੋ ਜਿਹਾ ਹਾਲ ਇਸ ਡੀਲ ਦਾ ਵੀ ਹੋਵੇਗਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਸਪਸ਼ਟ ਸਟੈਂਡ ਮੰਗਦਿਆਂ ਦੋਸ਼ ਲਗਾਇਆ ਕਿ ਅਕਾਲੀ ਦਲ ਇਸ ਮਾਮਲੇ ‘ਤੇ ਚੁੱਪ ਰਹਿ ਕੇ ਬੀਜੇਪੀ ਦੀ ਹਿਮਾਇਤ ਕਰ ਰਿਹਾ ਹੈ। ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਟਰੇਡ ਸਮਝੌਤਾ ਰੱਦ ਨਹੀਂ ਹੁੰਦਾ, ਤਦ ਤੱਕ ਸੰਘਰਸ਼ ਜਾਰੀ ਰਹੇਗਾ。
ਬਾਈਟ: ਕੁਲਦੀਪ ਸਿੰਘ ਧਾਲੀਵਾਲ, ਮੁੱਖ ਬੁਲਾਰੇ, ਆਮ ਆਦਮੀ ਪਾਰਟੀ ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowFeb 12, 2026 10:21:440
Report
DSDEVINDER SHARMA
FollowFeb 12, 2026 10:15:570
Report
SSSandeep Singh
FollowFeb 12, 2026 10:01:310
Report
ADAnkush Dhobal
FollowFeb 12, 2026 09:48:480
Report
HSHarmeet Singh Maan
FollowFeb 12, 2026 09:48:380
Report
GPGYAN PRAKASH
FollowFeb 12, 2026 09:48:230
Report
RMRakesh Malhi
FollowFeb 12, 2026 09:48:050
Report
TBTarsem Bhardwaj
FollowFeb 12, 2026 09:38:390
Report
DVDEVENDER VERMA
FollowFeb 12, 2026 09:37:540
Report
VKVarun Kaushal
FollowFeb 12, 2026 09:33:540
Report
VBVIJAY BHARDWAJ
FollowFeb 12, 2026 09:33:140
Report
VSVARUN SHARMA
FollowFeb 12, 2026 09:16:200
Report
HSHarmeet Singh Maan
FollowFeb 12, 2026 09:15:410
Report
ASAvtar Singh
FollowFeb 12, 2026 09:01:490
Report
AMAjay Mahajan
FollowFeb 12, 2026 09:01:150
Report