Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ ਵਿਚ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ!

Harmeet Singh Maan
Jun 30, 2025 09:39:12
Nabha, Punjab
ਨਾਭਾ ਬਲਾਕ ਦੇ ਪਿੰਡ ਦੋਦਾ ਦੇ ਨਜ਼ਦੀਕ ਨਾਭਾ-ਮਲੇਰਕੋਟਲਾ ਰੋਡ ਤੇ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਔਰਤ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਔਰਤ ਦੇ ਸਿਰ ਦੇ ਉੱਪਰ ਗਹਿਰੀ ਸੱਟ ਦਾ ਨਿਸ਼ਾਨ ਸੀ ਅਤੇ ਕੋਲ ਰੱਸਾ ਵੀ ਪਿਆ ਸੀ ਇਸ ਔਰਤ ਦਾ ਕਤਲ ਕਿਉਂ ਕੀਤਾ ਅਤੇ ਇਹ ਕਿੱਥੇ ਦੇ ਰਹਿਣ ਵਾਲੀ ਹੈ ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਸੈਰ ਕਰਨ ਦੇ ਲਈ ਜਾ ਰਹੇ ਸੀ ਤਾਂ ਮੌਕੇ ਤੇ ਲਾਸ ਵੇਖ ਕੇ ਫੋਰਨ ਤੌਰ ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਕਿਸਨੇ ਕੀਤਾ ਇਹ ਔਰਤ ਕਿੱਥੋ ਦੀ ਰਹਿਣ ਵਾਲੀ ਹੈ, ਫਿਲਹਾਲ ਪੁਲਿਸ ਲਈ ਹੁਣ ਇਹ ਕਤਲ ਦਾ ਮਾਮਲਾ ਇੱਕ ਪਹੇਲੀ ਬਣੀ ਹੋਈ ਹੈ। ਮੁਕਤ ਤੇ ਪੁਲਿਸ ਪਹੁੰਚੀ ਜਾਂਚ ਸ਼ੁਰੂ ਕਰ ਦਿੱਤੀ ਹੈ ਲਾਸ਼ ਨੂੰ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਮੁਰਦਾਘਾਟ ਵਿੱਚ ਰੱਖ ਦਿੱਤਾ ਹੈ।, ਅਸੀਂ ਇਸ ਔਰਤ ਦੀ ਪਹਿਚਾਣ ਨਹੀਂ ਹੋ ਸਕੀ ਇਹ ਕਿੱਥੇ ਦੀ ਰਹਿਣ ਵਾਲੀ ਹੈ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement