Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਪਿੰਡ ਕਮਾਲੂ ਵਿੱਚ ਫੈਕਟਰੀ ਦੇ ਖਿਲਾਫ 43 ਦਿਨਾਂ ਦੀ ਧਰਨਾ, ਲੋਕਾਂ ਦੀ ਸਿਹਤ ਖਤਰੇ ਵਿੱਚ!

Kulbir Beera
Jun 30, 2025 17:02:07
Bathinda, Punjab
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਲੱਗੀ ਟਾਇਰਾਂ ਨੂੰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਇਸ ਫੈਕਟਰੀ ਨਾਲ ਹੋ ਰਹੇ ਪਿੰਡ ਵਿੱਚ ਲੋਕਾਂ ਦੀ ਸਿਹਤ ਦੇ ਨੁਕਸਾਨ ਤੋਂ ਪਰੇਸ਼ਾਨ ਹੋ ਕੇ ਪਿਛਲੇ ਕਰੀਬ 43 ਦਿਨਾਂ ਤੋਂ ਫੈਕਟਰੀ ਨੂੰ ਬੰਦ ਕਰਾਉਣ ਲਈ ਫੈਕਟਰੀ ਦੇ ਨਜ਼ਦੀਕ ਧਰਨਾ ਲਗਾਇਆ ਗਿਆ ਹੈ ਪਰ ਬੀਤੇ ਦਿਨ ਆਈ ਬਾਰਿਸ਼ ਕਾਰਨ ਫੈਕਟਰੀ ਦਾ ਪ੍ਰਦੂਸ਼ਿਤ ਪਾਣੀ ਫਸਲਾਂ ਵਿੱਚ ਜਾਣ ਕਾਰਨ ਨਰਮੇ ਦੀ ਫਸਲ ਖਰਾਬ ਹੋਣ ਦਾ ਖਾਦਸਾ ਪ੍ਰਗਟਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਿੰਡ ਦੇ ਵਾਸੀਆਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਵਾਧਾ ਜਾ ਰਿਹਾ ਹੈ ਜਦੋਂ ਕਿ ਇਸ ਮੁਸ਼ਕਿਲ ਦੇ ਖਿਲਾਫ ਅਤੇ ਪਿੰਡ ਵਾਸੀਆਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰਿਆ ਹੈ ਦੱਸਣਾ ਬਣਦਾ ਹੈ ਕਿ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਲੱਗੀ ਫੈਕਟਰੀ ਕਾਰਨ ਪਿੰਡ ਵਿੱਚ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੋਂ ਬਾਅਦ ਪਿੰਡ ਵਾਸੀਆਂ ਨੇ ਕਰੀਬ 43 ਦਿਨਾਂ ਤੋਂ ਫੈਕਟਰੀ ਦੇ ਨਜ਼ਦੀਕ ਫੈਕਟਰੀ ਨੂੰ ਬੰਦ ਕਰਾਉਣ ਲਈ ਧਰਨਾ ਲਗਾਇਆ ਹੋਇਆ ਹੈ ਬੇਸ਼ੱਕ ਇਸ ਧਰਨੇ ਨੂੰ ਚੁਕਾਉਣ ਲਈ ਕਈ ਵਾਰ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਪਿੰਡ ਵਾਸੀ ਆਹਮੋ ਸਾਹਮਣੇ ਵੀ ਹੋ ਗਏ ਹਨ, ਪਰ ਪਿੰਡ ਵਾਸੀ ਆਪਣੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਦੇਖਦੇ ਹੋਏ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਬਜਿੱਦ ਹਨ ਹੁਣ ਬੀਤੇ ਦਿਨ ਆਈ ਤੇਜ ਬਾਰਿਸ਼ ਕਾਰਨ ਕਥਿਤ ਤੌਰ ਤੇ ਫੈਕਟਰੀ ਦੇ ਪ੍ਰਦੂਸ਼ਿਤ ਪਾਣੀ ਕਿਸਾਨਾਂ ਦੀਆਂ ਫਸਲਾਂ ਵਿੱਚ ਭਰ ਗਿਆ ਹੈ ਜਿਸ ਨਾਲ ਜਿੱਥੇ ਗੰਦੀ ਬਦਬੋ ਆ ਰਹੀ ਹੈ ਉਥੇ ਹੀ ਫਸਲਾਂ ਖਰਾਬ ਹੋਣ ਦਾ ਵੀ ਖਤਰਾ ਮੰਡਰਾ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀ ਇਸ ਮੰਗ ਅਤੇ ਮੁਸ਼ਕਿਲ ਵੱਲ ਕੋਈ ਧਿਆਨ ਨਹੀਂ ਦੇ ਰਹੇ, ਬਾਈਟ 01 02 ਪਿੰਡ ਵਾਸੀ ਉਧਰੋਂ ਪਿੰਡ ਵਾਸੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀ ਪ੍ਰੀਤ ਸਿੰਘ ਸਿੱਧੂ ਵੀ ਪਿੰਡ ਵਾਸੀਆਂ ਦੇ ਸਮਰਥਨ ਵਿੱਚ ਉਤਰੇ ਹਨ ਉਹਨਾਂ ਕਿਹਾ ਕਿ ਉਹ ਕਿਸੇ ਵਿਕਾਸ ਦੇ ਖਿਲਾਫ ਨਹੀਂ ਹਨ ਪਰ ਪਿੰਡ ਵਾਸੀਆਂ ਨੂੰ ਫੈਕਟਰੀ ਕਰਕੇ ਆ ਰਹੀ ਮੁਸ਼ਕਿਲ ਵਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਗਾਈ ਹੈ ਜਿਸ ਨੂੰ ਪੰਜਾਬ ਚ ਲੱਗੀਆਂ ਫੈਕਟਰੀਆਂ ਬਾਰੇ ਕੁਝ ਪਤਾ ਹੀ ਨਹੀਂ, ਅਕਾਲੀ ਆਗੂ ਨੇ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਘੇਰਿਆ, ਬਾਈਟ 03 ਰਵੀ ਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਤਲਵੰਡੀ ਸਾਬੋ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement