Back
अमृतसर में साक्षी साहनी ने राहत सामग्री वितरित की
BSBHARAT SHARMA
Sept 20, 2025 11:33:41
Amritsar, Punjab
ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ 198 ਦੇ ਕਰੀਬ ਪਿੰਡ ਆਏ ਹੜਾਂ ਦੀ ਮਾਰ ਹੇਠ ਤੇ 100 ਤੋਂ ਵੱਧ ਪਿੰਡ ਜਿਆਦਾ ਗੰਭੀਰ ਹਾਲਾਤਾਂ ਚ
ਕਿਹਾ ਕਿ 50 ਸਰਕਾਰੀ ਸਕੂਲਾਂ ਦੀ ਮੁੜ ਤਿਆਰੀ, ਬੱਚਿਆਂ ਨੂੰ ਕਿਤਾਬਾਂ ਤੇ ਬੈਗ ਮੁਹੱਈਆ
ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਬਾਰਵੀਂ ਵਾਰ ਹੜ ਪੀੜਤਾਂ ਨੂੰ ਰਾਹਤ ਸਮਗਰੀ ਭੇਜੀ
ਡੀਸੀ ਸਾਕਸ਼ੀ ਸਾਹਨੀ ਵੱਲੋਂ ਖੁਦ ਰਾਹਤ ਸਮਗਰੀ ਵੰਡ, ਪਿੰਡ ਅਡਾਪਟ ਕਰਨ ਦਾ ਐਲਾਨ
ਮਿਸ਼ਨ “ਚੜ੍ਹਦੀ ਕਲਾ” ਹੇਠ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਪੂਰੀ
ਖੇਤਾਂ ਦੀ ਮੁੜ ਤਿਆਰੀ ਲਈ ਜੇਸੀਬੀ ਸੇਵਾ ਅਤੇ ਫਰਟੀਲਾਈਜ਼ਰ ਸਹਾਇਤਾ ਜਾਰੀ
ਪ੍ਰਸ਼ਾਸਨ, ਐਨਜੀਓਜ਼ ਅਤੇ ਸੰਗਤਾਂ ਦਾ ਸਾਂਝਾ ਉਪਰਾਲਾ – ਲੋਕਾਂ ਨੂੰ ਮੁੜ ਪੈਰਾਂ ‘ਤੇ ਖੜ੍ਹਾਉਣ ਦਾ ਸੰਕਲਪ
ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਹੜ ਪੀੜਤ ਪਰਿਵਾਰਾਂ ਲਈ ਰਾਹਤ ਮੁਹਿੰਮ ਅਜੇ ਵੀ ਜਾਰੀ ਹੈ। ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਆਗੂ ਭਾਈ ਗੁਰਇਕਬਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਟਰਸਟ ਵੱਲੋਂ ਬਾਰਵੀਂ ਵਾਰ ਰਾਹਤ ਸਮਗਰੀ ਭੇਜੀ ਜਾ ਰਹੀ ਹੈ। ਪਹਿਲਾਂ ਜਿਨ੍ਹਾਂ ਪਰਿਵਾਰਾਂ ਦੇ ਪਸ਼ੂ ਹੜ ਕਾਰਨ ਮਰ ਗਏ ਸਨ, ਉਹਨਾਂ ਨੂੰ ਇੱਕ-ਇੱਕ ਪਸ਼ੂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵੀਰਵਾਰ ਤੋਂ ਇਸ ਸੇਵਾ ਦੀ ਸ਼ੁਰੂਆਤ ਹੋਈ ਸੀ ਅਤੇ ਅੱਜ ਤਿੰਨ ਮੱਜਾਂ ਤੇ ਇੱਕ ਗਾਂ ਪੀੜਤ ਪਰਿਵਾਰਾਂ ਨੂੰ ਡੀਸੀ ਦੇ ਹੱਥੀਂ ਸੌਂਪੀ ਗਈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਹਾਜ਼ਰ ਹੋਈਆਂ। ਉਹਨਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹਰੇਕ ਪ੍ਰਭਾਵਿਤ ਪਰਿਵਾਰ ਦੀ ਪਛਾਣ ਕੀਤੀ ਜਾ ਚੁੱਕੀ ਹੈ। “ਮਿਸ਼ਨ ਚੜ੍ਹਦੀ ਕਲਾ” ਦੇ ਤਹਿਤ ਜ਼ਿਲਾ ਪ੍ਰਸ਼ਾਸਨ, ਐਨਜੀਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਪਰਿਵਾਰਾਂ ਨੂੰ ਜਲਦੀ ਨਾਲ ਜਲਦੀ ਰਾਹਤ ਪਹੁੰਚ ਸਕੇ।
ਡੀਸੀ ਨੇ ਕਿਹਾ ਕਿ ਹੁਣ ਧਿਆਨ ਮੁੜ ਵਸਾਹਟ ‘ਤੇ ਹੈ, ਕਿਉਂਕਿ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਚੁੱਕੇ ਹਨ। ਜਿਹੜੇ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਸਨ ਉਹਨਾਂ ਨੂੰ ਅਡਾਪਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਘਰਾਂ, ਖੇਤਾਂ ਅਤੇ ਸਕੂਲਾਂ ਦੀ ਮੁੜ ਤਿਆਰੀ ਜਾਰੀ ਹੈ। 19 ਪਿੰਡਾਂ ਵਿੱਚ ਜਿੱਥੇ 3-4 ਫੁੱਟ ਰੇਤ ਇਕੱਠੀ ਹੋ ਗਈ ਸੀ, ਉੱਥੇ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਨਾਲ ਹੀ ਛੋਟੇ ਤੇ ਮਾਰਜਿਨਲ ਕਿਸਾਨਾਂ ਲਈ ਫਰਟੀਲਾਈਜ਼ਰ ਅਤੇ ਖੇਤੀਬਾੜੀ ਦੀਆਂ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਸਮੇਂ ‘ਤੇ ਗਹੂੰ ਬੀਜ ਸਕਣ।
ਡੀਸੀ ਨੇ ਇਹ ਵੀ ਦੱਸਿਆ ਕਿ ਕਰੀਬ 50 ਸਰਕਾਰੀ ਸਕੂਲਾਂ ਦੀ ਮੁੜ ਤਿਆਰੀ ਦਾ ਕੰਮ ਚੱਲ ਰਿਹਾ ਹੈ। ਜਿਹੜੇ ਸਕੂਲ ਖੋਲ੍ਹੇ ਜਾ ਚੁੱਕੇ ਹਨ, ਉੱਥੇ ਬੱਚਿਆਂ ਨੂੰ ਕਿਤਾਬਾਂ, ਬੈਗ ਅਤੇ ਹੋਰ ਸਿੱਖਿਆ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਉਹਨਾਂ ਨੇ ਭਾਈ ਗੁਰਇਕਬਾਲ ਸਿੰਘ ਅਤੇ ਟਰਸਟ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਕਿ ਜਦੋਂ ਤੋਂ ਹੜ ਆਇਆ ਸੀ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨ ਦੀ ਮਦਦ ਕੀਤੀ। ਰਾਸ਼ਨ ਵੰਡਣ ਤੋਂ ਲੈ ਕੇ ਬੱਚਿਆਂ ਦੀ ਸਹਾਇਤਾ ਤੱਕ ਟਰਸਟ ਹਮੇਸ਼ਾ ਅੱਗੇ ਰਿਹਾ।
ਅੰਤ ਵਿੱਚ ਡੀਸੀ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਅਤੇ ਸਾਧਨ ਵਰਤ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਰਾਹਤ ਨਹੀਂ ਬਲਕਿ ਲੋਕਾਂ ਨੂੰ ਮੁੜ ਪੈਰਾਂ ‘ਤੇ ਖੜ੍ਹਾਉਣਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਬਾਈਟ:--- ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ
ਬਾਈਟ:--- ਭਾਈ ਗੁਰ ਇਕਬਾਲ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 20, 2025 13:35:060
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
BSBHARAT SHARMA
FollowSept 20, 2025 13:30:210
Report
SSSanjay Sharma
FollowSept 20, 2025 13:30:080
Report
SSSanjay Sharma
FollowSept 20, 2025 13:19:222
Report
BSBHARAT SHARMA
FollowSept 20, 2025 13:17:010
Report
SNSUNIL NAGPAL
FollowSept 20, 2025 13:16:500
Report
BSBHARAT SHARMA
FollowSept 20, 2025 13:04:370
Report
SSSanjay Sharma
FollowSept 20, 2025 13:04:09Noida, Uttar Pradesh:ANI MORN R41...ANI BHATINDA US VISA RX
BATHINDA (PUNJAB): U.S. PRESIDENT DONALD TRUMP SIGNED A PROCLAMATION IMPOSING A $100,000 ANNUAL FEE ON H-1B VISAS/ VISUALS/ REAX
0
Report
MTManish Thakur
FollowSept 20, 2025 13:03:210
Report
BSBHARAT SHARMA
FollowSept 20, 2025 13:02:550
Report
VSVARUN SHARMA
FollowSept 20, 2025 13:02:220
Report
NSNavdeep Singh
FollowSept 20, 2025 12:47:110
Report
SSSanjay Sharma
FollowSept 20, 2025 12:37:223
Report