Back
रूस ने दबाकर लुधियाणा के समरजीत को जवान बना कर Ukraine भेज दिया!
TBTarsem Bhardwaj
Sept 19, 2025 01:16:38
Ludhiana, Punjab
ਰੂਸ ਨੇ ਜ਼ਬਰਨ ਜੰਗ ਵਿੱਚ ਧੱਕਿਆ ਲੁਧਿਆਣਾ ਦਾ ਸਮਰਜੀਤ ਸਿੰਘ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਪੰਜਾਬ ਦੇ ਕਈ ਨੌਜਵਾਨ ਜੋ ਰੂਸ ਸੁਨਹਿਰੀ ਭਵਿੱਖ ਲਈ ਗਏ ਸੀ ਪਰ ਉਥੇ ਰੂਸ ਸਰਕਾਰ ਨੇ ਧੱਕੇ ਨਾਲ ਫੌਜ 'ਚ ਭਰਤੀ ਕਰ ਲਏ।
ਲੁਧਿਆਣਾ ਦੇ 21 ਸਾਲ ਦੇ ਸਮਰਜੀਤ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਜੋ ਕਿ 16 ਜੁਲਾਈ ਨੂੰ ਰੂਸ ਪੜ੍ਹਾਈ ਕਰਨ ਲਈ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਮਰਜੀਤ ਨੇ ਮੈਡੀਕਲ ਟੈਸਟ ਕਰਨ ਦਾ ਡਿਪਲੋਮਾ ਕੀਤਾ ਸੀ। ਇਸੇ ਖੇਤਰ ਦੇ ਵਿੱਚ ਅੱਗੇ ਪੜ੍ਹਾਈ ਦੇ ਲਈ ਉਹ ਰੂਸ ਗਿਆ, ਜਿਸ 'ਚ ਲੱਗਭਗ 6.5 ਲੱਖ ਰੁਪਏ ਉਨ੍ਹਾਂ ਵੱਲੋਂ ਖਰਚ ਕੀਤਾ ਗਿਆ। ਹੋਰ ਵੀ ਕਈ ਖਰਚੇ ਕੀਤੇ ਗਏ ਪਰ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਸਮਰਜੀਤ ਨੂੰ ਫੌਜ ਦੇ ਵਿੱਚ ਧੋਖੇ ਦੇ ਨਾਲ ਭਰਤੀ ਕਰ ਲਿਆ ਗਿਆ ਹੈ ਅਤੇ ਅੱਗੇ ਹੁਣ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਜਦੋਂ ਪਰਿਵਾਰ ਨਾਲ ਫੋਨ 'ਤੇ ਗੱਲ ਹੋਈ ਤਾਂ ਉਹ ਖੁਸ਼ ਸੀ, ਪਰ ਸੋਮਵਾਰ ਨੂੰ ਪਤਾ ਲੱਗਾ ਕਿ ਉਸ ਨੂੰ ਯੂਕਰੇਨ ਜੰਗ ਲਈ ਭੇਜ ਦਿੱਤਾ ਗਿਆ ਹੈ। ਇਕੱਲਾ ਉਹ ਹੀ ਨਹੀਂ ਕੁਝ ਹੋਰ ਵੀ ਪੰਜਾਬੀ ਨੌਜਵਾਨ ਹਨ, ਜਿਨ੍ਹਾਂ ਨੂੰ ਧੱਕੇ ਨਾਲ ਰੂਸ ਵੱਲੋਂ ਜੰਗ ਦੇ ਵਿੱਚ ਭੇਜ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਦੀ 15 ਦਿਨ ਦੀ ਹੀ ਫਿਲਹਾਲ ਸਿਖਲਾਈ ਹੋਈ ਹੈ ਅਤੇ ਜੰਗ ਦੇ ਵਿੱਚ ਉਨ੍ਹਾਂ ਨੂੰ ਹੁਣ ਕਿਸੇ ਵੀ ਵੇਲੇ ਜਾਨ ਜਾਣ ਦਾ ਖਤਰਾ ਬਣਿਆ ਹੋਇਆ ਹੈ।
ਸਾਡਾ ਪੁੱਤ ਰੂਸ ਗਿਆ ਸੀ, ਜਿਥੇ ਉਹ ਪੜ੍ਹਾਈ ਵੀ ਕਰਦਾ ਸੀ ਤੇ ਕੁਝ ਕੰਮ ਵੀ ਕਰਦਾ ਸੀ। ਉਥੇ ਇੱਕ ਏਜੰਟ ਨੇ ਬੱਚੇ ਨਾਲ ਧੋਖਾ ਕੀਤਾ ਅਤੇ ਡਾਕਟਰੀ ਦੀ ਨੌਕਰੀ ਦਾ ਬਹਾਨਾ ਲਗਾ ਕੇ 15 ਦਿਨ ਦੀ ਸਿਖਲਾਈ ਦਿੱਤੀ ਤੇ ਫਿਰ ਅੱਗੇ ਯੂਕਰੇਨ ਬਾਰਡਰ 'ਤੇ ਲੜਨ ਲਈ ਭੇਜ ਦਿੱਤਾ। ਸਾਡੇ ਬੱਚੇ ਦੀਆਂ ਤਸਵੀਰਾਂ ਵੀ ਆਈਆਂ ਹਨ, ਜਿਸ 'ਚ ਉਸ ਨੇ ਫੌਜ ਦੀ ਵਰਦੀ ਪਾਈ ਹੋਈ ਹੈ। ਮੰਗਲਵਾਰ ਨੂੰ ਜਦੋਂ ਆਖਰੀ ਗੱਲ ਹੋਈ ਤਾਂ ਕੁਝ ਸਕਿੰਟ ਹੀ ਗੱਲ ਹੋ ਸਕੀ, ਇੰਝ ਲਗਾ ਜਿਸ ਨੇ ਉਸ ਤੋਂ ਫੋਨ ਖੋਹ ਲਿਆ ਹੋਵੇਸਮਰਜੀਤ ਲੁਧਿਆਣਾ ਦੇ ਪਿੰਡ ਡਾਬਾ ਅਮਰ ਪੁਰੀ ਦਾ ਰਹਿਣ ਵਾਲਾ ਹੈ, ਉਸ ਦੇ ਮਾਤਾ-ਪਿਤਾ ਤੇ ਇੱਕ ਛੋਟੇ ਭਰਾ ਤੋਂ ਇਲਾਵਾ ਹੋਰ ਵੀ ਪਰਿਵਾਰ ਦੇ ਮੈਂਬਰ ਹਨ ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ "ਆਖਰੀ ਵਾਰ ਸੋਮਵਾਰ ਨੂੰ ਸਮਰਜੀਤ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਮਹਿਜ਼ 15 ਸੈਕਿੰਡ ਦੀ ਕਾਲ ਆਈ ਅਤੇ ਇਸ ਦੌਰਾਨ ਪਹਿਲਾਂ ਉਸ ਨੇ ਉਨ੍ਹਾਂ ਦਾ ਹਾਲ ਪੁੱਛਿਆ ਅਤੇ ਜਦੋਂ ਫਿਰ ਆਪਣਾ ਹਾਲ ਦੱਸਣ ਲੱਗਾ ਤਾਂ ਫੋਨ ਕੱਟ ਗਿਆ। ਜਿਸ ਤੋਂ ਬਾਅਦ ਨੈਟਵਰਕ ਨਹੀਂ ਆਇਆ ਅਤੇ ਨਾ ਹੀ ਦੁਬਾਰਾ ਫੋਨ 'ਤੇ ਕੋਈ ਗੱਲ ਹੋ ਸਕੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਹੀ ਘਬਰਾ ਗਿਆ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਦੀ ਗੱਲ ਹੋਈ ਸੀ ਤਾਂ ਸਮਰਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਜੰਗ ਦੇ ਵਿੱਚ ਭੇਜ ਦਿੱਤਾ ਜਾਵੇਗਾ।" ਚਰਨਜੀਤ ਸਿੰਘ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਬੇਟੇ ਨੂੰ ਵਾਪਸ ਲਿਆਂਦਾ ਜਾਵੇ, ਕਿਉਂਕਿ ਜਬਰਨ ਉਨ੍ਹਾਂ ਨੂੰ ਰੂਸ ਨੇ ਜੰਗ ਦੇ ਵਿੱਚ ਭੇਜ ਦਿੱਤਾ ਹੈ।
Byte:-ਪੀੜੀਤ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ
Byte:-ਪੀੜੀਤ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ
Shots ਪਰਵਾਰ ਮੈਬਰ ਅਤੇ ਫਾਈਲ ਫੋਟੋ
ਰੂਸ ਨੇ ਜ਼ਬਰਨ ਜੰਗ ਵਿੱਚ ਧੱਕਿਆ ਲੁਧਿਆਣਾ ਦਾ ਸਮਰਜੀਤ ਸਿੰਘ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਪੰਜਾਬ ਦੇ ਕਈ ਨੌਜਵਾਨ ਜੋ ਰੂਸ ਸੁਨਹਿਰੀ ਭਵਿੱਖ ਲਈ ਗਏ ਸੀ ਪਰ ਉਥੇ ਰੂਸ ਸਰਕਾਰ ਨੇ ਧੱਕੇ ਨਾਲ ਫੌਜ 'ਚ ਭਰਤੀ ਕਰ ਲਏ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowSept 19, 2025 03:20:090
Report
MSManish Shanker
FollowSept 19, 2025 03:19:292
Report
SSSanjay Sharma
FollowSept 19, 2025 03:18:50Noida, Uttar Pradesh:
MUMBAI (MAHARASHTRA): APPLE LAUNCHES THE IPHONE 17 SERIES/ LONG QUEUE OUTSIDE MUMBAI BKC STORE/ VISUALS/ VOX-POP
0
Report
BNBISHESHWAR NEGI
FollowSept 19, 2025 03:17:330
Report
BNBISHESHWAR NEGI
FollowSept 19, 2025 03:04:151
Report
SSSanjay Sharma
FollowSept 19, 2025 02:47:16Noida, Uttar Pradesh:
DELHI: APPLE LAUNCHES THE IPHONE 17 SERIES/ LONG QUEUE IN select CITY MALL, SAKET/ VISUALS/ VOX-POP
0
Report
SSSanjay Sharma
FollowSept 19, 2025 02:46:17Noida, Uttar Pradesh:
CHANDIGARH: GURJEET SINGH TALWANDI (SHIROMANI AKALI DAL) ON LOK SABHA LoP & CONGRESS LEADER RAHUL GANDHI’S STATEMENT
0
Report
BSBHARAT SHARMA
FollowSept 19, 2025 02:34:152
Report
BSBHARAT SHARMA
FollowSept 19, 2025 02:16:363
Report
SSSanjay Sharma
FollowSept 19, 2025 01:45:184
Report
SSSanjay Sharma
FollowSept 19, 2025 01:45:092
Report
SSSanjay Sharma
FollowSept 19, 2025 01:30:484
Report
SSSanjay Sharma
FollowSept 19, 2025 01:30:395
Report
SSSanjay Sharma
FollowSept 19, 2025 01:30:082
Report
DBDevender Bhardwaj
FollowSept 19, 2025 01:17:037
Report