Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

आमृतसर ट्रैफिक पुलिस ने कब्जे हटाये, 163/295 के तहत केस फाइल

BSBHARAT SHARMA
Sept 19, 2025 02:34:15
Amritsar, Punjab
ਅੰਮ੍ਰਿਤਸਰ ਟਰੈਫਿਕ ਪੁਲਿਸ ਐਕਸ਼ਨ ਮੋਡ ਚ, ਅੰਮ੍ਰਿਤਸਰ ਦੇ ਵਿੱਚ ਹੁਣ ਜੋ ਵੀ ਸੜਕਾਂ ਤੇ ਨਜਾਇਜ਼ ਕਬਜ਼ੇ ਕਰੇਗਾ ਉਸ ਦੇ ਖਿਲਾਫ ਹੋਵੇਗੀ ਐਫਆਈਆਰ। ਬੀਐਨਐਸ 163, 295 ਦੇ ਤਹਿਤ ਕੀਤੇ ਜਾਣਗੇ ਮਾਮਲੇ ਦਰਜ। ਅੰਮ੍ਰਿਤਸਰ ਟਰੈਫਿਕ ਪੁਲਿਸ ਅਤੇ ਅੰਮ੍ਰਿਤਸਰ ਮੁਨਸੀਪਲ ਕੋਰਪਰੇਸ਼ਨ ਦੇ ਵੱਲੋਂ ਅੱਜ ਮਜੀਠਾ ਰੋਡ ਇਲਾਕੇ ਦੇ ਵਿੱਚ ਸੜਕਾਂ ਤੇ ਹੋਏ ਨਜਾਇਜ਼ ਕਬਜ਼ੇ ਹਟਾਏ, ਅੰਮ੍ਰਿਤਸਰ ਵਾਸੀਆ ਨੂੰ ਕੀਤੀ ਅਪੀਲ ਜੇਕਰ ਕੋਈ ਵੀ ਸੜਕਾਂ ਤੇ ਨਜਾਇਜ਼ ਕਬਜ਼ਾ ਕਰੇਗਾ ਉਸ ਦੀ ਸਾਨੂੰ ਫੋਟੋ ਭੇਜੋ ਅਸੀਂ ਕਰਾਂਗੇ ਕਾਰਵਾਈ.... ਅਮਨਦੀਪ ਕੌਰ ਏਡੀਸੀਪੀ ਟਰੈਫਿਕ। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਦਿਨ ਵੱ ਦਿਨ ਟਰੈਫਿਕ ਦੀ ਸਮੱਸਿਆ ਵਧਦੀ ਜਾ ਰਹੀ ਹੈ ਕਿਉਂਕਿ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ ਲੈ ਕੇ ਸਮੇਂ ਸਮੇਂ ਸਿਰ ਅੰਮ੍ਰਿਤਸਰ ਟਰੈਫਿਕ ਪੁਲਿਸ ਦੇ ਵੱਲੋਂ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਟਰੈਫਿਕ ਪੁਲਿਸ ਅੰਮ੍ਰਿਤਸਰ ਅਤੇ ਮੁਨਸੀਪਲ ਕੋਰਪੋਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਮਜੀਠਾ ਰੋਡ ਇਲਾਕੇ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਚ ਕੀਤੇ ਨਾਜਾਇਜ਼ ਕਬਜ਼ੇ ਹਟਾਏ, ਅਤੇ ਦੁਕਾਨਦਾਰਾਂ ਨੂੰ ਦਿੱਤੀ ਚੇਤਾਵਨੀ ਜੇਕਰ ਤੁਸੀਂ ਹੁਣ ਵੀ ਸੜਕਾਂ ਚ ਨਜਾਇਜ਼ ਕਬਜ਼ੇ ਕਰਨ ਤੋਂ ਨਹੀਂ ਹਟੋਗੇ ਤਾਂ ਹੁਣ ਸਖਤ ਕਾਰਵਾਈ ਦੇ ਤਹਿਤ ਕੀਤੇ ਜਾਣਗੇ ਪਰਚੇ ਦਰਜ, ਏਡੀਸੀਪੀ ਟਰੈਫਿਕ ਅਮਨਦੀਪ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਾ ਹੋਏ ਦੱਸਿਆ ਕਿ ਸਾਡੇ ਵੱਲੋਂ ਸਮੇਂ-ਸਮੇਂ ਸੇਰ ਪੂਰੇ ਅੰਮ੍ਰਿਤਸਰ ਦੇ ਵਿੱਚ ਡਰਾਈਵ ਚਲਾਈ ਜਾ ਰਹੀ ਹੈ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ, ਜਿਸ ਦੇ ਲੜਦੇ ਚਲਦੇ ਅੱਜ ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਵਿਖੇ ਸਾਡੇ ਵੱਲੋਂ ਅੰਮ੍ਰਿਤਸਰ ਟਰੈਫਿਕ ਪੁਲਿਸ ਅਤੇ ਮੁਨਸੀਪਲ ਕਾਰਪੋਰੇਸ਼ਨ ਦੇ ਵੱਲੋਂ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ।, ਅਤੇ ਅਸੀਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਸਾਡੀ ਗੱਲ ਨਹੀਂ ਮੰਨੀ ਜਾਵੇਗੀ ਤਾਂ ਤੁਹਾਡੇ ਖਿਲਾਫ ਕੀਤੇ ਜਾਵੇਗਾ ਮਾਮਲਾ ਦਰਜ, ਉਹਨਾਂ ਨੇ ਕਿਹਾ ਕਿ ਬੀਐਨ ਐਸ 163,295 ਦੇ ਤਹਿਤ ਕੀਤੇ ਜਾਣਗੇ ਮਾਮਲੇ ਦਰਜ, ਉਨਾਂ ਨੇ ਅੰਮ੍ਰਿਤਸਰ ਵਾਸੀ ਨੂੰ ਵੀ ਕੀਤੀ ਅਪੀਲ ਕੀ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਅੰਮ੍ਰਿਤਸਰ ਨੂੰ ਟਰੈਫਿਕ ਤੋਂ ਮੁਕਤ ਕਰ ਸਕੀਏ, ਅਤੇ ਜੇਕਰ ਕੋਈ ਵੀ ਦੁਕਾਨਦਾਰ ਦੇ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ਾ ਕੀਤਾ ਜਾਂਦਾ ਹੈ ਤੁਸੀਂ ਸਾਨੂੰ ਉਸਦੀ ਫੋਟੋ ਭੇਜੋ ਅਸੀਂ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਬਾਈਟ.... ਅਮਨਦੀਪ ਕੌਰ ਏਡੀਸੀਪੀ ਟਰੈਫਿਕ
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RNRam Narian Kansal
Sept 19, 2025 04:49:06
Chowk, Punjab: location sunam R N Kansal एंकर  सुनाम-बठिंडा ओवरब्रिज पर देर रात एक दर्दनाक सड़क हादसा हुआ। हादसे में एक व्यक्ति की मौत हो गई। फिलहाल पुलिस ने मामला दर्ज कर लिया है और ट्रैफिक बहाल कर दिया गया है।  वॉयस ओवर देर रात यह हादसा सुनाम-बठिंडा ओवरब्रिज पर उस समय हुआ जब पटियाला से बठिंडा की ओर जा रहा एक ट्रक, बठिंडा से पटियाला की ओर जा रही भूंग (चारे) की ट्रॉली को ओवरटेक करने की कोशिश कर रहे एक अन्य ट्रक से सीधा जा टकराया। वी ओ,,,, हादसा इतना भीषण था कि गाड़ी का चालक बुरी तरह से बीच में फंस गया। सूचना मिलते ही पुलिस मौके पर पहुंची और हाइड्रा मशीन बुलाकर ड्राइवर को निकालने की कोशिश की। लेकिन गंभीर चोटों के चलते उसने दम तोड़ दिया। मृतक ड्राइवर निक्का सिंह महज 35साल उम्र का था जिसकी ट्रक में से हाइड्रा मशीन से निकालते समय टांगे कट चुकी थी सुनाम  से पटियाला रेफर कर दिया गया यहां जाकर उसकी मौत हो गई उसके छोटे बच्चों और परिवार के लिए सरकार से मदद की गुहार की जा रही है वहीं इन हादसों के लिए पुल का छोटा होना भी जिम्मेवार ठहराया जा रहा है वहीं लोगों ने यह भी बताया कि ड्राइवर ने एक फैमिली कार को बचाते हुए अपनी जान दे दी। बाइट,,,स्थानीय निवासी वी ओ,,,, पुलिस ने मामला दर्ज कर लिया है और आगे की जांच शुरू कर दी है। हादसे के बाद ओवरब्रिज पर भारी जाम की स्थिति बन गई थी। पुलिस ने तुरंत कार्रवाई करते हुए ब्रिज को खाली करवाया और ट्रैफिक को फिर से चालू करवाया। फिलहाल पुलिस पूरे मामले की जांच कर रही है और यह पता लगाने की कोशिश की जा रही है कि हादसे की असली वजह क्या थी।
0
comment0
Report
RNRam Narian Kansal
Sept 19, 2025 04:48:47
Chowk, Punjab:location sunam R N KANSAL एंकर सुनाम-बठिंडा ओवरब्रिज पर देर रात एक दर्दनाक सड़क हादसा हुआ। हादसे में एक व्यक्ति की मौत हो गई। फिलहाल पुलिस ने मामला दर्ज कर लिया है और ट्रैफिक बहाल कर दिया गया है। वॉयस ओवर देर रात यह हादसा सुनाम-बठिंडा ओवरब्रिज पर उस समय हुआ जब पटियाला से बठिंडा की ओर जा रहा एक ट्रक, बठिंडा से पटियाला की ओर जा रही भूंग (चारे) की ट्रॉली को ओवरटेक करने की कोशिश कर रहे एक अन्य ट्रक से सीधा जा टकराया। वी ओ,,,, हादसा इतना भीषण था कि गाड़ी का चालक बुरी तरह से बीच में फंस गया। सूचना मिलते ही पुलिस मौके पर पहुंची और हाइड्रा मशीन बुलाकर ड्राइवर को निकालने की कोशिश की। लेकिन गंभीर चोटों के चलते उसने दम तोड़ दिया। वी ओ,,,, पुलिस ने मामला दर्ज कर लिया है और आगे की जांच शुरू कर दी है। हादसे के बाद ओवरब्रिज पर भारी जाम की स्थिति बन गई थी। पुलिस ने तुरंत कार्रवाई करते हुए ब्रिज को खाली करवाया और ट्रैफिक को फिर से चालू करवाया। फिलहाल पुलिस पूरे मामले की जांच कर रही है और यह पता लगाने की कोशिश की जा रही है कि हादसे की असली वजह क्या थी।
0
comment0
Report
TBTarsem Bhardwaj
Sept 19, 2025 04:17:36
Ludhiana, Punjab:ਰੂਸ ਨੇ ਜ਼ਬਰਨ ਜੰਗ ਵਿੱਚ ਧੱਕਿਆ ਲੁਧਿਆਣਾ ਦਾ ਸਮਰਜੀਤ ਸਿੰਘ, ਮਾਪਿਆਂ ਦਾ ਰੋ-ਰੋ ਬੁਰਾ ਹਾਲ ਪੰਜਾਬ ਦੇ ਕਈ ਨੌਜਵਾਨ ਜੋ ਰੂਸ ਸੁਨਹਿਰੀ ਭਵਿੱਖ ਲਈ ਗਏ ਸੀ ਪਰ ਉਥੇ ਰੂਸ ਸਰਕਾਰ ਨੇ ਧੱਕੇ ਨਾਲ ਫੌਜ 'ਚ ਭਰਤੀ ਕਰ ਲਏ। ਰੂਸ ਅਤੇ ਯੂਕਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਵਿੱਚ ਕਈ ਘਰ ਬਰਬਾਦ ਹੋਏ ਹਨ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਵੀ ਰੂਸ ਵੱਲੋਂ ਯੂਕਰੇਨ ਜੰਗ ਦੇ ਵਿੱਚ ਧੱਕ ਦਿੱਤਾ ਗਿਆ ਹੈ। ਪੰਜਾਬ ਦੇ ਕਈ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਸਰਕਾਰ ਨੂੰ ਅਪੀਲ ਕਰਦੇ ਵਿਖਾਈ ਦੇ ਰਹੇ ਨੇ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਇੱਥੋਂ ਬਾਹਰ ਕੱਢਿਆ ਜਾਵੇ। ਉਹ ਸਟੱਡੀ ਵੀਜ਼ਾ ਲੈ ਕੇ ਉੱਥੇ ਪੜ੍ਹਨ ਗਏ ਸਨ ਪਰ ਨੌਕਰੀ ਦੇ ਨਾਂ 'ਤੇ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਜੰਗ ਦੇ ਭੇਜ ਦਿੱਤਾ ਹੈ। ਜਿੱਥੇ ਉਨ੍ਹਾਂ ਦੇ ਸਿਰ 'ਤੇ ਮੌਤ ਦਾ ਡਰ ਮੰਡਰਾ ਰਿਹਾ ਹੈ। ਹਰ ਵੇਲੇ ਉਹ ਸਹਿਮ ਦੇ ਵਿੱਚ ਰਹਿੰਦੇ ਹਨ ਕਿ ਕਦੋਂ ਗੋਲੀ ਲੱਗ ਜਾਏਗੀ। ਲੁਧਿਆਣਾ ਦੇ 21 ਸਾਲ ਦੇ ਸਮਰਜੀਤ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਜੋ ਕਿ 16 ਜੁਲਾਈ ਨੂੰ ਰੂਸ ਪੜ੍ਹਾਈ ਕਰਨ ਲਈ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਮਰਜੀਤ ਨੇ ਮੈਡੀਕਲ ਟੈਸਟ ਕਰਨ ਦਾ ਡਿਪਲੋਮਾ ਕੀਤਾ ਸੀ। ਇਸੇ ਖੇਤਰ ਦੇ ਵਿੱਚ ਅੱਗੇ ਪੜ੍ਹਾਈ ਦੇ ਲਈ ਉਹ ਰੂਸ ਗਿਆ, ਜਿਸ 'ਚ ਲੱਗਭਗ 6.5 ਲੱਖ ਰੁਪਏ ਉਨ੍ਹਾਂ ਵੱਲੋਂ ਖਰਚ ਕੀਤਾ ਗਿਆ। ਹੋਰ ਵੀ ਕਈ ਖਰਚੇ ਕੀਤੇ ਗਏ ਪਰ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਸਮਰਜੀਤ ਨੂੰ ਫੌਜ ਦੇ ਵਿੱਚ ਧੋਖੇ ਦੇ ਨਾਲ ਭਰਤੀ ਕਰ ਲਿਆ ਗਿਆ ਹੈ ਅਤੇ ਅੱਗੇ ਹੁਣ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਜਦੋਂ ਪਰਿਵਾਰ ਨਾਲ ਫੋਨ 'ਤੇ ਗੱਲ ਹੋਈ ਤਾਂ ਉਹ ਖੁਸ਼ ਸੀ, ਪਰ ਸੋਮਵਾਰ ਨੂੰ ਪਤਾ ਲੱਗਾ ਕਿ ਉਸ ਨੂੰ ਯੂਕਰੇਨ ਜੰਗ ਲਈ ਭੇਜ ਦਿੱਤਾ ਗਿਆ ਹੈ। ਇਕੱਲਾ ਉਹ ਹੀ ਨਹੀਂ ਕੁਝ ਹੋਰ ਵੀ ਪੰਜਾਬੀ ਨੌਜਵਾਨ ਹਨ, ਜਿਨ੍ਹਾਂ ਨੂੰ ਧੱਕੇ ਨਾਲ ਰੂਸ ਵੱਲੋਂ ਜੰਗ ਦੇ ਵਿੱਚ ਭੇਜ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਦੀ 15 ਦਿਨ ਦੀ ਹੀ ਫਿਲਹਾਲ ਸਿਖਲਾਈ ਹੋਈ ਹੈ ਅਤੇ ਜੰਗ ਦੇ ਵਿੱਚ ਉਨ੍ਹਾਂ ਨੂੰ ਹੁਣ ਕਿਸੇ ਵੀ ਵੇਲੇ ਜਾਨ ਜਾਣ ਦਾ ਖਤਰਾ ਬਣਿਆ ਹੋਇਆ ਹੈ। ਸਾਡਾ ਪੁੱਤ ਰੂਸ ਗਿਆ ਸੀ, ਜਿਥੇ ਉਹ ਪੜ੍ਹਾਈ ਵੀ ਕਰਦਾ ਸੀ ਤੇ ਕੁਝ ਕੰਮ ਵੀ ਕਰਦਾ ਸੀ। ਉਥੇ ਇੱਕ ਏਜੰਟ ਨੇ ਬੱਚੇ ਨਾਲ ਧੋਖਾ ਕੀਤਾ ਅਤੇ ਡਾਕਟਰੀ ਦੀ ਨੌਕਰੀ ਦਾ ਬਹਾਨਾ ਲਗਾ ਕੇ 15 ਦਿਨ ਦੀ ਸਿਖਲਾਈ ਦਿੱਤੀ ਤੇ ਫਿਰ ਅੱਗੇ ਯੂਕਰੇਨ ਬਾਰਡਰ 'ਤੇ ਲੜਨ ਲਈ ਭੇਜ ਦਿੱਤਾ। ਸਾਡੇ ਬੱਚੇ ਦੀਆਂ ਤਸਵੀਰਾਂ ਵੀ ਆਈਆਂ ਹਨ, ਜਿਸ 'ਚ ਉਸ ਨੇ ਫੌਜ ਦੀ ਵਰਦੀ ਪਾਈ ਹੋਈ ਹੈ। ਮੰਗਲਵਾਰ ਨੂੰ ਜਦੋਂ ਆਖਰੀ ਗੱਲ ਹੋਈ ਤਾਂ ਕੁਝ ਸਕਿੰਟ ਹੀ ਗੱਲ ਹੋ ਸਕੀ, ਇੰਝ ਲਗਾ ਜਿਸ ਨੇ ਉਸ ਤੋਂ ਫੋਨ ਖੋਹ ਲਿਆ ਹੋਵੇਸਮਰਜੀਤ ਲੁਧਿਆਣਾ ਦੇ ਪਿੰਡ ਡਾਬਾ ਅਮਰ ਪੁਰੀ ਦਾ ਰਹਿਣ ਵਾਲਾ ਹੈ, ਉਸ ਦੇ ਮਾਤਾ-ਪਿਤਾ ਤੇ ਇੱਕ ਛੋਟੇ ਭਰਾ ਤੋਂ ਇਲਾਵਾ ਹੋਰ ਵੀ ਪਰਿਵਾਰ ਦੇ ਮੈਂਬਰ ਹਨ ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ "ਆਖਰੀ ਵਾਰ ਸੋਮਵਾਰ ਨੂੰ ਸਮਰਜੀਤ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਮਹਿਜ਼ 15 ਸੈਕਿੰਡ ਦੀ ਕਾਲ ਆਈ ਅਤੇ ਇਸ ਦੌਰਾਨ ਪਹਿਲਾਂ ਉਸ ਨੇ ਉਨ੍ਹਾਂ ਦਾ ਹਾਲ ਪੁੱਛਿਆ ਅਤੇ ਜਦੋਂ ਫਿਰ ਆਪਣਾ ਹਾਲ ਦੱਸਣ ਲੱਗਾ ਤਾਂ ਫੋਨ ਕੱਟ ਗਿਆ। ਜਿਸ ਤੋਂ ਬਾਅਦ ਨੈਟਵਰਕ ਨਹੀਂ ਆਇਆ ਅਤੇ ਨਾ ਹੀ ਦੁਬਾਰਾ ਫੋਨ 'ਤੇ ਕੋਈ ਗੱਲ ਹੋ ਸਕੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਹੀ ਘਬਰਾ ਗਿਆ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਦੀ ਗੱਲ ਹੋਈ ਸੀ ਤਾਂ ਸਮਰਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਜੰਗ ਦੇ ਵਿੱਚ ਭੇਜ ਦਿੱਤਾ ਜਾਵੇਗਾ।" ਚਰਨਜੀਤ ਸਿੰਘ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਬੇਟੇ ਨੂੰ ਵਾਪਸ ਲਿਆਂਦਾ ਜਾਵੇ, ਕਿਉਂਕਿ ਜਬਰਨ ਉਨ੍ਹਾਂ ਨੂੰ ਰੂਸ ਨੇ ਜੰਗ ਦੇ ਵਿੱਚ ਭੇਜ ਦਿੱਤਾ ਹੈ। Byte:-ਪੀੜੀਤ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ
0
comment0
Report
SNSUNIL NAGPAL
Sept 19, 2025 03:49:44
Fazilka, Punjab:ਜਲਾਲਾਬਾਦ ਦੇ ਆਰੇ ਵਾਲਾ ਰੋਡ ਤੇ ਨਾਜਾਇਜ਼ ਕਬਜ਼ੇ ਹਟਾਓਣ ਨੂੰ ਲੈ ਕੇ ਵਿਵਾਦ ਹੋ ਗਿਆ । ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ । ਹਾਲਾਂਕਿ ਨਗਰ ਕੌਂਸਲ ਦੇ ਅਧਿਕਾਰੀ ਤੇ ਟੀਮ ਨਜਾਇਜ਼ ਕਬਜ਼ਾ ਹਟਾਉਣ ਦੇ ਤਹਿਤ ਬਾਹਰ ਪਈਆਂ ਲੱਕੜਾਂ ਨੂੰ ਚੁੱਕਣ ਦੇ ਲਈ ਪਹੁੰਚੇ ਸੀ । ਜਿਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ । ਫਿਲਹਾਲ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ । ਤੇ 40 ਮਿੰਟ ਦਾ ਸਮਾਂ ਦਿੱਤਾ ਗਿਆ ਹੈ । ਤਾਂ ਕਿ ਨਜਾਇਜ਼ ਕਬਜ਼ੇ ਤਹਿਤ ਬਾਹਰ ਪਈਆਂ ਲੱਕੜਾਂ ਨੂੰ ਚੁੱਕ ਲਿਆ ਜਾਵੇ । ਨਗਰ ਕੌਂਸਲ ਦੇ ਈਓ ਦਾ ਕਹਿਣਾ ਹੈ ਕਿ ਪਹਿਲਾ ਉਕਤ ਦੁਕਾਨਦਾਰਾਂ ਨੂੰ ਨੋਟਿਸ ਭੇਜਿਆ ਗਿਆ ਸੀ ਜਿਨਾਂ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ । ਫਿਰ ਨਗਰ ਕੌਂਸਲ ਦੇ ਕਰਮਚਾਰੀ ਭੇਜੇ ਗਏ ਜਿਨਾਂ ਵੱਲੋਂ ਨੋਟਿਸ ਇਹਨਾਂ ਦੀ ਦੁਕਾਨ ਦੇ ਬਾਹਰ ਚਸਪਾ ਕੀਤੇ ਜਾਣੇ ਸੀ । ਤਾਂ ਨੋਟਿਸ ਵੀ ਚਸਪਾ ਨਹੀਂ ਕੀਤੇ ਜਾਣ ਦਿੱਤੇ ਗਏ । ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ .
3
comment0
Report
SNSUNIL NAGPAL
Sept 19, 2025 03:46:29
Fazilka, Punjab:ਅਬੋਹਰ ਦੇ ਧਰਮ ਨਗਰੀ ਨਿਵਾਸੀ ਬਾਈਕ ਸਵਾਰ ਵਿਅਕਤੀ ਨੂੰ ਕਾਰ ਚਾਲਕ ਵੱਲੋਂ ਦਰੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲੱਗੇ ਨੇ । ਹਾਲਾਂਕਿ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ । ਜਿਸ ਵਿੱਚ ਕਾਰ ਚਾਲਕ ਵੱਲੋਂ ਬਾਈਕ ਸਵਾਰ ਵਿਅਕਤੀ ਨੂੰ ਟੱਕਰ ਮਾਰੀ ਜਾ ਰਹੀ ਹੈ । ਜਦਕਿ ਦੁਕਾਨ ਦੇ ਬਾਹਰ ਇੱਕ ਵਿਅਕਤੀ ਸਫਾਈ ਕਰ ਰਿਹਾ ਹੁੰਦਾ ਹੈ । ਉਹ ਵੀ ਇਸ ਦੀ ਚਪੇਟ ਵਿੱਚ ਆ ਜਾਂਦਾ ਹੈ । ਜ਼ਖਮੀ ਵਿਅਕਤੀ ਹਸਪਤਾਲ ਵਿੱਚ ਦਾਖਿਲ ਹੋਇਆ ਹੈ । ਜਿੱਥੇ ਉਸ ਨੇ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ ਹੈ । ਜਿਸ ਦਾ ਕਹਿਣਾ ਕਿ ਉਕਤ ਕਾਰ ਚਾਲਕ ਵੱਲੋਂ ਪਹਿਲਾਂ ਹੁੱਲੜਬਾਜੀ ਕੀਤੀ ਗਈ ਸੀ । ਉਸ ਵੱਲੋਂ ਰੋਕਿਆ ਗਿਆ ਤਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਸੀ। ਹਾਲਾਂਕਿ ਉਧਰ ਦੂਜੇ ਧਿਰ ਦਾ ਸੁਨੀਲ ਕੁਮਾਰ ਵੀ ਹਸਪਤਾਲ ਚ ਦਾਖਲ ਹੋਇਆ ਹੈ । ਜਿਸ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਵੱਲੋਂ ਕੁਝ ਦਿਨ ਪਹਿਲਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਤੇ ਉਸਦੀ ਕਾਰ ਦਾ ਨੁਕਸਾਨ ਕੀਤਾ ਗਿਆ । ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਥਾਣਾ ਸਿਟੀ ਇੱਕ ਦੇ ਐਸਐਚਓ ਪਰਮਜੀਤ ਕੁਮਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਵਿੱਚ ਝਗੜਾ ਹੋਇਆ ਸੀ । ਜਿਸ ਤੇ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਸੀ। ਤੇ ਹੁਣ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ । ਜਿਸ ਦੀ ਐਮਐਲਆਰ ਥਾਣਾ ਮੋਸੂਲ ਹੋਣ ਤੇ ਕਾਰਵਾਈ ਕੀਤੀ ਜਾਵੇਗੀ।
0
comment0
Report
VSVARUN SHARMA
Sept 19, 2025 03:20:09
Kapurthala, Punjab:ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਸਮੇਂ ਦੁਕਾਨਦਾਰਾਂ ਨੂੰ ਜ਼ਬਰਦਸਤੀ ਥੋਪਿਆਂ ਜਾ ਰਿਹਾ ਵਾਧੂ ਸਮੱਗਰੀ ਪਰੇਸ਼ਾਨ ਡੀਲਰਾਂ ਨੇ MP ਸੰਤ ਸੀਚੇਵਾਲ ਨੂੰ ਸੌਂਪਿਆ ਮੰਗ ਪੱਤਰ, ਕਿਹਾ ਅਸੀਂ ਆਪਣੇ ਕਿਸਾਨ ਭਰਾਵਾਂ ਤੇ ਵਾਧੂ ਬੋਝ ਨਹੀਂ ਪਾਉਣਾ ਚਾਹੁੰਦੇ MP ਸੀਚੇਵਾਲ ਨੇ ਲਿਆ ਨੋਟਿਸ ਉੱਚ ਅਧਿਕਾਰੀਆਂ ਤੱਕ ਮਾਮਲਾ ਪਹੁੰਚਾਉਣ ਦੀ ਆਖੀ ਗੱਲ ਹੜ੍ਹ ਪ੍ਰਭਾਵਿਤ ਇਲਾਕੇ 'ਚ ਰਾਹਤ ਦੇਣ ਦੀ ਬਜਾਏ ਪਰੇਸ਼ਾਨ ਕਰ ਰਹੀਆਂ ਕੰਪਨੀਆਂ : ਐਸੋਸੀਏਸ਼ਨ ਅੱਜ ਇਥੇ ਸੁਲਤਾਨਪੁਰ ਲੋਧੀ ਵਿਖੇ ਖਾਦ ਅਤੇ ਕੀਟਨਾਸ਼ਕ ਦਵਾਈਆ ਦੇ ਡੀਲਰ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਸਮੇਂ ਦੁਕਾਨਦਾਰਾਂ ਨੂੰ ਜ਼ਬਰਦਸਤੀ ਥੋਪੀ ਜਾ ਰਹੀ ਵਾਧੂ ਸਮੱਗਰੀ ਦਾ ਮੁੱਦਾ ਵਿਚਾਰਿਆ ਗਿਆ ਅਤੇ ਇਸ ਦੇ ਖਿਲਾਫ ਮੋਰਚਾ ਖੋਲਣ ਦੀ ਗੱਲ ਆਖੀ ਗਈ। ਮੀਟਿੰਗ ਤੋਂ ਬਾਅਦ ਡੀਲਰਾਂ ਦੇ ਇੱਕ ਵਫਦ ਵੱਲੋਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਸੰਤ ਸੀਚੇਵਾਲ ਨੇ ਇਸਦਾ ਸਖਤ ਨੋਟਿਸ ਲੈਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਉਚ ਅਧਿਕਾਰੀਆਂ ਤੱਕ ਲਿਜਾਉਣਗੇ ਅਤੇ ਡੀਲਰਾਂ ਦੇ ਨਾਲ ਕਿਸੇ ਕੀਮਤ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਬਾਬਤ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਮਨਚੰਦਾ ਦੇ ਦੱਸਿਆ ਕਿ ਇਸ ਵਾਰ ਦਰਿਆ ਬਿਆਸ ਦੀ ਮਾਰ ਪੈਣ ਕਾਰਨ ਸਾਡੇ ਪੂਰੇ ਇਲਾਕੇ ਦੇ ਕਿਸਾਨ ਪ੍ਰਭਾਵਿਤ ਹੋਏ ਹਨ। ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ।ਡੀਏਪੀ ਅਤੇ ਯੂਰੀਆ ਖਾਦ ਨਾਲ ਸਾਨੂੰ ਦੁਕਾਨਦਾਰਾਂ ਨੂੰ ਬਹੁਤ ਸਾਰਾ ਵਾਧੂ ਸਮਾਨ ਚੁਕਾ ਦਿੱਤਾ ਜਾਂਦਾ ਹੈ। ਜਿਸ ਦਾ ਬੌਝ ਸਾਫ ਤੌਰ ਤੇ ਜਿਮੀਦਾਰ ਅਤੇ ਦੁਕਾਨਦਾਰ ਤੇ ਹੀ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਕਿਸਾਨਾਂ ਦਾ ਤਾਂ ਪਹਿਲੇ ਹੀ ਬਹੁਤ ਨੁਕਸਾਨ ਹੋਇਆ ਹੈ, ਅਤੇ ਉਹਨਾਂ ਦੇ ਝੋਨੇ ਦੀ ਫਸਲ ਸਾਰੀ ਖਰਾਬ ਹੋ ਗਈ ਹੈ ਅਤੇ ਅਸੀਂ ਵੀ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਖੇਤੀਬਾੜੀ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਇਸ ਵਾਰ ਸਿਰਫ ਸਾਨੂੰ ਖਾਦ ਹੀ ਮੁਹਈਆ ਕਰਵਾਈ ਜਾਵੇ ,ਉਸ ਨਾਲ ਵੇਚਣ ਲਈ ਹੋਰ ਸਮਾਨ ਨਾਂ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਵੀ ਬਹੁਤ ਨੁਕਸਾਨ ਝੱਲ ਲਿਆ ਹੈ। ਹੁਣ ਸਾਡੇ ਹੱਥ ਖੜੇ ਹਨ ,ਅਸੀਂ ਖੇਤੀਬਾੜੀ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਸਾਡਾ ਇਹ ਇੰਤਜ਼ਾਮ ਕੀਤਾ ਜਾਵੇ , ਅਤੇ ਸਾਰੇ ਦੁਕਾਨਦਾਰਾਂ ਨੂੰ ਜਦੋਂ ਰੈਕ ਲੱਗਦਾ ਹੈ ਤਾਂ ਖਾਦ ਦਾ ਪ੍ਰਬੰਧ ਕਰਾਇਆ ਜਾਵੇ ,ਨਹੀਂ ਤਾਂ ਅਸੀਂ ਖਾਦ ਨਹੀਂ ਵੇਚਾਂਗੇ । ਅਸੀਂ ਆਪਣੀ ਦੁਕਾਨਾਂ ਦੀਆਂ ਚਾਬੀਆਂ ਖੇਤੀਬਾੜੀ ਦਫਤਰ ਦੇ ਕੇ ਆਵਾਂਗੇ ਅਤੇ ਅਸੀਂ ਕੰਮ ਵੀ ਨਹੀਂ ਕਰਾਂਗੇ । ਉਹਨਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਾਡੇ ਨਾਲ ਧੱਕਾ ਹੋ ਰਿਹਾ ਹੈ, ਅਤੇ ਇੱਕ ਬੋਰੇ ਦੇ ਪਿੱਛੇ 1000 ਦੇ ਕਰੀਬ ਹੋਰ ਸਮਾਨ ਵੇਚਣ ਲਈ ਜਾਣਬੁਝ ਕੇ ਦੁਕਾਨਦਾਰਾਂ ਨੂੰ ਦਿੱਤਾ ਜਾ ਰਿਹਾ ਹੈ । ਜਿਸ ਕਾਰਨ ਅਸੀਂ ਖੁਦ ਵੀ ਪਰੇਸ਼ਾਨ ਹਾਂ। ਉਹਨਾਂ ਨੇ ਕਿਹਾ ਕਿ ਨਹੀਂ ਤਾਂ ਅਸੀਂ ਸਾਰੇ ਨੇ ਇੱਕੋ ਹੀ ਫੈਸਲਾ ਕੀਤਾ ਹੈ ,ਕਿ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਬਾਈਟ : ਸਤਪਾਲ ਮਨਚੰਦਾ( ਪ੍ਰਧਾਨ) ਬਾਈਟ : MP ਸੰਤ ਸੀਚੇਵਾਲ
4
comment0
Report
Advertisement
Back to top