Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

ਜਗਰਾਓਂ ਵਿੱਚ ਨਗਰ ਕੌਂਸਲਰਾਂ ਦਾ ਹੰਗਾਮਾ, ਸ਼ਹਿਰ ਦੀਆਂ ਸਮੱਸਿਆਵਾਂ ਤੇ ਧਿਆਨ ਨਹੀਂ!

Rajneesh Bansal
Jun 30, 2025 10:05:54
Jagraon, Punjab
ਐਂਕਰ -- ਜਗਰਾਓਂ ਨਗਰ ਕੌਂਸਲ ਦਫਤਰ ਅੱਗੇ ਅੱਜ ਉਸ ਸਮੇਂ ਵੱਡਾ ਹੰਗਾਮਾ ਹੋਇਆ,ਜਦੋਂ ਨਗਰ ਕੌਂਸਲ ਦੇ 23 ਕੌਂਸਲਰਾਂ ਨੇ ਆਪਣੀ ਹੀ ਨਗਰ ਕੌਂਸਲ ਖਿਲਾਫ ਸ਼ਹਿਰ ਵਿਚ ਕੂੜੇ ਸਮੇਤ ਹੋਰ ਕਈ ਸਮੱਸਿਆਂਵਾਂ ਦਾ ਹੱਲ ਨਾ ਹੋਣ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ ਇਨ੍ਹਾਂ 23 ਕੌਂਸਲਰਾਂ ਦੇ ਦੋ ਗਰੁੱਪ ਹੋਣ ਕਰਕੇ ਕੌਂਸਲਰ ਜਿੱਥੇ ਆਪਸ ਵਿੱਚ ਲੜਦੇ ਰਹਿੰਦੇ ਹਨ,ਉਥੇ ਹੀ ਪ੍ਰਧਾਨ ਦੀ ਕੁਰਸੀ ਇਕ ਦੂਜੇ ਤੋਂ ਖੋਹਣ ਲਈ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ ।ਜਿਸ ਕਰਕੇ ਸ਼ਹਿਰ ਦੀਆਂ ਸਮੱਸਿਆਂਵਾਂ ਹੱਲ ਨਹੀਂ ਹੁੰਦੀਆਂ। ਨਗਰ ਕੌਂਸਲ ਦਫਤਰ ਅੱਗੇ ਕੌਂਸਲਰਾਂ ਵਲੋਂ ਕੀਤੀ ਜਾ ਰਹੀ ਰਾਜਨੀਤੀ ਉਸ ਸਮੇਂ ਸ਼ਹਿਰ ਵਾਸੀਆਂ ਨੂੰ ਖੁੱਲ ਕੇ ਦੇਖਣ ਨੂੰ ਮਿਲੀ,ਜਦੋਂ ਨਗਰ ਕੌਂਸਲ ਦਫਤਰ ਅੱਗੇ ਧਰਨੇ ਤੇ ਬੈਠੇ ਦੋਵੇਂ ਗਰੁੱਪਾਂ ਦੇ ਕੌਂਸਲਰ ਜਿੱਥੇ ਇਕ ਦੂਜੇ ਤੇ ਸ਼ਹਿਰ ਦੇ ਹਿੱਤ ਵਿੱਚ ਕੰਮ ਨਾ ਹੋਣ ਦੇ ਇਲਜਾਮ ਲਾਉਂਦੇ ਨਜ਼ਰ ਆਏ,ਉਥੇ ਹੀ ਧਰਨੇ ਵਿਚ ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਵੀ ਬੈਠੇ ਸਾਰਿਆਂ ਦੀਆਂ ਗੱਲਾਂ ਸੁਣ ਰਹੇ ਸਨ ਤੇ ਇਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਬੇਵਕੂਫ ਬਣਾਉਣ ਵਾਲੀ ਰਾਜਨੀਤੀ ਤੇ ਹੱਸ ਰਹੇ ਸਨ। ਇਸ ਮੌਕੇ ਜਿੱਥੇ ਸ਼ਹਿਰ ਵਾਸੀਆਂ ਨੇ ਕਿਹਾਕਿ ਸ਼ਹਿਰ ਵਿਚ ਸਫਾਈ ਤੇ ਕੂੜੇ ਦੀ ਸਮੱਸਿਆ ਸਮੇਤ ਹੋਰ ਸਮੱਸਿਆਂਵਾਂ ਦੇ ਹੱਲ ਕਰਨ ਲਈ ਸਾਰੇ ਕੌਂਸਲਰਾਂ ਸਮੇਤ ਪ੍ਰਧਾਨ ਤੇ ਈਓ ਨੂੰ ਸੀਰੀਅਸ ਹੋਣਾ ਚਾਹੀਦਾ ਹੈ,ਨਾ ਕਿ ਇਸ ਮਾਮਲੇ ਵਿੱਚ ਰਾਜਨੀਤੀ ਕਰਕੇ ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਹਨ। ਇਸ ਮੌਕੇ ਕੌਂਸਲਰਾਂ ਸਮੇਤ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਹ ਸਾਰੀ ਲੜਾਈ ਪ੍ਰਧਾਨ ਦੀ ਕੁਰਸੀ ਲਈ ਹੈ ਤੇ ਕਈ ਕੌਂਸਲਰ ਮੇਰੇ ਤੋ ਪ੍ਰਧਾਨ ਦੀ ਕੁਰਸੀ ਖੋਹ ਕੇ ਆਪ ਪ੍ਰਧਾਨ ਬਣਨਾ ਚਾਹੁੰਦੇ ਹਨ ਤੇ ਓਨਾਂ ਦਾ ਧਿਆਨ ਸ਼ਹਿਰ ਦੀਆਂ ਸਮੱਸਿਆਂਵਾਂ ਤੇ ਨਹੀਂ ਸਿਰਫ ਪ੍ਰਧਾਨ ਦੀ ਕੁਰਸੀ ਵੱਲ ਹੈ। ਇਸ ਮੌਕੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਕਿਹਾਕਿ ਉਹ ਕੰਮ ਕਰਨ ਲਈ ਤਿਆਰ ਹਨ, ਪਰ ਕੌਂਸਲਰ ਹਾਊਸ ਵਿਚ ਬੈਠ ਕੇ ਸ਼ਹਿਰ ਦੀਆਂ ਸਮੱਸਿਆਂਵਾਂ ਲਈ ਗੱਲ ਨਹੀਂ ਕਰਦੇ,ਬਲਕਿ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ। ਬਾਕੀ ਉਹ ਕੂੜੇ ਦੀ ਸਮੱਸਿਆ ਖਤਮ ਕਰਨ ਲਈ ਲੱਗੇ ਹੋਏ ਹਨ ਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement