Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਨੇ ਜਿੱਤੇ ਸੱਤ ਮੈਡਲ, ਖੁਸ਼ੀ ਦਾ ਮਾਹੌਲ!

ASAvtar Singh
Jul 14, 2025 03:37:04
Gurdaspur, Punjab
ਅੰਤਰਰਾਸ਼ਟਰੀ ਪੁਲਿਸ ਖੇਡਾਂ ਵਿੱਚ ਇੱਕ ਦੋ ਨਹੀਂ ਪੂਰੇ ਸੱਤ ਮੈਡਲ ਜਿੱਤ ਲਿਆਈ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਨੇ ਜਿੱਤੇ ਚਾਰ ਗੋਲਡ ,ਇੱਕ ਸਿਲਵਰ ਅਤੇ ਦੋ ਬਰੋਂਜ ਮੈਡਲ ---- ਅਵਤਾਰ ਸਿੰਘ ਗੁਰਦਾਸਪੁਰ ਨਾਕਾਮੀ ਮੰਜ਼ਿਲ ਵੱਲ ਵਧਣ ਵਾਲੇ ਰਸਤੇ ਦਾ ਇੱਕ ਮੋੜ ਜਾਂ ਪੜਾਅ ਹੋ ਸਕਦਾ, ਅੰਤ ਨਹੀਂ । ਨਾਕਾਮੀ ਤੋਂ ਨਿਰਾਸ਼ ਹੋ ਕੇ ਕਦੇ ਵੀ ਮੰਜ਼ਿਲ ਵੱਲ ਵਧਣਾ ਨਹੀਂ ਛੱਡਣਾ ਚਾਹੀਦਾ। ਬਲਕਿ ਨਾਕਾਮੀ ਤੋਂ ਬਾਅਦ ਮਿਲੀ ਕਾਮਯਾਬੀ ਸਫਲ ਹੋਣ ਦੀ ਖੁਸ਼ੀ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ। ਅਜਿਹੀਆਂ ਵੀ ਖੁਸ਼ੀਆਂ ਨਾਲ ਰੂਬਰੂ ਹੋ ਰਿਹਾ ਹੈ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਦਾ ਸਹੁਰਾ ਪਰਿਵਾਰ ਕਿਉਂਕਿ ਉਨਾਂ ਦੀ ਨੂੰਹ ਰਜਨੀ 17 ਸਾਲ ਦੇ ਕੈਰੀਅਰ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਤੇ ਇੱਕ ਦੋ ਨਹੀਂ ਬਲਕਿ ਪੂਰੇ ਸੱਤ ਮੈਡਲ ਜਿੱਤ ਲਿਆਈ ਹੈ। ਰਜਨੀ ਨੇ ਯੂਐਸਏ ਵਿੱਚ ਹੋਈਆਂ ਵਰਡ ਪੁਲਿਸ ਗੇਮਸ ਵਿੱਚ ਸੋ ਮੀਟਰ 400 ਮੀਟਰ ਅਤੇ ਹੋਰ ਮਿਲਾ ਕੇ ਕੁੱਲ ਸੱਤ ਈਵੈਂਟਸ ਵਿੱਚ ਭਾਗ ਲਿਆ ਜਿਨਾਂ ਵਿੱਚੋਂ ਚਾਰ ਗੋਲਡ ਮੈਡਲ, ਇੱਕ ਸਿਲਵਰ ਮੈਡਲ ਅਤੇ ਦੋ ਬਰੋਂਜ਼ ਮੈਡਲ ਜਿੱਤੇ ਹਨ। ਤੇ ਕੋਈ ਛੋਟੀ ਕਾਮਯਾਬੀ ਨਹੀਂ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੀਆਂ ਪੁਲਿਸ ਗੇਮਾਂ ਵਿੱਚ ਪੂਰੀ ਦੁਨੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਆਪਣੀ ਕਾਮਯਾਬੀ ਤੋਂ ਜੋਸ਼ ਵਿੱਚ ਆਈ ਰਜਨੀ ਨੇ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ ਹੈ ਅਤੇ ਵੱਡੇ ਰਿਕਾਰਡ ਤੋੜਨ ਦਾ ਸੁਪਨਾ ਪਾਲਣਾ ਸ਼ੁਰੂ ਕਰ ਦਿੱਤਾ ਹੈ। ਰਜਨੀ ਦਾ ਖੇਡ ਕੈਰੀਅਰ 2007 ਵਿੱਚ ਸ਼ੁਰੂ ਹੋਇਆ ਸੀ ਪਰ ਸ਼ੁਰੂਆਤੀ ਦੌਰ ਵਿੱਚ ਲਗਾਤਾਰ ਸੱਟਾਂ ਲੱਗਣ ਕਾਰਨ ਉਹ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ । ਹਾਲਾਂਕਿ ਪਹਿਲਾ ਗੋਲਡ 2014 ਵਿੱਚ ਉਸ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜਿੱਤਿਆ ਸੀ । 2017 ਵਿੱਚੋਂ ਪੰਜਾਬ ਪੁਲਿਸ ਵਿੱਚ ਹੈਡ ਕਾਨਸਟੇਬਲ ਭਰਤੀ ਹੋ ਗਈ ਅਤੇ 2020 ਵਿੱਚ ਉਸਦਾ ਵਿਆਹ ਹੋ ਗਿਆ। ਵਿਆਹ ਮਗਰੋਂ ਆਪਣੇ ਵੱਲੋਂ ਉਸ ਨੇ ਦੌੜਨਾ ਛੱਡ ਹੀ ਦਿੱਤਾ ਸੀ ਪਰ ਪਤੀ ਰਾਜੇਸ਼ ਕੁਮਾਰ ਜੋ ਆਪ ਰੈਸਲਿੰਗ ਦੇ ਕੋਚ ਹਨ ਅਤੇ ਸੱਸ ਦਰਸ਼ਨਾ ਵੱਲੋਂ ਉਤਸਾਹਿਤ ਕਰਨ ਤੋਂ ਬਾਅਦ ਉਸਨੇ ਫਿਰ ਤੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਅਤੇ 2023 ਵਿੱਚ ਪੁਲਿਸ ਕਿਡਾ ਵਿੱਚ ਗੋਲਡ ਮੈਡਲ ਜਿੱਤਿਆ । ਫੇਰ ਵਿਸ਼ਵ ਖੇਡਾਂ ਲਈ ਚੁਣੀ ਗਈ ਅਤੇ ਅੱਜ ਵੱਡੀ ਕਾਮਯਾਬੀ ਹਾਸਲ ਕਰਕੇ ਅਮੇਰੀਕਾ ਤੋਂ ਵਾਪਸ ਪਰਤੀ ਹੈ । ਰਜਨੀ ਦੱਸਦੀ ਹੈ ਕਿ ਉਸ ਦੀ ਕਾਮਯਾਬੀ ਪਿੱਛੇ ਉਸਦੀ ਸੱਸ ਅਤੇ ਪਤੀ ਦਾ ਵੱਡਾ ਹੱਥ ਹੈ। ਉਸਦੀ ਸੱਸ ਨੇ ਹਮੇਸ਼ਾ ਉਸਨੂੰ ਆਪਣੀ ਧੀ ਹੀ ਮੰਨਿਆ ਹੈ ਅਤੇ ਉਸਦੇ ਪਿੱਛੋਂ ਉਸਦੇ ਤਿੰਨ ਸਾਲ ਦੀ ਧੀ ਦੀ ਪੂਰੀ ਦੇਖ ਰੇਖ ਕਰਦੀ ਹੈ। ਉਸ ਨੇ ਦੱਸਿਆ ਕਿ ਰੈਸਲਿੰਗ ਕੋਚ ਸਨੂਜ ਜੋ ਉਸਨੂੰ ਆਪਣੀ ਭੈਣ ਮੰਨਦਾ ਦਾ ਵੀ ਉਸ ਦ ਕਾਮਯਾਬੀ ਪਿੱਛੇ ਵੱਡਾ ਹੱਥ ਰਿਹਾ ਜਿਸ ਨੇ ਡਾਇਟ ਬਾਰੇ ਉਸਨੂੰ ਗਾਈਡ ਕੀਤਾ ਅਤੇ ਬੱਚੀ ਦੇ ਪੈਦਾ ਹੋਣ ਤੋਂ ਬਾਅਦ ਉਸਦਾ ਵਜ਼ਨ ਘਟਾਉਣ ਵਿੱਚ ਵੀ ਉਸ ਦੀ ਮਦਦ ਕੀਤੀ । ਹੁਣ ਰਜਨੀ ਉੜਨ ਪਰੀ ਕਹੀ ਜਾਣ ਵਾਲੀ ਪੀਟੀ ਓਸ਼ਾ ਦਾ ਰਿਕਾਰਡ ਜੋ ਕੁਝ ਸਮਾਂ ਪਹਿਲਾਂ ਹੀ ਬਰੇਕ ਹੋਇਆ ਸੀ , ਉਸ ਨੂੰ ਵੀ ਤੋੜ ਕੇ ਅੰਤਰਰਾਸ਼ਟਰੀ ਪੱਧਰ ਤੇ ਐਥਲੈਟਿਕਸ ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਇਸ ਦੇ ਲਈ ਜੀ ਤੋੜ ਮਿਹਨਤ ਕਰਨ ਦੀ ਗੱਲ ਵੀ ਕਰਦੀ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top