Back
पुलिस-डविंदर बंबीहा गैंग गोलीबारी: 3 गिरफ्तार, 32 बोर पिस्टल बरामद
KCKhem Chand
Sept 12, 2025 04:15:31
Kot Kapura, Punjab
ਪੁਲਿਸ ਅਤੇ ਦਵਿੰਦਰ ਬੰਬੀਹਾ ਗੈਗ ਦੇ ਗੁਰਗੇ ਵਿਚਕਾਰ ਹੋਈ ਫਾਇਰਿੰਗ, ਜਵਾਬੀ ਕਾਰਵਾਈ ਦੌਰਾਨ ਮੁਲਜਮ ਹੋਇਆ ਜਖਮੀ
-- 01 ਕਰੋੜ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਦੋਸ਼ੀ ਪਾਸੋ ਰਿਕਵਰੀ ਕਰਵਾਉਣ ਗਈ ਸੀ ਪੁਲਿਸ ਪਾਰਟੀ
-- ਮੌਕੇ ਪਰ 01 ਪਿਸਟਲ .32 ਬੋਰ ਅਤੇ ਜਿੰਦਾ ਕਾਰਤੂਸ ਵੀ ਕੀਤੇ ਗਏ ਬਰਾਮਦ ਡਾ. ਪ੍ਰਗਿਆ ਜੈਨ ਐਸ.ਐਸ.ਪੀ
-- ਮਾਮਲੇ ਨਾਲ ਜੁੜੇ ਇਸਦੇ ਹੋਰ ਸਾਥੀਆ ਦੀ ਗ੍ਰਿਫਤਾਰੀ ਲਈ ਜਾਚ ਜਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਅਪਰਾਧਿਕ ਅਨਸਰਾ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਵੱਲੋ 01 ਕਰੋੜ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਿਤ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ। ਗ੍ਰਿਫਤਾਰ ਦੋਸ਼ੀਆ ਵਿੱਚ ਰਾਮਜੋਤ ਸਿੰਘ ਉਰਫ ਜੋਤ (ਵਾਸੀ ਮੋਗਾ) ਵੀ ਸ਼ਾਮਿਲ ਹੈ, ਜਿਸਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ, ਜਿਸਨੂੰ ਕਿ ਮੁੱਠਭੇੜ ਤੋ ਬਾਅਦ ਜਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਵੱਲੋ ਸਾਂਝੀ ਕੀਤੀ ਗਈ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਕੋਟਕਪੂਰਾ ਵਿੱਚ ਜੁਲਾਈ ਮਹੀਨੇ ਦੌਰਾਨ ਬੰਬੀਹਾ ਗੈਗ ਦੇ ਗੁਰਗਿਆ ਵੱਲੋਂ ਫਿਰੌਤੀ ਮੰਗਣ ਦੀ ਘਟਨਾ ਦਰਜ ਕੀਤੀ ਗਈ ਸੀ, ਜਿਸ ਵਿੱਚ ਇਹਨਾ ਨੇ ਫਿਰੌਤੀ ਦੀ ਰਕਮ ਨਾ ਮਿਲਣ ਤੇ ਬਾਅਦ ਵਿੱਚ 01 ਸਤੰਬਰ ਦੀ ਰਾਤ ਨੂੰ ਉਸ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 95 ਮਿਤੀ ਅਧੀਨ ਧਾਰਾ 308(2), 352(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ।
ਜਿਸ ਦੌਰਾਨ ਇਸ ਮਾਮਲੇ ਵਿੱਚ ਐਸ.ਪੀ ਇੰਨਵੈਸਟੀਗੇਸ਼ਨ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਐਸ.ਪੀ ਇੰਨਵੈਸਟੀਗੇਸ਼ਨ ਅਰੁਣ ਮੁੰਡਨ ਅਤੇ ਡੀ.ਐਸ.ਪੀ ਕੋਟਕਪੂਰਾ ਜਤਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਅਤੇ ਥਾਣਾ ਸਿਟੀ ਕੋਟਕਪੂਰਾ ਦੀਆਂ ਪੁਲਿਸ ਟੀਮਾਂ ਵੱਲੋ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦਿਆ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਿਲ ਦੋਨਾਂ ਦੋਸ਼ੀਆਂ ਸੰਦੀਪ ਸਿੰਘ ਉਰਫ ਲਵਲੀ ਅਤੇ ਰਾਮਜੋਤ ਸਿੰਘ ਉਰਫ ਜੋਤ ਨੂੰ ਮਿਤੀ 07.09.2025 ਨੂੰ ਲੱਕੜ ਦਾਣਾ ਮੰਡੀ ਕੋਟਕਪੂਰਾ ਪਾਸੋ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਦੋਨੋ ਦੋਸ਼ੀ ਮੋਗਾ ਜਿਲਾ ਨਾਲ ਸਬੰਧਿਤ ਸਨ।
ਜਿਸ ਉਪਰੰਤ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋ ਇਸ ਵਾਰਦਾਤ ਨੂੰ ਦਵਿੰਦਰ ਬੰਬੀਹਾ ਗੈਗ ਨਾਲ ਸਬੰਧਿਤ ਗੈਗਸਟਰ ਸਿਮਾ ਬਹਿਬਲ ਅਤੇ ਜੱਸ ਬਹਿਬਲ ਦੇ ਇਸ਼ਾਰੇ ਤੇ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਵਾਰਦਾਤ ਲਈ ਹਥਿਆਰ ਮੋਗਾ ਜਿਲ੍ਹਾ ਨਾਲ ਹੀ ਸਬੰਧਿਤ ਮਲਕੀਤ ਸਿੰਘ ਵੱਲੋਂ ਮੁਹੱਇਆ ਕਰਵਾਏ ਗਏ ਹਨ, ਜਿਸਨੂੰ ਕਿ ਮਿਤੀ 08.09.2025 ਨੂੰ ਕੇਦਰੀ ਜੇਲ ਫਰੀਦਕੋਟ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਦਾ ਗਿਆ ਹੈ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਦ ਕਥਿਤ ਮੁਲਜਮਾ ਕੋਲੋ ਰਿਮਾਡ ਦੌਰਾਨ ਪੁੱਛਗਿੱਛ ਕੀਤੀ ਤਾਂ ਉਹਨਾ ਦੱਸਿਆ ਕਿ ਫਾਇਰਿੰਗ ਦੌਰਾਨ ਵਰਤਿਆ 32 ਬੋਰ ਪਿਸਟਲ ਉਹਨਾ ਵੱਲੋਂ ਪਿੰਡ ਢਿਲਵਾ ਤੋ ਸਿਵਿਆ ਰੋਡ ਨਹਿਰਾ ਪਾਸ ਛੁਪਾ ਕੇ ਰੱਖਿਆ ਗਿਆ ਹੈ, ਜਿਸ ਤੋ ਬਾਅਦ ਅੱਜ ਜਦੋ ਪੁਲਿਸ ਟੀਮ ਰਿਕਵਰੀ ਲਈ ਦੋਸ਼ੀ ਰਾਮਜੋਤ ਸਿੰਘ ਉਰਫ ਜੋਤ ਨੂੰ ਨਾਲ ਲੈ ਕੇ ਆਈ ਤਾਂ ਰਿਕਵਰੀ ਦੌਰਾਨ ਕਥਿਤ ਮੁਲਜਮ ਰਾਮਜੋਤ ਸਿੰਘ ਉਰਫ ਜੋਤ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆ ਲੁਕਾਏ ਹੋਏ ਪਿਸਟਲ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ, ਜਿਸ ਪਰ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇੰਰਿੰਗ ਕੀਤੀ ਤਾਂ ਦੋਸ਼ੀ ਜਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਮੌਕੇ ਪਰ .32 ਬੋਰ ਪਿਸਤੋਲ ਅਤੇ ਜਿੰਦਾ ਰੌਦ ਵੀ ਬਰਾਮਦ ਕੀਤੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਮਜੋਤ ਸਿੰਘ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਸਦੇ ਖਿਲਾਫ ਇਸ ਤੋ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ 03 ਮੁਕੱਦਮੇ ਦਰਜ ਹਨ, ਜੋ ਕਿ ਇਸ ਵਾਰਦਾਤ ਤੋ ਕਰੀਬ 01 ਮਹੀਨਾ ਪਹਿਲਾ 30 ਜੁਲਾਈ ਨੂੰ ਹੀ ਫਰੀਦਕੋਟ ਜੇਲ੍ਹ ਵਿੱਚੋ ਬਾਹਰ ਆਇਆ ਸੀ।
ਇਸ ਤੋ ਇਲਾਵਾ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਮਲਕੀਤ ਸਿੰਘ ਦੇ ਖਿਲਾਫ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 05 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਤੀਸਰੇ ਦੋਸ਼ੀ ਸੰਦੀਪ ਸਿੰਘ ਦੇ ਖਿਲਾਫ ਵੀ 01 ਮੁਕੱਦਮਾ ਦਰਜ ਹੈ।
ਇਸਦੇ ਨਾਲ ਹੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਚ ਜਾਰੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਈਟ ਡਾ ਡਾਕਟਰ ਪ੍ਰਗਿਆ ਜੈਨ ਐਸਐਸਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 12, 2025 07:21:190
Report
RKRAMAN KHOSLA
FollowSept 12, 2025 07:01:304
Report
HSHarmeet Singh Maan
FollowSept 12, 2025 06:49:0610
Report
AAAsrar Ahmad
FollowSept 12, 2025 06:48:406
Report
KSKamaldeep Singh
FollowSept 12, 2025 06:32:0812
Report
KDKuldeep Dhaliwal
FollowSept 12, 2025 06:17:3810
Report
MSManish Shanker
FollowSept 12, 2025 05:48:0612
Report
AAAsrar Ahmad
FollowSept 12, 2025 05:47:55Noida, Uttar Pradesh:MORE VISUALS FOR SPECIAL PROGRAMME
12
Report
AAAsrar Ahmad
FollowSept 12, 2025 05:47:3913
Report
BSBHARAT SHARMA
FollowSept 12, 2025 05:46:2713
Report
AAAsrar Ahmad
FollowSept 12, 2025 05:18:2712
Report
MJManoj Joshi
FollowSept 12, 2025 05:16:2214
Report
RKRAMAN KHOSLA
FollowSept 12, 2025 05:03:1912
Report
TBTarsem Bhardwaj
FollowSept 12, 2025 04:50:5612
Report
SBSANJEEV BHANDARI
FollowSept 12, 2025 04:16:4613
Report