Back
अंतरराष्ट्रीय नदी दिवस पर पंजाब के संतों की पांच दरिया बचाओ पुकार
VSVARUN SHARMA
Sept 28, 2025 15:48:57
Kapurthala, Punjab
*ਅੱਜ ਕੌਮਾਂਤਰੀ ਦਰਿਆ ਦਿਵਸ ‘ਤੇ ਵਿਸ਼ੇਸ਼ : 365 ਦਿਨ ਹੀ ਵਗਣ ਦਰਿਆ*
*ਦਰਿਆ ਜਿਊਂਦੇ ਰਹਿਣਗੇ ਤਾਂ ਮਨੁੱਖੀ ਜੀਵਨ ਬਚੇਗਾ - ਸੰਤ ਸੀਚੇਵਾਲ*
*ਬੁੱਢੇ ਦਰਿਆ ਨੂੰ ਜੀਵਨ ਦਾਨ ਦੇ ਕੇ ਸੰਤ ਸੀਚੇਵਾਲ ਨੇ ਕੀਤਾ ਵੱਡਾ ਪਰਉਪਕਾਰ*
ਸੁਲਤਾਨਪੁਰ ਲੋਧੀ, 28 ਸਤੰਬਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਦਰਿਆ ਦਿਵਸ ਮੌਕੇ ਪੰਜਾਬ ਦੇ ਲੋਕਾ ਦੇ ਨਾਂਅ ਸੁਨੇਹਾ ਦਿੰਦਿਆ ਕਿਹਾ ਕਿ ਪੰਜਾਬੀ ਕਦੇਂ ਪੰਜ ਦਰਿਆਵਾਂ ਦੇ ਮਾਲਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਹਿੱਸੇ ਹੁਣ ਢਾਈ ਦਰਿਆ ਹੀ ਬਚੇ ਹਨ ਪਰ ਸਾਨੂੰ ਆਪਣੇ ਦਰਿਆਵਾਂ ਨੂੰ ਸੰਭਾਲਣ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਸ ਸਮੇਂ ਦਰਿਆਵਾਂ ਦੀ ਹੋਂਦ ਹੀ ਖਤਰੇ ਵਿੱਚ ਹੈ। ਜਿੱਥੇ ਪੰਜਾਬ ਦੇ ਦਰਿਆ ਤੇ ਖ਼ਾਸ ਕਰਕੇ ਸਤਲੁਜ ਦਰਿਆ ਵਿੱਚ ਜ਼ਹਿਰੀਲੇ ਤੇ ਗੰਦੇ ਪਾਣੀ ਪਾਏ ਜਾ ਰਹੇ ਹਨ ਉਥੇ ਹੀ ਦਰਿਆਵਾਂ ਦੇ ਵਹਿਣ ਨੂੰ ਜਾਰੀ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਡੈਮ ਤੋਂ ਪਾਣੀ ਛੱਡਣਾ ਲਾਜ਼ਮੀ ਬਣਾਇਆ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ‘ਤੇ ਜਿਹੜੇ ਵੀ ਧਾੜਵੀਆਂ ਨੇ ਹਮਲੇ ਕੀਤੇ ਸਨ ਉਨ੍ਹਾਂ ਪਿੱਛੇ ਇਹ ਧਰਤੀ ਸੀ ਜਿਸ ਨੂੰ ਪੰਜਾਂ ਦਰਿਆਵਾਂ ਨੇ ਬਹੁਤ ਹੀ ਉਪਜਾਊ ਬਣਾ ਦਿੱਤਾ ਸੀ।
ਦੁਨੀਆਂ ਵਿੱਚ ਪੰਜਾਬ ਵਰਗੀ ਧਰਤੀ ਕਿਧਰੇ ਵੀ ਨਹੀਂ ਹੈ, ਜਿੱਥੇ ਪੰਜ ਦਰਿਆ ਵਗਦੇ ਹੋਣ ਤੇ ਸੂਬੇ ਦਾ ਨਾਂਅ ਦੇ ਅਰਥ ਵੀ ਪੰਜ ਪਾਣੀਆਂ ਨਾਲ ਭਾਵ ਕਿ ਪੰਜਾਂ ਦਰਿਆਵਾ ਨਾਲ ਜੁੜਦੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦਰਿਆਵਾਂ ਦੀ ਮੌਜੂਦਗੀ ਹਮੇਸ਼ਾਂ ਮਨੁੱਖੀ ਸਾਂਝ ਨੂੰ ਵਧਾਉਣ ਵਿੱਚ ਮੱਦਦਗਾਰ ਸਾਬਿਤ ਹੋਈ ਹੈ। ਇਸ ਸਾਲ ਦੌਰਾਨ ਕੌਮਾਂਤਰੀ ਪੱਧਰ ‘ਤੇ ਦਰਿਆ ਦਿਵਸ ਮਨਾਇਆ ਜਾ ਰਿਹਾ ਹੈ ਉਸ ਦਾ ਨਾਅਰਾ ਹੈ “ ਸਮੁੰਦਰ ਤੋਂ ਸਰੋਤ ਤੱਕ-ਨਦੀ ਸਾਨੂੰ ਸਾਰਿਆਂ ਨੂੰ ਜੋੜਦੀ ਹੈ”। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਦੀ ਦੇ ਸਰੋਤ ਤੋਂ ਲੈਕੇ ਸਮੁੰਦਰ ਤੱਕ ਮਿਲਣ ਸਮੇਂ ਤੱਕ ਕੁਦਰਤੀ ਦੀ ਮਨੁੱਖ ਨਾਲ ਪੈਦਾ ਹੁੰਦੀ ਸਾਂਝ ਜੋੜਨ ਵਾਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਉਦੋਂ ਤੱਕ ਹੀ ਜਿੳਂਦਾ ਰਹਿ ਸਕਦਾ ਹੈ ਜਦੋਂ ਤੱਕ ਦਰਿਆ ਜਿਊਂਦੇ ਰਹਿਣਗੇ। ਦਰਿਆਵਾਂ ਦੇ ਮਰਨ ਨਾਲ ਹੀ ਮਨੁੱਖੀ ਜੀਵਨ ਹੀ ਖਤਰੇ ਵਿੱਚ ਪੈ ਜਾਵੇਗਾ।
ਸੰਤ ਸੀਚੇਵਾਲ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਮਨਾਏ ਜਾ ਰਹੇ ਦਰਿਆ ਦਿਵਸ ਦਾ ਭਾਵ ਇੰਨ੍ਹਾਂ ਦਰਿਆਵਾਂ ਨੂੰ ਇੱਕ ਦਿਨ ਯਾਦ ਕਰਨਾ ਨਹੀਂ ਹੁੰਦਾ। ਸਗੋਂ ਸਾਲ ਦੇ 365 ਦਿਨ ਹੀ ਦਰਿਆ ਸਾਡੀ ਸੋਚ ਤੇ ਹਕੀਕਤਾਂ ਵਿੱਚ ਵਗਣੇ ਚਾਹੀਦੇ ਹਨ।
*ਬਾਕਸ ਆਈਟਿਮ : ਬੁੱਢੇ ਦਰਿਆ ਨੂੰ ਜੀਵਨ ਦਾਨ ਦੇ ਕੇ ਸੰਤ ਸੀਚੇਵਾਲ ਨੇ ਕੀਤਾ ਵੱਡਾ ਪਰਉਪਕਾਰ*
ਕੌਮਾਂਤਰੀ ਦਰਿਆ ਦਿਵਸ ਮੌਕੇ ਦੋਆਬੇ ਦੇ ਦੋ ਵਿਧਾਇਕਾਂ ਟਾਂਡਾ ਉੜਮੁੜ ਤੋਂ ਜਸਵੀਰ ਸਿੰਘ ਗਿੱਲ ਅਤੇ ਦਸੂਹਾ ਤੋਂ ਕਰਮਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਪੰਜਾਂ ਦਰਿਆਵਾਂ ਦੇ ਮਾਲਕ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੁੰ ਸਾਫ਼ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੀ ਪ੍ਰਸੰਸ਼ਾ ਕਰਦਿਆ ਇੰਨ੍ਹਾਂ ਦੋਹਾਂ ਵਿਧਾਇਕਾਂ ਨੇ ਕਿਹਾ ਕਿ ਬੁੱਢੇ ਦਰਿਆ ਨੁੰ ਸੰਤ ਸੀਚੇਵਾਲ ਨੇ ਇੱਕ ਤਰ੍ਹਾਂ ਨਾਲ ਜੀਵਨ ਦਾਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਤ ਸੀਚੇਵਾਲ ਜੀ ਨੇ ਕਰੋਨਾ ਦੌਰਾਨ 2020 ਵਿਚ ਜਿਵੇਂ ਸਤਲੁਜ ਦਰਿਆ ਦਾ ਵਹਿਣ ਮੋੜਿਆ ਸੀ ਉਸ ਨੇ ਤਿੰਨ ਸਾਲ ਤੱਕ ਹੜ੍ਹ ਨਹੀਂ ਸੀ ਆਉਣ ਦਿੱਤੇ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 28, 2025 16:46:080
Report
MJManoj Joshi
FollowSept 28, 2025 16:45:090
Report
VSVARUN SHARMA
FollowSept 28, 2025 15:18:464
Report
RBRohit Bansal
FollowSept 28, 2025 14:35:240
Report
VSVARUN SHARMA
FollowSept 28, 2025 14:16:440
Report
VKVipan Kumar
FollowSept 28, 2025 13:51:522
Report
RBRohit Bansal
FollowSept 28, 2025 13:31:380
Report
ATAkashdeep Thind
FollowSept 28, 2025 13:19:44Noida, Uttar Pradesh:Dubai (UAE): Asia Cup Final 2025, India Vs Pakistan Match/ Indian Cricket team arrival at stadium / visuals
6
Report
MSManish Sharma
FollowSept 28, 2025 13:05:440
Report
BSBhushan Sharma
FollowSept 28, 2025 12:32:260
Report
RMRakesh Malhi
FollowSept 28, 2025 12:32:140
Report
HSHarmeet Singh Maan
FollowSept 28, 2025 12:32:010
Report
BSBHARAT SHARMA
FollowSept 28, 2025 12:31:270
Report
BSBHARAT SHARMA
FollowSept 28, 2025 12:02:180
Report