Back
अमृतसर पुलिस ने बीकेआई मॉड्यूल का पर्दाफाश; 4 गिरफ्तार
BSBHARAT SHARMA
Sept 28, 2025 12:31:27
Amritsar, Punjab
ਅੰਮ੍ਰਿਤਸਰ ਪੁਲਿਸ ਵੱਲੋਂ ਸਰਗਰਮ ਬੀ.ਕੇ.ਆਈ. ਮਾਡਿਊਲ ਤੋੜਿਆ ਗਿਆ
ਚਾਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਤੇ ਮੋਟਰਸਾਈਕਲ ਬਰਾਮਦ
ਕੰਧਾਂ 'ਤੇ ਗ੍ਰੈਫਿਟੀ, ਰੇਲਗੱਡੀ ਦੇ ਡੱਬੇ 'ਤੇ ਪੇਂਟਿੰਗ ਤੇ ਗੋਲੀਬਾਰੀ ਦੇ ਕੇਸ ਦਾ ਖੁਲਾਸਾ
ਗੁਰਪਤਵੰਤ ਸਿੰਘ ਪੰਨੂ ਦੇ ਸੋਸ਼ਲ ਮੀਡੀਆ ਵੀਡੀਓ ਤੋਂ ਮਿਲੀ ਸੁਝਾਅ
ਤਰਨਤਾਰਨ ਖੇਤਰ ਵਿੱਚ ਹੋਈਆਂ ਹੋਰ ਅਪਰਾਧਿਕ ਘਟਨਾਵਾਂ ਨਾਲ਼ ਵੀ ਲਿੰਕ ਸਾਹਮਣੇ
ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬੀ.ਕੇ.ਆਈ. ਦੇ ਸਰਗਰਮ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਗੈੰਗ ਦਾ ਨੈਟਵਰਕ ਸਫਲਤਾਪੂਰਵਕ ਤੋੜ ਦਿੱਤਾ। ਇਹ ਗਿਰੋਹ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਵਿੱਚ ਗ੍ਰੈਫਿਟੀ ਪੇਂਟਿੰਗ, ਰੇਲਗੱਡੀ ਦੇ ਡੱਬਿਆਂ 'ਤੇ ਨਾਅਰੇ ਲਿਖਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬੀ.ਕੇ.ਆਈ. ਦੇ ਆਪਰੇਟਿਵ ਸ਼ਮਸ਼ੇਰ ਸ਼ੇਰਾ, ਬਦਨਾਮ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਅਫਰੀਦੀ ਤੂਤ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। 17 ਅਗਸਤ ਨੂੰ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਗ੍ਰੈਫਿਟੀ ਦਿਖਾਉਂਦੀ ਵੀਡੀਓ ਜਾਰੀ ਕਰਕੇ ਜ਼ਿੰਮੇਵਾਰੀ ਲਈ, ਜਿਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਘਟਨਾਵਾਂ ਦੀ ਤੁਰੰਤ ਜਾਂਚ ਸ਼ੁਰੂ ਕੀਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਗੁਰਵਿੰਦਰ ਸਿੰਘ ਉਰਫ਼ ਹਰਮਨ ਅਤੇ ਵਿਸ਼ਾਲ ਦੀ ਗ੍ਰਿਫ਼ਤਾਰੀ ਨਾਲ ਪੂਰੀ ਸਾਜ਼ਿਸ਼ ਬੇਨਕਾਬ ਹੋਈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਤੌਲ, ਸਪਰੇਅ ਪੇਂਟ ਦੀ ਬੋਤਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਅੰਮ੍ਰਿਤਸਰ ਵਿੱਚ ਗ੍ਰੈਫਿਟੀ ਪੇਂਟਿੰਗ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਕਬੂਲ ਕੀਤੀ। ਉਨ੍ਹਾਂ ਦੇ ਖੁਲਾਸਿਆਂ 'ਤੇ ਹੋਰ ਦੋ ਮੁਲਜ਼ਮ ਜੋਬਨਦੀਪ ਅਤੇ ਵਿਸ਼ਾਲ ਉਰਫ਼ ਕੀੜੀ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਨੁਸਾਰ, ਵਿਸ਼ਾਲ ਪੁੱਤਰ ਰਵੀਦਾਸ ਨੇ ਮੁਲਜ਼ਮਾਂ ਨੂੰ ਲੌਜਿਸਟਿਕ ਸਹਾਇਤਾ ਦਿੱਤੀ ਜਦਕਿ ਜੋਬਨਦੀਪ ਨੇ ਟੋਕਨ ਪੈਸੇ ਆਪਣੇ ਬੈਂਕ ਖਾਤੇ ਵਿੱਚ ਪ੍ਰਾਪਤ ਕੀਤੇ। ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਜਿਸ ਵਿੱਚ ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਮਾਮਲੇ ਸ਼ਾਮਲ ਹਨ। ਉਹ ਤਰਨਤਾਰਨ ਖੇਤਰ ਵਿੱਚ ਇੱਕ ਮੈਡੀਕਲ ਪ੍ਰੈਕਟੀਸ਼ਨਰ ਅਤੇ ਇੱਕ ਸਕੂਲ ਦੇ ਅਹਾਤੇ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਸਨ।
ਪੁਲਿਸ ਨੇ ਐਫਆਈਆਰ ਨੰਬਰ 170 ਪੀਐਸ ਸਿਵਲ ਲਾਈਨਜ਼ ਅੰਮ੍ਰਿਤਸਰ ਅਤੇ ਐਫਆਈਆਰ ਨੰਬਰ 81 ਪੀਐਸ ਜੀਆਰਪੀ ਜਲੰਧਰ ਵਿੱਚ ਦਰਜ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਡਿਊਲ ਦੇ ਪੂਰੇ ਨੈੱਟਵਰਕ ਦੀ ਪਛਾਣ ਕਰਨ ਲਈ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ।
ਬਾਈਟ:--- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowSept 28, 2025 13:51:520
Report
RBRohit Bansal
FollowSept 28, 2025 13:31:380
Report
ATAkashdeep Thind
FollowSept 28, 2025 13:19:44Noida, Uttar Pradesh:Dubai (UAE): Asia Cup Final 2025, India Vs Pakistan Match/ Indian Cricket team arrival at stadium / visuals
4
Report
MSManish Sharma
FollowSept 28, 2025 13:05:440
Report
BSBhushan Sharma
FollowSept 28, 2025 12:32:260
Report
RMRakesh Malhi
FollowSept 28, 2025 12:32:140
Report
HSHarmeet Singh Maan
FollowSept 28, 2025 12:32:010
Report
BSBHARAT SHARMA
FollowSept 28, 2025 12:02:180
Report
DVDEVENDER VERMA
FollowSept 28, 2025 12:01:580
Report
ATAkashdeep Thind
FollowSept 28, 2025 12:00:390
Report
MSManish Shanker
FollowSept 28, 2025 11:46:500
Report
AJAnil Jain
FollowSept 28, 2025 11:31:270
Report
KDKuldeep Dhaliwal
FollowSept 28, 2025 11:20:110
Report
DKDevinder Kumar Kheepal
FollowSept 28, 2025 11:17:340
Report