Back
ਫਰੀਦਕੋਟ 'ਚ ਗੈਂਗਸਟਰਾਂ ਦੀ ਫਾਇਰਿੰਗ: ਪੁਲਿਸ ਦੇ ਖੋਜੀ ਮਿਸ਼ਨ ਵਿੱਚ ਰੁਕਾਵਟ!
Faridkot, Punjab
ਐਂਕਰ
ਦੇਰ ਰਾਤ ਫਰੀਦਕੋਟ ਦੇ ਥਾਣਾ ਸਦਰ ਦੇ ਬਾਹਰ ਉਸ ਵੇਲੇ ਮਾਹੌਲ ਸਹਿਮ ਵਾਲਾ ਬਣ ਗਿਆ ਜਦੋਂ ਦੋ ਧੜਿਆਂ ਦੀ ਆਪਸੀ ਰੰਜਿਸ਼ ਦੇ ਚਲਦੇ ਇੱਕ ਦੂਜੇ ਤੇ ਫਾਇਰਿੰਗ ਕਰ ਦਿੱਤੀ ਸੂਤਰਾਂ ਮੁਤਾਬਕ ਦੋਨਾਂ ਧੜਿਆ ਦੇ ਵਿੱਚ ਕਰੀਬ ਪੰਜ ਰਾਊਂਡ ਫਾਇਰ ਹੋਏ ਹਾਲਾਂਕਿ ਇਸ ਗੋਲੀਬਾਰੀ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹਲੇ ਤੱਕ ਨਹੀਂ ਮਿਲੀ ਅਤੇ ਨਾ ਹੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਾਲੇ ਤਕ ਕੋਈ ਖੁਲਾਸਾ ਕੀਤਾ ਗਿਆ ਹੈ। ਮੌਕੇ ਤੇ ਪੁੱਜੀ ਪੁਲਿਸ ਟੀਮ ਵੱਲੋਂ ਹੋਈ ਫਾਇਰਿੰਗ ਦੌਰਾਨ ਗੋਲੀਆਂ ਦੇ ਖੋਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰਾਂ ਨਾਲ ਸੰਬੰਧਿਤ ਦੋ ਧੜਿਆਂ ਦੇ ਵਿੱਚ ਆਪਸੀ ਰੰਜਿਸ਼ ਦੇ ਚਲਦੇ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਇਸ ਸਬੰਧੀ ਕੀ ਖੁਲਾਸਾ ਕਰਦੀ ਹੈ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ,ਜਾਣਕਾਰੀ ਇਹ ਵੀ ਸਾਹਮਨੇ ਆਈ ਹੈ ਕੇ ਪੁਲਿਸ ਵੱਲੋਂ ਕੁੱਜ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਨ੍ਹਾਂ ਤੋਂ ਇਸ ਮਾਮਲੇ ਸਬੰਧੀ ਜਾਣਕਾਰੀ ਲਈ ਜ਼ਾ ਰਹੀ ਹੈ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Kot Kapura, Punjab:
ਕੋਟਕਪੂਰਾ ਪੁਲਿਸ ਵੱਲੋਂ ਵੱਡੀ ਵਾਰਦਾਤ ਨੂੰ ਕੀਤਾ ਨਾਕਾਮ ਕਰਦਿਆ 02 ਦੋਸ਼ੀਆਂ ਨੂੰ 02 ਪਿਸਟਲ ਅਤੇ 05 ਜਿੰਦਾ ਕਾਰਤੂਸਾ ਸਮੇਤ ਕੀਤਾ ਕਾਬੂ
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਰਹਿਨੁਮਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਅਪਰਾਧਿਕ ਅਨਸਰਾ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਕੋਟਕਪੂਰਾ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾ ਪਾਸੋ 02 ਦੇਸੀ ਪਿਸਟਲ .32 ਬੋਰ ਅਤੇ 05 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ ਕੋਟਕਪੂਰਾ ਵੱਲੋਂ ਅੱਜ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਗ੍ਰਿਫਤਾਰ ਹੋਏ ਦੋਸ਼ੀਆਂ ਦੀ ਪਹਿਚਾਣ ਜੀਤਾ ਪੁੱਤਰ ਪ੍ਰੀਤਮ ਸਿੰਘ ਜੋ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂੜਕੋਟ ਦਾ ਨਿਵਾਸੀ ਹੈ ਅਤੇ ਛਮਨਪਾਲ ਸਿੰਘ ਉਰਫ ਸੈਮ ਜੋ ਕਿ ਕੋਟਕਪੂਰਾ ਦਾ ਰਹਿਣ ਵਾਲਾ ਹੈ। ਅਸਲਾ ਅਤੇ ਕਾਰਤੂਸ ਬਰਾਮਦ ਕਰਨ ਤੋ ਇਲਾਵਾ ਪੁਲਿਸ ਟੀਮਾਂ ਨੇ ਦੋਸ਼ੀਆਂ ਪਾਸੋ ਇੱਕ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਕੋਟਕਪੂਰਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਦੋਨੋ ਦੋਸ਼ੀ ਪਲਸਰ ਮੋਟਰਸਾਈਕਲ ਪਰ ਨਜਾਇਜ ਅਸਲਾ ਲੈ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਜੈਤੋ ਰੋਡ ਵਾਲੀ ਸਾਈਡ ਪਰ ਘੁੰਮ ਰਹੇ ਹਨ। ਜਿਸ ਤੇ ਸ:ਥ ਭੁਪਿੰਦਰਜੀਤ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦੇ ਹੋਏ ਦੋਹਾ ਦੋਸ਼ੀਆਂ ਜੀਤਾ ਅਤੇ ਛਮਨਪਾਲ ਸਿੰਘ ਉਰਫ ਸੈਮ ਨੂੰ ਜੈਤੋ ਸੂਆ ਰੋਡ ਤੋ ਗੁਰੂ ਤੇਗ ਬਹਾਦਰ ਨਗਰ ਲਿੰਕ ਰੋਡ ਪਰ ਕਾਬੂ ਕੀਤਾ ਗਿਆ।
ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 158 ਮਿਤੀ 29.06.2025 ਅਧੀਨ ਧਾਰਾ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ।
ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਹਨਾ ਨੂੰ ਕਾਬੂ ਕਰਨ ਨਾਲ ਕੋਟਕਪੂਰਾ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ।
ਕੋਟਕਪੂਰਾ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਪਰਾਧਕ ਗਿਰੋਹਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਕੋਟਕਪੂਰਾ ਪੁਲਿਸ ਲਗਾਤਾਰ ਸਫਲਤਾ ਹਾਸਿਲ ਕਰ ਰਹੀ ਹੈ।
ਬਾਈਟ ਜਤਿੰਦਰ ਸਿੰਘ ਡੀ ਐਸ ਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
Sahibzada Ajit Singh Nagar, Punjab:
Manish Shanker Mohali
ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਕਵਰੇਜ ਰੋਕਣ ਅਤੇ ਮੋਹਾਲੀ ਅਦਾਲਤ ਵਿੱਚ ਡਿਊਟੀ ਨਿਭਾ ਰਹੇ ਕਰਮਚਾਰੀਆਂ ਵੱਲੋਂ ਮੋਹਾਲੀ ਪੁਲਿਸ ਦੀ ਤਾਨਾਸ਼ਾਹੀ ਖਿਲਾਫ ਲਿਖਿਤ ਸ਼ਿਕਾਇਤ ਜ਼ਿਲਾ ਸੈਸ਼ਨ ਜੱਜ ਨੂੰ ਦਿੱਤੀ ਗਈ।
Copy of complaint
Shorts of Mohali court
0
Share
Report
Khanna, Punjab:
केंद्रीय रेल राज्य मंत्री रवनीत बिट्टू के पुश्तैनी शहर दोराहा में करीब 18 साल से रेलवे पुल प्रोजेक्ट रुका है। इसे लेकर पायल से विधायक मनविंदर सिंह ग्यासपुरा ने इलाके के लोगों को साथ लेकर रेलवे फाटक पर धरना दिया। अंबाला-लुधियाना रेलवे ट्रैक रोकने की चेतावनी दी तो रेलवे अधिकारी मौके पर आए और जल्द काम शुरू कराने का भरोसा दिलाया। करीब ढाई महीने पहले इस पुल को लेकर बिट्टू ने पंजाब सरकार को घेरा था। सीएम भगवंत मान पर जानबूझकर विकास में रुकावट बनने के आरोप लगाए थे। तभी अगले ही दिन विधायक ग्यासपुरा ने पंजाब सरकार द्वारा जारी एनओसी की कापी दिखाकर दावा किया था कि यह काम रेलवे ने पूरा करना है। इस मसले में सोमवार को ग्यासपुरा ने धरना लगाया।
ग्यासपुरा ने कहा कि केंद्रीय राज्य रेल मंत्री बिट्टू धूरी में उद्घाटन कर रहे हैं, उनके पुश्तैनी शहर दोराहा में पुल का काम रोका गया है। यहीं पर रामपुर गांव में बिट्टू की बुआ रहती हैं। अपनी बुआ के गांव को छोड़ दूसरे शहरों में विकास करा रहे हैं। उन्होंने कहा कि अगर रेलवे अधिकारियों ने काम शुरू नहीं कराया तो अनिश्चितकालीन समय के लिए रेलवे ट्रैक पर धरना दिया जाएगा।
बाइट - मनविंदर सिंह ग्यासपुरा
उधर, मौके पर पहुंच अंबाला डिवीजन के सीनियर असिस्टेंट डिवीजनल मैनेजर अमरजीत ने कहा कि उच्च स्तर पर मीटिंग की जा रही है। कुछ ही समय में टेंडर काल किए जाएंगे और जल्द काम शुरू करवा दिया जाएगा।
यह है पूरा मामला
वर्ष 2007 से दोराहा से रोपड़ तक फोर लेन प्रोजेक्ट शुरू हुआ। लेकिन दोराहा में रेलवे लाइनों के ऊपर बनने वाले पुल को लेकर काफी समय से रेड़का चला। पुल बनाने वाली कंपनी ने पंजाब सरकार के खिलाफ केस लगा दिया था। लंबी कानूनी लड़ाई में अभी भी प्रोजेक्ट रुका है। काफी समय पहले केंद्र सरकार के इस रेलवे पुल पर करीब 70 करोड़ रुपए खर्च आना था। लेकिन अब यह लागत 100 करोड़ तक पहुंच गई है। केंद्र सरकार ने पुल पास किया हुआ है। रेलवे फाटक पर ओवरब्रिज रेलवे की तरफ से बनाया जाना है। इसके लिए पंजाब सरकार एनओसी जारी कर चुकी है।
0
Share
Report
Nabha, Punjab:
ਨਾਭਾ ਦੇ ਵਿੱਚ ਦਿਨ ਦਿਹਾੜੇ ਤਿੰਨ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਪਿੰਡ ਪਾਲੀਏ ਦੇ ਸਰਪੰਚ ਤੋਂ 48 ਹਜ਼ਾਰ ਦੀ ਕੀਤੀ ਲੁੱਟ,
ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ!
ਪੀੜਤ ਸਰਪੰਚ ਜਗਤਾਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ।, ਜੋ ਨਾਭਾ ਵਿਖੇ ਦੁੱਧ ਦਾ ਕੰਮ ਕਰਦਾ ਹੈ ਦੁੱਧ ਦੀ ਪੇਮੈਂਟ ਇਕੱਠੀ ਕਰ ਵਾਪਸ ਜਾ ਰਿਹਾ ਸੀ। ਤਾਂ ਸਾਹਮਣੇ ਤੋਂ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ, ਸਰਪੰਚ ਸਰਕਾਰੀ ਹਸਪਤਾਲ 'ਚ ਜਿਹੜੇ ਲਾਸ਼ ਖੂਨ ਨਾਲ ਲੱਥਪੱਥ,
0
Share
Report
Mansa, Punjab:
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਸਰਕਾਰ ਕਰੇ ਯਤਨ: ਕੁਲਦੀਪ ਸਿੰਘ ਗੜਗੱਜ
ਐਂਕਰ : ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਦੇ ਵਿੱਚ ਜਦੋਂ ਨਸ਼ੇ ਦੀ ਗੱਲ ਹੁੰਦੀ ਆਉਂਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਦਾ ਵੀ ਫਰਜ਼ ਬਣਦਾ ਹੈ ਕਿ ਵੱਡੇ ਮਗਰ ਮੱਛਾਂ ਨੂੰ ਫੜ ਕੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿਖੇ ਰੱਖੇ ਗਏ ਸਮਾਗਮਾਂ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤਾ ਗਿਆ।
ਵੀਓ_ ਜੂਨ ਦੀਆਂ ਛੁੱਟੀਆਂ ਦੇ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਸਲਾਨਾ ਗੁਰਮਤਿ ਸਮਰ ਕੈਂਪ ਲਗਾਏ ਜਾਂਦੇ ਨੇ ਇਹਨਾਂ ਗੁਰਮਤਿ ਸਮਰ ਕੈਂਪਾਂ ਦੇ ਸਮਾਪਤੀ ਦੇ ਦੌਰਾਨ ਅੱਜ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਸਮਾਗਮ ਰੱਖੇ ਗਏ ਜਿਨਾਂ ਦੇ ਵਿੱਚ 3535 54 ਪਿੰਡਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਕੈਂਪਾਂ ਤੋਂ ਬਾਅਦ ਲਏ ਗਏ ਪੇਪਰ ਦੇ ਦੌਰਾਨ ਨੌ ਵਿਦਿਆਰਥਣਾਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਜਿਨਾਂ ਨੂੰ ਸਾਈਕਲ ਮੈਡਲ ਅਤੇ ਸਰਟੀਫਿਕੇਟ ਦੇ ਕੇ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਦੇ ਗਿਆਨੀ ਕੁਲਦੀਪ ਸਿੰਘ ਗੜਗਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਵੱਲੋਂ ਸਨਮਾਨਿਤ ਕੀਤਾ ਗਿਆ। ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਹਰ ਸਾਲ ਜੂਨ ਦੀਆਂ ਛੁੱਟੀਆਂ ਵੱਲ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਅਤੇ ਅੱਜ ਇਸ ਉਪਰਾਲੇ ਦੇ ਤਹਿਤ ਹੀ ਉਹ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਹੋਰ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਪ੍ਰਚਾਰਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਤਾਂ ਕਿ ਸਾਡੇ ਸਿੱਖ ਧਰਮ ਨੂੰ ਹੋਰ ਵੀ ਪ੍ਰਫੁੱਲਿਤ ਕੀਤਾ ਜਾ ਸਕੇ
ਇਸ ਦੌਰਾਨ ਉਹਨਾਂ ਇਸਲਾਮ ਧਰਮ ਅਪਣਾ ਰਹੇ ਲੋਕਾਂ ਤੇ ਬੋਲਦੇ ਹੋਏ ਕਿਹਾ ਕਿ ਜੇਕਰ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੋੜਾਂਗੇ ਅਤੇ ਨਾਟਕਾਂ ਰਾਹੀਂ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਦੂਰ ਰਹਾਂਗੇ ਤਾਂ ਅਸੀਂ ਇਸ ਰਸਤੇ ਨਹੀਂ ਜਾਵਾਂਗੇ ਅਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਪ੍ਰਚਾਰ ਵੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਹੋਰ ਵੀ ਪ੍ਰਫੁੱਲਤ ਕਰਨ ਦੀ ਜਰੂਰਤ ਹੈ ਇਸ ਦੌਰਾਨ ਉਹਨਾਂ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਜਦੋਂ ਅਸੀਂ ਪੰਜਾਬ ਸਰਕਾਰ ਨੂੰ ਹਰ ਚੀਜ਼ ਤੇ ਟੈਕਸ ਦਿੰਦੇ ਹਾਂ ਤਾਂ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਕਿਹਾ ਕਿ ਬੇਸ਼ੱਕ ਨਸ਼ਾ ਪੂਰੇ ਵਰਲਡ ਵਰਲਡ ਦੇ ਵਿੱਚ ਚੱਲ ਰਿਹਾ ਹੈ ਪਰ ਪੰਜਾਬ ਦੀ ਧਰਤੀ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਨੂੰ ਨਸ਼ੇ ਤੋਂ ਮੁਕਤ ਕਰਨਾ ਸਰਕਾਰ ਦਾ ਪਹਿਲਾ ਫਰਜ਼ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਨਸ਼ੇ ਦੇ ਖਾਤਮੇ ਨੂੰ ਲੈ ਕੇ ਪ੍ਰਿਆਸ ਕੀਤੇ ਜਾਂਦੇ ਹਨ ਉਹਨਾਂ ਕਿਹਾ ਕਿ ਸਰਕਾਰ ਵੱਡੇ ਮਗਰਮੱਛਾਂ ਨੂੰ ਫੜੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਜੂਨ ਦੀਆਂ ਛੁੱਟੀਆਂ ਦੇ ਦੌਰਾਨ ਸਮਰ ਗੁਰਮਤਿ ਕੈਂਪ ਲਗਾਏ ਜਾਂਦੇ ਹਨ ਅਤੇ ਇਸ ਵਾਰ ਵੀ ਉਹਨਾਂ ਵੱਲੋਂ ਹਲਕਾ ਜੋਗਾ ਦੇ ਵਿੱਚ ਗੁਰਮਤਿ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ।
ਬਾਈਟ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ
ਬਾਈਟ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
0
Share
Report
Sahibzada Ajit Singh Nagar, Punjab:
Manish Shanker Mohali
ਕੂੜੇ ਦੀ ਸਮੱਸਿਆ ਨੂੰ ਲੈ ਕੇ ਅੱਜ ਮੋਹਾਲੀ ਵਿੱਚ ਸਿਆਸੀ ਪਾਰਾ ਚੜਿਆ।
ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਆਰਐਮਸੀ ਪੁਆਇੰਟ ਅੱਗੇ ਰੋਸ਼ ਪ੍ਰਦਰਸ਼ਨ।
ਪ੍ਰਦਰਸ਼ਨ ਦੌਰਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਆਰਐਮਸੀ ਪੁਆਇੰਟ ਆਣ ਵਾਲੇ ਸਮੇਂ ਵਿੱਚ ਵੱਡੀ ਮਹਾਂਮਾਰੀ ਦਾ ਕਾਰਨ ਬਣ ਸਕਦਾ ਹੈ ਜੇਕਰ ਨਗਰ ਨਿਗਮ ਰਹਿੰਦੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ।
ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਮੋਹਾਲੀ ਦੇ ਮੇਅਰ ਤੇ ਲਗਾਏ ਭਰਸ਼ਟਾਚਾਰ ਦੇ ਆਰੋਪ।
ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਝਾੜੂ ਹੱਥ ਚ ਫੜ ਕੇ ਦੀ ਕੀਤੀ ਸਫਾਈ।
WT
Shorts
Byte-Sanjiv Vashisht District President BJP
0
Share
Report
Amritsar, Punjab:
ਮਜੀਠਾ ਰੋਡ ਤੇ ਮੋਬਾਇਲ ਦੇਣ-ਲੈਣ 'ਚ ਝਗੜਾ, ਨੌਜਵਾਨ ਦਾ ਮੋਢਾ ਤੋੜਿਆ, CCTV ਵੀਡੀਓ ਆਈ ਸਾਹਮਣੇ
16 ਲੋਕਾਂ ਵੱਲੋਂ ਨੌਜਵਾਨ 'ਤੇ ਹਮਲਾ, ਪੁਲਿਸ ਕਰ ਰਹੀ ਜਾਂਚ, ਪੀੜਤ ਨੇ ਦਿੱਤੀ ਮੀਡੀਆ ਨੂੰ ਜਾਣਕਾਰੀ
ਅੰਮ੍ਰਿਤਸਰ ਮਜੀਠਾ ਰੋਡ ਇੱਕ ਇਲਾਕੇ ਦੇ ਵਿੱਚ ਮੋਬਾਇਲ ਫ਼ੋਨ ਦੀ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮ ਲੱਗੇ ਅਤੇ ਉਸ ਦਾ ਮੋਢਾ ਤੋੜ ਦਿੱਤਾ ਗਿਆ। ਝਗੜੇ ਦੀ ਪੂਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸਾਹਮਣੇ ਆ ਚੁੱਕੀ ਹੈ।
ਇਸ ਮਾਮਲੇ ਵਿੱਚ ਨੌਜਵਾਨ ਰਵੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਬੀਤੀ ਰਾਤ ਕੁਝ ਬੰਦੇ ਅਚਾਨਕ ਆ ਗਏ। ਮੈਂ ਬਾਹਰ ਸੀ, ਉਹ ਆਏ ਅਤੇ ਸਿੱਧਾ ਹੀ ਮੇਰੀ ਫੈਕਟਰੀ ਚ ਕੰਮ ਕਰਨ ਵਾਲੇ ਪ੍ਰਵਾਸੀ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ। ਅਤੇ ਇੱਕ ਵਿਅਕਤੀ ਦਾ ਮੋਢਾ ਤੋੜਤਾ ਗਿਆ। ਗੱਲ ਕਿਸੇ ਫ਼ੋਨ ਦੀ ਸੀ। ਉਹਨਾਂ ਦੇ ਜਾਣਕਾਰ ਨੇ ₹1500 ਦੇ ਕੇ ਫ਼ੋਨ ਦਿੱਤਾ ਸੀ। ਪਰ 15 ਮਿੰਟ ਬਾਅਦ ਹੀ ਹੋਰ ਬੰਦੇ ਆ ਗਏ, ਫ਼ੋਨ ਵਾਪਸ ਮੰਗਿਆ। ਜਦ ਭਰਾ ਨੇ ਫ਼ੋਨ ਦਿੱਤਾ ਤੇ ਪੈਸੇ ਮੰਗੇ ਤਾਂ ਓਹਨਾ ਨੇ ਕੁੱਟਣਾ ਸ਼ੁਰੂ ਕਰ ਦਿੱਤਾ।”
ਰਵੀ ਨੇ ਕਿਹਾ ਕਿ, “ਇਹਨਾਂ ਵਿੱਚੋਂ ਕਈ ਬੰਦੇ ਪੁਰਾਣੀ ਰੰਜਿਸ਼ ਨਹੀਂ ਰੱਖਦੇ ਪਰ ਇਹ ਮਹੱਲੇ ਵਿੱਚ ਗਲਤ ਕੰਮ ਕਰਦੇ ਨੇ, ਸਕੂਨ ਵੀ ਵੇਚਦੇ ਨੇ। ਇੱਟਾਂ ਵੀ ਚੁੱਕੀ ਗਈਆਂ ਨੇ ਪਿਛਲੇ ਦਿਨੀਂ। ਇਹਨਾਂ ਬੰਦਿਆਂ ਦਾ ਰੁਝਾਨ ਹਿੰਸਾ ਵੱਲ ਜਿਆਦਾ ਹੈ। ਜੇ ਲੋੜ ਪਈ ਤਾਂ ਸਾਰਾ ਭੰਨਾ ਇਕੱਠਾ ਹੋ ਕੇ ਸੱਚਾਈ ਵਿਆਨ ਕਰਨ ਆ ਜਾਵੇਗਾ।”
ਦੂਜੇ ਪਾਸੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ ਦਰਖ਼ਾਸਤ ਪਹੁੰਚੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਜੋ ਵੀ ਕਾਨੂੰਨ ਅਨੁਸਾਰ ਹੋਏਗਾ, ਉਸ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਈਟ:--- ਪੁਲਿਸ ਅਧਿਕਾਰੀ
ਬਾਈਟ:--- ਪੀੜਿਤ ਤੇ ਫੈਕਟਰੀ ਮਾਲਿਕ ਰਵੀ
0
Share
Report
Bathinda, Punjab:
ਲੱਖਾਂ ਦਾ ਤੇਲ ਛੱਕ ਗਈਆਂ ਬਠਿੰਡਾ ਸਿਹਤ ਵਿਭਾਗ ਦੀਆਂ ਕਬਾੜ ਹੋਈਆਂ ਸਰਕਾਰੀ ਗੱਡੀਆਂ
ਲੱਖਾਂ ਦੇ ਤੇਲ ਦੇ ਬਿੱਲ ਪਾਉਣ ਵਾਲੇ ਐਸਐਮਓ ਅਤੇ ਕਰਮਚਾਰੀਆਂ ਖਿਲਾਫ ਵਿਜੀਲੈਂਸ ਨੇ ਵਿੰਡੀ ਇਨਕੁਆਇਰੀ
ਸਿਹਤ ਵਿਭਾਗ ਵੱਲੋਂ ਐਸਐਮਓ ਸਣੇ ਦੋ ਅਧਿਕਾਰੀਆਂ ਨੂੰ ਕੀਤਾ ਗਿਆ ਮੁਅੱਤਲ
ਵਿਜੀਲੈਂਸ ਜਾਂਚ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ
ਸ਼ਿਕਾਇਤ ਕਰਤਾ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਘਪਲੇ ਸਬੰਧੀ ਕੀਤੀ ਗਈ ਸੀ ਸ਼ਿਕਾਇਤ
ਜਾਂਚ ਕਰਨ ਆਏ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਤੋਂ ਇਲਾਵਾ ਵਿਭਾਗ ਵੱਲੋਂ ਵੀ ਕੀਤੀ ਜਾ ਰਹੀ ਹੈ ਘਪਲੇ ਦੀ ਜਾਂਚ
ਬਾਈਟ ਡਾਕਟਰ ਅਨਿਲ ਕੁਮਾਰ ਡਾਇਰੈਕਟਰ ਸਿਹਤ ਵਿਭਾਗ ਪੰਜਾਬ
0
Share
Report
Jagraon, Punjab:
ਐਂਕਰ -- ਜਗਰਾਓਂ ਨਗਰ ਕੌਂਸਲ ਦਫਤਰ ਅੱਗੇ ਅੱਜ ਉਸ ਸਮੇਂ ਵੱਡਾ ਹੰਗਾਮਾ ਹੋਇਆ,ਜਦੋਂ ਨਗਰ ਕੌਂਸਲ ਦੇ 23 ਕੌਂਸਲਰਾਂ ਨੇ ਆਪਣੀ ਹੀ ਨਗਰ ਕੌਂਸਲ ਖਿਲਾਫ ਸ਼ਹਿਰ ਵਿਚ ਕੂੜੇ ਸਮੇਤ ਹੋਰ ਕਈ ਸਮੱਸਿਆਂਵਾਂ ਦਾ ਹੱਲ ਨਾ ਹੋਣ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ ਇਨ੍ਹਾਂ 23 ਕੌਂਸਲਰਾਂ ਦੇ ਦੋ ਗਰੁੱਪ ਹੋਣ ਕਰਕੇ ਕੌਂਸਲਰ ਜਿੱਥੇ ਆਪਸ ਵਿੱਚ ਲੜਦੇ ਰਹਿੰਦੇ ਹਨ,ਉਥੇ ਹੀ ਪ੍ਰਧਾਨ ਦੀ ਕੁਰਸੀ ਇਕ ਦੂਜੇ ਤੋਂ ਖੋਹਣ ਲਈ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ ।ਜਿਸ ਕਰਕੇ ਸ਼ਹਿਰ ਦੀਆਂ ਸਮੱਸਿਆਂਵਾਂ ਹੱਲ ਨਹੀਂ ਹੁੰਦੀਆਂ।
ਨਗਰ ਕੌਂਸਲ ਦਫਤਰ ਅੱਗੇ ਕੌਂਸਲਰਾਂ ਵਲੋਂ ਕੀਤੀ ਜਾ ਰਹੀ ਰਾਜਨੀਤੀ ਉਸ ਸਮੇਂ ਸ਼ਹਿਰ ਵਾਸੀਆਂ ਨੂੰ ਖੁੱਲ ਕੇ ਦੇਖਣ ਨੂੰ ਮਿਲੀ,ਜਦੋਂ ਨਗਰ ਕੌਂਸਲ ਦਫਤਰ ਅੱਗੇ ਧਰਨੇ ਤੇ ਬੈਠੇ ਦੋਵੇਂ ਗਰੁੱਪਾਂ ਦੇ ਕੌਂਸਲਰ ਜਿੱਥੇ ਇਕ ਦੂਜੇ ਤੇ ਸ਼ਹਿਰ ਦੇ ਹਿੱਤ ਵਿੱਚ ਕੰਮ ਨਾ ਹੋਣ ਦੇ ਇਲਜਾਮ ਲਾਉਂਦੇ ਨਜ਼ਰ ਆਏ,ਉਥੇ ਹੀ ਧਰਨੇ ਵਿਚ ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਵੀ ਬੈਠੇ ਸਾਰਿਆਂ ਦੀਆਂ ਗੱਲਾਂ ਸੁਣ ਰਹੇ ਸਨ ਤੇ ਇਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਬੇਵਕੂਫ ਬਣਾਉਣ ਵਾਲੀ ਰਾਜਨੀਤੀ ਤੇ ਹੱਸ ਰਹੇ ਸਨ।
ਇਸ ਮੌਕੇ ਜਿੱਥੇ ਸ਼ਹਿਰ ਵਾਸੀਆਂ ਨੇ ਕਿਹਾਕਿ ਸ਼ਹਿਰ ਵਿਚ ਸਫਾਈ ਤੇ ਕੂੜੇ ਦੀ ਸਮੱਸਿਆ ਸਮੇਤ ਹੋਰ ਸਮੱਸਿਆਂਵਾਂ ਦੇ ਹੱਲ ਕਰਨ ਲਈ ਸਾਰੇ ਕੌਂਸਲਰਾਂ ਸਮੇਤ ਪ੍ਰਧਾਨ ਤੇ ਈਓ ਨੂੰ ਸੀਰੀਅਸ ਹੋਣਾ ਚਾਹੀਦਾ ਹੈ,ਨਾ ਕਿ ਇਸ ਮਾਮਲੇ ਵਿੱਚ ਰਾਜਨੀਤੀ ਕਰਕੇ ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਹਨ।
ਇਸ ਮੌਕੇ ਕੌਂਸਲਰਾਂ ਸਮੇਤ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਹ ਸਾਰੀ ਲੜਾਈ ਪ੍ਰਧਾਨ ਦੀ ਕੁਰਸੀ ਲਈ ਹੈ ਤੇ ਕਈ ਕੌਂਸਲਰ ਮੇਰੇ ਤੋ ਪ੍ਰਧਾਨ ਦੀ ਕੁਰਸੀ ਖੋਹ ਕੇ ਆਪ ਪ੍ਰਧਾਨ ਬਣਨਾ ਚਾਹੁੰਦੇ ਹਨ ਤੇ ਓਨਾਂ ਦਾ ਧਿਆਨ ਸ਼ਹਿਰ ਦੀਆਂ ਸਮੱਸਿਆਂਵਾਂ ਤੇ ਨਹੀਂ ਸਿਰਫ ਪ੍ਰਧਾਨ ਦੀ ਕੁਰਸੀ ਵੱਲ ਹੈ।
ਇਸ ਮੌਕੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਕਿਹਾਕਿ ਉਹ ਕੰਮ ਕਰਨ ਲਈ ਤਿਆਰ ਹਨ, ਪਰ ਕੌਂਸਲਰ ਹਾਊਸ ਵਿਚ ਬੈਠ ਕੇ ਸ਼ਹਿਰ ਦੀਆਂ ਸਮੱਸਿਆਂਵਾਂ ਲਈ ਗੱਲ ਨਹੀਂ ਕਰਦੇ,ਬਲਕਿ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ। ਬਾਕੀ ਉਹ ਕੂੜੇ ਦੀ ਸਮੱਸਿਆ ਖਤਮ ਕਰਨ ਲਈ ਲੱਗੇ ਹੋਏ ਹਨ ਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report
Sahibzada Ajit Singh Nagar, Punjab:
ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਅੱਜ ਮਨਜਿੰਦਰ ਸਿੰਘ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਹਿਲ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਵਿਜਲੈਂਸ ਭਵਨ ਮੋਹਾਲੀ
0
Share
Report