Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਮੋਬਾਇਲ ਦੇਣ-ਲੈਣ 'ਚ ਝਗੜਾ: ਨੌਜਵਾਨ ਦਾ ਮੋਢਾ ਤੋੜਿਆ, CCTV ਵੀਡੀਓ ਸਾਹਮਣੇ!

BHARAT SHARMA
Jun 30, 2025 10:34:36
Amritsar, Punjab
ਮਜੀਠਾ ਰੋਡ ਤੇ ਮੋਬਾਇਲ ਦੇਣ-ਲੈਣ 'ਚ ਝਗੜਾ, ਨੌਜਵਾਨ ਦਾ ਮੋਢਾ ਤੋੜਿਆ, CCTV ਵੀਡੀਓ ਆਈ ਸਾਹਮਣੇ 16 ਲੋਕਾਂ ਵੱਲੋਂ ਨੌਜਵਾਨ 'ਤੇ ਹਮਲਾ, ਪੁਲਿਸ ਕਰ ਰਹੀ ਜਾਂਚ, ਪੀੜਤ ਨੇ ਦਿੱਤੀ ਮੀਡੀਆ ਨੂੰ ਜਾਣਕਾਰੀ ਅੰਮ੍ਰਿਤਸਰ ਮਜੀਠਾ ਰੋਡ ਇੱਕ ਇਲਾਕੇ ਦੇ ਵਿੱਚ ਮੋਬਾਇਲ ਫ਼ੋਨ ਦੀ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮ ਲੱਗੇ ਅਤੇ ਉਸ ਦਾ ਮੋਢਾ ਤੋੜ ਦਿੱਤਾ ਗਿਆ। ਝਗੜੇ ਦੀ ਪੂਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸਾਹਮਣੇ ਆ ਚੁੱਕੀ ਹੈ। ਇਸ ਮਾਮਲੇ ਵਿੱਚ ਨੌਜਵਾਨ ਰਵੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਬੀਤੀ ਰਾਤ ਕੁਝ ਬੰਦੇ ਅਚਾਨਕ ਆ ਗਏ। ਮੈਂ ਬਾਹਰ ਸੀ, ਉਹ ਆਏ ਅਤੇ ਸਿੱਧਾ ਹੀ ਮੇਰੀ ਫੈਕਟਰੀ ਚ ਕੰਮ ਕਰਨ ਵਾਲੇ ਪ੍ਰਵਾਸੀ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ। ਅਤੇ ਇੱਕ ਵਿਅਕਤੀ ਦਾ ਮੋਢਾ ਤੋੜਤਾ ਗਿਆ। ਗੱਲ ਕਿਸੇ ਫ਼ੋਨ ਦੀ ਸੀ। ਉਹਨਾਂ ਦੇ ਜਾਣਕਾਰ ਨੇ ₹1500 ਦੇ ਕੇ ਫ਼ੋਨ ਦਿੱਤਾ ਸੀ। ਪਰ 15 ਮਿੰਟ ਬਾਅਦ ਹੀ ਹੋਰ ਬੰਦੇ ਆ ਗਏ, ਫ਼ੋਨ ਵਾਪਸ ਮੰਗਿਆ। ਜਦ ਭਰਾ ਨੇ ਫ਼ੋਨ ਦਿੱਤਾ ਤੇ ਪੈਸੇ ਮੰਗੇ ਤਾਂ ਓਹਨਾ ਨੇ ਕੁੱਟਣਾ ਸ਼ੁਰੂ ਕਰ ਦਿੱਤਾ।” ਰਵੀ ਨੇ ਕਿਹਾ ਕਿ, “ਇਹਨਾਂ ਵਿੱਚੋਂ ਕਈ ਬੰਦੇ ਪੁਰਾਣੀ ਰੰਜਿਸ਼ ਨਹੀਂ ਰੱਖਦੇ ਪਰ ਇਹ ਮਹੱਲੇ ਵਿੱਚ ਗਲਤ ਕੰਮ ਕਰਦੇ ਨੇ, ਸਕੂਨ ਵੀ ਵੇਚਦੇ ਨੇ। ਇੱਟਾਂ ਵੀ ਚੁੱਕੀ ਗਈਆਂ ਨੇ ਪਿਛਲੇ ਦਿਨੀਂ। ਇਹਨਾਂ ਬੰਦਿਆਂ ਦਾ ਰੁਝਾਨ ਹਿੰਸਾ ਵੱਲ ਜਿਆਦਾ ਹੈ। ਜੇ ਲੋੜ ਪਈ ਤਾਂ ਸਾਰਾ ਭੰਨਾ ਇਕੱਠਾ ਹੋ ਕੇ ਸੱਚਾਈ ਵਿਆਨ ਕਰਨ ਆ ਜਾਵੇਗਾ।” ਦੂਜੇ ਪਾਸੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ ਦਰਖ਼ਾਸਤ ਪਹੁੰਚੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਜੋ ਵੀ ਕਾਨੂੰਨ ਅਨੁਸਾਰ ਹੋਏਗਾ, ਉਸ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਈਟ:--- ਪੁਲਿਸ ਅਧਿਕਾਰੀ ਬਾਈਟ:--- ਪੀੜਿਤ ਤੇ ਫੈਕਟਰੀ ਮਾਲਿਕ ਰਵੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement