Back
बाढ़ ने घर में ही किया अंतिम संस्कार, सांगरा में मौत और महाप्रलय
VSVARUN SHARMA
Sept 19, 2025 14:46:17
Kapurthala, Punjab
ਇਹ ਕੈਸੀ ਹੜਾਂ ਦੀ ਮਾਰ..? ਘਰ ਵਿੱਚ ਹੀ ਕਰਨਾ ਪਿਆ ਅੰਤਿਮ ਸੰਸਕਾਰ..!
ਬੇਘਰ ਕਰ ਚੁੱਕਾ ਬਿਆਸ ਦਰਿਆ, ਹੁਣ ਘਰਾਂ 'ਚ ਵਿਛਾ ਰਿਹਾ ਸਥਰ
ਸੁਲਤਾਨਪੁਰ ਲੋਧੀ ਦੇ ਹੜਾਂ ਦੀ ਮਾਰ ਝੱਲ ਰਹੇ ਪਿੰਡ ਸਾਂਗਰਾ ਦੀ 75 ਸਾਲਾ ਗੁਰਨਾਮ ਕੌਰ ਦਾ ਅਚਾਨਕ ਦਿਹਾਂਤ ਹੋ ਜਾਣ ਦਾ ਸਮਾਚਾਰ ਹੈ। ਚਾਰ ਚੁਫੇਰੇ ਪਾਣੀ ਨਾਲ ਘਿਰੇ ਹੋਣ ਦੇ ਚਲਦਿਆਂ ਦੇਹਾਂਤ ਉਪਰੰਤ ਘਰ ਵਿੱਚ ਹੀ ਉਸਦਾ ਸਸਕਾਰ ਕਰਨਾ ਪਿਆ। ਹੜ੍ਹਾਂ ਕਰਕੇ ਪਿੰਡ ਦੇ ਵਿੱਚ 4 -4 ਫੁੱਟ ਪਾਣੀ ਖੜ੍ਹਾ ਹੈ ਤੇ ਸ਼ਮਸ਼ਾਨ ਘਾਟ ਤਕ ਪਹੁੰਚਿਆ ਨਹੀਂ ਜਾ ਰਿਹਾ ਸੀ। ਸੰਸਕਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ।
ਜ਼ਿਕਰ ਯੋਗ ਹੈ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ। ਫਸਲਾਂ ਤਬਾਹ ਕਰ ਚੁੱਕਾ ਬਿਆਸ ਦਰਿਆ ਕਈ ਵੱਧ ਘਰਾਂ ਨੂੰ ਢਹਿ ਢੇਰੀ ਚੁੱਕਾ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਰੱਬ ਨੂੰ ਪਿਆਰੇ ਹੋਇਆਂ ਦਾ ਅੰਤਿਮ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਪਹੁੰਚਿਆ ਜਾਣਾ ਵੀ ਸੰਭਵ ਨਹੀਂ ਹੈ। ਹੜ ਪ੍ਰਭਾਵਿਤ 16 ਟਾਪੂਨੂੰਮਾ ਪਿੰਡਾਂ ਵਿੱਚੋਂ ਇੱਕ ਪਿੰਡ ਸਾਂਗਰਾ ਦੇ ਸ਼ਮਸ਼ਾਨਘਾਟ ਵਿੱਚ ਅਜੇ ਵੀ ਪਾਣੀ ਖੜਾ ਹੋਣ ਕਾਰਨ ਇੱਕ ਪਰਿਵਾਰ ਨੂੰ ਬਜ਼ੁਰਗ ਮਾਤਾ ਦਾ ਅੰਤਿਮ ਸਸਕਾਰ ਘਰ ਦੇ ਵਿਹੜੇ ਵਿੱਚ ਹੀ ਕਰਨ ਲਈ ਮਜ਼ਬੂਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਸ਼ਾਂਗਰਾ ਪਿੰਡ ਦੀ ਗੁਰਨਾਮ ਕੌਰ (75) ਦਾ ਦਿਹਾਂਤ ਹੋ ਗਿਆ ਸੀ। ਪਿੰਡ ਦੇ ਆਲੇ-ਦੁਆਲੇ ਢਾਈ-ਤਿੰਨ ਫੁੱਟ ਪਾਣੀ ਜਮ੍ਹਾ ਹੈ। ਪਿੰਡ ਦੇ ਸਿਵਿਆਂ ਵਿੱਚ ਵੀ ਵੱਡੇ ਪੱਧਰ ’ਤੇ ਪਾਣੀ ਭਰਿਆ ਹੋਣ ਕਾਰਨ ਉੱਥੇ ਸਸਕਾਰ ਕਰਨਾ ਸੰਭਵ ਨਹੀਂ ਸੀ ਆਖਰਕਾਰ ਪੀੜਤ ਪਰਿਵਾਰ ਨੂੰ ਘਰ ਦੇ ਇੱਕ ਹਿੱਸੇ ਵਿੱਚ ਹੀ ਗੁਰਨਾਮ ਕੌਰ ਦਾ ਸਸਕਾਰ ਕਰਨਾ ਪਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਹੜ੍ਹ ਦੋਰਾਨ ਪਰਿਵਾਰ ਦੀ ਫਸਲ ਤਬਾਹ ਹੋ ਗਈ ਹੈ। ਜਿਸ ਕਾਰਨ ਸਦਮਾ ਨਾ ਸਹਾਰਦਿਆਂ ਮਾਤਾ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਆਉਣ ਲਈ ਅਜੇ ਵੀ ਕਿਸ਼ਤੀ ਦੀ ਵਰਤੋ ਕਰਨੀ ਪੈਂਦੀ ਹੈ। ਜਦੋਂ ਅਚਾਨਕ ਦੀ ਰਾਤ ਬਜ਼ੁਰਗ ਮਾਤਾ ਦੀ ਸਿਹਤ ਵਿਗੜੀ ਤਾਂ ਹਸਪਤਾਲ ਪਹੁੰਚਣ ਵਿੱਚ ਕਾਫੀ ਸਮਾਂ ਲੱਗ ਗਿਆ ਸੀ। ਕਿਉਂਕਿ ਖੜੇ ਪੈਰ ਕਿਸ਼ਤੀ ਦਾ ਪ੍ਰਬੰਧ ਨਹੀਂ ਹੋ ਸਕਿਆ।
ਲਿਹਾਜ਼ਾ ਉਹਨਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਗਿਆ। ਹੁਣ ਆ ਕਿਹਾ ਕਿ 11 ਅਗਸਤ ਨੂੰ ਆਰਜੀ ਬੰਨ ਟੁੱਟਣ ਤੋਂ ਬਾਅਦ ਇਥੋਂ ਦੇ ਹਾਲਾਤ ਜਿਉਂਦੇ ਤਿਉਂ ਬਣੇ ਹੋਏ ਹਨ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowSept 19, 2025 18:03:000
Report
VKVarun Kaushal
FollowSept 19, 2025 15:17:275
Report
KCKhem Chand
FollowSept 19, 2025 15:00:570
Report
DSDharmindr Singh
FollowSept 19, 2025 14:46:380
Report
TBTarsem Bhardwaj
FollowSept 19, 2025 14:45:160
Report
ATAkashdeep Thind
FollowSept 19, 2025 14:34:141
Report
ATAkashdeep Thind
FollowSept 19, 2025 14:34:063
Report
NLNAND LAL
FollowSept 19, 2025 14:30:320
Report
VSVARUN SHARMA
FollowSept 19, 2025 14:20:050
Report
BNBISHESHWAR NEGI
FollowSept 19, 2025 14:19:382
Report
DSDharmindr Singh
FollowSept 19, 2025 14:19:272
Report
VKVipan Kumar
FollowSept 19, 2025 14:19:042
Report
BSBALINDER SINGH
FollowSept 19, 2025 14:18:404
Report
SNSUNIL NAGPAL
FollowSept 19, 2025 14:18:041
Report