Back
पिंड में बाल्मीक मंदिर विवाद: पंचायत अध्यक्ष पर आरोप
VKVarun Kaushal
Sept 19, 2025 18:03:00
Samrala, Punjab
ਪਿੰਡ ਝੁੱਗੀਆਂ ਗੁਲਾਮ ਵਿੱਚ ਮਾਹੌਲ ਤਨਾਅਪੂਰਨ
ਮੌਜੂਦਾ ਸਰਪੰਚ ਦੇ ਪਤੀ ਤੇ ਵਾਲਮੀਕਿ ਮੰਦਰ ਚ ਬੇਅਦਬੀ ਕਰਨ ਦੇ ਲੱਗੇ ਇਲਜ਼ਾਮ
ਸਰਪੰਚ ਦੇ ਪਤੀ ਨੇ ਦੋਸ਼ਾਂ ਨੂੰ ਨਕਾਰਿਆਂ, ਕਿਹਾ ਪੰਚਾਇਤ ਘਰ ਦੀ ਇਮਾਰਤ ਚ ਮੰਦਿਰ ਬਣਾਇਆ ਜਾ ਰਿਹਾ ਹੈ
ਐਂਕਰ
ਬੀਤੇ ਦਿਨੀਂ ਪਿੰਡ ਝੁੱਗੀਆਂ ਗੁਲਾਮ ਵਿੱਚ ਐਸ ਸੀ ਭਾਈਚਾਰੇ ਦੇ ਦੋ ਧੜਿਆਂ ਦਰਮਿਆਨ ਬਾਲਮੀਕ ਮੰਦਿਰ ਦੀ ਇਮਾਰਤ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਦਿਨੋਂ ਦਿਨ ਹੋਰ ਵੱਧਦਾ ਜਾ ਰਿਹਾ ਹੈ ।
ਕੱਲ੍ਹ ਇਸ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਕੁੱਝ ਧਾਰਮਿਕ ਅਤੇ ਸਮਾਜਿਕ ਆਗੂ ਇਕ ਧੜੇ ਦੀ ਹਮਾਇਤ ਵਿੱਚ ਸਾਹਮਣੇ ਆਏ ਅਤੇ ਉਨ੍ਹਾਂ ਐਲਾਨ ਕਰ ਦਿੱਤਾ ਕਿ ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰਵਾਈ ਨਾਂ ਕੀਤੀ ਤਾਂ ਉਹ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੇ
ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੱਕ ਧੜੇ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਵਾਲਮੀਕ ਮੰਦਰ ਵਿੱਚ (ਮਿੱਟੀ )ਭਰਤ ਪਾ ਰਹੇ ਸਨ ਤਾਂ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਰਾਮ ਲੁਭਾਇਆ ਮੌਕੇ ਤੇ ਪਹੁੰਚਿਆਂ ਅਤੇ ਮੰਦਿਰ ਚ ਲੱਗੇ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲੱਗਾ, ਜਦੋਂ ਸਾਡੇ ਵਲੋਂ ਰਾਮ ਲੁਭਾਇਆ ਨੂੰ ਰੋਕਿਆਂ ਗਿਆ ਤਾਂ ਉਸ ਨੇ ਸਾਥੀਆਂ ਸਮੇਤ ਸੇਵਾ ਕਰ ਰਹੇ ਸੇਵਾਦਾਰਾਂ ਤੇ ਹਮਲਾ ਕਰ ਦਿੱਤਾ ।ਹਮਲੇ ਦੌਰਾਨ ਕੁੱਝ ਲੋਕ ਜ਼ਖਮੀਂ ਹੋ ਗਏ ਹਨ ਜਿਹੜੇ ਕਿ ਸਿਵਲ ਹਸਪਤਾਲ ਕਪੂਰਥਲਾ ਵਿੱਚ ਜੇਰੇ ਇਲਾਜ਼ ਹਨ।
-- -- -
ਹਸਪਤਾਲ ਵਿੱਚ ਜੇਰੇ ਇਲਾਜ ਸਰਪੰਚ ਦੇ ਪਤੀ ਰਾਮ ਲੁਭਾਇਆ ਦਾ ਜਦੋਂ ਪੱਖ ਲਿਆ ਗਿਆ ਤਾਂ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੰਚਾਇਤ ਘਰ ਦੀ ਇਮਾਰਤ ਤੇ ਕੁੱਝ ਲੋਕਾਂ ਵਲੋਂ ਕਬਜ਼ਾ ਕਰਕੇ ਮੰਦਿਰ ਬਣਾ ਦਿੱਤਾ ਗਿਆ ਹੈ ਉਸ ਮੰਦਿਰ ਦੀ ਇਮਾਰਤ ਵਿੱਚ ਬੀਤੇ ਦਿਨੀਂ ਕੁੱਝ ਲੋਕ ਮਿੱਟੀ ਪਾ ਰਹੇ ਸਨ । ਪਿੰਡ ਦੇ ਮੁਖੀ ਹੋਣ ਨਾਤੇ ਉਹ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਪੰਚਾਇਤ ਸੈਕਟਰੀ ਨੂੰ ਮੌਕਾ ਦਿਖਾਉਣ ਲਈ ਬੁਲਾਇਆ ਗਿਆ ਇਸ ਗੱਲ ਨੂੰ ਲੈ ਕੇ ਵਿਰੋਧੀ ਭੜਕ ਗਏ ਜਿਹਨਾਂ ਵਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ।
ਹੋਰ ਕੀ ਕਿਹਾ ਉਹਨਾਂ ਨੇ ਆਓ ਉਹਨਾਂ ਦੀ ਜ਼ੁਬਾਨੀ ਸੁਣ ਲੈਂਦੇ ਹਾਂ ,,,,,,,,,,,,,,,,,,,,,,,,,,,,,,,
ਪਿੰਡ ਵਿੱਚ ਵਾਪਰੇ ਇਸ ਘਟਨਾਕ੍ਰਮ ਚ, ਕੁੱਝ ਬਾਹਰੀ ਲੋਕਾਂ ਦੀ ਸ਼ਮੂਲੀਅਤ ਖਤਰਨਾਕ ਰੁੱਖ ਅਖ਼ਤਿਆਰ ਕਰ ਰਹੀ ਹੈ ਭਾਵ ਕਿ ਧਾਰਮਿਕ ਮੁੱਦਾ ਬਣਾਇਆ ਜਾਣ ਲੱਗਾ ਹੈ ਜਦੋਂ ਕਿ ਅਜਿਹਾ ਕੁੱਝ ਨਹੀਂ ਹੈ ਸਿਰਫ਼ ਪੰਚਾਇਤੀ ਚੋਣਾਂ ਵੇਲੇ ਸਾਹਮਣੇ ਆਏ ਹਾਰ ਜਿੱਤ ਦੇ ਨਤੀਜੇ ਪਣਪ ਰਹੇ ਹਨ।
ਸੰਪਰਕ ਕਰਨ ਤੇ ਥਾਣਾ ਕੋਤਵਾਲੀ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਉਪਰੰਤ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ
( ਇੱਕ ਧਿਰ)-- --
ਬਾਈਟ, ਅਜੇ ਕੁਮਾਰ ਜੇਰੇ ਇਲਾਜ਼,
ਬਾਈਟ, ਸਾਗ਼ਰ ਪ੍ਰੀਤ ਜੇਰੇ ਇਲਾਜ਼
ਬਾਈਟ, ਬਲਵੰਤ ਸਿੰਘ ਸਾਬਕਾ ਸਰਪੰਚ ਅਤੇ ਵੱਖ ਵੱਖ ਰਾਜਨੀਤਕ ਆਗੂ।
(ਦੂਜੀ ਧਿਰ )-- -- -- -- --
ਬਾਈਟ,ਰਾਮ ਲੁਭਾਇਆ ਮੌਜੂਦਾ ਸਰਪੰਚ ਦਾ ਪਤੀ
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowSept 19, 2025 18:48:192
Report
VKVarun Kaushal
FollowSept 19, 2025 15:17:275
Report
KCKhem Chand
FollowSept 19, 2025 15:00:573
Report
DSDharmindr Singh
FollowSept 19, 2025 14:46:381
Report
VSVARUN SHARMA
FollowSept 19, 2025 14:46:170
Report
TBTarsem Bhardwaj
FollowSept 19, 2025 14:45:162
Report
ATAkashdeep Thind
FollowSept 19, 2025 14:34:141
Report
ATAkashdeep Thind
FollowSept 19, 2025 14:34:063
Report
NLNAND LAL
FollowSept 19, 2025 14:30:320
Report
VSVARUN SHARMA
FollowSept 19, 2025 14:20:050
Report
BNBISHESHWAR NEGI
FollowSept 19, 2025 14:19:382
Report
DSDharmindr Singh
FollowSept 19, 2025 14:19:272
Report
VKVipan Kumar
FollowSept 19, 2025 14:19:042
Report
BSBALINDER SINGH
FollowSept 19, 2025 14:18:404
Report