Back
कपूरथला में नौजवान पर गोलीबारी: सात युवकों के खिलाफ मामला दर्ज
VSVARUN SHARMA
Sept 18, 2025 06:33:15
Kapurthala, Punjab
ਕਪੂਰਥਲਾ ਚ ਨੌਜਵਾਨ ਤੇ ਗੋਲੀਬਾਰੀ ਦਾ ਮਾਮਲਾ ਛੇ
ਬੇਗੋਵਾਲ ਪੁਲਿਸ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਸੱਤ ਨੌਜਵਾਨਾਂ ਖਿਲਾਫ ਮਾਮਲਾ ਕੀਤਾ ਦਰਜ
ਬੇਗੋਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ
ਹਸਪਤਾਲ ਵਿੱਚ ਜੇਰੇ ਇਲਾਜ ਨੌਜਵਾਨ
ਬੀਤੀ ਰਾਤ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਮਕਸੂਦਪੁਰ ਵਾਲਿਆਂ ਦੇ ਅਸਥਾਨ ਤੇ ਚੱਲ ਰਹੇ ਗੁਰਮਤਿ ਸਮਾਗਮਾਂ ਤੋਂ ਵਾਪਸ ਆ ਰਹੇ ਨੌਜਵਾਨ ਤੇ ਗੋਲੀ ਚਲਾ ਕੇ ਜਖਮੀ ਕਰਨ ਵਾਲੇ ਸੱਤ ਨੌਜਵਾਨਾਂ ਖਿਲਾਫ਼ ਬੇਗਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਪੀੜਤ ਨੌਜਵਾਨ ਦੀ ਮਾਂ ਬਲਜਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਨੰਗਲ ਲੁਬਾਣਾ ਥਾਣਾ ਬੇਗੋਵਾਲ ਨੇ ਪੁਲਿਸ ਨੂੰ ਲਿਖਾਏ ਬਿਆਨਾ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਲੜਕਾ ਜਸਕਰਨ ਸਿੰਘ ਆਪਣੇ ਘਰੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਮਕਸੂਦਪੁਰ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਮੱਥਾ ਟੇਕਣ ਗਿਆ ਸੀ ਤੇ ਰਾਤ ਉਸ ਨੂੰ ਉਸ ਦੇ ਮਹੱਲੇ ਦੇ ਲੋਕਾਂ ਨੇ ਦੱਸਿਆ ਕਿ ਰਾਵਾਂ ਬਸ ਅੱਡੇ ਤੇ ਕਾਰ ਸਵਾਰਾਂ ਨੇ ਉਸਦੇ ਲੜਕੇ ਨੂੰ ਗੋਲੀ ਮਾਰ ਦਿੱਤੀ ਹੈ। ਇਸ ਸੰਬੰਧੀ ਜਦੋਂ ਉਹ ਅੱਡਾ ਰਾਵਾਂ ਤੇ ਪੁੱਜੀ ਤੇ ਉਸ ਨੂੰ ਪਤਾ ਲੱਗਾ ਕਿ ਉਸਦੇ ਲੜਕੇ ਨੂੰ ਅਰਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮੰਡ ਇਬਰਾਹੀਵਾਲ ਆਪਣੀ ਗੱਡੀ ਵਿੱਚ ਇਲਾਜ ਲਈ ਹਸਪਤਾਲ ਲੈ ਗਿਆ ਹੈ ਜਿਸ ਪਰੰਤ ਉਸ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਉਸ ਦੇ ਰਿਸ਼ਤੇਦਾਰ ਸੈਕਰਡ ਹਾਰਟ ਹਸਪਤਾਲ ਮਕਸੂਦਾਂ ਜਲੰਧਰ ਲੈ ਗਏ ਸਨ ਜੋ ਹੁਣ ਵੀ ਉੱਥੇ ਜੇਰੇ ਇਲਾਜ ਹੈ। ਉਸ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਸਬੰਧੀ ਜਦੋਂ ਉਸਨੇ ਆਪਣੇ ਤੌਰ ਤੇ ਪਤਾ ਲਗਾਇਆ ਤੇ ਪਤਾ ਲੱਗਾ ਕਿ ਉਸ ਦਾ ਲੜਕਾ ਚੰਗੀ ਗੁਰਦੁਆਰਾ ਸਾਹਿਬ ਮਕਸੂਦਪੁਰ ਤੋਂ ਮੱਥਾ ਟੇਕ ਕੇ ਕਰੀਬਨ 9 ਵੱਜ ਕੇ 40 ਮਿੰਟ ਤੇ ਆਪਣੇ ਘਰ ਨੂੰ ਆਪਣੇ ਦੋਸਤਾਂ ਨਾਲ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹ ਪਿੰਡ ਰਾਵਾਂ ਦੇ ਬੱਸ ਸਟੈਂਡ ਦੇ ਨਜ਼ਦੀਕ ਪੁੱਜਾ ਤਾਂ ਮਗਰੋਂ ਇੱਕ ਕਾਰ ਆਈ 20 ਨੰਬਰ PB 10 EW 01 48 ਆ ਕੇ ਉਹਨਾਂ ਦੇ ਮੋਟਰਸਾਈਕਲ ਦੇ ਮੋਹਰੇ ਖੜੀ ਕਰ ਦਿੱਤੀ ਤੇ ਗੱਡੀ ਵਿੱਚੋਂ ਹੀ ਉਸਦੇ ਲੜਕੇ ਜਸਕਰਨ ਸਿੰਘ ਦੇ ਮੋਟਰਸਾਈਕਲ ਚਲਾਉਂਦੇ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤੇ ਤੇ ਮੇਰਾ ਲੜਕਾ ਮੋਟਰਸਾਈਕਲ ਸਮੇਤ ਸੜਕ ਤੇ ਡਿੱਗ ਗਿਆ ਤੇ ਉਸਦੇ ਦੋਸਤ ਉਥੋਂ ਰਾਵਾਂ ਪਿੰਡ ਨੂੰ ਭੱਜ ਗਏ। ਪੀੜਤ ਦੀ ਮਾਂ ਨੇ ਇਹ ਵੀ ਦੱਸਿਆ ਕਿ ਉਕਤ ਕਾਰ ਸਵਾਰਾਂ ਦੇ ਨਾਮ ਲਾਲਾ ਵਾਸੀ ਬੇਗੋਵਾਲ ,ਗੁਰਜੋਤ ਵਾਸੀ ਇਨੋਵਾਲ, ਸਿੰਦਾ ਵਾਸੀ ਤਲਵੰਡੀ ਪੁਰਦਲ ਸੰਧੂ ਵਾਸੀ ਮੰਡ ਕੂਕਾ ,ਗੈਵੀ ਵਾਸੀ ਬੇਗੋਵਾਲ ਸਨ। ਉਹਨੇ ਇਹ ਵੀ ਦੱਸਿਆ ਕਿ ਲਾਲਾ ਅਤੇ ਗੁਰਜੋਤ ਪਾਸ ਪਿਸਤੌਲ ਸਨ ਤੇ ਲਾਲੇ ਨੇ ਮੇਰੇ ਲੜਕੇ ਦੇ ਗੋਲੀ ਮਾਰੀ ਹੈ ਅਤੇ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਦੇ ਨਾਲ ਦੋ ਮੋਟਰਸਾਈਕਲ ਸਵਾਰ ਵੀ ਨਾਲ ਆ ਰਹੇ ਸਨ ਜਿਨਾਂ ਤੇ ਦੋ ਦੋ ਬੰਦੇ ਬੈਠੇ ਹੋਏ ਸਨ ਤੇ ਨਾਲ ਇਹ ਵੀ ਪਤਾ ਲੱਗਾ ਕਿ ਇਹਨਾਂ ਕੋਲ ਦਾਤਰ ਸਨ। ਇਸ ਤੋਂ ਇਲਾਵਾ ਉਹਨੇ ਇਹ ਵੀ ਦੱਸਿਆ ਕਿ ਇਹਨਾਂ ਨੌਜਵਾਨਾਂ ਨਾਲ ਸਾਡੀ ਕੋਈ ਲਾਗਡਾਟ ਨਹੀਂ ਪਰ ਫਿਰ ਵੀ ਇਹਨਾਂ ਪੁਖਤਾ ਨੇ ਮੇਰੇ ਲੜਕੇ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ। ਇਹਨਾਂ ਬਿਆਨਾਂ ਤੇ ਬੇਗੋਵਾਲ ਪੁਲਿਸ ਨੇ ਨੌਜਵਾਨਾਂ ਖਿਲਾਫ ਵੱਖ-ਵੱਖ ਧਰਾਵਾਂ ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਡੀ ਐਸ ਪੀ ਕਰਨੈਲ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਪਾਇਆ ਗਿਆ ਉਹ ਬਖਸ਼ਿਆ ਨਹੀਂ ਜਾਵੇਗਾ।
ਬਾਈਟ : ਨੌਜਵਾਨ ਦੀ ਮਾਤਾ
ਬਾਈਟ: ਰਿਸਤੇਦਾਰ
ਬਾਈਟ : ਭਰਾ
ਬਾਈਟ: ਡੀ ਐਸ ਪੀ ਕਰਨੈਲ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowSept 18, 2025 08:16:300
Report
AAAsrar Ahmad
FollowSept 18, 2025 08:04:470
Report
MJManoj Joshi
FollowSept 18, 2025 08:01:500
Report
KKKIRTIPAL KUMAR
FollowSept 18, 2025 08:01:350
Report
SSSanjay Sharma
FollowSept 18, 2025 07:48:420
Report
MJManoj Joshi
FollowSept 18, 2025 07:45:460
Report
SSSanjay Sharma
FollowSept 18, 2025 07:36:23Noida, Uttar Pradesh:सुप्रीम कोर्ट की टिप्पणी पर BKU सिधूपुर अध्यक्ष जगजीत सिंह डल्लेवाल का बयान
0
Report
HSHarmeet Singh Maan
FollowSept 18, 2025 07:19:433
Report
RVRajat Vohra
FollowSept 18, 2025 07:17:110
Report
KBKulbir Beera
FollowSept 18, 2025 07:15:210
Report
HNHARENDRA NEGI
FollowSept 18, 2025 07:04:010
Report
AAAsrar Ahmad
FollowSept 18, 2025 06:50:37Noida, Uttar Pradesh:ANI MORN R34-- -- -- ANI DEL RAHUL GANDHI PC
LIVE ALERT: DELHI: RAHUL GANDHI (LOK SABHA LOP & CONGRESS LEADER) PRESS CONFERENCE
0
Report
MJManoj Joshi
FollowSept 18, 2025 06:48:230
Report
VBVIJAY BHARDWAJ
FollowSept 18, 2025 06:45:59Bilaspur, Chhattisgarh:बिलासपुर जिला में हुई भारी बारिश के चलते ऋषिकेश इलाके में पहाड़ी से आये मलबे में फसी एचआरटीसी की दो बसें. चालक परिचालक सुरक्षित, क्रेन के ज़रिए निकाली जा रही बसें.
0
Report
DSDharmindr Singh
FollowSept 18, 2025 06:37:130
Report