Back
ਫਰੀਦਕੋਟ: ਨਗਰ ਕੌਂਸਲ ਦੀ ਚੋਣ ਮੀਟਿੰਗ ਅਣਮਿਥੇ ਸਮੇਂ ਲਈ ਮੁਲਤਵੀ!
Faridkot, Punjab
ਐਂਕਰ
ਫਰੀਦਕੋਟ ਵਿਖੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਚੋਣ ਕਰਨ ਲਈ ਮੀਟਿੰਗ ਨੂੰ ਪ੍ਰਸ਼ਾਸਨ ਨੇ ਅਨਮਿਥੇ ਸਮੇਂ ਲਈ ਮੁਲਤਵੀ ਦਾ ਹੁਕਮ ਜਾਰੀ ਕਰ ਦਿੱਤਾ। ਡਿਪਟੀ ਕਮਿਸ਼ਨਰ ਦੀ ਹਦਾਇਤਾਂ ਦੇ ਮੁਤਾਬਕ ਅੱਜ ਸਵੇਰੇ 11 ਵਜੇ ਨਗਰ ਕੌਂਸਲ ਵਿਖੇ ਦੋਹਾਂ ਅਹੁਦਿਆਂ ਦੀ ਚੋਣ ਕਰਨ ਲਈ ਮੀਟਿੰਗ ਬੁਲਾਈ ਗਈ ਸੀ। ਇਸ ਮੌਕੇ ਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਸਮੇਤ 16 ਐਮਸੀ ਵੀ ਹਾਜ਼ਰ ਸਨ ਜਦਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਐਮਸੀ ਅਤੇ ਉਹਨਾਂ ਦੇ ਸਮਰਥਕ ਮੀਟਿੰਗ ਚ ਪੁੱਜੇ ਹੀ ਨਹੀਂ। ਬਾਅਦ ਵਿੱਚ ਪ੍ਰਸ਼ਾਸਨ ਨੇ ਇਸ ਮੀਟਿੰਗ ਨੂੰ ਅਣਮਿਥੇ ਸਮੇਂ ਤੱਕ ਮੁਲਤਵੀ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਹੀ ਇਹਨਾਂ ਦੋਹਾਂ ਅਹੁਦਿਆਂ ਲਈ ਚੋਣ ਨਹੀਂ ਹੋ ਰਹੀ ਸੀ ਅਤੇ ਹੁਣ ਪ੍ਰਸ਼ਾਸਨ ਵੱਲੋਂ ਚੋਣ ਕਰਾਉਣ ਵਾਸਤੇ ਮੀਟਿੰਗ ਰਖਵਾਈ ਗਈ ਸੀ। 25 ਮੈਬਰਾਂ ਵਾਲੀ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਕੋਲ ਬਹੁਮਤ ਹਾਸਲ ਹੈ। ਸੰਭਾਵਨਾ ਜਤਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜੋੜ ਤੋੜ ਦੇ ਰਾਹੀ ਦੋਹਾਂ ਅਹੁਦੇ ਤੇ ਆਪਣੇ ਆਗੂਆਂ ਨੂੰ ਬਿਠਾਇਆ ਜਾ ਸਕਦਾ ਹੈ ਪਰ ਉਹਨਾਂ ਦੀ ਕੋਸ਼ਿਸ਼ ਸਫਲ ਹੁੰਦੀ ਦਿਖਾਈ ਨਹੀਂ ਦਿੱਤੀ। ਗੌਰਤਲਬ ਹੈ ਕੇ ਨਗਰ ਕੌਂਸਲ ਦੇ ਵਿਧਾਇਕ ਸਮੇਤ 26 ਮੇੱਬਰ ਹਨ ਜਿਨ੍ਹਾਂ ਚੋ 16 ਮੇੱਬਰਾਂ ਨਾਲ ਬਹੁਮਤ ਕਾਂਗਰਸ ਪਾਰਟੀ ਕੋਲ ਹੈ ਜਦਕਿ ਆਕਾਲੀ ਦਲ ਕੋਲ 6 ਅਤੇ ਆਮ ਆਦਮੀ ਪਾਰਟੀ ਦੇ 2 ਮੇੱਬਰ ਅਤੇ ਇੱਕ ਵਿਧਾਇਕ ਤੋਂ ਇਲਾਵਾ ਇਕ ਆਜ਼ਾਦ ਮੇੱਬਰ ਹਨ।
ਵ/ਓ
ਇਸ ਮੌਕੇ ਤੇ ਇਹ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਅਤੇ ਕਾਂਗਰਸ ਪਾਰਟੀ ਦੇ ਐਮਸੀ ਡਾ ਜੰਗੀਰ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਦੋਹਾਂ ਅਹੁਦਿਆਂ ਦੀ ਚੋਣ ਲਈ ਤਿਆਰੀ ਸੀ ਲੇਕਿਨ ਪ੍ਰਸ਼ਾਸਨ ਨੇ ਇਸ ਚੋਣ ਨੂੰ ਫਿਲਹਾਲ ਮੁਲਤਵੀ ਕਰ ਦਿੱਤੀ ਹੈ। ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਨਗਰ ਕੌਂਸਲਰ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਘਰ ਇਕੱਤਰ ਹੋਏ ਸਨ ਜਿੱਥੇ ਕਿ ਸਰਬ ਸੰਮਤੀ ਨਾਲ ਇੰਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਵੀ ਕਰ ਲਈ ਗਈ ਸੀ।ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਬਹੁਮਤ ਦੇ ਚਲਦੇ ਨਾ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨਾ ਹੀ ਅਕਾਲੀ ਦਲ ਦੇ ਉਮੀਦਵਾਰ ਟਿਕ ਸਕਣਗੇ ਇਸ ਲਈ ਸ਼ਾਇਦ ਨਤੀਜਿਆਂ ਦਾ ਹਸ਼ਰ ਸੋਚ ਹੀ ਇਹ ਮੀਟਿੰਗ ਰੱਦ ਕੀਤੀ ਗਈ ਹੈ।
Byte ਨਰਿੰਦਰ ਪਾਲ ਨਿੰਦਾ
ਪ੍ਰਧਾਨ ਨਗਰ ਕੌਂਸਲ
Byte ਡਾ ਜੰਗੀਰ ਸਿੰਘ
ਕਾਂਗਰਸੀ ਐਮਸੀ
ਵ/ਓ
ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਈਓ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਮੀਟਿੰਗ ਪ੍ਰਸ਼ਾਸਨ ਦੇ ਹੁਕਮਾਂ ਤੇ ਰੱਖੀ ਗਈ ਸੀ ਅਤੇ ਹੁਣ ਪ੍ਰਸ਼ਾਸਨ ਦੇ ਹੁਕਮਾਂ ਤੇ ਹੀ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਲਿਖਤੀ ਪੱਤਰ ਅਤੇ ਫੋਨ ਕਾਲ ਜਰੀਏ ਇਸ ਮੀਟਿੰਗ ਨੂੰ ਮੁਲਤਵੀ ਕਰਨ ਸਬੰਦੀ ਆਦੇਸ਼ ਸਨ ਜਿਸ ਦੇ ਚੱਲਦੇ ਹੁਣ ਇਹ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
Byte ਅੰਮ੍ਰਿਤ ਲਾਲ,EO ਨਗਰ ਕੌਂਸਲ ਫਰੀਦਕੋਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement